ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਪੰਜਾਬ ਪੁਲਿਸ ਦਾ ਕਾਰਾ; ਗੈਂਗਸਟਰ ਭੁਲੇਖੇ ਬੇਗੁਨਾਹ ਮਾਰਿਆ ?
ਪੰਜਾਬ ਪੁਲਿਸ ਦਾ ਕਾਰਾ; ਗੈਂਗਸਟਰ ਭੁਲੇਖੇ ਬੇਗੁਨਾਹ ਮਾਰਿਆ ?
Page Visitors: 2566

ਪੰਜਾਬ ਪੁਲਿਸ ਦਾ ਕਾਰਾ; ਗੈਂਗਸਟਰ ਭੁਲੇਖੇ ਬੇਗੁਨਾਹ ਮਾਰਿਆ ?

Posted On 26 May 2016
GANGSTER-compressed-580x395

ਫਰੀਦਕੋਟ, 26 ਮਈ (ਪੰਜਾਬ ਮੇਲ)-ਪੁਲਿਸ ਨੇ ਕਿਸੇ ਗੈਂਗਸਟਰ ਨਹੀਂ ਸਗੋਂ ਇੱਕ ਬੇਕਸੂਰ ਨੂੰ ਮਾਰ ਮੁਕਾਇਆ ਹੈ। ਪੁਲਿਸ ‘ਤੇ ਇਹ ਇਲਜ਼ਾਮ ਜਿਲ੍ਹੇ ਦੇ ਪਿੰਡ ਦਬੜੀਖਾਨਾ ‘ਚ ਪੁਲਿਸ ਐਨਕਾਉਂਟਰ ਦੌਰਾਨ ਮਾਰੇ ਗਏ ਨੌਜਵਾਨ ਦੇ ਪਰਿਵਾਰ ਨੇ ਲਗਾਏ ਹਨ। ਪਰਿਵਾਰ ਮੁਤਾਬਕ ਮ੍ਰਿਤਕ ਦਾ ਕੋਈ ਕ੍ਰਿਮੀਨਲ ਰਿਕਾਰਡ ਵੀ ਨਹੀਂ ਸੀ। ਪੁਲਿਸ ਨੇ ਅੱਧੀ ਰਾਤ ਵੇਲੇ ਇੱਕ ਗੈਂਗਸਟਰ ਨੂੰ ਐਨਕਾਉਂਟਰ ਦੌਰਾਨ ਮਾਰਨ ਦਾ ਦਾਅਵਾ ਕੀਤਾ ਸੀ।
ਮ੍ਰਿਤਕ ਨੌਜਵਾਨ ਅਜਮੇਰ ਸਿੰਘ ਉਰਫ ਜਿੰਮੀ ਦੇ ਪਰਿਵਾਰ ਮੁਤਾਬਕ ਉਹ ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਥਾਂਦੇਵਾਲਾ ਦਾ ਰਹਿਣ ਵਾਲਾ ਸੀ। ਕੱਲ੍ਹ ਰਾਤ ਉਹ ਆਪਣੇ ਸਹੁਰੇ ਜੀਦਾ ਤੋਂ ਨਿੱਕਲਿਆ ਸੀ। ਜਿੰਮੀ ਦੀ ਆਪਣੀ ਕਾਰ ਖਰਾਬ ਹੋਣ ਕਾਰਨ ਉਹ ਆਪਣੇ ਸਹੁਰਿਆਂ ਦੀ ਕਾਰ ਲੈ ਕੇ ਪਿੰਡ ਥਾਂਦੇਵਾਲ ਲਈ ਚੱਲਿਆ। ਰਾਸਤੇ ‘ਚ ਅਚਾਨਕ ਉਸ ਦੇ ਪਿੱਛੇ ਪੁਲਿਸ ਲੱਗ ਗਈ। ਇਸ ਦੌਰਾਨ ਜਿੰਮੀ ਨੇ ਆਪਣੇ ਘਰ ਫੋਨ ਕਰ ਇਹ ਸਾਰੀ ਜਾਣਕਾਰੀ ਦਿੱਤੀ ਸੀ। ਪਰਿਵਾਰ ਕੁੱਝ ਕਰਦਾ ਉਦੋਂ ਤੱਕ ਪੁਲਿਸ ਨੇ ਜਿੰਮੀ ਦਾ ਐਨਕਾਉਂਟਰ ਕਰ ਮਾਰ ਮੁਕਾਇਆ ਸੀ। ਪਰਿਵਾਰ ਮੁਤਾਬਕ ਜਾਣਕਾਰੀ ਮਿਲਦਿਆਂ ਹੀ ਉਨ੍ਹਾਂ ਜਿੰਮੀ ਦੇ ਕੁੱਝ ਦੋਸਤਾਂ ਨੂੰ ਪਿੱਛੇ ਮਦਦ ਲਈ ਭੇਜਿਆ ਸੀ। ਪੁਲਿਸ ਨੇ ਇਹਨਾਂ ਨਾਲ ਵੀ ਕੁੱਟਮਾਰ ਕੀਤੀ ਤੇ ਹਿਰਾਸਤ ‘ਚ ਲੈ ਲਿਆ। ਪੀੜਤ ਪਰਿਵਾਰ ਇਸ ਫਰਜੀ ਐਨਕਾਉਂਟਰ ਨੂੰ ਅੰਜਾਮ ਦੇਣ ਵਾਲੀ ਪੁਲਿਸ ਪਾਰਟੀ ‘ਤੇ ਕਾਰਵਾਈ ਦੀ ਮੰਗ ਕਰ ਰਿਹਾ ਹੈ। ਹਾਲਾਂਕਿ ਪੁਲਿਸ ਫਿਲਹਾਲ ਮਾਮਲੇ ‘ਤੇ ਚੁੱਪ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.