ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਬਜ਼ੁਰਗਾਂ ਦੀ ਹੋਣੀ ਲਿਖਦਾ ਸੂਲੀ ਚੜ੍ਹਾਇਆ ਬਚਪਨ
ਬਜ਼ੁਰਗਾਂ ਦੀ ਹੋਣੀ ਲਿਖਦਾ ਸੂਲੀ ਚੜ੍ਹਾਇਆ ਬਚਪਨ
Page Visitors: 2650

ਬਜ਼ੁਰਗਾਂ ਦੀ ਹੋਣੀ ਲਿਖਦਾ ਸੂਲੀ ਚੜ੍ਹਾਇਆ ਬਚਪਨ
   ਵਰਤਮਾਨ ਸਮੇਂ ਦਾ ਮਾਇਆਧਾਰੀ ਮਨੁੱਖ ਕਿੰਨਾਂ ਕੁ ਅੰਨਾਂ ਅਤੇ ਬੋਲਾਂ ਹੋ ਸਕਦਾ ਹੈ ਇਸ ਗੱਲ ਦਾ ਅੰਦਾਜਾਂ ਵੀ ਨਹੀਂ ਲਾਇਆ ਜਾ ਸਕਦਾ । ਨਿੱਜਪ੍ਰਸਤੀ ਅਤੇ ਸਵਾਰਥ ਤੇ ਟੇਕ ਧਰਕੇ ਬ੍ਰਹਿਮੰਡ ਵਿੱਚ ਆਪਣੇ ਆਪ ਨੂੰ ੳੱਤਮ ਹੋਣ ਦਾ ਦਾਅਵਾ ਕਰਦੀ ਮਨੁੱਖ ਜਾਤੀ ਦੇ ਲੋਕ ਜਦ ਆਪਣੇ ਖੂਨ ਵਿੱਚੋਂ ਪੈਦਾਂ ਹੋਇਆਂ ਨੂੰ ਹੀ ਸੂਲੀਆਂ ਤੇ ਟੰਗਣਾਂ ਸੁਰੂ ਕਰ ਦੇਣ ਤਦ ਇਸ ਸਿਆਣੇ ਆਦਮ ਜਾਏ ਨੂੰ ਪਾਗਲ ਕਰਾਰ ਦੇ ਦੇਣਾਂ ਚਾਹੀਦਾ ਹੈ । ਅੱਜ ਸਮਾਜ ਦੇ ਜਿਸ ਤਬਕੇ ਕੋਲ ਥੋੜਾ ਜਿਹਾ ਵੀ ਜਿਆਦਾ ਪੈਸਾਂ ਜਾਂ ਜਾਇਦਾਦ ਆ ਜਾਂਦੀ ਹੈ ਤਦ ਉਸ ਦੇ ਨਾਲ ਸਭ ਤੋਂ ਪਹਿਲਾਂ ਉਹ ਆਪਣੇ ਘਰ ਵਿੱਚ ਹੀ ਧੀਆਂ ਪੁੱਤਰਾਂ ਨੂੰ ਸੱਪਾਂ ਵਰਗੇ ਬਨਾਉਣ ਦੇ ਤਹੱਈਏ ਕਰਦਾ ਹੈ । ਪੈਸੇ ਦੀ ਚਕਾਂ ਚੌਂਦ ਵਿੱਚ ਫਸਿਆਂ ਮਨੁੱਖ ਸਭ ਤੋਂ ਪਹਿਲਾਂ ਕੰਮ ਆਪਣੇ ਮਾਸੂਮ ਛੋਟੇ ਛੋਟੇ ਬੱਚਿਆਂ ਨੂੰ ਆਪਣੀ ਗੋਦੀ ਵਿੱਚੋਂ ਵਗਾਹ ਮਾਰਕੇ ਡੇ ਬੋਰਡਿੰਗ ਨਾਂ ਦੇ ਜਾਂ ਇਹੋ ਜਿਹੇ ਹੋਰ ਪੈਸਾ ਕਮਾਊ ਅਦਾਰਿਆਂ ਵਿੱਚ ਵਗਾਹ ਮਾਰਦਾ ਹੈ । ਕੀ ਮਾਂ ਬਾਪ ਦੀ ਗੋਦੀ ਨਾਲੋਂ ਲੋਹੇ ਦੀਆਂ ਕੁਰਸੀਆਂ ਜਿਆਦਾ ਸੁਆਦ ਦਿੰਦੀਆਂ ਹਨ । ਕੀ ਮਾਂ ਬਾਪ ਦੇ ਪਿਆਰ ਨਾਲੋਂ ਤਨਖਾਹਾਂ ਲਈ ਕੰਮ ਕਰਨ ਵਾਲੇ ਜਿਆਦਾ ਸਿੱਖਿਆ ਦੇ ਸਕਦੇ ਹਨ ? ਨਹੀਂ ਪਰ ਸਮਾਜ ਦਾ ਪੈਸੇ ਦੇ ਘੋੜੇ ਤੇ ਚੜਿਆ ਸਿਆਣਾਂ ਅਖਵਾਉਂਦਾਂ ਵਰਗ ਜੋ ਅਸਲੋਂ ਮੂਰਖ ਹੈ ਇਹ ਹੀ ਸੋਚਦਾ ਹੈ।
  ਜਿਸ ਬਚਪਨ ਨੇ ਹਾਲੇ ਪੂਰਾਂ ਬੋਲਣਾਂ ਵੀ ਨਹੀਂ ਸਿੱਖਿਆ ਹੁੰਦਾਂ ਉਸਦੇ ਗਲ ਵਿੱਚ ਵਿਦਿਆ ਦੀ ਕਿਤਾਬਾਂ ਦੇ ਨਾਂ ਤੇ ਗਲ ਵਿੱਚ ਪਇਆ ਹੋਇਆ ਬਸਤਾਂ ਜੋ ਫਾਂਸੀ ਦੇ ਫੰਦੇ ਨਾਲੋਂ ਵੀ ਖਤਰਨਾਕ ਹੁੰਦਾਂ ਹੈ ਪੱਕੇ ਤੌਰ ਤੇ ਹੀ ਪਾ ਦਿੱਤਾ ਜਾਂਦਾਂ ਹੈ । ਜਿਸ ਬਚਪਨ ਦੇ ਜੰਮਦਿਆਂ ਹੀ ਉਸ ਦੇ ਗਲ ਹੱਸਣ ਦੀ ਥਾਂ ਰੋਣਾਂ ਬੰਨ ਦਿੱਤਾ ਜਾਦਾਂ ਹੈ ਉਸ ਦੇ ਵਿੱਚ ਮਨੁੱਖੀ ਹਮਦਰਦੀ ਦਾ ਬੀਜ ਉਪਜਣ ਤੋਂ ਪਹਿਲਾਂ ਹੀ ਮਰ ਜਾਂਦਾਂ ਹੈ  ਅਤੇ ਬੇਰਹਿਮੀ ਦਾ ਬੀਜ ਹਰਾ ਹੋ ਜਾਂਦਾ ਹੈ । ਇਹ ਬੇਰਹਿਮੀ ਦਾ ਬੀਜ ਕਿਸੇ ਹੋਰ ਪ੍ਰਤੀ ਨਹੀਂ ਉਸਦੇ ਜੰਮਣ ਵਾਲਿਆਂ ਪ੍ਰਤੀ ਹੀ ਹਰਾ ਹੁੰਦਾਂ ਹੈ । ਅੱਜ ਦੇ ਬਜੁਰਗਾਂ ਦਾ ਮੰਦਾਂ ਹਾਲ ਹੋਣ ਪਿੱਛੇ ਵੀ ਇਹੋ ਕਾਰਨ ਹੀ ਹੈ ਕਿਉਂਕਿ ਇੰਹਨਾਂ ਨੇ ਆਪਣੇ ਜੰਮਿਆਂ ਨੂੰ ਪੈਸਾਂ ਕਮਾਉਣ ਲਈ ਹੀ ਠੱਗੀ ਮਾਰਨ ਵਾਲੀ ਵਿਦਿਆਂ ਸਿੱਖਣ ਦੇ ਘੋੜੇ ਤੇ ਬਿਠਾਇਆਂ ਹੈ । ਇਸ ਸਰਪਟ ਦੌੜਦੇ ਘੋੜੇ ਤੇ ਚੜਿਆ ਬਚਪਨ ਜਵਾਨ ਹੋਕੇ ਵੀ ਘਰ ਵਾਪਸ ਨਹੀਂ ਆਇਆਂ ਸਗੋਂ ਹੋਰ ਦੂਰ ਦੇਸਾਂ ਕੈਨੇਡਾ ਅਮਰੀਕਾ ਤੱਕ ਦੌੜਿਆਂ ਜਾ ਰਿਹਾ ਹੈ ।
   ਵੱਡੇ ਘਰਾਂ ਦੇ ਬੰਦ ਕਮਰਿਆਂ ਵਿੱਚ ਰੋਂਦੇ ਬਜੁਰਗ ਜਦ ਆਪਣੇ ਕੀਤੇ ਮਾੜੇ ਕੰਮਾਂ ਕਾਰਨ ਰੱਬ ਜਾਂ ਸਮਾਜ ਦੀ ਹਵਾ ਨੂੰ ਦੋਸੀ ਗਰਦਾਨਦੇ ਹੋਏ ਕਦੇ ਆਪਣੇ ਅੰਦਰ ਝਾਤੀ ਨਹੀਂ ਮਾਰਦੇ ਕਿ ਇਹ ਸਾਰੀ ਅੱਗ ਉਹਨਾਂ ਖੁਦ ਪੈਦਾ ਕੀਤੀ ਹੈ । ਇਸ ਤਰਾਂ ਦੇ ਮਾਇਆ ਧਾਰੀ ਲੋਕ ਕਦੇ ਨਹੀਂ ਸਮਝਣਗੇ ਕਿ ਉਹ ਕੱਲ ਵੀ ਅੰਨੇ ਬੋਲੇ ਹੋ ਮਾਇਆਂ ਧਾਰੀ ਸਨ ਅਤੇ ਅੱਜ ਵੀ ਉਹਨਾਂ ਦੀ ਫਿਤਰਤ ਉਹੀ ਹੈ । ਦੁਨੀਆਂ ਦੇ ਸਿਕੰਦਰ ਹਿਟਲਰ ਅੱਜ ਦੇ ਮਾਪਿਆਂ ਨਾਲੋਂ ਲੱਖ ਦਰਜੇ ਚੰਗੇ ਸਨ ਜਿੰਹਨਾਂ ਆਪਣੀਆਂ ਔਲਾਦਾ ਨਾਲ ਇਹੋ ਜਿਹੇ ਵਤੀਰੇ ਨਹੀਂ ਅਪਣਾਏ ਸਨ । ਦੁਨੀਆਂ ਦੇ ਸਿਕੰਦਰਾਂ ਨੇ ਆਪਣੀ ਔਲਾਦ ਨੂੰ ਜੰਗਾਂ ਯੁੱਧਾਂ ਵਿੱਚ ਵੀ ਆਪਣੇ ਕੋਲ ਰੱਖਕੇ ਸਿੱਖਿਆ ਦਿੱਤੀ ਸੀ ਪਰ ਅੱਜ ਦਾ ਮਨੁੱਖ ਤਾਂ ਆਪਣੇ ਬੱਚਿਆਂ ਦੇ ਮੂੰਹ ਵਿੱਚ ਸਿੱਖਿਆਂ ਆਪਣੇ ਆਚਰਣ ਦੀ ਨਹੀਂ ਦਿੰਦਾਂ ਮੁੱਲ ਦੇ ਪੈਸੇ ਨਾਲ ਖਰੀਦ ਕੇ ਦੇਣ ਦੀ ਕੋਸਿਸ ਕਰ ਰਿਹਾ ਹੈ । ਚਾਰ ਛਿਲੜਾਂ ਪਿੱਛੇ ਵਿਕ ਜਾਣ ਵਾਲੇ ਸਿੱਖਿਆਂ ਸ਼ਾਸਤਰੀ ਦੂਸਰਿਆਂ ਨੂੰ ਕੀ ਸਿੱਖਿਆਂ ਦੇਣਗੇ ਜੋ ਆਪਣੇ ਆਪ ਨੂੰ ਵੀ ਸਿੱਖਿਆ ਨਹੀਂ ਦੇ ਸਕਦੇ ।
   ਦੁਨੀਆਂ ਦਾ ਮਨੁੱਖ ਜਦ ਵੀ ਕਦੇ ਸਿਅਣਾਂ ਹੋ ਜਾਂਦਾ ਹੈ ਤਦ ਹੀ ਉਹ ਹਰ ਤਰਾਂ ਦੀ ਗੁਲਾਮੀ ਤਿਆਗ ਦਿੰਦਾਂ ਹੈ ਦੁਨੀਆਂ ਦਾ ਕੋਈ ਵੀ ਫਕੀਰ ਦਰਵੇਸ਼ ਵਿਅਕਤੀ ਨੇ ਕਦੇ ਵੀ ਗੁਲਾਮੀ ਸਵੀਕਾਰ ਨਹੀਂ ਕੀਤੀ ਅਤੇ ਉਹਨਾਂ ਦਾ ਜੀਵਨ ਚਰਿੱਤਰ ਅੱਜ ਵੀ ਸਿੱਖਿਆ ਦਿੰਦਾਂ ਹੈ । ਪਰ ਦੁਨੀਆਂ ਦਾ ਕੋਈ ਵੀ ਮੁੱਲ ਦਾ ਸਿੱਖਿਆ ਸਾਸਤਰੀ ਦੁਨੀਆਂ ਦੇ ਸਿਰ ਝੁਕਾਉਣ ਦੀ ਅਵਸਥਾ ਤੱਕ ਨਹੀਂ ਪਹੁੰਚਿਆਂ । ਲੋਕ ਹਿੱਤਾਂ ਲਈ ਜਾਨਾਂ ਵਾਰ ਜਾਣ ਵਾਲੇ ਨਾਸਤਿਕ ਲੋਕ ਵੀ ਪੂਜਣ ਯੋਗ ਹੋ ਜਾਂਦੇ ਨੇ ਕਿਉਕਿ ਉਹਨਾਂ ਗੁਲਾਮੀ ਤਿਆਗ ਕੇ ਅਤੇ ਜਾਨਾਂ ਵਾਰਕੇ ਜਿੰਦਗੀ ਦੀ ਕਿਤਾਬ ਲਿਖੀ ਹੈ । ਅੱਜ ਦੀ ਸਾਰੀ ਸਿੱਖਿਆ ਗੁਲਾਮਾਂ ਦੀ ਗੁਲਾਮਾਂ ਨੂੰ ਗੁਲਾਮਾਂ ਦੁਆਰਾ ਬਣਿਆ ਹੋਇਆ ਪਰਬੰਧ ਹੈ ਜਿਸ ਵਿੱਚੋਂ ਪੈਸੇ ਦਾ ਗੁਲਾਮ ਪਿਆਰ ਰਹਿਤ ਬੇਰਹਿਮ ਸਮਾਜ ਪੈਦਾ ਹੋ ਰਿਹਾ ਹੈ ਜੋ ਸਿਰਫ ਕਾਨੂੰਨ ਨਾਂ ਦੇ ਡੰਡੇ ਨਾਲ ਹੀ ਤੋਰਿਆਂ ਜਾਂਦਾ ਹੈ ਨਾਂ ਕਿ ਮਨੁੱਖੀ ਆਚਰਣ ਦੁਆਰਾ ਆਪਣੇ ਆਪ ਸਿੱਧੇ ਰਾਹ ਤੁਰੇ।
  ਪਿੱਛਲੇ ਸਮਿਆਂ ਵਿੱਚ ਭਾਵੇਂ ਵਿਦਿਆ ਦਾ ਪਸਾਰਾ ਘੱਟ ਸੀ ਪਰ ਜੋਵੀ ਸਿੱਖਿਆ ਮਿਲਦੀ ਸੀ ਉਹ ਨਿਸਕਾਮ ਬਜੁਰਗ ਸਿਆਣੇ ਲੋਕਾਂ ਕੋਲੋਂ ਮਿਲਦੀ ਸੀ ਜੋ ਧਾਰਮਿਕ ਸਥਾਨਾਂ ਦੇ ਵਿੱਚ ਬੈਠੇ ਹੋਏ ਅਸਲੀ ਧਾਰਮਿਕ ਤਿਆਗੀ ਲੋਕ ਸਨ ਜੋ ਬੱਚਿਆਂ ਨੂੰ ਬਿਨਾਂ ਤਨਖਾਹ ਲਿਆਂ ਲਾਲਚ ਰਹਿਤ ਸਿੱਖਿਆ ਦੇਣ ਵਾਲੇ ਨਿਸਕਾਮ ਲੋਕ ਹੁੰਦੇ ਸਨ । ਉਹ ਸਿੱਖਿਆ ਕਿਸੇ ਨੂੰ ਨੌਕਰੀਆਂ ਦੇ ਘੋੜੇ ਤੇ ਚੜਾਉਣ ਲਈ ਨਹੀਂ ਸੀ ਸਗੋਂ ਦੂਸਰਿਆਂ ਦੇ ਕੰਮ ਆਉਣ ਲਈ ਸਿਖਾਈ ਜਾਂਦੀ ਸੀ । ਉਸ ਵੇਲੇ ਨਿਰੋਲ ਧਾਰਮਿਕ ਗਰੰਥਾਂ ਵਿੱਚੋਂ ਸਿੱਖਿਆ ਦੇਕੇ ਉੱਚੇ ਆਚਰਣ ਵਾਲੇ ਲੋਕ ਪੈਦਾ ਕੀਤੇ ਜਾਂਦੇ ਸਨ ਜਿਸ ਵਿੱਚੋਂ ਸੂਲੀ ਚੜਨ ਵਾਲੇ ਈਸਾਂ ਮਸੀਹ ਸੱਚ ਬੋਲਣ ਵਾਲੇ ਸੁਕਰਾਤ ਤੱਤੀ ਤਵੀਆਂ ਤੇ ਬੈਠ ਜਾਣ ਵਾਲੇ ਅਰਜਨ ਗੁਰੂ ਚਾਂਦਨੀ ਚੌਂਕ ਵਿੱਚ ਸੱਚ ਲਈ ਸਿਰ ਕਟਵਾ ਦੇਣ ਵਾਲੇ ਗੁਰੂ ਤੇਗ ਬਹਾਦਰ ਪੈਦਾ ਹੋਏ ਅੱਜ ਦੀ ਸਿੱਖਿਆ ਵਿੱਚ ਦੁਨੀਆਂ ਨੂੰ ਲੁੱਟਣ ਵਾਲੇ ਬਿਲ ਗੇਟਸ , ਅੰਬਾਨੀ , ਟਾਟੇ , ਬਿਰਲੇ ਪੈਦਾ ਹੋ ਰਹੇ ਹਨ ਜੋ ਕੁੱਝ ਸਾਲਾਂ ਵਿੱਚ ਪੈਸੇ ਦੇ ਪਹਾੜ ਖੜੇ ਕਰ ਗਏ ਹਨ ਕਿਉਂਕਿ ਉਹ ਦੁਨੀਆਂ ਦੇ ਸਭ ਤੋਂ ਵੱਡੇ ਭਿ੍ਰਸਟ ਲੋਕ ਹਨ ਜੋ ਅੱਜ ਦੇ ਸਮਾਜ ਦੇ ਪੱਥ ਪ੍ਰਦਰਸ਼ਕ ਬਣਾਏ ਜਾ ਰਹੇ ਹਨ । ਇਹੋ ਜਿਹੇ ਪੱਥ ਪ੍ਰਦਰਸ਼ਕ ਤੋਂ ਸਮਾਜ ਬੇਰਹਿਮ ਹੋਣ ਦੀ ਹੀ ਸਿੱਖਿਆ ਲਵੇਗਾ।
  ਅੱਜ ਦੇ ਬੱਚਿਆਂ ਨੂੰ ਵੰਡ ਕੇ ਖਾਣ ਦੀ ਸਿੱਖਿਆ ਦੇਣ ਦੀ ਥਾਂ ਦੂਸਰਿਆਂ ਦੇ ਹੱਕ ਮਾਰਕੇ ਖਾਣ ਦੀ ਸਿੱਖਿਆ ਦੇਕੇ ਅਸੀਂ ਸਿਆਣੇ ਨਹੀਂ ਬਣ ਸਕਾਂਗੇ ਸਗੋਂ ਇਤਿਹਾਸ ਦੇ ਸਭ ਤੋਂ ਮੂਰਖ ਲੋਕ ਹੀ ਗਰਦਾਨੇ ਜਾਂਵਾਂ ਗੇ । ਗਰੀਬ ਲੋਕ ਜੋ ਆਪਣੇ ਬੱਚਿਆਂ ਨੂੰ ਇਹੋ ਜਿਹੀ ਲੁਟੇਰੀ ਸਿੱਖੀਆ ਨਹੀਂ ਦਿਵਾ ਸਕਣਗੇ ਵੀ ਘੱਟੋ ਘੱਟ ਇਸ ਧਰਤੀ ਤੇ ਇਨਸਾਨੀ ਫਿਤਰਤਾਂ ਨੂੰ ਸੰਭਾਲ ਰੱਖਣ ਵਾਲੇ ਯੋਧੇ ਦੇ ਤੌਰ ਤੇ ਜਾਣੇ ਜਾਣਗੇ । ਗਰੀਬ ਲੋਕ ਹਮੇਸਾਂ ਕੰਡਿਆਂ ਤੇ ਤੁਰਨ ਸਿੱਖ ਜਾਂਦੇ ਹਨ ਔਖੀਆਂ ਘਾਟੀਆਂ ਪਾਰ ਕਰਨ ਵਾਲੇ ਬਣਦੇ ਹਨ ਪਰ ਅਖੌਤੀ ਅਮੀਰ ਲੁਟੇਰੇ ਲੋਕ ਤਾਂ ਔਖੇ ਸਮਿਆਂ ਵਿੱਚ ਆਤਮਘਾਤ ਹੀ ਕਰ ਜਾਂਦੇ ਹਨ । ਵਰਤਮਾਨ ਸਿੱਖਿਆਂ ਦੇ ਵਿੱਚੋਂ ਪੈਦਾ ਹੋਈ ਤਬਾਹ ਕਰੂ ਤਕਨੀਕ ਸਭ ਤੋਂ ਪਹਿਲਾਂ ਵਾਰ ਵੀ ਅਮੀਰਾਂ ਦੀਆਂ ਬਸਤੀਆਂ ਤੇ ਹੀ ਕਰਦੀ ਹੈ ਅਤੇ ਵਰਤਮਾਨ ਸਮਾਜ ਦਾ ਲੁਟੇਰਾਂ ਅਖੌਤੀ ਸਿਆਣਾਂ ਵਰਗ ਆਪਣੀ ਕਬਰ ਆਪ ਹੀ ਪੁੱਟ ਲਵੇਗਾ। ਕਿਸੇ ਸਾਇਰ ਦਾ ਕਥਨ ਕਿ ਜੀਏ ਜਾ ਰਹੇਂ ਹੈ ਆਪਨੀ ਮੌਤ ਕਾ ਸਮਾਨ ਲੀਏ ਹੂਏ ਅੱਜ ਦੇ ਅਖੌਤੀ ਅਗਿਆਨੀ ਅਮੀਰ ਵਰਗ ਤੇ ਪੂਰਾ ਢੁੱਕਦਾ ਹੈ ਕਿੰਨੇ ਚੰਗੇ ਹੁੰਦੇ ਹਨ ਉਹ ਲੋਕ ਜਿੰਹਨਾਂ ਕੋਲ ਨਿਮਰਤਾ ਅਤੇ ਗਰੀਬੀ ਦਾ ਗਹਿਣਾਂ ਹੁੰਦਾਂ ਹੈ ਅਤੇ ਗੁਰੂ ਨਾਨਕ ਦਾ ਬੋਲ ਕਿ ਗਰੀਬੀ ਗਦਾ ਹਮਾਰੀ ਉਹਨਾਂ ਦਾ ਰਾਹ ਰੁਸਨਾਉਂਦੀ ਹੈ ।
   ਗਰੀਬ ਲੋਕਾਂ ਦੇ ਘਰ ਅਤੇ ਦਿਲਾਂ ਵਿੱਚ ਤਾਂ ਰੱਬ ਵਸਦਾ ਹੈ । ਸੋ ਹੇ ਮਨੁੱਖ ਜੇ ਤੇਰੇ ਕੋਲ ਅਮੀਰੀ ਜੋ ਦੁਨਿਆਵੀ ਹੈ ਮਿਲ ਗਈ ਹੈ ਤਦ ਵੀ ਨਿਮਰਤਾ ਅਤੇ ਗਰੀਬੀ ਜੋ ਮਨ ਵਿੱਚ ਹੋਵੇ ਕਦੇ ਵਗਾਹ ਨਾਂ ਮਾਰ ਜੋ ਤੈਨੂੰ ਹਕੀਕਤਾਂ ਨੂੰ ਸਮਝਣ ਦਾ ਵੱਲ ਦਿੰਦੀ ਰਹੇਗੀ । ਸਿਆਣੇ ਲੋਕ ਉਹ ਹੀ ਹੋਣਗੇ ਜੋ ਮਨੁੱਖ ਆਪਣੇ ਵਾਰਿਸਾਂ ਵਿੱਚ ਅਖੌਤੀ ਵਿਦਿਅਦੇ ਨਾਲ ਨਾਲ ਚੰਗੇ ਆਚਰਣ ਦੀ ਉਸਾਰੀ ਵੀ ਕਰ ਲੈਣਗੇ ਜੋ ਹਮੇਸਾਂ ਬਜੁਰਗਾਂ ਅਤੇ ਮਾਪਿਆਂ ਦੀ ਗੋਦੀ ਦੇ ਨਿੱਘ ਵਿੱਚੋਂ ਨਸੀਬ ਹੁੰਦੀ ਹੈ । ਬੇਭਾਗੇ ਲੋਕ ਹੁੰਦੇ ਹਨ ਜੋ ਆਪਣੀ ਔਲਾਦ ਨੂੰ ਬਚਪਨ ਵਰਗੇ ਸਵੱਰਗ ਵਿੱਚ ਇਹ ਸੁਆਦ ਨਹੀਂ ਦੇ ਪਾਉਂਦੇ ਅਤੇ ਫਿਰ ਆਪ ਵੀ ਜਿੰਦਗੀ ਦੇ ਚੌਥੇ ਪਹਿਰ ਜੋ ਕਲਯੁੱਗ ਦਾ ਸਮਾਂ ਆਉਂਦਾਂ ਹੈ, ਵਿੱਚ ਆਪਣੇ ਕੀਤੇ ਬੁਰੇ ਕਰਮਾਂ ਦਾ ਫਲ ਭੁਗਤਦੇ ਹੋਏ ਇਕੱਲਤਾ ਹੰਢਾਉਂਦੇ ਹਨ । ਦਦਾ ਦੋਸ਼ ਨਾਂ ਦੇਊ ਕਰਤੈ ਦੋਸ਼ ਕਰੱਮਾਂ ਆਪਣਿਆਂ ।!
ਗੀਤਾ ਉਪਦੇਸ਼ ਵੀ ਸੱਚ ਸਿੱਧ ਹੋ ਜਾਂਦਾ ਹੈ ਕਿ ਕਰਮ ਹੀ ਕਿਸਮਤ ਹੈ ਜਿਹੋ ਜਿਹਾ ਕਰੋਗੇ ਉਹੋ ਜਿਹਾ ਪਾਉਗੇ ।
ਗੁਰਚਰਨ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.