ਕੈਟੇਗਰੀ

ਤੁਹਾਡੀ ਰਾਇ



ਸੰਪਾਦਕੀ ਸੁਨੇਹਾ
ਘੱਟ ਗਿਣਤੀ ਵਾਲਿਉ (ਖਾਸ ਕਰ ਸਿੱਖੋ) ਸੋਸ਼ਲ ਮੀਡੀਆ ਸੰਭਾਲੋ ….!
ਘੱਟ ਗਿਣਤੀ ਵਾਲਿਉ (ਖਾਸ ਕਰ ਸਿੱਖੋ) ਸੋਸ਼ਲ ਮੀਡੀਆ ਸੰਭਾਲੋ ….!
Page Visitors: 3007

ਘੱਟ ਗਿਣਤੀ ਵਾਲਿਉ (ਖਾਸ ਕਰ ਸਿੱਖੋ) ਸੋਸ਼ਲ ਮੀਡੀਆ ਸੰਭਾਲੋ ….!
 ਵਕਤ ਬਹੁਤ ਬਦਲ ਚੁੱਕਾ ਹੈ, ਕੋਈ ਵੇਲਾ ਸੀ ਭਾਰਤੀ ਫੌਜ ਦਰਬਾਰ ਸਾਹਿਬ ਦੇ ਮਾਡਲ ਬਣਾ ਕੇ, ਉਸ ਤੇ ਹਮਲੇ ਦੀ ਪ੍ਰੈਕਟਿਸ ਕਰ ਕੇ  ਦਰਬਾਰ ਸਾਹਿਬ ਅਤੇ 36 ਹੋਰ ਗੁਰਦਵਾਰਿਆਂ ਸਮੇਤ ਪੂਰੇ ਪੰਜਾਬ ਨੂੰ ਘੇਰਾ ਪਾ ਰਹੀ ਸੀ, ਦੂਸਰੇ ਪਾਸੇ ਟੀ.ਵੀ. ਤੇ ਇੰਦਰਾ ਗਾਂਧੀ ਭਾਸ਼ਣ ਦੇ ਰਹੀ ਸੀ ਕਿ ਫੌਜ ਦਰਬਾਰ ਸਾਹਿ ਤੇ ਹਮਲਾ ਨਹੀਂ ਕਰੇਗੀ । ਇਹ ਸਾਰੀ ਗੱਲ ਇਸ ਲਈ ਲੁਕੀ ਰਹਿ ਗਈ, ਕਿਉਂਕਿ ਵਦੇਸ਼ੀ ਮੀਡੀਏ ਨੂੰ ਪੰਜਾਬ ਵਿਚੋਂ ਦੇਸ਼ ਨਕਾਲਾ ਦਿੱਤਾ ਜਾ ਚੁੱਕਾ ਸੀ, ਭਾਰਤ ਦੀਆਂ ਅਖਬਾਰਾਂ ਉਹੀ ਕੁਝ ਲਿਖਦੀਆਂ ਸਨ, ਜੋ ਭਾਰਤ ਸਰਕਾਰ ਕਹਿੰਦੀ ਸੀ। ਟੀ.ਵੀ. ਉਹੀ ਕੁਝ ਬੋਲਦਾ ਸੀ ਜੋ ਭਾਰਤ ਸਰਕਾਰ ਬੋਲਦੀ ਸੀ। (ਜੇ ਅਜਿਹਾ ਨਾ ਹੁੰਦਾ ਤਾਂ ਦਰਬਾਰ ਸਾਹਿਬ ਵਿਚ ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਉਣ ਆਏ ਬਹੁਤ ਸਾਰੇ ਲੋਕ ਬਚ ਸਕਦੇ ਸਨ, ਖਾਸ ਕਰ ਹਜ਼ਾਰ ਤੋਂ ਉੱਪਰ ਰਿਕਸ਼ਾ ਚਾਲਕ ,ਜੋ ਬਿਹਾਰ ਅਤੇ ਪੂਰਬੀ ਉੱਤ੍ਰਪਰਦੇਸ਼ ਨਾਲ ਸਬੰਧਤ ਸਨ, ਜਿਨ੍ਹਾਂ ਲਈ ਗੁਰਪੁਰਬ ਤੋਂ ਜ਼ਿਆਦਾ ਦੋ ਵੇਲੇ ਦੇ ਲੰਗਰ ਦਾ ਮਹੱਤਵ ਸੀ, ਉਹ ਜ਼ਰੂਰ ਬਚ ਸਕਦੇ ਸਨ)
  ਪੰਜਾਬ ਵਿਚ ਸਰਕਾਰੀ(ਕੇਂਦਰੀ ਅਤੇ ਪੰਜਾਬੀ) ਆਤੰਕ ਵਾਦ ਦਾ ਜ਼ੋਰ ਸੀ, ਪਰ ਅਨ-ਐਲਾਨੀ ਐਮਰਜੈਂਸੀ ਦੇ ਜ਼ੋਰ ਨਾਲ, ਨਾਲੇ ਤਾਂ ਸਿੱਖ ਨੌਜਵਾਨ ਮਾਰੇ ਜਾਂਦੇ ਸਨ, ਨਾਲੇ ਉਨ੍ਹਾਂ ਨੂੰ ਮੀਡੀਏ ਰਾਹੀਂ ‘ਆਤੰਕ-ਵਾਦੀ’ ਵਜੋਂ ਬਦਨਾਮ ਕੀਤਾ ਜਾਂਦਾ ਸੀ । ਮਨੁੱਖੀ ਅਧਿਕਾਰਾਂ ਦੀ ਕਿਤੇ ਕੋਈ ਗੱਲ ਨਹੀਂ ਸੀ, ਜਿਸ ਐਡਵੋਕੇਟ ਜਸਵੰਤ ਸਿੰਘ ਖਾਲੜਾ ਨੇ ਇਕ ਹੀ ਇਲਾਕੇ ਵਿਚੋਂ 25,000 ਤੋਂ ਵੱਧ ਅਣਪਛਾਤੀਆਂ ਲਾਸ਼ਾ ਦੇ ਸਸਕਾਰ ਦੀ ਖੋਜ ਕਰ ਕੇ ਤਹਿਲਕਾ ਮਚਾ ਦਿੱਤਾ ਸੀ, ਉਸ ਨੂੰ ਹੀ ਦਿਨ-ਦੀਂਵੀਂ ਘਰੋਂ ਚੁੱਕ ਕੇ ਅਣਪਛਾਤੀ ਲਾਸ਼ ਬਣਾ ਦਿੱਤਾ, ਜਿਸ ਦਾ ਅੱਜ ਤਕ ਕੋਈ ਪਤਾ ਨਹੀਂ ਲੱਗਾ, ਅਤੇ ਨਾ ਹੀ ਘਰੋਂ ਲਿਜਾਣ ਵਾਲਿਆਂ ਵਿਰੁੱਧ ਕੋਈ ਕਾਰਵਾਈ ਹੋਈ। (ਖਾਲੜਾ ਮਿਸ਼ਨ ਵਾਲਿਆਂ ਲਈ ਅੱਜ ਇਸ ਮੁੱਦੇ ਨੂੰ ਚੁੱਕਣ ਦਾ ਵੇਲਾ ਹੈ) ਇਹ ਇਸ ਕਰ ਕੇ ਕਿ ਲੋਕਲ ਮੀਡੀਆਂ ਸਿਰਫ ਤੇ ਸਿਰਫ ਸਿੱਖਾਂ ਨੂੰ ਬਦਨਾਮ ਕਰਨ ਲਈ ਲਿਖਦਾ ਸੀ, ਪੁਲਸ ਸਿਰਫ ਸਿੱਖਾਂ ਦਾ ਹੀ ਸ਼ਿਕਾਰ ਕਰਦੀ ਸੀ, ਨਿਆਂ-ਪਾਲਿਕਾ ਸਿਰਫ ਸਿੱਖਾਂ ਨੂੰ ਸਜ਼ਾ ਦੇਣ ਵਾਲੇ ਕੇਸ ਹੀ ਸੁਣਦੀ ਸੀ। ਇਨ੍ਹਾਂ ਹਾਲਾਤ ਵਿਚ ਪੰਜਾਬ ਵਿਚੋਂ 2,50,000  ਸਿੱਖ ਗਾਇਬ ਕਰ ਦਿੱਤੇ ਗਏ ਅਤੇ ਦੁਨੀਆਂ ਨੇ ਤਾਂ ਉਨ੍ਹਾਂ ਬਾਰੇ ਕੀ ਜਾਨਣਾ ਸੀ, ਅੱਜ ਤਕ ਉਨ੍ਹਾਂ ਦੇ ਘਰਾਂ ਵਾਲੇ ਵੀ ਉਨ੍ਹਾਂ ਬਾਰੇ ਨਹੀਂ ਜਾਣ ਸਕੇ ।
  ਪਰ 20 ਸਾਲ ਵਿਚ ਹਾਲਾਤ ਬਹੁਤ ਬਦਲ ਚੁੱਕੇ ਹਨ, ਜੇ ਉਹ ਪਹਿਲੇ ਵਾਲਾ ਹੀ ਹਾਲ ਹੁੰਦਾ ਤਾਂ ਗੁਰਦਾਸ ਪੁਰ ਵਾਲੇ ਡਰਾਮੇ ਦਾ ਰੰਗ ਹੀ ਕੁਝ ਹੋਰ ਹੋਣਾ ਸੀ। ਇਸ ਡਰਾਮੇ ਦੀ ਆੜ ਵਿਚ ਸੈਂਕੜੇ ਗਰੀਬ ਸਿੱਖ ਨੌਜਵਾਨਾਂ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ ਜਾਣਾ ਸੀ ਅਤੇ ਪੈਸੇ ਵਾਲਿਆਂ ਕੋਲੋਂ ਕ੍ਰੋੜਾਂ ਦੀ ਉਗਰਾਹੀ ਕਰ ਲੈਣੀ ਸੀ। (ਇਹ ਨਹੀਂ ਕਿ ਇਸ ਵਾਰ ਡਰਾਮਾ ਲਿਖਣ ਵਾਲੇ ਅਨਾੜੀ ਸਨ, ਜਾਂ ਡਰਾਮਾ ਖੇਡਣ ਵਾਲੇ ਅਨਾੜੀ ਸਨ, ਡਰਾਮਾ ਲਿਖਣ ਵਾਲੀਆਂ ਵੀ ਪੁਰਾਣੀਆਂ ਕਲਮਾਂ ਹੀ ਸਨ, ਅਤੇ ਡਰਾਮਾ ਖੇਲਣ ਵਾਲੇ ਵੀ ਪੁਰਾਣੇ ਹੀ ਪਾਤਰ ਸਨ, ਪਰ ਇਸ ਵੇਲੇ ਲੋਕਾਂ ਕੋਲ ਸੋਸ਼ਲ ਮੀਡੀਏ ਦਾ ਹਥਿਆਰ ਸੀ, ਜਿਸ ਦੇ ਮੁਕਾਬਲੇ ਤੇ ਸਾਰਾ  ਪ੍ਰਿੰਟ ਮੀਡੀਆ ਅਤੇ ਸਾਰੇ ਟੀ.ਵੀ.ਚੈਨਲ ਬੁਰੀ ਤਰ੍ਹਾਂ ਨੰਗੇ ਹੋਏ। ਉਸ ਦੇ ਸਿੱਟੇ ਵਜੋਂ ਹੀ ਦੂਸਰੇ ਦਿਨ ਵਾਲਾ ਬੰਬ ਵੀ ਨਕਲੀ ਬਣ ਗਿਆ, ਜੇ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਦੂਸਰੇ ਦਿਨ ਵਾਲਾ ਬੰਬ ਵੀ ਬਹੁਤ ਖਤਰਨਾਕ ਬਣ ਜਾਣਾ ਸੀ ਅਤੇ ਉਸ ਦੀ ਆੜ ਵਿਚ ਵੀ ਕਈ ਸਿੱਖ ਆ ਜਾਣੇ ਸਨ ਅਤੇ ਪੁਲਸ ਵਾਲਿਆਂ ਦੀਆਂ ਜੇਭਾਂ ਵੀ ਭਾਰੀ ਹੋ ਜਾਣੀਆਂ ਸਨ।
  ਅੱਜ ਸਾਡੇ ਕੋਲ ਸੋਸ਼ਲ ਮੀਡੀਏ ਦਾ ਏਨਾ ਤਾਕਤ-ਵਰ ਹਥਿਆਰ ਹੈ ਕਿ ਅਸੀਂ ਪਲ-ਪਲ ਦੀ ਖਬਰ ਆਪਣੇ ਸਾਥੀਆਂ ਨਾਲ ਸਾਂਝੀ ਕਰ ਸਕਦੇ ਹਾਂ। ਪਰ ਅੱਜ ਵੀ ਅਸੀਂ ਇਸ ਦੀ ਵਰਤੌਂ ਵਿਚ ਬਹੁਤ ਅਵੇਸਲੇ ਹਾਂ, ਜਿਵੇਂ ਪਿਛਲੇ ਦਿਨੀਂ ਲੁਧਿਆਣੇ ਦੇ  ਐਡਵੋਕੇਟ ਬਲਬੀਰ ਸਿੰਘ ਸੂਚ ਨੇ ਇਤਲਾਹ ਦਿੱਤੀ ਸੀ ਕਿ ਉਸ ਦੀ ਬੇਟੀ ਡਾ. ਕਮਲਜੀਤ ਕੌਰ ਨੂੰ ਉਸ ਦੇ ਘਰੋਂ ਪੁਲਸ ਲੈ ਗਈ ਹੈ, ਉਸ ਤੋਂ ਤੀਸਰੇ ਦਿਨ ਤੋਂ ਹੀ ਨਾ ਤਾਂ ਐਡਵੋਕੇਟ ਬਲਬੀਰ ਸਿੰਘ ਸੂਚ ਨਾਲ ਕੋਈ ਸੰਪਰਕ ਹੋ ਰਿਹਾ ਹੈ ਅਤੇ ਨਾਂ ਹੀ ਉਸ ਦੀ ਨੂੰਹ ਬੀਬੀ ਕਮਲਦੀਪ ਕੌਰ ਰਾਜੋਆਣਾ (ਭੈਣ ਬਲਵੰਤ ਸਿੰਘ ਰਾਜੋਆਣਾ) ਨਾਲ ਕੋਈ ਸੰਪਰਕ ਹੋ ਰਿਹਾ ਹੈ, ਹੋ ਸਕਦਾ ਹੈ ਕਿ ਉਹ ਪੁਲਸ ਹਿਰਾਸਤ ਵਿਚ ਤਸੀਹੇ ਝੱਲ ਰਹੇ ਹੋਣ, ਜੇ ਕਿਸੇ ਵੀਰ-ਭੈਣ ਨੂੰ ਕੋਈ ਜਾਨਕਾਰੀ ਹੋਵੇ ਤਾਂ ਸਾਨੂੰ ਜ਼ਰੂਰ ਲਿਖੇ।                        
   ਤੁਸੀਂ ਸਾਰੇ ਸਤੱਰਕ ਹੋਵੋ, ਤੁਹਾਡੇ ਇਲਾਕੇ ਵਿਚ ਕੋਈ ਵੀ ਅਣਸੁਖਾਵੀਂ ਘਟਨਾ ਹੁੰਦੀ ਹੈ ਸਾਨੂੰ ਜ਼ਰੂਰ ਭੇਜੋ, ਅਸੀਂ ਉਹ ਖਬਰ ਵੈਬਸਾਈਟ ਰਾਹੀਂ ਸਾਰੀ ਦੁਨੀਆਂ ਤੱਕ ਪਹੁੰਚਦੀ ਕਰ ਦੇਵਾਂਗੇ। ਖਬਰਾਂ ਅਤੇ ਫੋਟੋ ਭੇਜਣ ਲਈ ਪਤਾ,

                  info@thekhalsa.org   

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.