ਸੰਪਾਦਕੀ ਸੁਨੇਹਾ
ਇਕ ਹੋਰ ਸੁਹਿਰਦ ਗੁਰਸਿੱਖ ਧਰਮਸਾਲ ਛੱਡ ਗਿਆ
Page Visitors: 3007
ਇਕ ਹੋਰ ਸੁਹਿਰਦ ਗੁਰਸਿੱਖ ਧਰਮਸਾਲ ਛੱਡ ਗਿਆ
ਸ, ਰਘਬੀਰ ਸਿੰਘ ਢਿਲੋਂ ਜੀ, ਆਪਣੀ ਯਾਤਰਾ ਪੁਰੀ ਕਰ ਕੇ, ਇਸ ਧਰਮਸਾਲ ਤੋਂ ਚਲਾਣਾ ਕਰ ਗਏ ਹਨ।
ਗੱਲ ਇਕ ਗੁਰਸਿੱਖ ਦੇ ਧਰਮਸਾਲ ਛੱਡਣ ਦੀ ਨਹੀਂ, ਕਿਉਂਕਿ,
ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ ॥ (474)
ਫਿਕਰ ਦੀ ਗੱਲ ਇਹ ਹੈ ਕਿ ਧਰਮਸਾਲ ਵਿਚੋਂ ਗੁਰਸਿੱਖਾਂ ਦੀ ਗਿਣਤੀ ਬੜੀ ਤੇਜ਼ੀ ਨਾਲ ਘੱਟ ਰਹੀ ਹੈ, ਅਤੇ ਧਰਮਸਾਲ ਵਿਚ, ਗੁਰਮਤਿ ਨਾਲੋਂ ਟੁੱਟੇ ਸਿੱਖਾਂ ਦੀ ਗਿਣਤੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ।
ਕੀ ਕੁਝ ਗੁਰਸਿੱਖ ਜੁੜ-ਬੈਠ ਕੇ ਇਸ ਮਸਲ੍ਹੇ ਤੇ ਵਿਚਾਰ ਕਰਨ ਦੀ ਖੇਚਲ ਕਰਗੇ ?
ਕੀ ਕੋਈ ਗੁਰਸਿੱਖ ਉਨ੍ਹਾਂ ਨੂੰ ਜੋੜਨ ਦਾ ੳਪਰਾਲਾ ਕਰੇਗਾ ?
ਅਮਰ ਜੀਤ ਸਿੰਘ ਚੰਦੀ