ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਦੇ ਵਿਚ ਰਾਜ਼ੀ
ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਦੇ ਵਿਚ ਰਾਜ਼ੀ
Page Visitors: 2778

      ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਦੇ ਵਿਚ ਰਾਜ਼ੀ
 ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਦੇ ਵਿੱਚ ਰਾਜੀ ...ਕਿਸੇ ਗੀਤ ਦੀ ਇਹ ਲਾਈਨ ਸੁਣਨ ਤੋਂ ਬਾਅਦ ਜਦ ਵੀ ਮੈਂ ਆਪਣੀ ਜਿੰਦਗੀ ਤੇ ਝਾਤ ਮਾਰਦਾ ਹਾਂ ਤਾਂ ਸੱਚਮੁੱਚ ਹੀ ਹੈਰਾਨ ਰਹਿ ਜਾਂਦਾਂ ਹਾਂ ਕਿਉਂਕਿ ਕੁਦਰਤ ਦੀ ਹਰ ਵਸਤੂ ਦੀ ਜਿੰਦਗੀ ਵੀ ਇਸ ਤਰਾਂ ਹੀ ਹੈ ਪਤਾ ਨਹੀਂ ਕਿਹੜੇ ਵੇਲੇ ਕੋਈ  ਬੰਦਾਂ ਜਾਂ ਕੋਈ ਵੀ ਵਸਤੂ ਕੀ ਬਣ ਜਾਵੇ । ਕੋਈ ਪੱਥਰ ਵੀ ਕਦੋਂ ਭਗਵਾਨ ਬਣ ਜਾਵੇ , ਕੋਈ ਇਨਸਾਨ ਕਦੋਂ ਹੈਵਾਨ ਬਣ ਜਾਵੇ , ਕੋਈ ਹੈਵਾਨ ਵੀ ਭਗਵਾਨ ਬਣ ਜਾਵੇ ਕੋਈ ਨਹੀਂ ਜਾਣਦਾ । ਇਸ ਤਰਾਂ ਹੀ ਮਨੁੱਖ ਦਾ ਕਿਹੜਾ ਕਰਮ ਕਿਸੇ ਨੂੰ ਕੀ ਦੇ ਜਾਵੇ ਇਨਸਾਨ ਨਹੀਂ ਕੁਦਰਤ ਹੀ ਜਾਣਦੀ , ਹੋ ਸਕਦੀ ਹੈ ਜੋ ਖੁਦਾ ਦਾ ਦੂਸਰਾ ਰੂਪ ਕਹੀ ਜਾਂਦੀ ਹੈ। ਪਾਠਕ ਮਿੱਤਰੋ ਮੈਂ ਪਿੰਡ ਤੋਂ ਦੂਰ ਦੋ ਕਿਲੋਮੀਟਰ ਖੇਤਾਂ ਵਿੱਚ ਪੰਜ ਬਜੁਰਗਾਂ ਦੀ ਦੂਜੀ ਪੀੜੀ ਦੇ ਤੀਹ ਕੁ ਵਾਰਸਾਂ ਵਿੱਚੋਂ ਅਤੇ ਸੱਤ ਭੈਣ ਭਰਾਵਾਂ ਵਿੱਚੋਂ ਇੱਕ ਹਾਂ ਅਤੇ ਇਸ ਤੋਂ ਅੱਗੇ 100 ਕੁ ਰਿਸਤੇਦਾਰ ਪਰੀਵਾਰ ਸਮੁੱਚੇ ਪੰਜਾਬ ਵਿੱਚ ਹੋਣਗੇ । ਜਿੰਦਗੀ ਦੀ ਤੋਰ ਤੁਰਦਿਆਂ 47 ਕੁ ਸਾਲ ਤੋਂ ਕੁਦਰਤ ਦੀ ਦਿੱਤੀ ਮੱਤ ਅਨੁਸਾਰ ਮਾੜੀ ਚੰਗੀ ਜਿੰਦਗੀ ਜਿਉਂਦਿਆਂ ਆਪਣੇ ਸੁਭਾਅ ਨੂੰ ਕਦੇ ਵੀ ਨਹੀਂ ਬਦਲ ਸਕਿਆ।
  ਬਚਪਨ ਦੀ ਬਾਰਾਂ ਕੁ ਸਾਲ ਦੀ ਉਮਰ ਵਿੱਚ ਮੇਰੇ ਬਾਪ ਨੇ ਮੇਰੀ ਸਿਕਾਇਤ ਇੱਕ ਬਹੁਤ ਹੀ ਉੱਚਕੋਟੀ ਦੇ ਜੋਤਿਸੀ ਅਤੇ ਦੇਸੀ ਦਾਵਾਈਆਂ ਵਰਤਣ ਵਾਲੇ ਵੈਦ ਕੋਲ ਕੀਤੀ ਕਿ ਮੈਂ ਅੜਬ ਸੁਭਾਉ ਅਤੇ ਕਿਤਾਬਾਂ ਜਿਆਦਾ ਪੜਨ ਦਾ ਆਦੀ ਕਿਉਂ ਹਾਂ। ਅੱਗੋਂ ਉਸ ਜੋਤਿਸੀ ਨੇ ਕਿਹਾ ਸੁਰਜੀਤ ਸਿੰਆਂ ਤੇਰੇ ਪੁੱਤ ਦਾ ਸੁਭਾ ਨਹੀਂ ਬਦਲੇਗਾ ਤੇਰਾ ਨੁਕਸਾਨ ਨਹੀਂ ਕਰੇਗਾ ਸੋਲਾਂ ਸਾਲ ਦੀ ਉਮਰ ਵਿੱਚ ਥੋੜਾ ਬਦਲੇਗਾ ਡਰਨ ਦੀ ਕੋਈ ਲੋੜ ਨਹੀਂ ਜਾਕੇ ਦੇਖ ਲਵੀਂ ਉਸਦੂ ਛਾਤੀ ਤੇ ਖੱਬੇ ਪਾਸੇ ਤਿਣ ਦਾ ਨਿਸਾਨ ਹੋਵੇਗਾ ਜਿਸ ਬਾਰੇ ਮੈਨੂੰ ਵੀ ਪਤਾ ਨਹੀਂ ਸੀ । ਮੇਰੇ ਬਾਪ ਦੇ ਦੱਸਣ ਤੇ ਸਾਰੇ ਪਰੀਵਾਰ ਵਿੱਚ ਕਮੀਜ ਦੇ ਬਟਨ ਖੋਲ ਕੇ ਦੇਖਿਆਂ ਸੱਚਮੁੱਚ ਹੀ ਮੇਰੇ ਖੱਬੇ ਪਾਸੇ ਕਾਲਾ ਤਿਣ ਮੌਜੂਦ ਸੀ । ਨਾਸਤਿਕ ਵਿਚਾਰਧਾਰਾ ਦਾ ਹਾਮੀ ਮੈਂ ਸਦਾ ਹੀ ਉਸ ਫਕੀਰ ਦੀ ਸਚਾਈ ਅਤੇ ਲੋਕ ਸੇਵਾ ਦਾ ਪਰਸੰਸਕ ਰਿਹਾ ਹਾਂ ਕਿਉਂਕਿ ਮਹਾਨ ਮਨੁੱਖ ਸੀ ਉਹ ਗਰੀਬਾਂ ਨੂੰ ਮੁਫਤ ਇਲਾਜ ਦੇਣ ਵਾਲਾ ਸਵਰਗਵਾਸੀ ਸੰਤ ਗੁਰਦੇਵ ਸਿੰਘ ਆਦਮਪੁਰ ਨੇੜੇ ਸਲਾਬਤ ਪੁਰਾ ਜਿਲਾ ਬਠਿੰਡਾਂ ਦਾ ।
      ਜਿੰਦਗੀ ਦੀ ਤੋਰ ਤੁਰਦਿਆਂ ਵਕਤ ਬਦਲਦੇ ਗਏ ਮੇਰਾ ਸੁਭਾਅ ਹੋਰ ਬੇਬਾਕ ਹੁੰਦਾਂ ਗਿਆ ਅਤੇ ਵਕਤ ਦੇ ਨਾਲ ਇਸ  ਤਰਾਂ ਦੇ ਹਾਲਾਤ ਬਣ ਗਏ ਕਿ ਮੇਰੀ ਇਸ ਬੇਬਾਕੀ ਦੇ ਮੁੱਖ ਕਾਰਨ ਤੋਂ  ਮਾਂ ਬਾਪ ਤੋਂ ਲੈਕੇ ਸਾਰੇ ਭੈਣ ਭਰਾ ਦੁਸਮਣਾਂ ਦੀ ਕਤਾਰ ਵਿੱਚ ਖੜਨ ਲੱਗੇ। ਆਪਣੀਆਂ ਲੋੜਾਂ ਆਪਣੇ ਸਾਧਨ ਤੋਂ ਪੂਰੀਆਂ ਕਰਨ ਦੀ ਆਦਤ ਅਤੇ ਮੌਕਾ ਮੇਲ ਕਾਰਨ ਮੰਗ ਸਭ ਦੀ ਸਾਂਝੀ ਇੱਕੋ ਸੀ ਇਹ ਕੁੱਝ ਮੰਗਦਾ ਕਿਉਂ ਨਹੀ ਅਸਲ ਵਿੱਚ ਝੁਕਦਾ ਕਿਉਂ ਨਹੀਂ । ਸਖਤੀ ਦੇ ਦੌਰ ਅਤੇ ਜਲੀਲ ਕਰਨ ਦੀਆਂ ਕਾਰਵਾਈਆਂ ਤੇਜ ਹੋਈਆਂ ਗੁਆਂਢ ਦੇ ਸਾਰੇ ਲੋਕ ਵੀ ਬੇਬਾਕੀ ਅਤੇ ਅਜਾਦ ਸੋਚ ਤੋਂ ਦੁਖੀ ਮਹਿਸੂਸ ਕਰਦਿਆਂ ਹਰ ਤਰਾਂ ਦਾ ਲੁਕਵਾਂ ਸਹਿਯੋਗ ਦੇਕੇ ਬੁੱਕਲ ਦੇ ਸੱਪਾਂ ਵਰਗੇ ਦੁਸਮਣਾਂ ਵਰਗੇ ਹੋਣ ਲੱਗੇ । ਜਿਸ ਤਰਾਂ ਦਾ ਵੀ ਹੋਇਆਂ ਹਰ ਕਿਸੇ ਨੇ ਪੂਰੀ ਕੋਸਿਸ ਕੀਤੀ ਕਿ  ਮੈਂ ਅਮੀਰਾਂ ਦੀ ਗੁਲਾਮੀ ਸਵੀਕਾਰ ਕਰਾਂ ਪਰ ਦੋਸਤੋ ਮੈਂ ਕੁਦਰਤ ਅਤੇ ਆਮ ਲੋਕਾਂ ਦੀ ਪਿਆਰ ਵਾਲੀ ਗੁਲਾਮੀ ਤੋਂ ਬਿਨਾਂ ਕੋਈ ਈਨ ਨਾਂ ਮੰਨੀਂ । ਦੋ ਫਕੀਰਾਂ ਦੇ ਆਖੇ ਹੋਏ ਸਬਦਾਂ ਅਨੁਸਾਰ ਸਮੇਂ ਨਾਲ ਵਕਤ ਨੇ ਮਜਬੂਰ ਕੀਤਾ ਦੋਸਤੋ ਇਕੱਲਤਾ ਸਵੀਕਾਰ ਕਰਕੇ ਕੁੱਝ ਦੋਸਤਾਂ ਤੋਂ ਬਿਨਾਂ ਚੁੱਪ ਧਾਰ ਲਈ ।
ਸਾਰੇ ਰਿਸਤੇਦਾਰ ਵੀ ਮੈਨੂੰ ਆਰਥਿਕ ਤੌਰ ਤੇ ਕਮਜੋਰ ਕਰ ਦਿੱਤੇ ਜਾਣ ਕਰਕੇ ਉਚਿਆਂ ਵੱਲ ਜਾਣ ਨੂੰ ਪਹਿਲ ਦੇਣ ਲੱਗੇ ਜੇ ਕੋਈ ਹਮਦਰਦ ਰਿਸਤੇਦਾਰ ਸੀ ਵੀ ਤਾਂ ਉਹ ਵੀ ਚੁੱਪ ਵਿੱਚ ਹੀ ਭਲੀ ਸਮਝਦੇ ਰਹੇ । ਇਸ ਔਖੇ ਸਮੇਂ ਤੇ ਵੀ ਸਿਰਫ ਇੱਕ ਸੰਤ ਅਤੇ ਫਕੀਰ ਮਨੁੱਖ ਜੋ ਸਜਾਇ ਮੌਤ ਦੇ ਬਾਵਜੂਦ ਕੁਦਰਤ ਦੀ ਬਦੌਲਤ ਅਜਾਦ ਰਹਿ ਰਿਹਾ ਹੈ ਨੇ ਹੀ ਮੇਰੇ ਲਈ ਹਾਂ ਦਾ ਨਾਅਰਾ ਮਾਰਿਆਂ ਸੀ । ਇਕੱਲਤਾ ਵਾਲੀ ਜਿੰਦਗੀ  ਸਾਮਲ ਹੋਣ ਤੇ ਸਾਰੇ ਦੁਸਮਣ ਸਮਝ ਹੀ ਨਾਂ ਸਕੇ ਕਿ ਉਹ ਜਿੱਤੇ ਕਿ ਮੈਂ ਜਿੱਤਿਆ ਕਿਉਂਕਿ ਮੈਂ ਆਰਥਿਕ ਤੌਰ ਤੇ ਘਾਟੇ ਸਹਿਣ ਨੂੰ ਪਹਿਲ ਦੇਕੇ ਉਹਨਾਂ ਅੱਗੇ ਤਾਂ ਝੁਕਿਆਂ ਹੀ ਨਹੀਂ ਸੀ । ਹਾਲੇ ਤੱਕ ਘਰ ਦੇ ਅੰਦਰ ਰਹਿੰਦਿਆਂ ਪੰਜਾਬ ਦੇ ਵਕਤੀ ਮਸਲਿਆਂ ਅਤੇ ਸਮਾਜਕ ਲਿਖਣ ਦਾ ਕੰਮ ਮੈਂ ਜਿਆਂਦਾ ਸੁਰੂ ਕਰ ਲਿਆ । ਪੜਨ ਅਤੇ ਲਿਖਣ ਨਾਲ ਮੇਰਾ ਘੇਰਾ ਪੰਜਾਬ ਤੋਂ ਵਿਦੇਸੀ ਪੰਜਾਬੀ ਭਰਾਵਾਂ ਤੱਕ ਵੀ ਪਹੁੰਚਿਆ । ਬੋਲਣ ਦੀ ਬੇਬਾਕ ਕਲਾ ਮੇਰੀ ਆਮ ਲੋਕਾਂ ਨੂੰ ਪਸੰਦ ਹੋਣ ਕਾਰਨ ਬਹੁਤ ਸਾਰਾ ਪਿਆਰ ਹਾਸਲ ਕਰ ਲੈਂਦਾਂ ਹਾਂ। ਇੰਹਨਾਂ ਆਮ ਲੋਕਾਂ ਦੇ ਪਿਆਰ ਦੀਆਂ ਗਵਾਹੀਆਂ ਜਦ ਮੇਰੇ ਸਕਿਆਂ ਕੋਲ ਪਹੁੰਚਦੀਆਂ ਹਨ ਤਾਂ ਮੈਨੂੰ ਨੰਗ ਸਮਝਣ ਵਾਲੇ ਉਹ ਲੋਕ ਸੜ ਬਲ ਕਿ ਰਹਿ ਜਾਂਦੇ ਹਨ।
       ਅੰਤਰ ਰਾਸਟੀ ਜਾਂ ਰਾਸਟਰੀ ਮਸਲਿਆਂ ਦੀ ਸਮਝ ਅਤੇ ਬੋਲਣ ਦੀ ਲਿਖਣ ਦੀ ਕਲਾ ਨਾਲ ਬਹੁਤ ਸਾਰੇ ਰਾਜਨੀਤਕ ਅਤੇ ਸਮਾਜਿਕ ਆਗੂ ਮੈਨੂੰ ਸਨਮਾਨ ਦੇਣ ਲਈ ਮਜਬੂਰ ਹੋਏ ਹਨ ਜਿੰਹਨਾਂ ਵਿੱਚ ਸਿਮਰਨਜੀਤ ਮਾਨ ,ਬਲਵੰਤ ਰਾਮੂੰਵਾਲੀਆ ,ਮਨਪਰੀਤ ਬਾਦਲ, ਚਰਨਜੀਤ ਬਰਾੜ ਉ ਐਸ ਡੀ ਬਾਦਲ ਪਰੀਵਾਰ , ਗੋਬਿੰਦ ਕਾਂਝਲਾਂ ,ਗੋਬਿੰਦ ਲੌਂਗੌਵਾਲ , ਦਰਬਾਰਾ ਸਿੰਘ ਗੁਰੂ , ਸੀਬੀਆਂਈ ਤੇ ਸਰਕਾਰੀ ਵਿਭਾਗਾਂ ਦੇ ਅਨੇਕਾਂ ਅਫਸਰ । ਅਜਾਦ ਰਹਿਣ ਦੀ ਇੱਛਾ ਕਾਰਨ ਮੈਂ ਕਦੇ ਕਿਸੇ ਰਾਜਨੀਤਕ ਜਾਂ ਅਫਸਰਸਾਹੀ ਨਾਲ ਇੱਕ ਹੱਦ ਤੋਂ ਅੱਗੇ ਸਬੰਧ ਨਹੀਂ ਰੱਖਦਾ ।  
ਬਿਲਕੁੱਲ ਸਧਾਰਨ ਅਤੇ ਪੇਡੂੰ ਜਿੰਦਗੀ ਬਤੀਤ ਕਰਨ ਵਾਲਾ ਲਿਤਾੜਿਆ ਹੋਇਆਂ ਮੈਂ ਜਦ ਵੀ ਕਦੀ ਲੋਕ ਇਕੱਠਾਂ ਵਿੱਚ ਚਲਾ ਜਾਂਦਾਂ ਹਾਂ ਜਾਣਕਾਰ ਲੋਕਾਂ ਦੀ ਬਦੌਲਤ ਬਹੁਤ ਸਾਰਾ ਪਿਆਰ ਸਤਿਕਾਰ ਹਾਸਲ ਕਰਕੇ ਘਰ ਮੁੜਦਾਂ ਹਾਂ । ਇਸ ਤਰਾਂ ਦੇ ਸਤਿਕਾਰ ਦੀਆਂ ਸੁਗੰਧਾਂ ਦੀ ਮਹਿਕ ਜਦ ਵੀ ਬੂ ਸੁੰਘਣ ਦੇ ਆਦੀ ਦੁਸਮਣਾਂ ਕੋਲ ਪਹੁੰਚਦੀਆਂ ਹਨ ਤਦ ਉਹਨਾਂ ਦੇ ਲੁਕੋਏ ਹੋਏ ਮੂੰਹ ਦੇਖਕੇ ਮੱਲੋ ਮੱਲੀ ਮੂੰਹ ਤੇ ਮੁਸਕਾਣ ਆ ਜਾਂਦੀ ਹੈ। ਕੁਦਰਤ ਦੇ ਰੰਗਾਂ ਦੀ ਮਹਿਕ ਅਤੇ ਹੁਸਨ ਨੂੰ ਦੇਖਕੇ ਮੱਲੋ ਮੱਲੀ ਫਿਰ ਕਿਹਾ ਜਾਂਦਾਂ ਹੈ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਦੇ ਵਿੱਚ ਰਾਜੀ । ਅੱਜ ਵੀ ਮੈਂ ਆਰਥਿਕ ਤੌਰ ਤੇ ਸਕੇ ਭੈਣ ਭਰਾਵਾਂ ਤੋਂ ਆਰਥਿਕ ਤੌਰ ਤੇ ਪਿੱਛੇ ਹਾਂ ਗੁਆਂਢ ਦੇ ਦੂਸਰੇ ਨਜਦੀਕੀ ਸਕੇ ਲੋਕਾਂ ਵਿੱਚ ਕਈ ਤਾਂ ਅਮੀਰਾਂ ਦੀ ਉੱਚ ਸਰੇਣੀ ਤੱਕ ਜਾ ਪਹੰਚੇ ਹਨ ਪਰ ਮੈਂ ਸਭ ਤੋਂ ਘੱਟ ਜਾਇਦਾਦ ਤਿੰਨ ਕੁ ਏਕੜ ਜਮੀਨ ਦੀ ਮਾਲਕੀ ਪਰ ਸੱਤ ਕੁ ਏਕੜ ਦੀ ਖੇਤੀ ਬਿਨਾਂ ਕਿਸੇ ਮਜਦੂਰ ਭਰਾ ਦੇ ਆਪਣੇ ਹੱਥੀ ਕਰਨ ਵਾਲਾ ਬੰਦਾਂ ਪੰਜਾਬ ਦੇ ਆਗੂ ਰਾਜਨੀਤਕ ਲੋਕਾਂ ਦੇ ਬਰਾਬਰ ਬਿਠਾਇਆਂ ਜਾਂਦਾਂ ਹਾਂ ਤਦ ਮੇਰੇ ਵਰਗਾ ਨਾਸਤਿਕ ਸੋਚ ਵਾਲਾ ਵਿਅਕਤੀ ਵੀ ਕੁਦਰਤ ਦੇ ਕਿ੍ਸਮੇ ਨੂੰ ਨਤਮਸਤਕ ਹੋਏ ਬਿਨਾਂ ਨਹੀਂ ਰਹਿ ਸਕਦਾ ।
ਦੇਸ ਅਤੇ ਵਿਦੇਸ ਦੇ ਅਨੇਕਾਂ ਪਰਚਾਰ ਮੀਡੀਏ ਵਾਲੇ ਕਾਫੀ ਉੱਚੇ ਲੋਕ ਬੇਨਤੀ ਕਰਕੇ ਮੇਰੇ ਲੇਖਾਂ ਦੀ ਮੰਗ ਕਰਦੇ ਹਨ  ਤਦ ਬੜਾ ਸਕੂਨ ਮਹਿਸੂਸ ਹੁੰਦਾਂ ਹੈ। ਦੇਸ ਵਿਦੇਸ ਦੇ ਅਨੇਕਾਂ ਲੋਕ ਕਿਸੇ ਲਿਖਤ ਨੂੰ ਪੜਕੇ ਜੋ ਦੁਆਵਾਂ ਭਰੇ ਅਤੇ ਸੁਭ ਇਛਾਵਾਂ ਦੇ ਸੰਦੇਸ ਬੋਲਦੇ ਹਨ ਤਦ ਮੈਨੂੰ ਖੁਦਾ ਦੀ ਦਿੱਤੀ ਹੋਈ ਲੁਕਵੀਂ ਦੌਲਤ ਦੇ ਦਰਸਨ ਹੁੰਦੇ ਹਨ । ਅਮੀਰੀਆਂ ਅਤੇ ਹੰਕਾਰੀਆਂ ਦੀ ਦਲਦਲ ਵਿੱਚ ਖੁਭੇ ਹੋਏ ਅੰਨੇ ਅਤੇ ਬੋਲੇ ਲੋਕਾਂ ਤੇ ਤਰਸ ਵੀ ਆਉਂਦਾਂ ਹੈ ਜਿਸ ਲਈ ਮੈਂ ਰੋਜਾਨਾਂ ਸੁਭਾ ਸਵੇਰੇ ਉੱਠਣ ਸਾਰ ਗੁਰੂ ਨਾਨਕ ਦੀ ਤਸਵੀਰ ਅੱਗੇ ਹੱਥ ਜੋੜਕੇ ਆਪਣੇ ਪਰੀਵਾਰ ਸਮੇਤ ਉਹਨਾ ਲਈ ਵੀ ਅਰਦਾਸ ਕਰਦਾ ਹਾਂ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ।  ਮੇਂ ਆਪਣੀ ਜਿੰਦਗੀ ਦਾ ਨਿਚੋੜ ਇਸ ਗੱਲ ਨਾਲ ਖਤਮ ਕਰਦਾ ਹਾਂ ਕਿ ਮਨੁੱਖੀ ਕਰਮ ਦਾ ਫਲ ਦੇਣਾਂ ਕੁਦਰਤ ਦੇ ਹੱਥ ਹੈ ਅਤੇ ਕੁਦਰਤ ਹੀ ਜਾਣਦੀ ਹੈ ਕਿ ਕੀ ਹੋਵੇਗਾ । ਦੂਸਰਿਆਂ ਦਾ ਮਾੜਾ ਕੀਤਾ ਵੀ ਕੁਦਰਤ ਚੰਗੇ ਵਿੱਚ ਬਦਲ ਸਕਦੀ ਹੈ ਤੇ ਚੰਗਾ ਕੀਤਾ ਮਾੜੇ ਵਿੱਚ ਵੀ । ਦੁਸਮਣ ਅਤੇ ਵਿਰੋਧੀਆਂ ਦਾ ਵੀ ਕਦੇ ਬੁਰਾ ਨਾਂ ਸੋਚੋ ਕਿਉਂਕਿ ਕਿਸੇ ਦੀ ਸਫਲਤਾ ਅਤੇ ਮਜਬੂਤੀ ਵਿੱਚ ਜਿਆਦਾ ਯੋਗਦਾਨ ਵੀ ਉਹਨਾਂ ਦਾ ਹੀ ਹੁੰਦਾਂ ਹੈ ।    
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ       

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.