ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਸ਼ਾਰਜਾਹ ‘ਚ ਫਾਂਸੀ ਦੀ ਸਜ਼ਾ ਮੁਆਫ਼ ਹੋਣ ਮਗਰੋਂ ਚਾਰ ਪੰਜਾਬੀਆਂ ਸਮੇਤ ਪੰਜ ਭਾਰਤੀ ਨੌਜਵਾਨ ਵਤਨ ਪਰਤੇ
ਸ਼ਾਰਜਾਹ ‘ਚ ਫਾਂਸੀ ਦੀ ਸਜ਼ਾ ਮੁਆਫ਼ ਹੋਣ ਮਗਰੋਂ ਚਾਰ ਪੰਜਾਬੀਆਂ ਸਮੇਤ ਪੰਜ ਭਾਰਤੀ ਨੌਜਵਾਨ ਵਤਨ ਪਰਤੇ
Page Visitors: 2423

ਸ਼ਾਰਜਾਹ ‘ਚ ਫਾਂਸੀ ਦੀ ਸਜ਼ਾ ਮੁਆਫ਼ ਹੋਣ ਮਗਰੋਂ ਚਾਰ ਪੰਜਾਬੀਆਂ ਸਮੇਤ ਪੰਜ ਭਾਰਤੀ ਨੌਜਵਾਨ ਵਤਨ ਪਰਤੇ
April 21
05:58 2018
Print This Article
Share it With Friends

 

 

 
ਪਟਿਆਲਾ, 21 ਅਪ੍ਰੈਲ (ਪੰਜਾਬ ਮੇਲ)- ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਸ਼ਾਰਜਾਹ ਵਿੱਚ ਫਾਂਸੀ ਦੀ ਸਜ਼ਾ ਮੁਆਫ਼ ਹੋਣ ਮਗਰੋਂ ਚਾਰ ਪੰਜਾਬੀਆਂ ਸਮੇਤ ਪੰਜ ਭਾਰਤੀ ਨੌਜਵਾਨ ਵਤਨ ਪਰਤ ਆਏ ਹਨ। ਇਨ੍ਹਾਂ ਨੌਜਵਾਨਾਂ ਦੀ ਸਜ਼ਾ ਮੁਆਫ਼ੀ ਸਬੰਧੀ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਵੱਲੋਂ ਡਾ. ਐਸ.ਪੀ ਸਿੰਘ ਓਬਰਾਏ ਨੇ ਸ਼ਾਰਜਾਹ ਅਦਾਲਤ ਵਿੱਚ ਚਾਰਾਜੋਈ ਕੀਤੀ ਸੀ।
ਉੱਥੋਂ ਦੇ ਕਾਨੂੰਨ ਮੁਤਾਬਕ ਇਸ ਮੁਆਫ਼ੀਨਾਮੇ ਤਹਿਤ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਤਾਂ ਭਾਵੇਂ ਮੁਆਫ਼ ਹੋ ਗਈ ਸੀ, ਪਰ ਨਿਰਧਾਰਤ ਕਾਨੂੰਨ ਮੁਤਾਬਕ ਇਨ੍ਹਾਂ ਭਾਰਤੀਆਂ ਨੂੰ ਅਦਾਲਤ ਵੱਲੋਂ ਤਿੰਨ ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਪਰ ਇਹ ਸਾਰੇ ਭਾਰਤੀ ਛੇ ਸਾਲ ਤੋਂ ਦੁਬਈ ਦੀ ਜੇਲ੍ਹ ਵਿੱਚ ਸਨ। ਜ਼ਿਕਰਯੋਗ ਹੈ ਕਿ ਦੁਬਈ ਵਿਖੇ ਨਵੰਬਰ 2011 ਨੂੰ ਕੁਝ ਭਾਰਤੀ ਨੌਜਵਾਨਾਂ ਵਿਚਕਾਰ ਝਗੜਾ ਹੋ ਗਿਆ ਸੀ। ਇਸ ਦੌਰਾਨ 38 ਸਾਲਾ ਵਰਿੰਦਰ ਚੌਹਾਨ ਮੂਲ ਵਾਸੀ ਪਿੰਡ ਸ਼ੇਖੂਪੁਰਾ, ਜ਼ਿਲ੍ਹਾ ਆਜ਼ਮਗਗੜ੍ਹ (ਉੱਤਰ ਪ੍ਰਦੇਸ਼) ਦਾ ਕਤਲ ਹੋ ਗਿਆ ਸੀ। ਇਸ ਮਾਮਲੇ ਵਿੱਚ ਪਟਿਆਲਾ ਦੇ ਜੱਸੋਮਾਜਰਾ ਪਿੰਡ ਦੇ ਸੁੱਚਾ ਸਿੰਘ ਸਮੇਤ ਅਜਨਾਲਾ ਦੇ ਹਰਵਿੰਦਰ ਸਿੰਘ, ਹੁਸ਼ਿਆਰਪੁਰ ਦੇ ਦਲਵਿੰਦਰ ਸਿੰਘ, ਨਵਾਂ ਸ਼ਹਿਰ ਦੇ ਰਣਜੀਤ ਰਾਮ ਤੇ ਬਿਹਾਰ ਦੇ ਛਪਰਾ ਜ਼ਿਲ੍ਹੇ ਦੇ ਧਰਮਿੰਦਰ ਨੂੰ ਸ਼ਾਰਜਾਹ ਦੀ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਸੀ।
ਸ੍ਰੀ ਓਬਰਾਏ ਦਾ ਕਹਿਣਾ ਸੀ ਕਿ ਮੁਲਜ਼ਮਾਂ ਦੇ ਮਾਪਿਆਂ ਵੱਲੋਂ ਉਨ੍ਹਾਂ ਨਾਲ ਰਾਬਤਾ ਬਣਾਉਣ ’ਤੇ ਮ੍ਰਿਤਕ ਵਰਿੰਦਰ ਚੌਹਾਨ ਦੇ ਪਰਿਵਾਰਕ ਮੈਂਬਰਾਂ ਨਾਲ ਵੀਹ ਲੱੱਖ ਵਿਚ ਬਲੱਡ ਮਨੀ ਤਹਿਤ ਹੋਏ ਸਮਝੌਤੇ ਉਪਰੰਤ ਮੁਆਫ਼ੀ ਸੰਭਵ ਹੋ ਸਕੀ ਹੈ।
ਦੋ ਲੜਕੇ 19 ਅਪਰੈਲ ਅਤੇ ਤਿੰਨ ਜਣੇ 20 ਅਪਰੈਲ ਨੂੰ ਦੁਬਈ ਤੋਂ ਦਿੱਲੀ ਪੁੱਜੇ ਹਨ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.