ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
ਗੁਰਬਾਣੀ ਚਾਨਣ ਚ ਸ਼ਬਦ ਸਤਿਗੁਰੂ ਨਾਲ ਜਾਂ...?
ਗੁਰਬਾਣੀ ਚਾਨਣ ਚ ਸ਼ਬਦ ਸਤਿਗੁਰੂ ਨਾਲ ਜਾਂ...?
Page Visitors: 2526

ਗੁਰਬਾਣੀ ਚਾਨਣ ਚ ਸ਼ਬਦ ਸਤਿਗੁਰੂ ਨਾਲ ਜਾਂ...?
ਅਵਤਾਰ ਸਿੰਘ ਮਿਸ਼ਨਰੀ (5104325827)
ਸ਼ਬਦ ਸਤਿਗੁਰੂ "ਗੁਰੂ ਗ੍ਰੰਥ ਸਾਹਿਬ" ਨਾਲ ਚੱਲ ਪਉ ਸਾਰੇ ਰਸਤੇ ਹੀ ਸਾਫ਼ ਹੋ ਜਾਣਗੇ ਕਿਉਂਕਿ-
ਏਕੁ ਪਿਤਾ ਏਕਸ ਕੇ ਹਮ ਬਾਰਿਕ ...॥(੬੧੨)
ਬਾਣੀ ਗੁਰੂ, ਗੁਰੂ ਹੈ ਬਾਣੀ...(੯੮੨)
ਸ਼ਬਦ ਗੁਰੂ ਭਾਵ ਸਤਿਗੁਰੂ ਸਦਾ ਰਹਿੰਦਾ ਤੇ ਸਰੀਰਧਾਰੀ ਸਦਾ ਨਹੀਂ ਰਹਿ ਸਕਦਾ-
ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ॥
ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ
॥(੭੫੯)
  ਪਰ ਅਸੀਂ ਤਾਂ ਵੰਡੀਆਂ ਪਾ ਕੇ, ਕੋਈ ਕੇਵਲ ਬਾਬਾ ਨਾਨਕ ਤੇ ਕੋਈ ਗੁਰੂ ਗੋਬਿੰਦ ਸਿੰਘ ਜੀ ਨਾਲ, ਬਹੁਤ ਥੋੜ੍ਹੇ ਗੁਰੂ ਗ੍ਰੰਥ ਸਾਹਿਬ, ਬਹੁਤੇ ਅਖੌਤੀ ਦਸਮ ਗ੍ਰੰਥ ਤੇ ਵੱਖ ਵੱਖ ਗ੍ਰੰਥਾਂ, ਪੰਥਾਂ ਤੇ ਸੰਤਾਂ ਨਾਲ, ਕੋਈ ਸ੍ਰੀਚੰਦੀਆਂ ਤੇ ਬਿਧੀਚੰਦੀਆਂ ਨਾਲ, ਕੋਈ ਉਦਾਸੀਆਂ ਤੇ ਨਿਰਮਲਿਆਂ ਨਾਲ, ਕੋਈ ਪ੍ਰਿਥੀਚੰਦੀਆਂ, ਰਾਮਰਾਈਆਂ ਤੇ ਧੀਰਮੱਲੀਆਂ ਨਾਲ, ਕੋਈ ਬੰਦਈਆਂ ਤੇ ਤੱਤ ਖਾਲਸਿਆਂ ਨਾਲ, ਕੋਈ ਦਮਦਮੀ ਟਕਸਾਲ, ਭਿੰਡਰਾਂਵਾਲਿਆਂ, ਹੋਰ ਸੰਪ੍ਰਦਾਵਾਂ ਨਾਨਕਸਰੀਆਂ, ਰਾੜੇਵਾਲਿਆਂ ਤੇ ਨਾਮਧਾਰੀ ਕੂਕਿਆਂ ਨਾਲ, ਕੋਈ ਅਖੰਡਕੀਰਤਨੀਆਂ, ਵਿਸ਼ੇਸ਼ ਰਾਗੀਆਂ, ਢੱਡਰੀਆਂ ਵਾਲਿਆਂ ਤੇ ਕਥਾਵਾਚਕ ਪ੍ਰਚਾਰਕਾਂ ਨਾਲ, ਕੋਈ ਦੋਦੜੇ ਤੇ ਤਰਮਾਲੇ ਵਾਲਿਆਂ ਨਾਲ, ਕੋਈ ਭਨਿਆਰਿਆਂ, ਆਸ਼ੂਤੋਸ਼ਾਂ ਤੇ ਕੋਈ ਸਰਸੇ ਵਾਲਿਆਂ ਨਾਲ, ਕੋਈ ਰਵਦਾਸੀਆਂ, ਬਾਲਮੀਕੀਆਂ, ਰਾਮਾਨੰਦੀਆਂ ਤੇ ਕਬੀਰ ਪੰਥੀਆਂ ਨਾਲ, ਕੋਈ ਰਾਮਗੜ੍ਹੀਆਂ, ਜੱਟਾਂ ਤੇ ਭਾਪਿਆਂ ਨਾਲ, ਕੋਈ ਰਾਧਾਸਵਾਮੀਆਂ ਤੇ ਅਸਲੀ-ਨਕਲੀ ਨਿਰੰਕਾਰੀਆਂ ਨਾਲ, ਕੋਈ ਨਿਹੰਗਾਂ ਤੇ ਬਿਹੰਗਮਾਂ ਨਾਲ, ਕੋਈ ਸ਼੍ਰੋਮਣੀ ਕਮੇਟੀ, ਅਕਾਲੀ ਦਲ, ਸਿੰਘ ਸਭਾਵਾਂ ਤੇ ਮਿਸ਼ਨਰੀ ਕਾਲਜਾਂ ਨਾਲ, ਕੋਈ ਬਾਦਲਾਂ, ਕੈਪਟਨਾਂ ਤੇ ਮਾਨਾਂ ਨਾਲ, ਕੋਈ ਪੰਜ ਪਿਆਰਿਆਂ ਤੇ ਤਖਤਾਂ ਦੇ ਪੁਜਾਰੀਆਂ ਨਾਲ, ਕੋਈ ਬਾਮਣਾ, ਖੱਤਰੀਆਂ, ਵੈਸ਼ਾਂ ਤੇ ਸ਼ੂਦਰਾਂ, ਨਾਲ, ਕੋਈ ਵੱਖ ਵੱਖ ਜਾਤਾਂ ਪਾਤਾਂ ਤੇ ਬਰਾਦਰੀਆਂ ਨਾਲ ਜੁੜਿਆ ਹੋਇਆ ਹੈ। ਇੱਥੋਂ ਹੀ ਅੰਦਾਜਾ ਲਾ ਲਉ ਸ਼ਬਦ ਸਤਿਗੁਰੂ ਨਾਲ ਕਿੰਨੇ ਕੁ ਜੁੜੇ ਹਨ?
ਸਤਿਗੁਰੂ "ਸਭੇ ਸ਼ਾਂਝੀਵਾਲ ਸਦਾਇਨ" ਦਾ ਉਪਦੇਸ਼ ਦਿੰਦਾ ਤੇ ਵੱਖ ਵੱਖ ਡੇਰੇ, ਸੰਪ੍ਰਦਾਵਾਂ, ਟਕਸਾਲਾਂ ਅਤੇ ਜਥੇਬੰਦੀਆਂ ਆਪੋ ਆਪਣੀਆਂ ਧੜੇਬੰਦੀਆਂ ਦੇ ਮੁਖੀਆਂ ਨੂੰ ਹੀ ਮੁੱਖ ਰੱਖਦੀਆਂ ਤੇ ਉਨ੍ਹਾਂ ਦਾ ਹੀ ਹੁਕਮ ਮੰਨਦੀਆਂ ਹਨ, ਤਾਂ ਹੀ ਦਿਨ ਬ-ਦਿਨ ਸਿੱਖ ਕੌਮ ਚੜ੍ਹਦੀਆਂ ਕਲਾਂ ਦੀ ਬਜਾਏ ਢਹਿੰਦੀਆਂ ਕਲਾਂ ਚ ਜਾ ਰਹੀ ਹੈ! ਇਸ ਲਈ ਸਿੱਖਾਂ, ਸੇਵਕਾਂ ਲਈ ਸੋਚਣੇ ਕੀ ਬਾਤ ਹੈ, ਐਸਾ ਕਿਉਂ ਹੈ?
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.