ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
30 ਮਿੰਟ ਦੇ ਆਏ ਮੀਹ ਨੇ ਖੋਲੀ ਮਾਰਕਿਟ ਕਮੇਟੀ ਮਹਿਲ ਕਲਾਂ ਦੇ ਪ੍ਰਬੰਧਾਂ ਦੀ ਪੋਲ
30 ਮਿੰਟ ਦੇ ਆਏ ਮੀਹ ਨੇ ਖੋਲੀ ਮਾਰਕਿਟ ਕਮੇਟੀ ਮਹਿਲ ਕਲਾਂ ਦੇ ਪ੍ਰਬੰਧਾਂ ਦੀ ਪੋਲ
Page Visitors: 2356

30 ਮਿੰਟ ਦੇ ਆਏ ਮੀਹ ਨੇ ਖੋਲੀ ਮਾਰਕਿਟ ਕਮੇਟੀ ਮਹਿਲ ਕਲਾਂ ਦੇ ਪ੍ਰਬੰਧਾਂ ਦੀ ਪੋਲ
ਸੈਂਕੜੇ ਬੋਰੀਆਂ ਮੀਹ ਦੇ ਪਾਣੀ ਨਾਲ ਭਿੱਜੀਆਂ
By : ਗੁਰਭਿੰਦਰ ਗੁਰੀ
Thursday, May 03, 2018 12:35 PM
ਅਨਾਜ ਮੰਡੀ ਮਹਿਲ ਕਲਾਂ ਵਿਖੇ ਮੀਹ ਨਾਲ ਭਿੱਜੀਆਂ ਬੋਰੀਆਂ ਵਾਲੀ ਜਗਾਂ ਚੋ ਪਾਣੀ ਕੱਢਦਾ ਮਜ਼ਦੂਰ ਤੇ ਮੀਹ ਨਾਲ ਭਿੱਜੀਆਂ ਸੈਂਕੜੇ ਬੋਰੀਆਂ।
ਮਹਿਲ ਕਲਾਂ 03 ਮਈ  2018 (ਗੁਰਭਿੰਦਰ ਗੁਰੀ):  ਅੱਜ ਬਾਅਦ ਦੁਪਿਹਰ ਆਏ ਤੇਜ ਝੱਖੜ ਅਤੇ ਅੱਧੇ ਘੰਟੇ ਦੇ ਮੀਹ ਨਾਲ ਜਿਥੇ ਦਰੱਖਤਾਂ ਦਾ ਨੁਕਸਾਨ ਹੋਇਆਂ ਹੈ । ਉਥੇ ਅਨਾਜ ਮੰਡੀ ਮਹਿਲ ਕਲਾਂ ਚ ਕਣਕ ਨਾਲ ਭਰੀਆਂ ਪਈਆਂ ਬੋਰੀਆਂ ਮੀਹ ਨਾਲ ਪੂਰੀ ਤਰ•ਾਂ ਭਿੱਜ ਗਈਆਂ ਹਨ ਅਤੇ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਕਣਕ ਦੀਆਂ ਬੋਰੀਆਂ ਢੱਕਣ ਲਈ ਤਰਪਾਲਾਂ ਵਗੈਰਾ ਕੋਈ ਪ੍ਰਬੰਧ ਨਹੀ ਕੀਤਾ ਗਿਆ। ਜਿਸ ਕਰਕੇ ਮਾਰਕਿਟ ਕਮੇਟੀ ਦੇ ਪ੍ਰਬੰਧਾਂ ਦੀ ਪੋਲ ਖੁੱਲ ਕੇ ਸਾਹਮਣੇ ਆਈ ਹੈ। ਮੀਹ ਨਾਲ ਭਿੱਜੀਆਂ ਬੋਰੀਆਂ ਦੇ ਆਸੇ ਪਾਸੇ ਤੋਂ ਮਜ਼ਦੂਰਾਂ ਵੱਲੋਂ ਪੀਪਿਆਂ ਆਦਿ ਦੇ ਨਾਲ ਪਾਣੀ ਕੱਢਿਆ। ਉਕਤ ਮਾਰਕਿਟ ਕਮੇਟੀ ਦੇ ਦਫ਼ਤਰ ਤੇ ਅਨਾਜ ਮੰਡੀ ਮੇਨ ਰੋਡ ਤੋਂ ਕਾਫੀ ਨੀਵੀ ਹੋਣ ਕਾਰਨ ਅਕਸਰ ਮੀਹ ਦਾ ਪਾਣੀ ਮੰਡੀ ਵਿੱਚ ਹੀ ਚਲਾ ਜਾਦਾ ਹੈ।
ਜਿਕਰਯੋਗ ਹੈ ਕਿ ਕਿਸਾਨਾਂ ਨੇ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਨੂੰ ਖੁੱਲੇ ਅਸਮਾਨ ਹੇਠਾਂ ਹੀ ਰੱਖਿਆ ਗਿਆ ਹੈ ਅਤੇ ਮੰਡੀ ਵਿੱਚ ਜੋ ਸੈੱਡ ਬਣਿਆਂ ਹੈ ਫਸਲ ਦੇ ਹਿਸਾਬ ਨਾਲ ਉਹ ਵੀ ਬਹੁਤ ਛੋਟਾ ਹੈ ਜਿਸ ਕਰਕੇ ਸਾਰੀ ਸੀਜ਼ਨ ਦੀ ਫਸਲ ਉਕਤ ਥੱਲੇ ਨਹੀ ਆਉਂਦੀ ਹੈ। ਪਰ ਫਿਰ ਵੀ ਅਧਿਕਾਰੀ ਪ੍ਰਬੰਧ ਪੂਰੇ ਹੋਣ ਦੇ ਦਾਅਵੇ ਕਰਦੇ ਨਹੀ ਥੱਕਦੇ ਹਨ। ਮੀਹ ਨਾਲ ਭਿੱਜੀ ਹੋਈ ਕਣਕ ਛੇਤੀ ਸਰਕਾਰੀ ਸਟੋਰਾਂ ਵਿੱਚ ਨਹੀ ਲਗਾਈ ਜਾ ਸਕਦੀ । ਪਰ ਜੇਕਰ ਅਧਿਕਾਰੀਆਂ ਵੱਲੋਂ ਭਿੱਜੀ ਕਣਕ ਨੂੰ ਸਟੋਰਾਂ ਵਿੱਚ ਲਗਾਇਆਂ ਜਾਦਾ ਹੈ ਤਾਂ ਕਣਕ ਦੇ ਖਰਾਬ ਹੋਣ ਦਾ ਖਦਸ਼ਾ ਜਿਆਦਾ ਰਹਿੰਦਾ ਹੈ। ਜਦੋਂ ਮਾਰਕਿਟ ਕਮੇਟੀ ਦੇ ਸਕੱਤਰ ਨੂੰ ਅਨਾਜ ਮੰਡੀਆਂ ਵਿੱਚ ਪ੍ਰਬੰਧਾਂ ਵਾਰੇ ਪੁੱਛਿਆਂ ਜਾਦਾ ਹੈ ਤਾਂ ਉਹ ਸਾਰੇ ਪ੍ਰਬੰਧ ਮੁਕੰਮਲ ਹੋਣ ਦੀ ਕਹਿੰਦੇ ਹਨ। 
ਇਸ ਸਬੰਧੀ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਦੇ ਹਨ ਜਾਂ ਸਿਰਫ਼ ਕਾਗ਼ਜ਼ੀ ਕਾਰਵਾਈ ਤੱਕ ਹੀ ਸੀਮਿਤ ਰਹਿਣਗੇ ??

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.