ਕੀ ਤੁਸੀ ਚਾਹੁੰਦੇ ਹੋ ਕਿ ਮੈਂ 2017 ਦੀ ਪੰਜਾਬੀਆਂ ਦੀ ਜੰਗ ਦੀ ਅਗਵਾਈ ਕਰਾਂ?
ਮੇਰੇ ਪੰਜਾਬੀ ਭਰਾਵੋ ਅਤੇ ਫੇਸਬੁੱਕ ਤੇ ਮੇਰੀ ਮਿੱਤਰ ਸੂਚੀ ਵਿੱਚ ਸਾਮਲ ਧਰਮੀਉ,ਜੂਝਾਰੂਉ, ਦਲੇਰ ਇਨਸਾਨੋ, ਹੱਕ ਸੱਚ ਦੀ ਜਿੱਤ ਦੇਖਣ ਵਾਲਿਉ, ਗਰੀਬ ਦਾ ਮੂੰਹ ਹੀ ਗੁਰੂ ਕੀ ਗੋਲਕ ਸਮਝਣ ਵਾਲਿਉ, ਇਨਸਾਨੀਅਤ ਹੀ ਇੱਕੋ ਇੱਕ ਧਰਮ ਦੇ ਵਿੱਚ ਯਕੀਨ ਕਰਨ ਵਾਲਿਉ, 2017 ਦੇ ਵਿੱਚ ਪੰਜਾਬ ਦੀ ਕਿਸਮਤ ਬਨਾਉਣ ਜਾਂ ਵਿਗਾੜਨ ਵਾਲੀ ਰਾਜਸੱਤਾ ਦੀ ਹੋਣ ਵਾਲੀ ਚੋਣ ਵਿੱਚ ਮੈਂ ਜੰਗ ਲੜਨ ਦੀ ਕੋਸਿਸ ਕਰਾਂ ਜਿੱਤ ਅਟੱਲ ਕੁਦਰਤ ਦੇ ਹੱਥ, ਕੁਦਰਤ ਦੇ ਪੈਦਾ ਕੀਤੇ ਖੁਦਾ ਰੂਪੀ ਲੋਕਾਂ ਦੇ ਹੱਥ ਹੋਵੇਗੀ ਤੁਹਾਡੇ ਵਿੱਚੋਂ ਕੋਈ ਉਠਸੀ ਮਰਦ ਦੇ ਚੇਲੇ ਮੇਰਾ ਸਹਿਯੋਗ ਕਰਨਾਂ ਚਾਹੁਣਗੇ?
ਕੁਦਰਤ ਅਤੇ ਮੇਰੇ ਮਿੱਤਰਾਂ ਨੇ ਜੇ ਹੁਕਮ ਕੀਤਾ ਤਦ ਆਉਣ ਵਾਲੇ ਦੁਸਹਿਰੇ ਤੋਂ ਮੈਂ ਇਸ ਮੁਹਿੰਮ ਨੂੰ ਨੰਗੇ ਧੜ ਸੁਰੂ ਕਰਨ ਦੀ ਕੋਸਿਸ ਕਰਾਂਗਾਂ। ਰਾਜਸੱਤਾ ਦੀ ਕੁਰਸੀ ਉਪਰ ਪੰਜਾਬ ਦੇ ਆਮ ਲੋਕਾਂ ਦੀਆਂ ਖੜਾਵਾਂ ਹੋਣਗੀਆਂ ਜਿਸ ਥੱਲੇ ਬਹਿ ਕੇ ਕੋਈ ਤੁਹਾਡਾ ਖੁਦਾ ਰੂਪ ਲੋਕਾਂ ਦਾ ਵਰੋਸਾਇਆ ਰਾਜਾ ਰਾਜ ਨਹੀਂ ਤੁਹਾਡਾ ਗੁਲਾਮ ਤੁਹਾਡਾ ਹੁਕਮ ਲਾਗੂ ਕਰੇਗਾ। ਆਰਥਿਕ , ਸਮਾਜਿਕ, ਰਾਜਨੀਤਕ ,ਅਤੇ ਹੋਰ ਕਿਸ ਤਰਾਂ ਦਾ ਸਹਿਯੋਗ ਕਰ ਸਕਦਾ ਹੈ ਬਾਰੇ ਤੁਹਾਡੇ ਸਹਿਯੋਗ ਅਤੇ ਫੈਸਲਿਆਂ ਦਾ ਇੰਤਜਾਰ ਰਹੇਗਾ। ਮੇਰੇ ਵਿਚਾਰ ਮੇਰੇ ਬਲਾਗ punjabilekh dot blogspot dot com ਦੇ ਲਿੰਕ ਤੇ ਜਾਕੇ ਜਾਣ ਸਕਦੇ ਹੋ ਜੇ ਤੁਹਾਡਾ ਹੁਕਮ ਹੋਇਆ ਤਦ ਮੈਂ ਆਪਣਾ ਸਭ ਕੁੱਝ ਤਿਆਗ ਸਕਦਾ ਹਾਂ ਸਾਰੀ ਉਮਰ ਪੈਰੋਂ ਨੰਗਾ ਤਿੰਨ ਤਨ ਢਕਣ ਦੇ ਕੱਪੜਿਆਂ ਵਿੱਚ ਰਹਿਕੇ ਸਿਰਫ ਇੱਕ ਵਾਰ ਦਿਨ ਵਿੱਚ ਬਹੁਤ ਥੋੜਾ ਅਨਾਜ ਖਾਕੇ ਜਿੰਦਗੀ ਜਿਉਣ ਦਾ ਪਰਣ ਕਰਨ ਦੀ ਸਾਰ ਉੱਚੇ ਆਚਰਣ ਦੇ ਗਰੀਬਾਂ ਅਤੇ ਹੱਕ ਸੱਚ ਲਈ ਜੂਝਣ ਵਾਲਿਆਂ ਹਰ ਧਰਮ ਦੇ ਧਾਰਮਿਕ ਅਵਤਾਰੀ ਮਹਾਂਪੁਰਸ਼ਾਂ ਦੀ ਆਮ ਲੋਕਾਂ ਦੇ ਲਈ ਕੁਰਬਾਨ ਹੋ ਜਾਣ ਵਾਲੇ ਸਹੀਦਾਂ ਦੀ ਸੌਂਹ ਖਾਦਾਂ ਹਾਂ । ਜਿਸ ਦਿਨ ਵੀ ਮੈਂ ਨਿਮਾਣੇ ਨਿਤਾਣੇ, ਨਿਉਟੇ ਲੋਕਾਂ ਤੋਂ ਜੇ ਬੇਮੁੱਖ ਹੋ ਜਾਵਾਂ ਤਦ ਮੈਂ ਬੇਮੁੱਖ ਹੋ ਜਾਣ ਦੀ ਬਜਾਇੋ ਆਪਣੀ ਮੌਤ ਮੰਗਾਗਾਂ ਉਸ ਅਨੰਤ ਕੁਦਰਤ ਤੋਂ ਬਾਕੀ ਗੱਲਾਂ ਕਦੇ ਫੇਰ ਪੰਜਾਬ ਦੇ ਹਰ ਮਸਲੇ ਤੇ ਕਰੂੰਗਾਂ ਜੇ ਮੈਂ ਇਸ ਜੰਗ ਵਿੱਚ ਸਾਮਲ ਹੋਇਆਂ। ਮੈਂ ਇੱਕ ਬਹੁਤ ਹੀ ਛੋਟਾ, ਬਿਨਾਂ ਕਿਸੇ ਧਨ ਮਾਲਦੇ ਪਰ ਗੁਰੂ ਦੀ ਗੋਲ ਗਰੀਬ ਦਾ ਮੂੰਹ ਜੋ ਮੇਰੇ ਘਰ ਗੁਰੂ ਨਾਨਕ ਦੀ ਤਸਵੀਰ ਅੱਗੇ ਰੱਖੀ ਹੋਈ ਹੈ ਜਿਸ ਵਿੱਚ ਸਿਰਫ ਦਸ ਹਜਾਰ ਰੁਪਏ ਬਚੇ ਹੋਏ ਹਨ ਨਾਲ ਹੀ ਸੁਰੂ ਕਰਾਂਗਾ ਕਿਉਕਿ ਮੈਂ ਦਾਨ ਧਾਰਮਿਕ ਅਸਥਾਨਾਂ ਜਾਂ ਧਾਰਮਿਕ ਕੱਪੜੇ ਪਹਿਨਣ ਵਾਲੇ ਭੇਖੀਆਂ ਨੂੰ ਨਹੀਂ ਕਰਦਾ ਸਿਰਫ ਲੋੜਵੰਦ ਬਿਮਾਰਾਂ, ਰੱਬ ਸਹਾਰੇ ਦਿਨ ਕੱਟਣ ਵਾਲੇ ਦਿਖਾਈ ਦੇ ਜਾਣ ਵਾਲਿਆਂ ਨੂੰ ਹੀ ਕਰਦਾਂ ਹਾਂ।
ਤੁਹਾਡੀਆਂ ਰਾਵਾਂ ਅਤੇ ਸੱਚੀਆਂ ਸਲਾਹਾਂ ਦੀ ਉਡੀਕ ਕਰਾਂਗਾਂ।
ਤੁਹਾਡਾ ਆਪਣਿਆਂ ਦਾ ਆਪਣਾਂ ਤੁਹਾਡੀਆਂ ਸਦਾ ਖੁਸੀਆਂ ਚਾਹੁਣ ਵਾਲਾ
ਗੁਰਚਰਨ ਸਿੰਘ ਸਿੰਘੇਕਾ ਪੱਖੋਕਲਾਂ ਫੋਨ 9417727245 ਪਿੰਡ ਪੱਖੋ ਕਲਾਂ ਜਿਲਾ ਬਰਨਾਲਾ
ਨੋਟ ਜੇ ਤੁਸੀਂ ਸੱਚੇ ਦਿਲੋਂ ਇਹ ਹੋਣਾਂ ਦੇਖਣਾਂ ਚਾਹੁੰਦੇ ਹੋ ਤਦ ਇਸ ਨੂੰ ਆਪਣੇ ਹਰ ਮਿੱਤਰ ਦੀ ਕੰਧ ਤੇ ਅੱਗੇ ਭੇਜਿਉ ਕਿਉਂਕਿ ਫੈਸਲਾ ਇਸ ਲਿਖਤ ਉਪਰ ਹੋਣ ਵਲੀ ਪਰਤੀ ਕਿਰਿਆ ਤੇ ਹੀ ਨਿਰਭਰ ਹੈ ਧੰਨਵਾਦ
...............................................
ਟਿੱਪਣੀ:- ਵੀਰ ਗੁਰਚਰਨ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਮੈਂ ਤਾਂ ਬਹੁਤ ਦਿਨਾਂ ਤੋਂ ਚਾਹੁੰਦਾ ਸੀ ਕਿ ਸਥਾਪਤ ਲੀਡਰਾਂ (ਚੱਲ ਚੁੱਕੇ ਕਾਰਤੂਸਾਂ) ਨੂੰ ਛੱਡ ਕੇ ਕੋਈ ਆਮ ਸਿੱਖ ਮੈਦਾਨ ਵਿਚ ਆਵੇ, ਪਰ ਜਿਨ੍ਹਾਂ ਤੋਂ ਇਹ ਆਸ ਕੀਤੀ ਜਾ ਸਕਦੀ ਸੀ, ਉਹ ਨਾ ਤਾਂ ਆਪ ਅੱਗੇ ਲੱਗਣਾ ਚਾਹੁੰਦੇ ਹਨ ਅਤੇ ਨਾ ਕਿਸੇ ਦੂਸਰੇ ਨੂੰ ਅੱਗੇ ਲੱਗਣ ਦੇਣਾ ਚਾਹੁੰਦੇ ਹਨ, ਜਿਸ ਕਰ ਕੇ ਸਿੱਖੀ ਦੀ ਹਾਲਤ ਦਿਨ-ਬ-ਦਿਨ ਵਿਗੜਦੀ ਜਾ ਰਹੀ ਹੈ। ਗਲਤੀ ਵੀ ਉਸ ਕੋਲੋਂ ਹੀ ਹੋਵੇਗੀ, ਜੋ ਕੁਛ ਕਰੇਗਾ, ਉਸ ਦੀ ਗਲਤੀ ਨੂੰ ਸੁਧਾਰ ਕੇ ਅਗਾਂਹ ਵਧਣ ਦਾ ਯਤਨ ਕੀਤਾ ਜਾਵੇਗਾ । ਜੇ ਕੋਈ ਕੰਮ ਹੀ ਨਹੀਂ ਹੋਵੇਗਾ, ਫਿਰ ਤਾਂ ਸਦੀਆਂ ਭਰ ਓਥੇ ਹੀ ਬੈਠੇ ਰਹਾਂਗੇ । ਬਹੁਤ ਚੰਗਾ ਲੱਗਾ ਤੁਸੀਂ ਆਪਣੇ-ਆਪ ਨੂੰ ਪੇਸ਼ ਤਾਂ ਕੀਤਾ ਹੈ, ਇਸ ਨਾਲ ਹੀ ਲੀਡਰ-ਸ਼ਿਪ ਦੇ ਪੈਦਾ ਹੋਣ ਦਾ ਰਾਹ ਖੁਲ੍ਹਦਾ ਹੈ, ਜੋ ਸਮਰਥਾਵਾਨ ਹੋਣਗੇ ਉਹ ਅੱਗੇ ਵਧਦੇ ਜਾਣਗੇ, ਇਵੇਂ ਲੀਡਰ-ਸ਼ਿਪ ਦਾ ਖੱਪਾ ਹੀ ਨਹੀਂ ਪੂਰਿਆ ਜਾਵੇਗਾ, ਬਲਕਿ ਲੀਡਰ-ਸ਼ਿਪ ਦੀਆਂ ਕਈ ਕਤਾਰਾਂ ਖੜੀਆਂ ਹੋ ਜਾਣਗੀਆਂ , ਜਿਸ ਦੀ ਅੱਜ ਸਿੱਖਾਂ ਨੂੰ ਲੋੜ ਹੈ।
ਸਿੱਖਾਂ ਵਿਚ ਸੂਝਵਾਨਾਂ ਦੀ ਕੋਈ ਘਾਟ ਨਹੀਂ ਹੈ, ਪਰ ਆਪ ਸਥਾਪਤ ਹੋਣ ਦੇ ਚਾਹਵਾਨ, ਅਜਿਹੇ ਸਿੱਖਾਂ ਤੇ ਆਨੇ-ਬਹਾਨੇ ਊਜਾਂ ਲਾ ਕੇ ਉਨ੍ਹਾਂ ਨੂੰ ਅੱਗੇ ਆਉਣ ਤੋਂ ਰੋਕਦੇ ਹਨ ।
ਖੈਰ ਬਹੁਤ ਚੰਗਾ ਹੋਇਆ, 2017 ਵਿਚ ਅਜੇ ਬਹੁਤ ਦਿਨ ਹਨ, ਹੋਰ ਲੋਕਾਂ ਨੂੰ ਨਾਲ ਲੈ ਕੇ 2017 ਦੀ ਜੰਗ ਦਾ ਖਾਕਾ ਬਣਾਉ। ਮੈਂ ਹਰ ਤਰ੍ਹਾਂ ਨਾਲ ਤੁਹਾਡੀ ਮਦਦ ਕਰਾਂਗਾ, ਮੇਰੇ ਵਰਗੇ ਹੋਰ ਵੀ ਹਜ਼ਾਰਾਂ ਨਿਕਲਣਗੇ ।
ਗੁਰੂ ਭਲੀ ਕਰੇਗਾ, ਉਸ ਤੇ ਭਰੋਸਾ ਕਰ ਕੇ ਅਗਾਂਹ ਵਧੋ।
ਤੁਹਾਡਾ ਆਪਣਾ
ਅਮਰ ਜੀਤ ਸਿੰਘ ਚੰਦੀ
95685 41414