ਕੈਟੇਗਰੀ

ਤੁਹਾਡੀ ਰਾਇ



ਹਰਲਾਜ ਸਿੰਘ ਬਹਾਦਰਪੁਰ
ਸਰਕਾਰਾਂˆ ਤੋˆ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਵਾਲਿਓ ਸਿਰਫ ਆਪਣੇ ਆਪਣੇ ਘਰ ਨੂੰ ਨਸ਼ਾ ਮੁਕਤ ਕਰ ਲਵੋ ਪੂਰਾ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ ।
ਸਰਕਾਰਾਂˆ ਤੋˆ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਵਾਲਿਓ ਸਿਰਫ ਆਪਣੇ ਆਪਣੇ ਘਰ ਨੂੰ ਨਸ਼ਾ ਮੁਕਤ ਕਰ ਲਵੋ ਪੂਰਾ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ ।
Page Visitors: 2500

ਸਰਕਾਰਾਂˆ ਤੋˆ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਵਾਲਿਓ ਸਿਰਫ ਆਪਣੇ ਆਪਣੇ ਘਰ ਨੂੰ ਨਸ਼ਾ ਮੁਕਤ ਕਰ ਲਵੋ ਪੂਰਾ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ ।
ਮੈˆ ਨਸ਼ੇ ਵਿਕਣ ਦੇ ਹੱਕ ਵਿੱਚ ਨਹੀˆ ਹਾˆ, ਜਦੋˆ ਕਿਸੇ ਦਾ ਪੁੱਤ ਮਰਦਾ ਹੈ ਉਸ ਦਾ ਦੁਖ ਵੀ ਹੁੰਦਾ ਹੈ, ਪਰ ਮਨ ਵਿੱਚ ਕੁੱਝ ਸਵਾਲ ਵੀ ਜਰੂਰ ਉੱਠਦੇ ਹਨ ।
ਠੀਕ ਹੈ ਸਰਕਾਰਾਂˆ ਚੰਗੀਆˆ ਨਹੀˆ ਹਨ, ਜੋ ਆਪਣੀ ਜਿੰਮੇਵਾਰੀ ਨਹੀਂ ਨਿਭਾਅ ਰਹੀਆਂ, ਪਰ ਕੀ ਅਸੀˆ ਆਪਣੀ ਜਿੰਮੇਵਾਰੀ ਸਹੀ ਨਿਭਾ ਰਹੇ ਹਾˆ ?
ਲੋਕਾˆ ਦੇ ਪੁੱਤ ਨਸ਼ਾ ਖਾ ਕੇ ਮਰਗੇ, ਅਸੀਂ ਸਰਕਾਰ ਦੇ ਮਗਰ ਪੈ ਗਏ, ਕੇ ਸਰਕਾਰ ਨਸ਼ਾ ਬੰਦ ਕਰਵਾਵੇ, ਕਿਉਂ ਸਰਕਾਰ ਨਸ਼ਾ ਮੁਫਤ ਵੰਡ ਰਹੀ ਹੈ ?
 ਸਾਨੂੰ ਨਸ਼ਾ ਕੋਈ ਧੱਕੇ ਨਾਲ ਖੁਆ ਰਿਹਾ ਹੈ ?
 ਸਾਡੇ ਬੱਚੇ ਜਾˆ ਅਸੀˆ ਨਸ਼ਾ ਕਿਉਂ ਕਰਦੇ ਹਾˆ ?
 ਇੰਨਾ ਮਹਿੰਗਾ ਨਸ਼ਾ ਜਦੋਂ ਬੱਚੇ ਖਰੀਦਦੇ ਹਨ ਉਹਨਾ ਕੋਲ ਪੈਸੇ ਕਿੱਥੋਂ ਆਉਂਦੇ ਹਨ ?
 ਮਾˆ ਬਾਪ ਆਪਣੇ ਬੱਚਿਆˆ ਨੂੰ ਨਸ਼ਾ ਕਰਨੋ ਕਿਉਂ ਨਹੀਂ ਹਟਾ ਸਕਦੇ ?
 ਕੀ ਅਸੀਂ ਆਪਣੀਆˆ ਕਮਜੋਰੀਆˆ ਦਾ ਦੋਸ਼ ਸਰਕਾਰਾˆ ਨੂੰ ਨਹੀˆ ਦੇ ਰਹੇ ?
 ਕੀ ਅਸੀਂ ਸਾਡੇ ਪਿੰਡਾˆ ਅਤੇ ਸਹਿਰਾˆ ਵਿੱਚ ਨਸ਼ੇ ਵੇਚਣ ਵਾਲਿਆˆ ਨੂੰ ਨਹੀਂ ਜਾਣਦੇ ?
 ਜੇ ਜਾਣਦੇ ਹਾˆ ਤਾˆ ਪੁਲਿਸ ਕੋਲ ਉਹਨਾ ਦੀ ਸਕਾਇਤ ਕਿਉਂ ਨਹੀਂ ਕਰਦੇ ?

 ਲੋਕੋ ਅਸੀਂ ਫੁਕਰੇ ਹੋ ਗਏ ਹਾਂ, ਅਸੀਂ ਵਿਹਲੜ ਹੋ ਗਏ ਹਾਂ, ਕਿਰਤ ਕਰਨ ਨੂੰ ਘੱਟੀਆ ਸਮਝਣ ਲੱਗ ਗਏ ਹਾਂ, ਚਾਦਰ ਵੇਖ ਕੇ ਪੈਰ ਪਸਾਰਨੋ ਹੱਟ ਗਏ ਹਾਂ, ਸਾਡੇ ਬੱਚੇ ਵਿਗੜ ਗਏ ਹਨ, ਅਸੀਂ ਆਪਣੇ ਪ੍ਰੀਵਾਰਾˆ ਨੂੰ ਸੰਭਾਲ ਨੀ ਸਕੇ, ਦੋਸ਼ ਸਰਕਾਰਾˆ ਨੂੰ ਦੇ ਰਹੇ ਹਾˆ, ਪਹਿਲਾˆ ਬਾਦਲ ਨੂੰ ਗਾਲ਼ਾˆ ਕੱਢਦੇ ਸੀ ਹੁਣ ਕੈਪਟਨ ਨੂੰ ਕੱਢਣ ਲੱਗ ਗਏ ਹਾਂ, ਸਦਾ ਸਰਕਾਰ ਕੈਪਟਨ ਦੀ ਵੀ ਨਹੀਂ ਰਹਿਣੀ ਫਿਰ ਕਿਸੇ ਹੋਰ ਨੂੰ ਗਾਲ਼ਾˆ ਕੱਢਣ ਲੱਗ ਜਾਇਓ, ਪਰ ਆਪਣੇ ਘਰ ਦੀ ਰਾਖੀ ਆਪ ਨਾ ਕਰਿਓ ।
ਸਰਕਾਰਾਂˆ ਤੋˆ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਵਾਲਿਓ ਸਿਰਫ ਆਪਣੇ ਆਪਣੇ ਘਰ ਨੂੰ ਨਸ਼ਾ ਮੁਕਤ ਕਰ ਲਵੋ ਪੂਰਾ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ ।
                             

ਹਰਲਾਜ ਸਿੰਘ ਬਹਾਦਰਪੁਰ  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.