ਰੋਕ ਕੋਈ ਨਾਂ ਸਕਦਾ ਬਈ ਕੁਦਰਤ ਦੇ ਭਾਣੇ ਨੂੰ
ਸੱਚ ਸਮਝ ਨਹੀ ਆਉਂਦਾ ਬੰਦੇ ਵੱਡੇ ਸਿਆਣੇ ਨੂੰ
ਰੋਕ ਕੋਈ ਨਾਂ ਸਕਦਾ ਬਈ ਕੁਦਰਤ ਦੇ ਭਾਣੇ ਨੂੰ
ਬਦਲੇ ਵਿੱਚ ਜਮਾਨੇ ਦੇ ਹੁਣ ਨਾ ਰਹਿ ਗਏ ਮਾਪੇ ।
ਧੀਆਂ ਪੁੱਤਰ ਵਿਦੇਸੀਂ ਤੋਰੇ ਕਰ ਕਰ ਕਈ ਸਿਆਪੇ
ਯਾਦ ਕਰਕੇ ਰੋਂਦੇ ਰਹਿੰਦੇ ਦੂਰ ਜੋ ਵਸਦੇ ਬੀਬੇ ਰਾਣੇ ਨੂੰ
ਰੋਕ ਕੋਈ ਨਾਂ ਸਕਦਾ ਬਈ ਕੁਦਰਤ ਦੇ ਭਾਣੇ ਨੂੰ
ਦੁਨੀਆਂ ਜਿੱਤਣ ਤੁਰਿਆਂ ਲੋਕੋ ਇੱਕ ਸਿਕੰਦਰ ਸੀ
ਅੱਧ ਵਿਚਕਾਰ ਦੇ ਆਕੇ ਮੁੜ ਗਿਆਂ ਪਤੰਦਰ ਸੀ
ਜਦ ਸਾਧ ਮੱਚਦਾ ਦੇਖਿਆ ਪਹਿਨ ਕੇ ਅੱਗ ਦੇ ਬਾਣੇ ਨੂੰ
ਰੋਕ ਕੋਈ ਨਾਂ ਸਕਦਾ ਬਈ ਕੁਦਰਤ ਦੇ ਭਾਣੇ ਨੂੰ
ਮਿੱਟੀ ਛੱਡਕੇ ਬੰਦਾਂ ਏਥੇ ਵਿੱਚ ਹਵਾ ਦੇ ਤੁਰਦਾ
ਪੈਸੇ ਦੇ ਜੋ ਘੋੜੇ ਚੜਿਆ ਫੇਰ ਘਰੇ ਨਹੀਂ ਮੁੜਦਾ
ਪਿੰਡੋਂ ਤੋਂ ਸਹਿਰ ਫਿਰ ਸਹਿਰੋਂ ਫੌਰਨ ਸੋਚੇ ਜਾਣੇ ਨੂੰ
ਰੋਕ ਕੋਈ ਨਾਂ ਸਕਦਾ ਬਈ ਕੁਦਰਤ ਦੇ ਭਾਣੇ ਨੂੰ
ਬੰਦਾ ਹੁਣ ਨਾਂ ਬੰਦਾਂ ਰਹਿ ਗਿਆਂ ਬਣਿਆਂ ਪਿਆ ਮਸੀਨ
ਅਕਲੋਂ ਖਾਲੀ ਬਣਿਆ ਰਹਿੰਦਾਂ ਵੱਡਾ ਬਹੁਤ ਯਹੀਨ
ਮਾਇਆ ਵਿੱਚ ਉਲਝਿਆਂ ਬੰਦਾਂ ਭੁੱਲ ਗਿਆ ਮਸਾਣੇ ਨੂੰ
ਰੋਕ ਕੋਈ ਨਾਂ ਸਕਦਾ ਬਈ ਕੁਦਰਤ ਦੇ ਭਾਣੇ ਨੂੰ
ਗੁਰਚਰਨ ਸਿੰਘ ਪੱਖੋਕਲਾਂ