ਖ਼ਬਰਾਂ
ਭਾਰਤ ਨੇ ਚੀਨ ਦੇ ਤਿੰਨ ਸਰਕਾਰੀ ਪੱਤਰਕਾਰਾਂ ਦੇ ਬੋਰੀ ਬਿਸਤਰੇ ਕੀਤੇ ਗੋਲ
Page Visitors: 2454
ਭਾਰਤ ਨੇ ਚੀਨ ਦੇ ਤਿੰਨ ਸਰਕਾਰੀ ਪੱਤਰਕਾਰਾਂ ਦੇ ਬੋਰੀ ਬਿਸਤਰੇ ਕੀਤੇ ਗੋਲ
ਭਾਰਤ ਨੇ ਪੱਤਰਕਾਰਾਂ ਦੇ ਖ਼ਤਮ ਹੋ ਰਹੇ ਵੀਜ਼ੇ ਦੀ ਮਿਆਦ ਵਧਾਉਣ ਤੋਂ ਕੀਤਾ ਇਨਕਾਰ
By : ਬਾਬੂਸ਼ਾਹੀ ਬਿਊਰੋ
First Published : Sunday, Jul 24, 2016 01:07 AM
ਨਵੀਂ ਦਿੱਲੀ : ਭਾਰਤ ਨੇ ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸ਼ਿੰਹੂਆ ਦੇ ਤਿੰਨ ਪੱਤਰਕਾਰਾਂ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਹੈ। ਭਾਰਤ ਸਰਕਾਰ ਨੇ ਇਨ•ਾਂ ਤਿੰਨਾਂ ਪੱਤਰਕਾਰਾਂ ਦੇ ਖ਼ਤਮ ਹੋ ਰਹੇ ਵੀਜ਼ੇ ਦੀ ਮਿਆਦ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਰਤ-ਚੀਨ ਦੇ ਸਬੰਧ ਪਹਿਲਾਂ ਹੀ ਤਣਾਅ ਭਰੇ ਚੱਲ ਰਹੇ ਹਨ, ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਇਸ ਫੈਸਲੇ ਕਾਰਨ ਤਣਾਅ ਹੋਰ ਵੱਧ ਸਕਦਾ ਹੈ। ਇੱਕ ਅਖ਼ਬਾਰ ਮੁਤਾਬਕ ਤਿੰਨਾਂ ਪੱਤਰਕਾਰਾਂ ਨੂੰ 31 ਜੁਲਾਈ ਤੱਕ ਦੇਸ਼ ਛੱਡਣ ਦਾ ਹੁਕਮ ਦਿੱਤਾ ਗਿਆ ਹੈ। ਸ਼ਿੰਹੂਆ ਦੇ ਪੱਤਰਕਾਰ ਵੂ ਕਿਆਂਗ ਨਵੀਂ ਦਿੱਲੀ ਤੋਂ ਅਤੇ ਲੁ ਤਾਂਗ ਮੁੰਬਈ ਬਿਊਰੋ ਦੇ ਹੈੱਡ ਹਨ ਜਦਕਿ ਸ਼ੇ ਯੋਂਗਾਂਗ ਮੁੰਬਈ ਬਿਊਰੋ 'ਚ ਰਿਪੋਟਰ ਹਨ। ਵੀਜ਼ਾ ਖ਼ਤਮ ਹੋਣ ਨੂੰ ਲੈ ਕੇ ਇਨ•ਾਂ ਪੱਤਰਕਾਰਾਂ ਨੂੰ ਹਾਲੇ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ। ਦੱਸਣਯੋਗ ਹੈ ਕਿ ਦਸੰਬਰ 'ਚ ਚੀਨ ਨੇ ਵੀ ਇੱਕ ਫ਼੍ਰੈਂਚ ਪੱਤਰਕਾਰ ਨੂੰ ਸਰਕਾਰ ਦੀਆਂ ਨੀਤੀਆਂ 'ਤੇ ਖਿਆਲੀ ਪੱਤਰਕਾਰੀ ਕਰਨ ਦੇ ਦੋਸ਼ 'ਚ ਦੇਸ਼ ਤੋਂ ਬਾਹਰ ਕਰ ਦਿੱਤਾ ਸੀ। ਜਿਸ ਬਾਅਦ ਭਾਰਤ ਨੇ ਵੀ ਕੁੱਝ ਅਜਿਹੇ ਹੀ ਕਦਮ ਚੁੱਕੇ ਹਨ।