ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਕਿਹੋ ਜਿਹਾ ਹੋਵੇ ਪੰਜਾਬ ਦਾ ਮੁੱਖ ਸੇਵਾਦਾਰ ?
ਕਿਹੋ ਜਿਹਾ ਹੋਵੇ ਪੰਜਾਬ ਦਾ ਮੁੱਖ ਸੇਵਾਦਾਰ ?
Page Visitors: 2681

ਕਿਹੋ ਜਿਹਾ ਹੋਵੇ ਪੰਜਾਬ ਦਾ ਮੁੱਖ ਸੇਵਾਦਾਰ ?
ਗੁਰੂਆਂ ਪੀਰਾਂ ,ਫਕੀਰਾਂ ,ਅਵਤਾਰੀ ਪੁਰਸਾਂ , ਬਹਾਦਰ , ਕਿਰਤੀ ਲੋਕਾਂ ਦੇ ਪੰਜਾਬ ਦਾ ਮੁੱਖ ਆਗੂ ਕੋਹੋ ਜਿਹਾ ਹੋਵੇ ਬਾਰੇ ਸੋਚਣਾਂ ਹੀ ਦਿਲਚਸਪੀ ਪੈਦਾ ਕਰ ਦਿੰਦਾਂ ਹੈ। ਵਰਤਮਾਨ ਵਿੱਚ ਪੰਜਾਬ ਅਰਬਾਂ ਲੋਕਾਂ ਦੇ ਪੇਟ ਭਰ ਦੇਣ ਦੀ ਤਾਕਤ ਰੱਖਣ ਵਾਲਾ ਕਰੋੜਾਂ ਟਨ ਅਨਾਜ ਪੈਦਾ ਕਰਦਾ ਹੈ। ਮਨੁੱਖੀ ਜਿੰਦਗੀ ਦੀ ਲੋੜ ਅੱਯਾਸੀ ਵਾਲੀਆਂ ਵਸਤਾਂ ਨਹੀਂ ਹੁੰਦੀਆਂ ਅਤੇ ਪੰਜਾਬੀ ਲੋਕ ਮਨੁੱਖਤਾ ਦੀ ਪਹਿਲੀ ਲੋੜ ਰੋਟੀ ਪੈਦਾ ਕਰਨ ਦੀ ਕਿਰਤ ਕਰਨਾਂ ਲੋੜਦੇ ਹਨ । ਪੰਜਾਬ ਦੇ ਲੋਕ ਕਰਜਾਈ ਹੋਣਾਂ ਨਹੀਂ ਚਾਹੀਦੇ ਪਰ ਪੰਜਾਬੀ ਕਰਜਾਈ ਕੀਤੇ ਜਾ ਰਹੇ ਹਨ। ਪੰਜਾਬੀ ਕੌਮ ਦੀ ਵਿਰਾਸਤ ਮਹਾਨ ਹੈ ਅਤੇ ਸਭਿਆਚਾਰ ਸਾਝਾਂ ਦਾ ਭਰਿਆ ਹੋਇਆ ਬਹੁਤ ਹੀ ਪਿਆਰਾ ਅਤੇ ਰੰਗਲਾਂ ਹੈ। ਸਮੇਂ ਦੇ ਆਗੂਆਂ ਨੇ ਪੰਜਾਬ ਦੀ ਵਿਰਾਸਤ ਤੇ ਕਲੰਕ ਲਾਉਣ ਲਈ ਇਸ ਦਾ ਚਿਹਰਾ ਕਰੂਪ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਪੰਜਾਬ ਦੀ ਜਰਖੇਜ ਜਮੀਨ ਕਦੇ ਬਾਂਝ ਨਹੀਂ ਹੁੰਦੀ  ਅਤੇ ਇਹ ਅੱਜ ਵੀ ਪੰਜਾਬ ਦੁਨੀਆਂ ਦਾ ਸਰਦਾਰ ਅਖਵਾਉਣ ਦੇ ਹੱਕਦਾਰ ਬਣਾਉਣ ਵਾਲੇ ਨੂੰ ਪੈਦਾ ਕਰ ਸਕਦੀ ਹੈ ਜੋ ਪੰਜਾਬ ਨੂੰ ਸਹੀ ਅਗਵਾਈ ਦੇ ਸਕੇ । ਅੱਜ ਪੰਜਾਬੀਆਂ ਨੂੰ ਸੱਚ ਦੇ ਰੂਪ ਨਾਮ ਦੀ ਖੁਮਾਰੀ ਨਾਲੋਂ ਤੋੜਕੇ ਨਸਿਆਂ ਦੀ ਦਲਦਲ ਵਿੱਚ ਧੱਕਣ ਵਾਲੇ ਲੋਕ ਪੰਜਾਬੀਅਤ ਦੇ ਅਸਲ ਵਾਰਸ ਨਹੀਂ ਹੋ ਸਕਦੇ । ਪੰਜਾਬੀ ਲੋਕ ਭੁੱਖੇ ਤਾਂ ਰਹਿ ਸਕਦੇ ਸਨ ਪਰ ਕਰਜਾਈ ਰਹਿਕੇ ਨੀਵੀਆਂ ਪਾਕੇ ਤੁਰਨ ਵਾਲੇ ਨਹੀਂ ਪਰ ਅਣਖਾਂ ਵਾਲਿਆਂ ਨੂੰ ਕਰਜਾਈ ਬਣਾਉਣ ਵਾਲੇ ਰਾਜਨੀਤਕ ਲੋਕ ਗੁਰੂਆਂ ਦੇ ਵਾਰਿਸ ਨਹੀਂ ਹੋ ਸਕਦੇ ਕਿਉਂਕਿ ਗੁਰੂ ਗੋਬਿੰਦ ਸਿੰਘ ਦਾ ਹੁਕਮਨਾਮਾ ਕਿ ਮੇਰਾ ਸਿੱਖ ਕਦੇ ਕਰਜਾ ਨਹੀਂ ਚੁਕੇਗਾ ਕਿਉਂ ਭੁਲਾਇਆ ਜਾ ਰਿਹਾ ਹੈ। ਗੁਰੂਆਂ ਦੇ ਆਖੇ ਹੋਏ ਬੋਲ ਮਾਨਸ ਕੀ ਜਾਤ ਏਕੋ ਪਹਿਚਾਨਬੋ ਦੀ ਥਾਂ ਵੰਡੀਆਂ ਪਾਉਣ ਦੀ ਸਿਆਸਤ ਕੀਤੀ ਜਾ ਰਹੀ ਹੈ। ਪੰਜਾਬ ਦੇ ਲੋਕਾਂ ਦੇ ਛੋਟੇ ਛੋਟੇ ਧੰਦੇ ਬੰਦ ਕਰਵਾਕੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਕਿਉਂ ਵੇਚਿਆ ਜਾ ਰਿਹਾ ਹੈ। ਗੁਰੂਆਂ ਦੀ ਚਰਨ ਛੋਹ ਪਰਾਪਤ ਪੂਜਣ ਯੋਗ ਰਸਤਿਆਂ ਨੂੰ ਟੋਲ ਟੈਕਸਾਂ ਵਾਲੇ ਬਣਾਕਿ ਸਰਧਾਲੂਆਂ ਤੋਂ ਕਿਉਂ ਦੂਰ ਕੀਤਾ ਜਾ ਰਿਹਾ ਹੈ। ਪੰਜਾਬੀਆਂ ਨੂੰ ਸਰਾਬ ਅਤੇ ਹੋਰ ਨਸੇ ਪਿਆਕੇ ਕਿਉਂ ਆਮਦਨਾਂ ਕੀਤੀਆਂ ਜਾ ਰਹੀਆਂ ਹਨ । ਪੰਜਾਬ ਦਾ ਖਜਾਨਾ ਸਿਰਫ ਮੁਲਾਜਮ ਵਰਗ ਦੀਆਂ ਤਨਖਾਹਾਂ ,ਸਬਸਿਡੀਆਂ ਰੂਪੀ ਰਿਸਵਤਾਂ , ਅਤੇ ਕਰਜਿਆਂ ਦੇ ਵਿਆਜ ਭਰਨ ਲਈ ਕਿਉਂ ਰਿਜਰਵ ਕਰ ਦਿੱਤਾ ਗਿਆ ਹੈ। ਅਖੌਤੀ ਵਿਕਾਸ ਵਾਲਾ ਛੁਣਛੁਣਾਂ ਸਿਰਫ ਨਵੇਂ ਕਰਜੇ ਚੁੱਕਕੇ ਹੀ ਕਿਉਂ ਵਜਾਇਆ ਜਾ ਰਿਹਾ ਹੈ। ਪੰਜਾਬ ਦੀਆਂ ਦੋਨਾਂ ਰਾਜ ਕਰਦੀਆਂ ਪਾਰਟੀਆਂ ਨੇ ਪੰਜਾਬ ਨੂੰ ਕਰਜਾਈ ਕਰਕੇ ਲੋਕਾਂ ਨੂੰ ਟੈਕਸਾਂ ਦੇ ਮੱਕੜ ਜਾਲ ਵਿੱਚ ਫਸਾਉਣ ਨੂੰ ਹੀ ਆਪਣੀ ਸਫਲਤਾ ਮੰਨਿਆਂ ਹੋਇਆ  ਹੈ।
  ਅੱਜ ਹਰ ਕਿਰਤੀ ਪੰਜਾਬੀ ਕੰਮ ਕਰਨ ਤੋਂ ਕਿਉਂ ਰੋਕਿਆ ਜਾ ਰਿਹਾ ਹੈ। ਪੰਜਾਬੀ ਕਿਸਾਨ ਨੂੰ ਗਰੀਬ ਅਤੇ ਘਸਿਆਰਾ ਬਣਾਉਣ ਲਈ ਅਤੇ ਮੰਗਤਾ ਬਣਾਉਣ ਲਈ 14% ਟੈਕਸ ਲਗਾਕਿ ਉਸਦੇ ਮੁਨਾਫੇ ਦਾ ਵੱਡਾ ਹਿੱਸਾ ਸਰਕਾਰ ਅਤੇ ਉਹਨਾਂ ਦੇ ਜੋਟੀਦਾਰ ਹੀ ਕਿਉਂ ਹੜੱਪ ਜਾਂਦੇ ਹਨ । ਹਜਾਰਾਂ ਪੰਜਾਬੀ ਨੌਜਵਾਨ ਜੋ ਆਵਾਜਾਈ ਦੇ ਸਾਧਨਾਂ ਰਾਂਹੀ ਗੁਜਾਰਾ ਕਰਨਾਂ ਲੋੜਦੇ ਹਨ ਨੂੰ ਸਦਾ ਟਰੈਫਿਕ ਵਿਭਾਗ ਅਤੇ ਪੁਲੀਸ ਦੁਆਰਾ ਲੁੱਟਣ ਦਾ ਖੁੱਲੀ ਖੇਡ ਦਾ ਸਿਕਾਰ ਬਣਾਇਆ ਜਾ ਰਿਹਾ ਹੈ। ਲੱਖਾਂ ਦੁਕਾਨਦਾਰ ਕਿਰਤੀ ਲੋਕ ਇੰਸਪੈਕਟਰੀ ਰਾਜ ਦੇ ਭੈਅ ਥੱਲੇ ਜਿਉਣ ਲਈ ਮਜਬੂਰ ਕੀਤੇ ਜਾ ਰਹੇ ਹਨ । ਹੋਟਲਾ ਅਤੇ ਢਾਬਿਆਂ ਦੇ ਧੰਦੇ ਵਾਲੇ ਅਖੌਤੀ ਸੈਂਪਲ ਭਰਨ ਵਾਲਿਆਂ ਮਹਿਕਮਿਆਂ ਦੇ ਪੈਰਾਂ ਵਿੱਚ ਡਿੱਗਣ ਲਈ ਮਜਬੂਰ ਕੀਤੇ ਹੋਏ ਹਨ । ਪੰਜਾਬ ਦੇ ਛੋਟੇ ਛੋਟੇ ਉਦਯੋਗ ਸਥਾਪਤ ਕਰਨ ਵਾਲੇ ਲੋਕਾਂ ਦਾ ਬੋਰੀਆਂ ਬਿਸਤਰ ਕਿਉਂ ਲਪੇਟ ਦਿੱਤਾ ਗਿਆ ਹੈ।  ਪੰਜਾਬ ਅਤੇ ਪੰਜਾਬੀਆਂ ਨੂੰ ਪੈਰਾਂ ਵਿੱਚ ਬਿਠਾਕੇ ਰੱਖਣ ਦੇ ਚਾਹਵਾਨ ਪੰਜਾਬੀ ਰਾਜਨੀਤਕਾਂ ਦੀ ਹੁਣ ਕੋਈ ਲੋੜ ਨਹੀਂ ਹੈ। ਅੱਜ ਪੰਜਾਬੀ ਲੋਕ ਉਸ ਚੁਰਸਤੇ ਤੇ ਖੜੇ ਹਨ ਜਿਸ ਵਿੱਚ ਇੱਕ ਪਾਸੇ ਧਾਰਮਿਕ ਰਹਿਬਰ ਉਹਨਾਂ ਨੂੰ ਦੁਨੀਆਂ ਦੇ ਸਰਦਾਰ ਬਣਾਉਣ ਦਾ ਸੱਦਾ ਦੇ ਰਹੇ ਹਨ ਦੂਸਰੇ ਪਾਸੇ ਰਾਜਨੀਤਕ ਲੋਕ ਨਸਿਆਂ ਦੇ ਦਰਿਆਂ ਵਿੱਚ ਡੁਬੋਕੇ ਮਾਰਨ ਦੀਆਂ ਚਾਲਾਂ ਚੱਲ ਰਹੇ ਤੀਜੇ ਪਾਸੇ ਦੁਨੀਆਂ ਦੇ ਅਮੀਰ ਮੁਲਕ ਪੰਜਾਬੀਆਂ ਦੀ ਤਾਕਤ ਨੂੰ ਵਰਤਕੇ ਆਪਣਾਂ ਵਿਕਾਸ ਕਰਨਾਂ ਲੋੜਦੇ ਹਨ ਅਤੇ ਪੰਜਾਬੀਆਂ ਦੀ ਬਹਾਦਰੀ ਦੇ ਜਜਬੇ ਨੂੰ ਵਰਤਣ ਲਈ ਆਪਣੀਆਂ ਫੌਜਾਂ ਵਿੱਚ ਭਰਤੀ ਕਰਕੇ ਦੁਨੀਆਂ ਦੇ ਗਰੀਬ ਲੋਕਾਂ ਦੇ ਕਾਤਲ ਬਣਾਉਣਾਂ ਲੋੜਦੇ ਹਨ ਚੌਥਾਂ ਰਸਤਾ ਪੰਜਾਬੀਆਂ ਨੂੰ ਖੁਦਕਸੀਆਂ ਜਾਂ ਜੂਝਣ  ਦੇ ਰਾਹ ਤੇ ਪੈਰ ਧਰਨ ਦਾ ਸੱਦਾ ਦੇ ਰਿਹਾ ਹੈ। ਨਿਮਾਣਿਆਂ ਦਾ ਤਾਣ ਬਣਨ ਵਾਲੇ ਖੁਦ ਹੀ ਕਿਉਂ ਮਾਣ ਤੋਂ ਰਹਿਤ ਹੋ ਰਹੇ ਹਨ ਨਿਤਾਣਿਆਂ ਦਾ ਤਾਣ ਬਣਨ ਵਾਲੇ ਤਾਣ ਹੀ ਕਿਉਂ ਗੁਆਈ ਜਾ ਰਹੇ ਹਨ । ਨਿਉਟਿਆਂ ਦੀ ਉਟ ਬਣਨ ਦੀ ਤਾਕਤ ਰੱਖਣ ਵਾਲੇ ਖੁਦ ਹੀ ਦੂਸਰਿਆਂ ਤੋਂ ਉਟ ਭਾਲਣ ਲਈ ਕਿਉਂ ਮਜਬੂਰ ਕਰ ਦਿੱਤੇ ਗਏ ਹਨ । ਪੰਜਾਬ ਨੂੰ ਅੱਜ ਵੀ ਰਾਮਰਾਜ ਦੀ ਲੋੜ ਹੈ ਪੰਜਾਬੀਆਂ ਨੂੰ ਅੱਜ ਵੀ ਗੁਰੂ ਗੋਬਿੰਦ ਸਿੰਘ ਸਰਦਾਰ ਬਣਨ ਦਾ ਸੱਦਾ ਦੇ ਰਹੇ ਹਨ ।  ਇਹ ਸਾਰੇ ਵਰਤਾਰੇ ਵਿੱਚ ਵਿਰਸੇ ਦੀਆਂ ਮਹਾਨ ਗੱਲਾਂ ਦੁਬਾਰਾ ਦੇਖਣ ਲਈ ਰਾਜਸੱਤਾ ਦਾ ਬਦਲਣਾਂ ਬਹੁਤ ਜਰੂਰੀ ਹੈ ਕਿਉਂਕਿ ਰਾਜ ਬਿਨਾਂ ਕਦੇ ਵੀ ਕੁੱਝ ਨਹੀਂ ਬਦਲ ਸਕਦਾ ਜਿਸ ਬਾਰੇ ਗੁਰੂ ਗੋਬਿੰਦ ਸਿੰਘ ਦਾ ਹੁਕਮਨਾਮਾ ਅੱਜ ਵੀ ਪੁਕਾਰਦਾ ਪਿਆ ਹੈ।  ਅੱਜ ਪੰਜਾਬ ਹੀ ਲੱਖਾ ਕਰੋੜਾ ਦਾ ਕਰਜਾਈ ਹੋ ਗਿਆ ਹੈ । ਪੰਜਾਬ ਸਰਕਾਰ ਦੀਆਂ ਬਹੁਤੀਆਂ ਕਾਰਪੋਰੇਸਨਾਂ ਆਪਣੇ ਆਪ ਨੂੰ ਗਹਿਣੇ ਧਰਕੇ ਲੱਖਾਂ ਕਰੋੜਾਂ ਵਿੱਚ ਕਰਜਾਈ ਹਨ । ਪੰਜਾਬ ਦਾ ਕਿਸਾਨ ਦੇ ਕਰਜੇ ਦੀ ਅਨੰਤ ਲੀਲਾ ਚੱਲ ਰਹੀ ਹੈ । ਨੀਰੋ ਬੰਸਰੀ ਬਜਾ ਰਹੇ ਹਨ । ਪੰਜਾਬ ਦੇ ਲੋਕ ਰੁਜਗਾਰ ਭਾਲਦੇ ਫਿਰਦੇ ਹਨ ਪਰ ਪੰਜਾਬ ਦੇ ਮੁੱਖ ਆਗੂ ਖੁਦ ਏਨੇਂ ਭੁੱਖੇ ਹਨ ਜੋ ਮਨੁੱਖ ਦੀ ਸਾਰੀ ਉਮਰ ਦੀ ਲੋੜ 120 ਕੁਇੰਟਲ ਅਨਾਜ ਦੀ ਲੋੜ ਨੂੰ ਭੁਲਕੇ ਅਨਾਜ ਦੀ ਥਾਂ ਸੋਨੇ ਦੇ ਢੇਰ ਇਕੱਠੇ ਕਰ ਰਹੇ ਹਨ ਅਤੇ ਪਰਾਏ ਹੱਕ ਖਾ ਰਹੇ ਹਨ ਸਾਰੇ ਰੋਜਗਾਰਾਂ ਤੇ ਖੁਦ ਕਬਜਾ ਕਰੀ ਜਾ ਰਹੇ ਹਨ । ਰਾਜਨੀਤਕ ਤਾਕਤ ਦੇ ਜੋਰ ਤੇ ਕਿਰਤੀਆਂ ਦਾ ਸੋਸਣ ਕਰ ਰਹੇ ਹਨ । ਕਿਰਤੀਆਂ ਨੂੰ ਗੁੰਡਾਂ ਬਣਾਕਿ ਰੱਖਣ ਵਾਲੇ ਲੋਕ ਰੋਜਗਾਰਦਾਤਾ ਨਹੀ ਹੋ ਸਕਦੇ  । ਗੁਰੂ ਨਾਨਕ ਦੇ ਪਰਾਏ ਹੱਕ ਖਾਣ ਤੋਂ ਵਰਜਣ ਦੇ ਸੰਦੇਸ ਨੂੰ ਭੁੱਲਕੇ ਆਪਣੇ ਆਪ ਨੂੰ  ਸੱਜਣ ਠੱਗ ਵਰਗੇ ਬਣਾਈ ਬੈਠੇ ਹਨ । ਪਰਾਏ ਹੱਕ ਖਾਣ ਵਾਲਿਆਂ ਦੀ ਥਾਂ ਤੇ ਅੱਜ ਤਿਆਗੀ ਰਾਜਨੀਤਕ ਬਿਠਾਇਆ ਜਾਣਾਂ ਚਾਹੀਦਾ ਹੈ । ਪੰਜਾਬੀਆਂ ਨੇ ਫੈਸਲਾ ਕਰਨਾਂ ਹੈ ਕਿ ਉਹਨਾਂ ਨੂੰ ਅਫਗਾਨੀ ਲੁਟੇਰਿਆਂ ਵਰਗੇ ਰਾਜੇ ਚਾਹੀਦੇ ਹਨ ਜਾਂ ਸਿੱਖਾਂ ਦਾ ਗੋਹਾ ਕੂੜਾ ਕਰਨ ਵਾਲੇ ਕਪੂਰ ਸਿੰਘ ਵਰਗਾ ਨਵਾਬ । ਜਦ ਪੰਜਾਬੀ ਲੋਕ ਆਪਣਾਂ ਸੇਵਾਦਾਰ ਸਹੀ ਚੁਣ ਲੈਣਗੇ ਪੰਜਾਬ ਅਤੇ ਪੰਜਾਬੀਆਂ ਦੀ ਹਰ ਸਮੱਸਿਆ ਦਾ ਇਲਾਜ ਸੁਰੂ ਹੋ ਜਾਵੇਗਾ । ਆਉ ਪੰਜਾਬੀਉ ਹੰਭਲਾਂ ਮਾਰੋ ਉੱਠੋ ਅਤੇ ਸਹਿਯੋਗ ਦਿਉ  ਵਕਤ ਤੁਹਾਡੇ ਤੋਂ ਮੰਗ ਕਰਦਾ ਹੈ ਨਵੇਂ ਰਸਤੇ ਤਲਾਸਣ ਦੀ । ਸੱਜਣ ਠੱਗ ਦੇ ਭੇਸ ਵਿੱਚ ਦਿੱਲੀ ਤੋਂ ਏਜੰਸੀਆਂ ਦੇ ਨਵੇਂ ਮੋਹਰੇ ਜੋ ਪੈਸੇ ਅਤੇ ਰਾਜਸੱਤਾ ਦੇ ਭੁੱਖੇ ਹਨ ਤੁਹਾਡੇ ਦਰਾਂ ਤੱਕ ਪਹੁੰਚ ਚੁੱਕੇ ਹਨ ਕੀ ਤੁਸੀਂ ਇੰਹਨਾਂ ਨਵੇਂ ਬਘਿਆੜਾਂ ਤੋਂ ਬਚ ਪਾਉਗੇ ਵੀ ਕਹਿਣਾਂ ਬਹੁਤ ਮੁਸਕਲ ਹੈ। ਰਾਜਸੱਤਾ ਦੀ ਕੁਰਸੀ ਪਿੱਛੇ ਇੱਕ ਦੂਜੇ ਦੀ ਤੱਕੜੀ ਵਿੱਚੋਂ ਡੱਡੂਆਂ ਵਾਂਗ ਟਪੂਸੀਆਂ ਮਾਰਨ ਵਾਲੇ ਨਵੇਂ ਲੋਕ ਆ ਰਹੇ ਹਨ ਸੋ ਇੰਹਨਾਂ ਤੋਂ ਵੀ ਖਬਰਦਾਰ ਹੋਣ ਦੀ ਲੋੜ ਹੈ। ਪੰਜਾਬੀਆਂ ਨੂੰ ਗੁਰੂਆਂ ਪੀਰਾਂ ਅਤੇ ਫਕੀਰਾਂ ਦੀ ਸੋਚ ਰੱਖਣ ਵਾਲੇ ਤਿਆਗੀ ਪੁਰਸ ਦੀ ਜਰੂਰਤ ਹੈ ਡਰਾਮੇਬਾਜ ਲੋਕਾਂ ਦੀ ਨਹੀਂ । ਆਪਣੀ ਲੋਕ ਸੇਵਾ ਵਿੱਚੋਂ ਰਾਜਸੱਤਾ ਦੀ ਕੁਰਸੀ ਭਾਲਣ ਵਾਲੇ ਲੋਕ ਵੀ ਵਪਾਰੀ ਅਤੇ ਠੱਗ ਹੀ ਹੁੰਦੇ ਹਨ । ਰਾਜਸੱਤਾ ਲਈ ਗੁਲਾਮੀ ਸਵੀਕਾਰ ਕਰਨ ਵਾਲੇ ਲੋਕ ਆਮ ਲੋਕਾਂ ਦੀਆਂ ਲੁੱਟ ਦੀਆਂ ਜੰਜੀਰਾਂ ਨਹੀਂ ਤੋੜ ਸਕਦੇ । ਸੋਚੋ ਸਮਝੋ ਤੇ ਤੁਰੋ ਇਹ ਹੀ ਵਕਤ ਦੀ ਮੰਗ ਹੈ।
       ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ                     

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.