ਕੈਟੇਗਰੀ

ਤੁਹਾਡੀ ਰਾਇ



ਗੁਰਸ਼ਰਨ ਸਿੰਘ ਚੀਮਾਂ
ਜਿਨ ਕੇ ਜੁਲਮ ਸੇ ਦੁਖੀ ਹੈ
ਜਿਨ ਕੇ ਜੁਲਮ ਸੇ ਦੁਖੀ ਹੈ
Page Visitors: 2842
 ਜਿਨ ਕੇ ਜੁਲਮ ਸੇ ਦੁਖੀ ਹੈ  
ਸਤਿਗੁਰੂ ਜੀ ਨੇ ਮਨੁੱਖਤਾ ਦੇ ਭਲੇ ਲਈ ਅਨੇਕਾਂ ਕੰਮ ਕੀਤੇ ਜਦੋ ਆਪਾਂ ਪਾਵਨ ਬਾਣੀ ਨੂੰ ਪੜ੍ਹਦੇ ਹਾਂ ਤਾਂ ਆਪਣੇ ਆਪ ਨੂੰ ਨੀਚ ਅਤੇ ਪਾਪੀ ਵੀ ਲਿਖਿਆ ਹੈਜਿਵੇ:
ਹਉ ਪਾਪੀ ਤੂੰ ਨਿਰਮਲ ਏਕ ਆਦਿ ਬੇਅੰਤ ਪਰਮਾਣ ਮਿਲ ਜਾਣਗੇਇਕ ਥਾਂ ਤੇ ਤਾਂ ਭਗਤ ਕਬੀਰ ਜੀ ਰੱਬ ਨੂੰ ਸੰਬੋਧਿਤ ਕਰਦੇ  ਹੋਏ ਕਹਿੰਦੇ ਹਨ:
ਸੰਧਿਕ ਤੋਹਿ ਸਾਧ ਨ ਕਹੀਅਉ
ਐ ਰੱਬ ਜੀ ਮੈ ਤੇਰੇ ਘਰ ਦਾ ਚੋਰ ਹਾਂਮੈਨੂੰ ਕੋਈ ਸਾਧ ਨਾ ਆਖੋ ਹੈਰਾਨੀ ਦੀ ਗੱਲ ਏਬਾਬਾ ਜੀ ਤੁਸੀ ਸਚਮੁੱਚ ਹੀ ਸਾਧ ਹੋਤੇ ਆਪਣੇ ਆਪ ਨੂੰ ਚੋਰ ਕਹਿ ਰਹੇ 
ਹੋ ਬਾਬਾ ਜੀ ਆ ਵੇਖੋ ਜਿਹੜੇ ਚੋਰ ਨੇ ਅੱਜ ਸਾਧ ਬਣ ਕੇ ਬੈਠ ਗਏ 
ਇਹੀ ਹਾਲਤ ਹੋ ਗਈ ਅੱਜ  ਉਹਨਾਂ ਨੂੰ ਸਨਮਾਨ ਤੇ ਵੱਡੇ ਵੱਡੇ ਪੰਥ ਰਤਨ ਆਦਿ ਖਿਤਾਬ ਮਿਲਦੇ ਹਨ ਜਿਹੜੇ  ਕੌਮਾ ਵੇਚ ਕੇ ਖਾ ਗਏ ਜਿੰਨਾ ਗੋਲਕਾਂ ਨੂੰ ਲੁੱਟਿਆ ਲੋਕੀ  ਤਾਂ ਮਰੇ ਨੂੰ ਅੱਗ ਲਾਉਂਦੇ ਨੇ ਇਹਨਾਂ ਤਾਂ ਜਿਊਂਦਿਆਂ ਹੀ ਸਾੜ ਦਿੱਤਾਕਮਾਲ ਦੀ ਗੱਲ ਹੈ ਵੇਖੋ ਜਿੰਨਾ ਦੇ ਕੀਤੇ ਜੁਲਮ ਅਤੇ ਇਨਸਾਫ ਤੋ ਸਾਰੀ ਕੌਮਜਨਤਾ ਦੁਖੀ ਹੈ ਉਹ ਵੱਡੇ ਇਕੱਠਾ ਵਿਚ ਧਰਮ ਤੇ ਇਨਸਾਫ ਦੀਆਂ ਗੱਲਾਂ ਕਰ ਰਹੇ ਨੇਜਿਹੜੇ   ਜੇਬਾਂ ‘ ਹਰਾਮ ਦੀ ਕਮਾਈ ਪਾ ਕੇ ਤੇ ਆਖਦੇ ਹਨ ਸਮਾਨ ਖਰੀਦਣਾ ਏ ਕੋਈ ਹਲਾਲ ਦੀ ਦੁਕਾਨ ਦਾ ਰਾਹ ਦੱਸੋਜਿੰਨਾ ਕੌਮੀ ਘਰ ਅਤੇ ਲੋਕਾ ਨੂੰ
ਬੇਪੱਤ ਕਰ ਲੁੱਟ ਕੇ ਸਭ ਕੁਝ ਆਪਣੇ ਘਰੀਂ ਪਾ ਲਿਆਹਾਂ ਸੱਚ ‘ਤੇ ਮਨ ਵਿੱਚ ਆਸ ਵੀ ਏ ਕੋਈ ਇਸ ਲੁੱਟ-ਕੁੱਟ ਤੇ ਹਰਾਮੀਪੁਣੇ ਬਾਰੇ ਗੱਲ ਨਾ ਕਰੇ ਪਰ ਲਵਾਏ ਲੰਗਰ ਦੀ
 ਗੱਲ (ਭਾਂਵੇ ਕਿ ਹਰਾਮ ਦੀ ਕਮਾਈ ਵਿਚੋ) ਦਿੱਤੇ ਦਾਨ ਦੀ ਚਰਚਾ ਹਰ ਘਰ ਵਿੱਚਹਰ ਰੋਜ਼ ਦੀ ਅਰਦਾਸਵੱਡੀਆ ਸਟੇਜਾਂ ਤੇ ਇੱਥੋ ਤੱਕ ਕੇ ਤਖਤਾਂ ਤੇ ਵੀ ਛਿੜ ਜਾਵੇਅਸਲੀ ਚਿਹਰੇ ਨੂੰ ਲੁਕਾਉਣਾ ਇੱਥੇ ਹਰ ਇੱਕ ਦੀ ਫਿਤਰਤ ਅਤੇ ਸੁਭਾਅ ਹੈ ਨਕਲੀ ਚਿਹਰਾ ਸਾਹਮਣੇ ਜ਼ਰੂਰ ਹੈ-  ਵਾਹ ਕਿਸੇ ਅਦੀਬ ਦੇ ਹੀ ਬੋਲ ਨੇ:
ਜਿਨ ਕੇ ਜੁਲਮ ਸੇ ਦੁਖੀ ਹੈ ਜਨਤਾ ਹਰ ਬਸਤੀ ਹਰ ਗਾਉਂ ਮੇ
ਵੋਹ ਦਯਾ ਧਰਮ ਔਰ ਇਨਸਾਫ ਕੀ ਬਾਤ ਕਰਤੇ ਬੜੀ ਸੁਭਾਉਂ ਮੇ
ਦਾਨ ਕੀ ਚਰਚਾ ਘਰ ਘਰ ਪਹੰਚੇ ਲੂਟ ਕੀ ਦੌਲਤ ਛੁਪੀ ਰਹੇਨਕਲੀ ਚਿਹਰਾ ਸਾਹਮਣੇ ਆਏ ਅਸਲੀ ਸੂਰਤ ਛੁਪੀ ਰਹੇਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰਮਤਿ ਪ੍ਰਚਾਰਕ
ਗੁਰਸ਼ਰਨ ਸਿੰਘ cheema  (ਨਾਗਪੁਰ)
09914012349
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.