ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਅਮਰੀਕੀ ਚੋਣਾਂ : ਭਾਰਤੀ ਮੂਲ ਦੀ ਨੀਰਾ ਟੰਡਨ ਹਿਲੇਰੀ ਦੀ ਜਿੱਤ ਪੱਕੀ ਕਰਨ ਲਈ ਮੈਦਾਨ ”ਚ ਉਤਰੀ
ਅਮਰੀਕੀ ਚੋਣਾਂ : ਭਾਰਤੀ ਮੂਲ ਦੀ ਨੀਰਾ ਟੰਡਨ ਹਿਲੇਰੀ ਦੀ ਜਿੱਤ ਪੱਕੀ ਕਰਨ ਲਈ ਮੈਦਾਨ ”ਚ ਉਤਰੀ
Page Visitors: 2535

ਅਮਰੀਕੀ ਚੋਣਾਂ : ਭਾਰਤੀ ਮੂਲ ਦੀ ਨੀਰਾ ਟੰਡਨ ਹਿਲੇਰੀ ਦੀ ਜਿੱਤ ਪੱਕੀ ਕਰਨ ਲਈ ਮੈਦਾਨ ”ਚ ਉਤਰੀ

Posted On 26 May 2016
default

ਵਾਸ਼ਿੰਗਟਨ, 26 ਮਈ (ਪੰਜਾਬ ਮੇਲ)- ਅਮਰੀਕਾ ਦੀ ਡੈਮੋਕ੍ਰੇਟਿਕ ਪਾਰਟੀ ਨੇ ਨਵੰਬਰ ਵਿਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਭਾਰਤੀ ਮੂਲ ਦੀ ਨੀਰਾ ਟੰਡਨ ਨੂੰ ਪਾਰਟੀ ਨੀਤੀਆਂ ਤਿਆਰ ਕਰਨ ਵਾਲੇ ਪੈਨਲ ਵਿਚ ਨਾਮਜ਼ਦ ਕੀਤਾ ਹੈ। ਨੀਰਾ ਟੰਡਨ ਪਿਛਲੇ ਲੰਬੇਂ ਸਮੇਂ ਤੋਂ ਹਿਲੇਰੀ ਕਲਿੰਟਨ ਨਾਲ ਕੰਮ ਕਰ ਰਹੀ ਹੈ ਅਤੇ ਉਹ ਹੁਣ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਹਿਲੇਰੀ ਦੀ ਜਿੱਤ ਯਕੀਨੀ ਬਣਾਉਣ ਲਈ ਨੀਤੀਆਂ ਦਾ ਖਰੜਾ ਤਿਆਰ ਕਰੇਗੀ। ਇਕ ਰਿਪੋਰਟ ਮੁਤਾਬਕ ਜੇਕਰ ਹਿਲੇਰੀ ਕਲਿੰਟਨ ਅਮਰੀਕਾ ਦੀ ਰਾਸ਼ਟਰਪਤੀ ਬਣਦੀ ਹੈ ਤਾਂ ਨੀਰਾ ਉਨ•ਾਂ ਦੇ ਕੈਬਨਿਟ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਹਿਲੇਰੀ ਡੈਮੋਕ੍ਰੇਟਿਕ ਪਾਰਟੀ ਦੀ ਸੰਭਾਵਿਤ ਰਾਸ਼ਟਰਪਤੀ ਉਮੀਦਵਾਰ ਹੈ। 15 ਮੈਂਬਰੀ ਮਸੌਦਾ ਕਮੇਟੀ ਵਿਚ ਸ਼ਾਮਲ ਨੀਰਾ ਇਕਲੌਤੀ ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਹੈ। ਇਸ ਕਮੇਟੀ ਦਾ ਕੰਮ ਡੈਮੋਕ੍ਰੇਟਿਕ ਪਾਰਟੀ ਲਈ ਰਾਸ਼ਟਰੀ ਮੰਚ ਸਥਾਪਿਤ ਕਰਨਾ ਹੈ। ਕਮੇਟੀ ਪਾਰਟੀ ਦੀ ਨੀਤੀ ਦਾ ਏਜੰਡਾ ਤਿਆਰ ਕਰੇਗੀ। ਮੌਜੂਦਾ ਸਮੇਂ ਵਿਚ ਨੀਰਾ ਥਿੰਕ ਟੈਂਕ ਸੈਂਟਰ ਫਾਰ ਅਮੇਰੀਕਨ ਪ੍ਰੋਗੈਸ ਦੀ ਮੁੱਖ ਕਾਰਜਕਾਰੀ ਅਧਿਕਾਰੀ ਹੈ। ਨੀਰਾ ਸਾਲ 2008 ਵਿਚ ਹੋਈਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਵੀ ਹਿਲੇਰੀ ਦੇ ਪ੍ਰਚਾਰ ਮੁਹਿੰਮ ਦੀ ਨੀਤੀ ਨਿਰਦੇਸ਼ਕ ਸੀ। ਕਾਂਗਰਸ ਮੈਂਬਰ ਐਲਿਜ਼ਾ ਕੁਮਿੰਗਸ ਨੂੰ ਮਸੌਦਾ ਕਮੇਟੀ ਦੇ ਪ੍ਰਧਾਨ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਨੀਰਾ ਟੰਡਨ ਨੇ ਕਿਹਾ ਕਿ ਉਹ ਹਿਲੇਰੀ ਕਲਿੰਟਨ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਰਾਤ-ਦਿਨ ਇਕ ਕਰਨਗੇ। ਉਨ•ਾਂ ਕਿਹਾ ਕਿ ਮੈਨੂੰ ਇਸ ਅਹੁਦੇ ਉੱਤੇ ਤਾਇਨਾਤ ਕਰਨ ਲਈ ਮੈਂ ਪਾਰਟੀ ਦੀ ਬੇਹੱਦ ਧੰਨਵਾਦੀ ਹਾਂ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.