ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
ਕਰੱਪਟ ਨੀਲੀਆਂ ਨਾਲੋਂ, ਟੋਪੀਆਂ ਵਾਲੇ ਸੌ ਗੁਣਾਂ ਚੰਗੇ ਜੋ ਪੰਜਾਬ ਦੇ ਭਲੇ ਦੀ ਗੱਲ ਕਰਦੇ ਹਨ
ਕਰੱਪਟ ਨੀਲੀਆਂ ਨਾਲੋਂ, ਟੋਪੀਆਂ ਵਾਲੇ ਸੌ ਗੁਣਾਂ ਚੰਗੇ ਜੋ ਪੰਜਾਬ ਦੇ ਭਲੇ ਦੀ ਗੱਲ ਕਰਦੇ ਹਨ
Page Visitors: 2576

ਕਰੱਪਟ ਨੀਲੀਆਂ ਨਾਲੋਂ, ਟੋਪੀਆਂ ਵਾਲੇ ਸੌ ਗੁਣਾਂ ਚੰਗੇ ਜੋ ਪੰਜਾਬ ਦੇ ਭਲੇ ਦੀ ਗੱਲ ਕਰਦੇ ਹਨ
ਅਵਤਾਰ ਸਿੰਘ ਮਿਸ਼ਨਰੀ
ਕਰੱਪਟ ਨੀਲੀਆਂ ਨਾਲੋਂ, ਟੋਪੀਆਂ ਵਾਲੇ ਸੌ ਗੁਣਾਂ ਚੰਗੇ ਜੋ ਪੰਜਾਬ ਦੇ ਭਲੇ ਦੀ ਗੱਲ ਕਰਦੇ ਹਨ ਜਿੰਨਾਂ ਨੇ ਰੈਲੀ ਵਿੱਚ ਲੋਕ ਮੁੱਧੇ ਉਠਾਏ ਹਨ ਨਾਂ ਵਿਰੋਧੀ ਭਾਸ਼ਣ ਝਾੜੇ ਹਨ। ਨਾਲੇ ਆਮ ਆਦਮੀ ਪਾਰਟੀ ਵਿੱਚ ਸਰਦਾਰ ਤਾਂ ਦਸਤਾਰਾਂ ਸਜਾ ਕੇ ਗਏ ਹਨ, ਨਾ ਕਿ ਟੋਪੀਆਂ। ਸਰਕਾਰ ਟੋਪੀਆਂ ਵਾਲਿਆਂ ਦੀ ਹੋਵੇ ਜਾਂ ਪੱਗਾਂ ਵਾਲਿਆਂ ਦੀ, ਲੋਕ ਤਾਂ ਉਸ ਨੂੰ ਹੀ ਪਸੰਦ ਕਰਣਗੇ, ਜੋ ਲੋਕਾਂ ਦੇ ਮਸਲੇ ਨਿਮਰਤਾ ਨਾਲ ਹੱਲ ਕਰੇਗੀ ਨਾਂ ਕਿ ਡਾਂਗਾ ਨਾਲ।
ਬਹੁਤੇ ਅਕਾਲੀ ਤਾਂ ਖੋਤੇ ਤੋਂ ਵੀ ਮਾੜੇ ਨਿਕਲੇ ਹਨ। ਨਾਲੇ ਖੋਤਾ ਸ਼ੇਰ ਦੀ ਖੱਲ ਪਾ ਕੇ ਸ਼ੇਰ ਥੋੜਾ ਬਣ ਜਾਂਦਾ। ਗੱਲ ਇਨਸਾਨੀਅਤ ਦੀ ਹੈ ਟੋਪੀਆਂ ਵਾਲੇ ਵੀ ਇਨਸਾਨ ਹੋ ਸਕਦੇ ਹਨ। ਇਨ੍ਹਾਂ ਨੀਲਿਆਂ ਨੇ ਤਾਂ ਵੋਟਾਂ ਖਾਤਰ ਬਲਾਤਕਾਰੀ ਸਾਧ ਹੀ ਪ੍ਮੋਟ ਕੀਤੇ ਤੇ ਗੁਰਮੁਖ ਵਿਦਵਾਨ ਪੰਥ ਚੋਂ ਛੇਕੇ ਹਨ। ਇਹ ਨੀਲੇ ਨਾਨਕਸ਼ਾਹੀ ਕੈਲੰਡਰ ਦੇ ਕਾਤਲ ਅਤੇ ਗੁਰੂ ਗ੍ੰਥ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਵੀ ਪ੍ਮੋਟ ਕਰਨ ਦੇ ਦੋਸ਼ੀ ਹਨ। ਇਨ੍ਹਾਂ ਚਿਟਿਆਂ ਤੇ ਨੀਲਿਆਂ ਦੋਹਾਂ ਨੇ ਪੰਜਾਬ ਦਾ ਧੰਨ ਦੌਲਤ ਤੇ ਇਜਤਮਾਨ ਦੋਹੀਂ ਹੱਥੀਂ ਲੁੱਟਿਆ ਹੈ।
ਹੁਣ ਇਹ ਪੰਜਾਬ ਦੇ ਲੋਕਾਂ ਅਤੇ ਖਾਸ ਕਰ ਸਿੱਖਾਂ ਦਾ ਵਿਸ਼ਵਾਸ਼ ਗਵਾ ਚੁੱਕੇ ਹਵਾ 'ਚ ਡਾਂਗਾਂ ਮਾਰ ਰਹੇ ਹਨ। ਅੱਜ ਪੰਜਾਬ ਨੂੰ ਭੇਖੀ ਧਰਮੀਆਂ ਦੀ ਨਹੀਂ ਸਗੋਂ ਸੱਚੇ ਸੁੱਚੇ ਤੇ ਇਮਾਨਦਾਰ ਲੀਡਰਾਂ ਤੇ ਮੁਲਾਜਮਾਂ ਦੀ ਲੋੜ ਹੈ ਜੋ ਲਹੂ ਲੁਹਾਨ ਕਰ ਦਿੱਤੇ ਗਏ ਪੰਜਾਬ ਦੇ ਸਰੀਰ ਤੇ ਇਮਾਨਦਾਰੀ ਤੇ ਪਰਉਪਕਾਰ ਦੀ ਮਰਹਮ ਲਗਾਉਣ।
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.