ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਨਿਊਯਾਰਕ ਦੇ ਸ਼ਹਿਰ ਕਵੀਨਸ ‘ਚ ਗਰਭਵਤੀ ਪੰਜਾਬਣ ਲਾਪਤਾ
ਨਿਊਯਾਰਕ ਦੇ ਸ਼ਹਿਰ ਕਵੀਨਸ ‘ਚ ਗਰਭਵਤੀ ਪੰਜਾਬਣ ਲਾਪਤਾ
Page Visitors: 2370

ਨਿਊਯਾਰਕ ਦੇ ਸ਼ਹਿਰ ਕਵੀਨਸ ‘ਚ ਗਰਭਵਤੀ ਪੰਜਾਬਣ ਲਾਪਤਾਨਿਊਯਾਰਕ ਦੇ ਸ਼ਹਿਰ ਕਵੀਨਸ ‘ਚ ਗਰਭਵਤੀ ਪੰਜਾਬਣ ਲਾਪਤਾ

December 11
17:35 2017
ਕਵੀਨਸ, 11 ਦਸੰਬਰ (ਪੰਜਾਬ ਮੇਲ)-ਅਮਰੀਕਾ ਦੇ ਨਿਊਯਾਰਕ ਦੇ ਸ਼ਹਿਰ ਕਵੀਨਸ ‘ਚ ਇਕ ਗਰਭਵਤੀ ਪੰਜਾਬਣ ਲਾਪਤਾ ਹੋ ਗਈ ਹੈ, ਪੁਲਿਸ ਉਸ ਦੀ ਭਾਲ ‘ਚ ਜੁਟੀ ਹੋਈ ਹੈ। ਲਾਪਤਾ ਹੋਈ ਪੰਜਾਬਣ ਦਾ ਨਾਂ ਅਮਰਜੀਤ ਕੌਰ ਹੈ। ਨਿਊਯਾਰਕ ਪੁਲਿਸ ਨੇ ਉਸ ਦੀ ਭਾਲ ਲਈ ਜਨਤਾ ਤੋਂ ਮਦਦ ਮੰਗੀ ਹੈ। ਪੁਲਿਸ ਮੁਤਾਬਕ ਅਮਰਜੀਤ ਦੇ ਪਤੀ ਲਖਵਿੰਦਰ ਮੁਲਤਾਨੀ ਨੇ ਦਰਜ ਕਰਵਾਈ ਰਿਪੋਰਟ ‘ਚ ਦੱਸਿਆ ਕਿ ਉਸ ਦੀ ਪਤਨੀ 5 ਦਸੰਬਰ ਦੀ ਸਵੇਰੇ ਲਗਭਗ 10.30 ਵਜੇ ਕਾਰ ‘ਚ ਸਵਾਰ ਹੋ ਕੇ ਬੈਂਕ ਗਈ ਸੀ ਅਤੇ ਬੈਂਕ ‘ਚ ਕੋਈ ਚੈੱਕ ਜਮਾਂ ਕਰਵਾਉਣ ਤੋਂ ਮਗਰੋਂ ਉਹ ਮੁੜ ਕੇ ਘਰ ਨਹੀਂ ਪਰਤੀ।
ਉਨ੍ਹਾਂ ਦੱਸਿਆ ਕਿ ਉਸ ਦਾ ਫੋਨ 114ਵੇਂ ਸਟਰੀਟ ਅਤੇ ਲਿਬਰਟੀ ਐਵੇਨਿਊ ‘ਚ ਪਾਰਕਿੰਗ ‘ਚ ਖੜ੍ਹੀ ਕਾਰ ‘ਚ ਸੀ। ਲਖਵਿੰਦਰ ਨੇ ਦੱਸਿਆ ਕਿ ਉਨ੍ਹਾਂ ਦੇ 7 ਸਾਲ ਦੇ ਜੁੜਵਾ ਮੁੰਡੇ ਹਨ ਅਤੇ ਉਹ 6 ਹਫਤਿਆਂ ਦੀ ਗਰਭਵਤੀ ਹੈ। ਪੁਲਿਸ ਨੂੰ ਦਿੱਤੀ ਰਿਪੋਰਟ ‘ਚ ਲਖਵਿੰਦਰ ਨੇ ਦੱਸਿਆ ਕਿ ਉਸ ਨੇ ਬੱਚਿਆਂ ਦੇ ਸਕੂਲ ਵੀ ਫੋਨ ਕੀਤਾ ਪਰ ਉਹ ਬੱਚਿਆਂ ਨੂੰ ਵੀ ਸਕੂਲ ਤੋਂ ਲੈਣ ਨਹੀਂ ਗਈ। ਲਖਵਿੰਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਸੀ, ਅਸੀਂ ਉਸ ਦੀ ਉਡੀਕ ਕਰ ਰਹੇ ਹਾਂ ਕਿ ਉਹ ਘਰ ਪਰਤ ਆਵੇ। ਓਧਰ ਪੁਲਿਸ ਦਾ ਕਹਿਣਾ ਹੈ ਕਿ ਜਿਸ ਕਿਸੇ ਨੂੰ ਵੀ ਅਮਰਜੀਤ ਬਾਰੇ ਜਾਣਕਾਰੀ ਮਿਲੇ, ਉਹ ਸਾਡੇ ਨਾਲ ਸੰਪਰਕ ਕਾਇਮ ਕਰਨ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.