ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਕੈਲੀਫੋਰਨੀਆ ‘ਚ ਸਥਿਤ ਫੌਜ ਦੇ ਵੈਟਰਨਜ਼ ਹੋਮ ‘ਚ ਗੋਲੀਬਾਰੀ
ਕੈਲੀਫੋਰਨੀਆ ‘ਚ ਸਥਿਤ ਫੌਜ ਦੇ ਵੈਟਰਨਜ਼ ਹੋਮ ‘ਚ ਗੋਲੀਬਾਰੀ
Page Visitors: 2359

ਕੈਲੀਫੋਰਨੀਆ ‘ਚ ਸਥਿਤ ਫੌਜ ਦੇ ਵੈਟਰਨਜ਼ ਹੋਮ ‘ਚ ਗੋਲੀਬਾਰੀਕੈਲੀਫੋਰਨੀਆ ‘ਚ ਸਥਿਤ ਫੌਜ ਦੇ ਵੈਟਰਨਜ਼ ਹੋਮ ‘ਚ ਗੋਲੀਬਾਰੀ

March 14
10:15 2018
ਕੈਲੀਫੋਰਨੀਆ, 14 ਮਾਰਚ (ਪੰਜਾਬ ਮੇਲ)- ਅਮਰੀਕਾ ਦੇ ਸੂਬੇ ਕੈਲੀਫੋਰਨੀਆ ‘ਚ ਸਥਿਤ ਫੌਜ ਦੇ ਅਪਾਹਜ ਅਤੇ ਸਾਬਕਾ ਜਵਾਨਾਂ ਦੇ ਆਸ਼ਰਮ ‘ਚ ਸ਼ੁੱਕਰਵਾਰ ਨੂੰ ਇਕ ਬੰਦੂਕਧਾਰੀ ਨੇ 3 ਲੋਕਾਂ ਨੂੰ ਬੰਧਕ ਬਣਾ ਲਿਆ ਸੀ ਅਤੇ ਪੁਲਿਸ ਵੱਲੋਂ ਹੁਣ ਇੱਥੋਂ 4 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਜਿਸ ਬੰਦੂਕਧਾਰੀ ਨੇ ਲੋਕਾਂ ਨੂੰ ਬੰਧਕ ਬਣਾਇਆ ਸੀ, ਉਸ ਦੀ ਅਤੇ 3 ਹੋਰ ਔਰਤਾਂ ਦੀਆਂ ਲਾਸ਼ਾਂ ਮਿਲੀਆਂ ਹਨ। ਸੂਬੇ ਦੇ ਸੈਨੇਟਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੰਦੂਕਧਾਰੀ ਓਲਡਏਜ ਪਾਥਵੇਅ ਹੋਮ ਦਾ ਮੈਂਬਰ ਸੀ। ਉਸ ਨੇ ਆਸ਼ਰਮ ‘ਚ ਕੰਮ ਕਰਨ ਵਾਲੇ ਕੁੱਝ ਲੋਕਾਂ ਨੂੰ ਬੰਧਕ ਬਣਾਇਆ ਸੀ। ਮ੍ਰਿਤਕ ਔਰਤਾਂ ਇਸ ਆਸ਼ਰਮ ‘ਚ ਹੀ ਕੰਮ ਕਰਦੀਆਂ ਸਨ। ਇਸ ਮਾਮਲੇ ਮਗਰੋਂ ਲੋਕ ਸਹਿਮ ਗਏ ਹਨ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਬੰਦੂਕਧਾਰੀ ਅਤੇ ਔਰਤਾਂ ਦੀ ਮੌਤ ਕਿਵੇਂ ਹੋਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਅਗਵਾ ਕਰਨ ਵਾਲੇ ਵਿਅਕਤੀ ਕੋਲ ਇਕ ਅਸਾਲਟ ਰਾਈਫਲ ਸੀ ਅਤੇ ਉਸ ਨੇ ਬੁਲੇਟ ਪਰੂਫ ਜੈਕੇਟ ਪਾਈ ਹੋਈ ਸੀ। ਉਸ ਨੇ ਆਸ਼ਰਮ ‘ਚ 15 ਤੋਂ 20 ਹਵਾਈ ਫਾਇਰ ਕੀਤੇ ਸਨ। ਅਜੇ ਤੱਕ ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਬੰਦੂਕਧਾਰੀ ਨੇ ਅਜਿਹਾ ਕਿਉਂ ਕੀਤਾ।
ਫਿਲਹਾਲ ਲਾਸ਼ਾਂ ਨੂੰ ਪੋਸਟ ਮਾਰਟਮ ਕਰਨ ਲਈ ਲੈ ਜਾਇਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਵੈਟਰਨਜ਼ ਹੋਮ 600 ਏਕੜ ਦੀ ਜ਼ਮੀਨ ‘ਚ ਬਣਾਇਆ ਗਿਆ ਹੈ ਅਤੇ ਇਸ ‘ਚ ਤਕਰੀਬਨ 840 ਅਪਾਹਜ ਫੌਜੀ ਰਹਿੰਦੇ ਹਨ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.