ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
*ਸਰੋਵਰਾਂ ਦਾ ਪਾਣੀ ਜਾਂ ਪੈਰਾਂ ਦਾ ਗੰਦਾ ਧੋਣ ਅੰਮ੍ਰਿਤ ਹੈ**?*
*ਸਰੋਵਰਾਂ ਦਾ ਪਾਣੀ ਜਾਂ ਪੈਰਾਂ ਦਾ ਗੰਦਾ ਧੋਣ ਅੰਮ੍ਰਿਤ ਹੈ**?*
Page Visitors: 2683

*ਸਰੋਵਰਾਂ ਦਾ ਪਾਣੀ ਜਾਂ ਪੈਰਾਂ ਦਾ ਗੰਦਾ ਧੋਣ ਅੰਮ੍ਰਿਤ ਹੈ**?*
*ਅਵਤਾਰ ਸਿੰਘ ਮਿਸ਼ਨਰੀ (**5104325827**)*
ਪੁਰਾਣੇ ਸਮੇਂ ਤੀਰਥ, ਸਰੋਵਰ ਅਤੇ ਖੂਹ ਪਾਣੀ ਦੀ ਲੋੜ ਨੂੰ ਮੁੱਖ ਰੱਖ ਕੇ ਬਣਾਏ ਤੇ ਲਵਾਏ ਜਾਂਦੇ ਸਨ। ਹਿੰਦੂ ਤੀਰਥਾਂ, ਸਰੋਵਰਾਂ ਅਤੇ ਖੂਹਾਂ ਉੱਤੇ ਬ੍ਰਾਹਮਣ ਵੱਲੋਂ ਬਣਾ ਦਿੱਤੀਆਂ ਗਈਆਂ ਸ਼ੂਦਰ ਜਾਤੀਆਂ ਨੂੰ ਨਹਾਉਣ ਦਾ ਕੋਈ ਹੱਕ ਨਹੀਂ ਸੀ। ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੇ ਬ੍ਰਾਹਮਣ ਦਾ ਇਹ ਛੂਆ-ਛਾਤੀ ਸੁੱਚ-ਭਿੱਟ ਰਾਹੀਂ ਦੂਜਿਆਂ ਨੂੰ ਨੀਵਾਂ ਦਿਖਾ ਕੇ ਜਲੀਲ ਕਰਨ ਵਾਲਾ ਵਹਿਮ ਸਰਬਸਾਂਝੇ ਸਰੋਵਰ ਅਤੇ ਖੂਹ ਲਵਾ ਕੇ ਦੂਰ ਕੀਤਾ ਜਿੱਥੇ ਅਮੀਰ ਗਰੀਬ ਹਰ ਜਾਤੀ ਦੇ ਇਨਸਾਨ ਬਿਨਾਂ ਵਿਤਕਰੇ ਨਹਾਂ ਧੋ ਅਤੇ ਖੂਹਾਂ ਬਾਉਲੀਆਂ ਦਾ ਪਾਣੀ ਪੀ ਸਕਦੇ ਸਨ। ਗੁਰੂ ਜੀ ਨੇ ਇਸ ਪਾਣੀ ਨੂੰ ਕਿਤੇ ਵੀ ਅੰਮ੍ਰਿਤ ਨਹੀਂ ਕਿਹਾ ਸਗੋਂ ਅਸਲ ਅੰਮ੍ਰਿਤ ਸੱਚ ਪ੍ਰਮਾਤਮਾਂ, ਰੱਬੀ ਹੁਕਮ, ਸ਼ਬਦ, ਨਾਮ ਗੁਰਬਾਣੀ ਅਤੇ ਚੰਗੇ ਗੁਣਾਂ ਨੂੰ ਦਰਸਾਇਆ ਜੋ ਉਪਦੇਸ਼ ਗੁਰੂ ਗ੍ਰੰਥ ਸਾਹਿਬ ਵਿਖੇ ਅੰਕਿਤ ਹਨ।
ਨਾਮ ਬਾਣੀ ਦਾ ਅੰਮ੍ਰਿਤ ਪੀਣ ਵਾਲੀ ਕੌਮ ਨੂੰ, ਸਾਧਾਂ, ਸੰਪ੍ਰਦਾਈ ਅਖੌਤੀ ਟਕਸਾਲੀਆਂ ਨੇ, ਆਪਣੀਆਂ ਕਥਾਵਾਂ ਵਿੱਚ ਚਰਨਾਂਮ੍ਰਿਤ ਪਾਣੀ ਪੀਣਾਂ ਹੀ ਸਿਖਾਇਆ ਹੈ। ਧੋਣ ਤਾਂ ਹਮੇਸ਼ਾਂ ਗੰਦਾ ਹੁੰਦਾ ਹੈ ਭਾਵੇਂ ਉਹ ਕਪੜਿਆਂ ਦਾ ਹੋਵੇ ਤੇ ਭਾਵੇਂ ਪੈਰਾਂ ਦਾ।
 ਇਹ ਕੰਮ ਉੱਚ ਜਾਤੀਏ ਬ੍ਰਾਹਮਣ ਅਤੇ ਸਨਾਤਨੀ ਹਿੰਦੂ ਭਗਵੇ ਸਾਧ ਕਰਦੇ ਸਨ, ਜਿਸ ਨੂੰ ਸੰਤੋਖ ਸਿੰਘ ਵਰਗੇ ਸਾਧ ਸੇਵੀ ਕਵੀ ਲਿਖਾਰਈਆਂ ਨੇ, ਸਿੱਖ ਗੁਰੂਆਂ ਨਾਲ ਜੋੜਦੇ ਹੋਏ, ਸੂਰਜ ਪ੍ਰਕਾਸ਼ ਵਰਗੇ ਗ੍ਰੰਥਾਂ ਵਿੱਚ ਅੰਕਿਤ ਕਰ ਦਿੱਤਾ। ਇਸ ਬ੍ਰਾਹਮਣੀ ਕਰਮਾਂ ਨਾਲ ਭਰੇ ਪਏ ਗ੍ਰੰਥ ਦੀ ਕਥਾ, ਬੜੇ ਚਟਕਾਰੇ ਲੈ ਲੈ ਗੁਰਦੁਆਰਿਆਂ ਵਿੱਚ ਹੁੰਦੀ ਰਹੀ ਅਤੇ ਕਿਤੇ ਕਿਤੇ ਹੁਣ ਵੀ ਹੋ ਰਹੀ ਹੈ। ਮਿਸ਼ਨਰੀ ਪ੍ਰਚਾਰਕਾਂ ਦੇ ਵੱਡੀ ਗਿਣਤੀ ਨਾਲ, ਪ੍ਰਚਾਰ ਖੇਤਰ ਵਿੱਚ ਆਉਣ ਅਤੇ ਇਲੈਕਟ੍ਰੌਣਿਕ ਮੀਡੀਆ ਸਰਗਰਮ ਹੋ ਜਾਣ ਕਰਕੇ, ਹੁਣ ਸੂਰਜ ਪ੍ਰਕਾਸ਼ ਦੀ ਕਥਾ ਬਹੁਤਿਆਂ ਗੁਰਦੁਆਰਿਆਂ ਵਿੱਚ ਨਹੀਂ ਹੁੰਦੀ ਪਰ ਅਜੇ ਵੀ ਵਿੱਚ ਵਿਚਾਲੇ ਡੇਰਿਆਂ ਸੰਪ੍ਰਦਾਵਾਂ ਦੇ ਕਥਾਵਾਚਕ ਮਨ-ਘੜਤ ਕਹਾਣੀਆਂ ਸੁਣਾ ਹੀ ਜਾਂਦੇ ਹਨ।
ਕੌਮ ਨੂੰ ਅੱਜ ਗਿਆਨਵਾਨ, ਉੱਚੇ ਜੀਵਨ ਵਾਲੇ, ਕਹਿਣੀ, ਕਥਨੀ ਅਤੇ ਕਰਨੀ ਦੇ ਮਾਲਕ, ਨਿਧੱੜਕ ਪ੍ਰਚਾਰਕਾਂ ਦੀ ਲੋੜ ਹੈ ਜੋ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਖੋਜ ਭਰਪੂਰ ਵਿਖਆਖਿਆ ਕਰਦੇ ਹਨ।
ਦਾਸ ਨਾਲ ਵੀ ਇੱਕ ਵਾਰ ਅਮਰੀਕਾ ਵਿਖੇ, ਇੱਕ ਤੀਰ ਵਾਲੇ ਬਾਬੇ ਨਾਲ ਵਾਹ ਪਿਆ ਸੀ ਜੋ ਕਥਾ ਵਿੱਚ ਕਹਿ ਰਿਹਾ ਸੀ ਕਿ ਸੰਗਤੇ ਦੇਖੋ! ਗੁਰੂ ਰਾਮ ਦਾਸ ਵਿੱਚ ਕਿੰਨੀ ਨਿਮਰਤਾ ਸੀ ਜੋ ਆਈ ਸੰਗਤ ਦੇ ਪੈਰ ਧੋ ਕੇ ਪੀਂਦੇ ਸਨ। ਇਸ ਤੋਂ ਬਾਅਦ ਦਾਸ ਦਾ ਸਮਾਂ ਸੀ ਜਿਸ ਵਿੱਚ ਮੈਂ ਉਸ ਨੂੰ ਕਿਹਾ ਕਿ ਜੇ ਤੇਰੇ ਮੁਤਾਬਿਕ ਇਹ ਠੀਕ ਹੈ ਤਾਂ ਉਪਦੇਸ਼ ਆਪ ਵੀ ਕਮਾਉਣਾਂ ਚਾਹੀਦਾ ਹੈ, ਇਸ ਲਈ ਆਪ ਜੀ ਵੀ, ਆ ਰਹੀਆਂ ਸੰਗਤਾਂ ਦੇ ਗੰਦੇ ਪੈਰ ਧੋ ਕੇ, (ਚਰਨਧੂੜ) ਪੈਰਾਂ ਅਤੇ ਜੁੱਤੀਆਂ ਦੀ ਰਾਖ ਪਾਣੀ ਵਿੱਚ ਘੋਲ ਕੇ ਪੀਣ ਦੀ ਸੇਵਾ, ਸੰਗਤਾਂ ਦੇ ਸਾਹਮਣੇ ਕਰੋ ਤਾਂ ਕਿ ਆਪ ਜੀ ਵਿੱਚ ਵੀ ਨਿਮਰਤਾ ਆ ਜਾਵੇ, ਜੋ ਗੁਰਬਾਣੀ ਪੜ੍ਹਨ ਵਿਚਾਰਨ ਤੇ ਵੀ ਨਹੀ ਆਈ ਕਿਉਂਕਿ ਅਮਲ ਤਾਂ ਸੰਪ੍ਰਾਦਾਈ ਸਾਧਾਂ ਦੀਆਂ ਮਨਘੜਤ ਕਹਾਣੀਆਂ ਤੇ ਹੀ ਕੀਤਾ ਹੈ। ਸੋ ਦਾਸ ਨੇ ਕਿਹਾ ਭਲਿਓ ਨਹਾਉਣ ਜਾਂ ਪੈਰ ਧੋਣ ਵਾਲਾ ਪਾਣੀ ਅੰਮ੍ਰਿਤ ਨਹੀਂ ਅਤੇ ਨਾਂ ਹੀ ਪੀਣ ਵਾਸਤੇ ਹੁੰਦਾ ਹੈ। ਲੋਕਾਂ ਨੂੰ ਬਿਲਕੁਲ ਸਾਫ ਸੁਥਰਾ ਪਾਣੀ ਹੀ ਪੀਣਾ ਚਾਹੀਦਾ ਹੈ। ਅਕਲ ਤੋਂ ਕੰਮ ਲੈਣ ਦੀ ਲੋੜ ਹੈ*
-ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥
 ਅਕਲੀ ਪੜ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ॥
 ਨਾਨਕੁ ਆਖੈ ਰਾਹੁ ਏਹੁ ਹੋਰਿ ਗੱਲਾਂ ਸੈਤਾਨੁ
॥ (੧੨੪੫)*
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.