ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਵਕਤ ਕੇਜਰੀਵਾਲਾਂ ,ਮੋਦੀਆਂ,ਜਾਂ ਪਾਰਟੀਆਂ ਦਾ ਗੁਲਾਮ ਨਹੀਂ ਹੁੰਦਾਂ?
ਵਕਤ ਕੇਜਰੀਵਾਲਾਂ ,ਮੋਦੀਆਂ,ਜਾਂ ਪਾਰਟੀਆਂ ਦਾ ਗੁਲਾਮ ਨਹੀਂ ਹੁੰਦਾਂ?
Page Visitors: 2790

   ਵਕਤ ਕੇਜਰੀਵਾਲਾਂ ,ਮੋਦੀਆਂ,ਜਾਂ ਪਾਰਟੀਆਂ ਦਾ ਗੁਲਾਮ ਨਹੀਂ ਹੁੰਦਾਂ?   
  ਆਮ ਲੋਕਾਂ ਦੇ ਮਹਾਨ ਫੈਸਲੇ ਹੁੰਦੇ ਹਨ ਭਾਰਤੀ ਵੋਟਰਾਂ ਦੇ
  ਦੁਨੀਆਂ ਦੇ ਸਭ ਤੋਂ ਸਿਆਣੇ ਅਖਵਾਉਣ ਵਾਲੇ ਪੱਤਰਕਾਰ , ਵਿਸਲੇਸ਼ਣਕਾਰ, ਅਤੇ ਰਾਜਨੀਤਕ ਲੋਕ ਹਮੇਸਾਂ ਆਪਣੇ ਆਪ ਨੂੰ ਹੀ ਸਭ ਕੁੱਝ ਪਤਾ ਹੋਣ ਦਾ ਭਰਮ ਪਾਲਦੇ ਹਨ। ਆਮ ਲੋਕਾਂ ਨੂੰ ਆਪਣੇ ਭਾਸਣਾਂ ਦੁਆਰਾ ,ਪੱਤਰਕਾਰੀ ਰਿਪੋਰਟਾਂ ਦੁਆਰਾ ਜਾਂ ਕਿਸੇ ਹੋਰ ਪਰਚਾਰ ਸਾਧਨ ਵਿੱਚ ਇਉਂ ਦੱਸਦੇ ਹਨ ਜਿਵੇਂ ਉਹਨਾਂ ਦੀ ਜਾਣਕਾਰੀ ਹੀ ਅੰਤਿਮ ਹੈ ਪਰ ਭਾਰਤੀ ਵੋਟਰ ਜਿਸਨੂੰ ਸਾਡੇ ਸਿਆਂਣੇ ਅਖਵਾਉਂਦੇ ਲੋਕ ਵਿਕਾਊ ਮਾਲ ਅਤੇ ਮੂਰਖ ਹੀ ਸਮਝਦੇ ਹਨ ਪਰ ਸਹੀ ਸਮੇਂ ਤੇ ਸਹੀ ਫੈਸਲੇ ਲੈਕੇ ਇਸਨੇ ਹਮੇਸਾਂ ਹੀ ਨਵੇਂ ਇਨਕਲਾਬ ਸਿਰਜੇ ਹਨ। ਵੋਟਰਾਂ ਦੀ ਚੋਣ ਹਮੇਸਾਂ ਸਹੀ ਹੁੰਦੀ ਹੈ ਪਰ ਮੰਡੀ ਦੇ ਵਪਾਰੀ ਭਾਰਤੀ ਵੋਟਰਾਂ ਦੀ ਵਧੀਆਂ ਚੋਣ ਨੂੰ ਹਮੇਸਾਂ ਖਰੀਦ ਲੈਂਦੇ ਹਨ ਕਿਉਂਕਿ ਉਹ ਜਾਣਦੇ ਹੁੰਦੇ ਹਨ ਕਿ ਭਾਰਤੀ ਵੋਟਰਾਂ ਦਾ ਚੁਣਿਆਂ ਗਿਆ ਮਾਲ ਕਿਸੇ ਵੀ ਕੀਮਤ ਤੇ ਖਰੀਦਣਾਂ ਮਹਿੰਗਾਂ ਨਹੀਂ ਹੋਵੇਗਾ। ਭਾਰਤੀ ਲੋਕਾਂ ਦੇ ਸਨਮਾਨ ਦਾ ਪਾਤਰ ਬਣਿਆਂ ਜਾਂ ਆਈ ਐਸ ਆਈ ਦਾ ਜਿਹੜਾ ਮਾਰਕਾ ਭਾਰਤੀ ਆਮ ਲੋਕ ਕਿਸੇ ਰਾਜਨੀਤਕ ਜਾਂ ਹੀਰੋ ਜਾਂ ਖਿਡਾਰੀ ਤੇ ਲਾ ਦਿੰਦੇ ਹਨ ਉਸਨੂੰ ਮੰਡੀ ਦੇ ਦਲਾਲ ਕਰੋੜਾਂ ਦੀ, ਅਰਬਾਂ ਦੀ ਜਾਂ ਆਪਣੀਆਂ ਰਖੈਲਾਂ ਅਤੇ ਗੁਲਾਮਾਂ ਦੀ ਬਲੀ ਦੇਕੇ ਵੀ ਖਰੀਦ ਲੈਂਦੇ ਹਨ ਕਈ ਵਾਰ ਤਾਂ ਇਹ ਵਪਾਰੀ ਲੋਕ ਆਪਣੀਆਂ ਬੇਟੀਆਂ ਬੇਟੇ ਵੀ ਆਮ ਲੋਕਾਂ ਦੇ ਹੀਰੋ ਨੂੰ ਖਰੀਦਣ ਲਈ ਦਾਅ ਤੇ ਲਾਅ ਦਿੰਦੇ ਹਨ। ਆਮ ਤੌਰ ਤੇ ਹਰ ਪੰਜ ਸਾਲਾਂ ਬਾਅਦ ਆਮ ਭਾਰਤੀ ਲੋਕ ਆਪਣੇ ਸੇਵਾਦਾਰ ਚੁਣਦੇ ਹਨ ਪਰ ਬਦਕਿਸਮਤੀ ਜੋ ਕੁਦਰਤ ਨੇ ਆਮ ਲੋਕਾਂ ਦੇ ਨਸੀਬ ਵਿੱਚ ਲਿਖੀ ਹੋਈ ਹੈ ਕਿ ਦੁਨੀਆਂ ਦਾ ਕੋਈ ਵੀ ਵਿਅਕਤੀ ਅਣਮੁੱਲਾ ਨਹੀਂ ਹੁੰਦਾਂ ਜਿਸ ਕਾਰਨ ਹਰ ਵਧੀਆਂ ਇਨਸਾਨ ਵੀ ਵਿਕ ਜਾਂਦਾ ਹੈ ਜਿਸ ਦੇ ਵਿਕਣ ਨਾਲ ਜਨਮਾਨਸ ਦੀਆਂ ਆਸਾਂ ਤੜੱਕ ਕਰਕੇ ਟੁੱਟ ਜਾਂਦੀਆਂ ਹਨ। ਦੁਨੀਆਂ ਦੇ ਸਭ ਤੋਂ ਇਮਾਨਦਾਰ ਵਿਅਕਤੀ ਵੀ ਇੱਜਤ ਦੇ ਨਾਂ ਤੇ ਸਨਮਾਨ ਕਰਨ ਦੇ ਨਾਂ ਤੇ ਭਾਰਤ ਰਤਨ ਜਾਂ ਨੋਬਲ ਵਿਜੇਤਾ ਬਣਨ ਦੀਆਂ ਖਾਹਿਸਾਂ ਤੋਂ ਮੁਕਤ ਨਹੀਂ ਹੋ ਪਾਉਂਦੇ। ਆਮ ਜੇਤੂ ਤਾਂ ਕਿਸੇ ਅੰਬਾਨੀ ਅਦਾਨੀ ਟਾਟਿਆਂ ਦੇ ਧਨ ਅਤੇ ਸਹੂਲਤਾਂ ਤੇ ਹੀ ਵਿਕ ਜਾਂਦੇ ਹਨ। ਕਈ ਲੋਕ ਜੋ ਦੇਸ਼ ਦੇ ਸਭ ਤੋਂ ਉੱਚ ਅਹੁਦੇ ਤੇ ਪਹੁੰਚਣ ਤੋਂ ਪਹਿਲਾਂ ਹੀ ਵਿੱਕ ਚੁੱਕੇ ਹੁੰਦੇ ਹਨ ਜਿੰਹਨਾਂ ਨੂੰ ਉਸ ਅਹੁਦੇ ਤੇ ਪਹੁੰਚਾਕੇ ਆਪਣੇ ਮਕਸਦ ਹੱਲ ਕਰਨ ਲਈ ਵਪਾਰੀ ਲੋਕ ਹਰ ਹੀਲਾ ਵਰਤਦੇ ਹੋਏ ਉਸਨੂੰ ਲਿਸਕਾ ਪੁਸਕਾਕੇ ਉਸ ਦੇ ਹੱਕ ਵਿੱਚ ਆਮ ਬੰਦੇ ਨੂੰ ਤਿਆਰ ਕਰਦੇ ਹਨ ਜਿਸਦਾ ਮੁਲੰਮਾਂ ਬਹੁਤਾ ਚਿਰ ਲੋਕਾਂ ਤੋਂ ਲੁਕਿਆਂ ਨਹੀਂ ਰਹਿੰਦਾਂ ਜਿਸਦੇ ਪਰਗਟ ਹੋ ਜਾਣ ਤੇ ਆਮ ਬੰਦਾਂ ਕੁੱਝ ਵਕਤ ਸਬਰ ਨਾਲ ਬਤੀਤ ਕਰਦਾ ਹੋਇਆਂ ਸਹੀ ਵਕਤ ਦੀ ਉਡੀਕ ਕਰਦਾ ਹੈ। ਕਈ ਵਾਰ ਇਸ ਤਰਾਂ ਦੇ ਚਮਕਦੇ ਚਿਹਰਿਆਂ ਨੂੰ ਹਰਾਉਣ ਅਤੇ ਸਜਾ ਦੇਣ ਲਈ ਉਹਨਾਂ ਦੇ ਮੁਕਾਬਲੇ ਤੇ ਖੜੇ ਹੋਏ ਗਧਿਆਂ ਵਰਗੇ ਜਾਂ ਕਮੀਨੇ ਲੋਕਾਂ ਨੂੰ ਵੀ ਜਿਤਾ ਦਿੰਦਾਂ ਹੈ। ਇਸ ਤਰਾਂ ਦੇ ਲੋਕ ਵੀ ਕਈ ਵਾਰ ਆਪਣੇ ਆਪ ਨੂੰ ਸੁਪਰ ਹੀਰੋ ਸਮਝਣ ਲੱਗ ਪੈਂਦੇ ਹਨ ਜੋ ਇਹ ਨਹੀ  ਸਮਝ ਸਕਦੇ ਇਹ ਅਸਲ ਵਿੱਚ ਉਹਨਾਂ ਦੀ ਜਿੱਤ ਨਹੀਂ ਸਗੋਂ ਉਹ ਤਾਂ ਕਿਸੇ ਦੂਸਰੇ ਦੀ ਹਾਰ ਵਿੱਚੋਂ ਉਪਜੇ ਹਨ। ਕਿਸੇ ਦੀ ਹਾਰ ਵਿੱਚੋਂ ਉਪਜੇ ਹੋਏ ਨੇਤਾ ਖਰੂਦ ਪਾਉਣ ਵਿੱਚ ਹਮੇਸਾਂ ਮੂਹਰੇ ਹੁੰਦੇ ਹਨ ਅਤੇ ਆਮ ਜਨਤਾਂ ਨੂੰ ਇੱਕ ਦਿਨ ਫਿਰ ਇੰਹਨਾਂ ਖਰੂਦ ਪਾਉਣ ਵਾਲਿਆਂ ਨੂੰ ਵੀ ਸਬਕ ਸਿਖਾਉਣਾਂ ਪੈਂਦਾਂ ਹੈ। ਅਸਲ ਵਿੱਚ ਕਾਬਲ ਦਿਆਂ ਜੰਮਿਆਂ ਨੂੰ ਨਿੱਤ ਮੁਹਿੰਮਾਂ ਦੇ ਅਖਾਣ ਵਾਂਗ ਇਹ ਵਰਤਾਰਾ ਆਮ ਲੋਕਾਂ ਲਈ ਸਦਾ ਜਾਰੀ ਰਹਿੰਦਾਂ ਹੈ।            
    ਉਪਰੋਕਤ ਵਰਤਾਰਾ ਕੋਈ ਇਕੱਲੇ ਰਾਜਨੀਤਕਾਂ ਲਈ ਹੀ ਨਹੀਂ ਦੂਸਰੇ ਖੇਤਰਾਂ ਦੇ ਹੀਰੋ ਅਖਵਾਉਂਦੇ ਜਾਂ ਭਗਵਾਨ ਬਣੇ ਲੋਕਾਂ ਲਈ ਵੀ ਹੁੰਦਾਂ ਹੈ ਇੱਥੋਂ ਤੱਕ ਕੇ ਦਹਿਸ਼ਤਾਂ ਅਤੇ ਕਾਤਲੀ ਹੀਰੋਆਂ ਲਈ ਵੀ ਆਮ ਲੋਕ ਹੀ ਉਲਟ ਪਲਟ ਕਰਦੇ ਹਨ ਜਿਵੇਂ ਕਦੇ ਕੋਈ ਕਰਿਕਟ ਦਾ ਭਗਵਾਨ ਬਣਿਆਂ ਜਦੋਂ ਪੈਸੇ ਦਾ ਪੁੱਤ ਬਣ ਜਾਂਦਾਂ ਹੈ ਜਾਂ ਕੋਈ ਫਿਲਮੀ ਹੀਰੋ ਬਰਾਂਡ ਅੰਬੈਸਡਰ ਬਣਕੇ ਕਿਸੇ ਦੀ ਦਲਾਲੀ ਕਰਦਾ ਹੈ ਪਰ ਆਮ ਲੋਕ ਸਦਾ ਇੰਹਨਾਂ ਨੂੰ ਨਾਂ ਭਗਵਾਨ ਬਣੇ ਰਹਿਣ ਦਿੰਦੇ ਹਨ ਨਾਂ ਸਦਾ ਉਹਨਾਂ ਦੇ ਕਹਿਣੇ ਮੰਨਦੇ ਹਨ ਕਿਉਂਕਿ ਇਹ ਲੋਕ ਵੀ ਵਪਾਰੀਆਂ ਰਾਜਨੀਤਕਾਂ ਦੇ ਦਲਾਲ ਬਣਕੇ ਅਸਲੀ ਭਗਵਾਨ ਕੁਦਰਤ ਦੇ ਭਾਣਿਆਂ ਵਿੱਚ ਅਸਲੀਅਤ ਤੋਂ ਮੁੱਖ ਮੋੜਕੇ ਲੁਟੇਰਿਆਂ ਦੇ ਜਰ ਖਰੀਦ ਹੋ ਜਾਂਦੇ ਹਨ। ਵਰਤਮਾਨ ਦਿੋੱਲੀ ਦੀਆਂ ਚੋਣਾਂ ਨੇ ਇਹੀ ਸਿੱਧ ਕੀਤਾ ਹੈ ਕਿ ਆਮ ਵਿਅਕਤੀ ਨਾਂ ਵਿਕਾਊ ਹੈ ਨਾਂ ਹਾਰਿਆ ਹੋਇਆ ਹੈ ਨਾ ਇਨਕਲਾਬਾਂ ਤੋਂ ਬੇਮੁੱਖ ਹੋਇਆ ਹੈ ਇਸਦੀ ਬਾਜ ਅੱਖ ਹਮੇਸਾਂ ਸਭ ਤੇ ਹੁੰਦੀ ਹੈ। ਭਾਰਤੀ ਜਨ ਮਾਨਸ ਨਾ ਕਿਸੇ ਮੋਦੀ ਦਾ ਗੁਲਾਮ ਹੈ ਨਾਂ ਕਿਸੇ ਕਾਂਗਰਸ਼ ਦਾ ਜਰ ਖਰੀਦ ਹੈ ਅਤੇ ਨਾਂ ਹੀ ਕਿਸੇ ਕੇਜਰੀਵਾਲ ਦਾ ਤੋਰਿਆਂ ਤੁਰਦਾ ਹੈ। ਇਹ ਆਮ ਲੋਕਾਂ ਦਾ ਹਜੂਮ ਤਾਂ ਨਿਮਰਤਾ ਵਾਲਿਆਂ ਵੱਲ ਆਪਣੇ ਆਪ ਚਲਾ ਜਾਂਦਾ ਹੈ ਅਤੇ ਉਚਿਆਂ ਦੇ ਵੱਲ ਇੱਕ ਕਦਮ ਵੀ ਨਹੀਂ ਤੁਰਦਾ। ਨੇਤਾ ਅਤੇ ਹੀਰੋ ਲੋਕ ਆਪਣੀਆਂ ਕਲਾਵਾਂ ਨੂੰ ਲੱਖ ਵਧੀਆਂ ਸਮਝਣ ਦੇ ਭਰਮ ਭੁਲੇਖੇ ਪਾਲ ਲੈਣ ਪਰ ਇਹ ਹਮੇਸਾਂ ਤੀਸਰੀ ਅੱਖ ਨਾਲ ਦਖਦਾ ਹੈ। ਮੋਦੀ ਨੂੰ ਵਹਿਮ ਹੋ ਗਿਆ ਸੀ ਕਿ ਉਹ ਹੀ ਵਧੀਆਂ ਬੁਲਾਰਾ , ਫੈਸਲੇ ਲਊ , ਦਬੰਗ ਅਤੇ ਹੋਰ ਬਹੁਤ ਕੁੱਝ ਹੈ ਪਰ ਭਾਰਤੀ ਵੋਟਰ ਨੇ ਜਦ ਹੀ ਉਸਦਾ ਹੰਕਾਰ ਭਰਿਆ ਦੇਖਿਆ ਤਦ ਹੀ ਉਸਨੂੰ ਧਰਤੀ ਤੇ ਪਟਕਾ ਮਾਰਿਆਂ ਹੈ। ਕੇਜਰੀਵਾਲ ਕੋਈ ਲੋਕਾਂ ਦਾ ਹੀਰੋ ਨਹੀ ਹੈ ਇਹ ਤਾਂ ਮੋਦੀ ਦਾ ਵਿਰੋਧ ਕਰਨ ਕਰਕੇ ਹੀ ਲੋਕਾਂ ਨੇ ਚੁਣਿਆਂ ਹੈ ਜੇ ਕੱਲ ਨੂੰ ਇਹੀ ਹੰਕਾਰ ਕੇਜਰੀਵਾਲ ਪਾਰਟੀ ਜੁੰਡਲੀ ਨੂੰ ਹੋਇਆਂ ਕਿ ਉਹ ਹੀ ਵੱਡੇ ਹੀਰੋ ਹਨ ਤਦ ਪਿਛਲੀਆਂ ਲੋਕ ਸਭਾ ਚੋਣਾਂ ਵਾਂਗ ਇਸ ਜੁੰਡਲੀ ਨੂੰ ਵੀ ਇਹਨਾਂ ਦੀ ਅਸਲ ਜਗਾਹ ਦਿਖਾਣ ਲੱਗਿਆਂ ਭਾਰਤੀ ਜਨਮਾਨਸ ਨੇ ਦੇਰ ਨਹੀਂ ਲਗਾਉਣੀ।              
    ਪਿੱਛਲੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਤੋਂ ਜਿੱਤੇ ਆਮ ਆਦਮੀ ਪਾਰਟੀ ਦੇ ਚਾਰੋਂ ਮੈਂਬਰ ਪਾਰਲੀਮੈਂਟ ਵੀ ਹੰਕਾਰ ਵਿੱਚ ਆਕੇ ਪੰਜਾਬ ਦੀ ਰਾਜਸੱਤਾ ਦੇ ਸੁਪਨੇ ਦੇਖਣ ਲਈ ਸਿਰਾਂ ਥੱਲੇ ਬਾਂਹ ਦੇਕੇ ਸੁੱਤੇ ਹੋਏ ਹਨ ਅਤੇ ਆਪਣੀਆਂ ਭੰਡਾਂ ਵਾਲੀਆਂ ਹਰਕਤਾਂ ਤੇ ਆਮ ਲੋਕਾਂ ਨੂੰ ਹੱਸਦਾ ਦੇਖਕੇ ਖੁਸ਼ ਹੋ ਰਹੇ ਹਨ ਪਰ ਇਹ ਲੋਕ ਇਹ ਨਹੀਂ ਜਾਣਦੇ ਕਿ ਆਮ ਪੰਜਾਬੀ ਕਿਸੇ ਨੂੰ ਉੱਚਾ ਚੜਾਕੇ ਸਿੱਟਣ ਦਾ ਬਹੁਤ ਵੱਡਾ ਖਿਡਾਰੀ ਹੈ। ਜਿਸ ਤਰਾਂ ਆਮ ਭਾਰਤੀ ਲੋਕਾਂ ਅਤੇ ਵਕਤ ਨੇ ਅਨੇਕਾਂ ਸਚਿਨ ,ਕਪਿਲ ਦੇਵ, ਧਰਮਿੰਦਰ , ਅਮਿਤਾਬ, ਮਨਮੋਹਨ, ਸੋਨੀਆ , ਮਿਲਖੇ ਘਰਾਂ ਵਿੱਚ ਰਹਿਣ ਲਈ ਮਜਬੂਰ ਕਰ ਦਿੱਤੇ ਹਨ ਇਸ ਤਰਾਂ ਹੀ ਵਰਤਮਾਨ ਪੰਜਾਬੀ ਹੀਰੋਆਂ ਨੂੰ ਵੀ ਜਿਆਦਾ ਵਕਤ ਨਹੀਂ ਦੇਣਾਂ। ਹਰ ਹੀਰੋ ਦਾ ਇਮਤਿਹਾਨ ਹਮੇਸਾਂ ਨਿਸਚਿਤ ਵਕਤ ਤੱਕ ਹੀ ਪਾਸ ਹੋਣ ਲਈ ਹੁੰਦਾਂ ਹੈ ਜਦ ਆਮ ਜਨਤਾ ਇੱਕ ਵਾਰ ਵਕਤ ਦੀ ਅਤੇ ਸਬਰ ਦੀ  ਹੱਦ ਮੁਕਾ ਦੇਵੇ ਦੁਬਾਰ ਮੌਕਾ ਨਹੀਂ ਦਿੰਦੀ ਹੁੰਦੀ । ਸਨਮਾਨ ਅਤੇ ਅਪਮਾਨ ਹੀਰੋਆਂ ਦੇ ਹੱਥ ਹੁੰਦਾਂ ਹੈ ਜਿਹੋ ਜਿਹਾ ਕਰਦੇ ਹਨ ਉਹੋ ਜਿਹਾ ਸਨਮਾਨ ਅਤੇ ਅਪਮਾਨ ਪਾਉਂਦੇ ਹਨ। ਵਕਤ ਸਦਾ ਲਈ ਕਿਸੇ ਦੀ ਉਡੀਕ ਨਹੀਂ ਕਰਦਾ ਉਹ ਹਮੇਸਾਂ ਨਵਿਆਂ ਨੂੰ ਪੈਦਾ ਵੀ ਕਰਦਾ ਰਹਿੰਦਾਂ ਹੈ । ਵਕਤ ਕਦੇ ਵੀ ਪੁਰਾਣਿਆਂ ਦਾ ਮੁਥਾਜ ਨਹੀਂ ਹੁੰਦਾਂ। ਆਉਣ ਵਾਲੇ ਸਮੇਂ ਵਿੱਚ ਵੀ ਕੁਦਰਤ ਦੇ ਵਿੱਚ ਅਤੇ ਕੁਦਰਤ ਦੇ ਸੰਗ ਕੁਦਰਤ ਦੀ ਮਿਹਰ ਨਾਲ ਜੂਝਦਾ ਆਮ ਮਨੁੱਖ ਆਪਣੀਆਂ ਕਰਾਂਤੀਆਂ ਦੁਹਰਾਉਂਦਾਂ ਰਹੇਗਾ ਅਤੇ ਕਿਸੇ ਵਿਸਲੇਸ਼ਣਕਾਰ, ਰਾਜਨੀਤਕ,ਪੱਤਰਕਾਰ, ਸਿਆਣੇ ਅਖਵਾਉਂਦੇ ਲੋਕਾਂ ਦਾ ਮੁਥਾਜ ਨਹੀਂ ਹੋਵੇਗਾ।
ਗੁਰਚਰਨ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ
Comment:- ਪੱਖੋਕਲਾਂ ਜੀ ਦਾ ਬੜਾ ਸਾਫ਼ ਸੁਨੇਹਾ ਹੈ ਕਿ ਪੰਜਾਬ ‘ਚ ਜਿਨ੍ਹਾਂ ਦੀ ਜ਼ਿਮੇਵਾਰੀ ਹੈ ਓਹ ਵਕਤ ਦਾ ਪੂਰਾ ਸਦ-ਉਪਯੋਗ ਨਹੀ ਕਰ ਰਹੇ, ਜੇ ਉਨ੍ਹਾਂ ਨੇ ਪੰਜਾਬ ‘ਚ ਜਿਤਣਾ ਹੈ ਤਾਂ ਵਕਤ ਦਾ ਪੂਰਾ ਸਦ-ਉਪਯੋਗ ਕਰਨਾ ਬਣਦਾ ਹੈ !  ਅਮਰ ਜੀਤ ਸਿੰਘ ਚੰਦੀ  
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.