ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਤਪਦੇ ਵਾਤਾਵਰਨ ਵਿੱਚ ਆਮ ਲੋਕਾਂ ਵਾਙ ਵਿਚਰੇ. ਰਾਜੇ ਮਹਾਰਾਜੇ
ਤਪਦੇ ਵਾਤਾਵਰਨ ਵਿੱਚ ਆਮ ਲੋਕਾਂ ਵਾਙ ਵਿਚਰੇ. ਰਾਜੇ ਮਹਾਰਾਜੇ
Page Visitors: 2448

ਤਪਦੇ ਵਾਤਾਵਰਨ ਵਿੱਚ ਆਮ ਲੋਕਾਂ ਵਾਙ ਵਿਚਰੇ. ਰਾਜੇ ਮਹਾਰਾਜੇ
ਸ਼ਾਹਕੋਟ ਵਿਖੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਝੋਕੀ ਪੂਰੀ ਤਾਕਤ
By : ਜਗਦੀਸ਼ ਥਿੰਦ
Saturday, May 26, 2018 08:48 PM
ਟਰੈਕਟਰ ਤੇ ਸਵਾਰ ਬਿਕਰਮ ਸਿੰਘ ਮਜੀਠੀਆ ' ਪਰਮਿੰਦਰ ਸਿੰਘ ਢੀਂਡਸਾ , ਰਵੀਕਰਨ ਸਿੰਘ ਕਾਹਲੋਂ
ਬਾਬੂਸ਼ਾਹੀ ਬਿਊਰੋ
26 ਮਈ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਵਕਾਰ ਦਾ ਸਵਾਲ ਬਣ ਚੁੱਕੀ  ਜਲੰਧਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਉੱਪ ਚੋਣ ਦੇ ਅੱਜ ਪ੍ਰਚਾਰ ਦੇ ਆਖ਼ਰੀ ਦਿਨ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਨੇ  ਪੂਰਾ ਤਾਣ ਲਗਾ ਦਿੱਤਾ  । ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜਿੱਥੇ ਏਅਰ ਕੰਡੀਸ਼ੰਡ ਰੱਥ ਵਿੱਚ ਸਵਾਰ ਹੋ ਕੇ ਰੋਡ ਸ਼ੋਅ ਵਿੱਚ ਸ਼ਾਮਲ ਹੋਏ,
ਉਥੇ ਸ਼੍ਰੋਮਣੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਜਟਕਾ ਢੰਗ ਤਰੀਕਾ ਅਪਣਾਉਂਦੇ ਹੋਏ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਇੱਕ ਕੈਂਟਰ ਉੱਪਰ ਦੀ ਛੱਤ ਉੱਪਰ ਬਣਾਏ ਸਥਾਨ ਉੱਪਰ ਸਵਾਰ ਹੋ ਕੇ ਹਲਕੇ ਦੇ ਪਿੰਡਾਂ ਸ਼ਹਿਰਾਂ ਵਿੱਚੋਂ ਗੁਜ਼ਰੇ । ਆਮ ਆਦਮੀ ਪਾਰਟੀ ਦੇ ਉਮੀਦਵਾਰ ਰਤਨ ਸਿੰਘ  ਦੇ ਹੱਕ ਵਿੱਚ ਜਿੱਥੇ ਕੱਲ੍ਹ ਰੋਡ ਸ਼ੋਅ ਕੀਤਾ ਗਿਆ ਸੀ ,ਪਰ ਅੱਜ ਵੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਹਲਕੇ ਵਿੱਚ ਆਪਣੀ ਪੂਰੀ ਸਰਗਰਮੀ ਰੱਖੀ  ।
ਸੁਖਬੀਰ ਸਿੰਘ ਬਾਦਲ ਦੇ  ਨਾਲ ਹੋਰ ਸੀਨੀਅਰ ਆਗੂਆਂ ਤੋਂ ਇਲਾਵਾ ਪਾਰਟੀ ਉਮੀਦਵਾਰ ਨਾਇਬ ਸਿੰਘ ਕੋਹਾੜ ਵੀ ਮੌਜੂਦ ਸਨ । ਪੰਜਾਬ ਦੇ ਸਾਬਕਾ ਮਾਲ ਅਤੇ ਲੋਕ ਸੰਪਰਕ ਵਿਭਾਗ ਦੇ ਕੈਬਨਿਟ ਮਨਿਸਟਰ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਪ੍ਰਚਾਰ ਲਈ ਕਿਸੇ ਮਹਿੰਗੀ ਗੱਡੀ ਦੀ ਚੋਣ ਨਹੀਂ ਕੀਤੀ । ਉਹ  ਫੋਰ ਬਾਈ ਫੋਰ   ਮੈਸੀ ਫਰਗੂਸਨ ਟਰੈਕਟਰ ਦੀ ਸੀਟ ਉਪਰ ਬੈਠ ਕੇ ਡਰਾਈਵਿੰਗ ਕਰਨ ਲੱਗੇ । ਉਹਨਾਂ ਦੇ ਨਾਲ ਚਾਹੇ ਸੁਰੱਖਿਆ ਅਮਲਾ ਵੀ ਸ਼ਾਮਲ ਸੀ ਪਰ ਹਲਕੇ ਦੇ ਕੀਤੇ ਰੋਡ ਸ਼ੋਅ ਦੌਰਾਨ ਸੈਂਕੜੇ ਥਾਵਾਂ ਤੇ ਲੋਕਾਂ ਨੇ ਟਰੈਕਟਰ ਰੋਕ ਕੇ ਉਨ੍ਹਾਂ ਦੇ ਨਾਲ ਸੈਲਫੀ  ਤਸਵੀਰਾਂ ਲਈਆਂ । ਸੁਖਬੀਰ ਸਿੰਘ ਬਾਦਲ ਦੇ ਨਾਲ ਚਾਹੇ ਡਾਕਟਰ ਦਲਜੀਤ ਸਿੰਘ , ਚੀਮਾ ਹੰਸ ਰਾਜ ਹੰਸ , ਕਰਨਲ ਸੀ ਡੀ ਸਿੰਘ ਕੰਬੋਜ , ਅਵਤਾਰ ਸਿੰਘ ਥਿੰਦ ਮੌਜੂਦ ਰਹੇ  । ਬਿਕਰਮ ਸਿੰਘ ਮਜੀਠੀਆ ਦੇ ਨਾਲ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ , ਰਵੀਕਿਰਨ ਸਿੰਘ ਕਾਹਲੋਂ , ਵਰਦੇਵ ਸਿੰਘ ਨੋਨੀ ਮਾਨ ਪਰਮਬੰਸ ਸਿੰਘ ਬੰਟੀ ਰੁਮਾਣਾ , ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਤੋਂ ਇਲਾਵਾ ਹੋਰ ਵੀ ਸ਼ਖਸੀਅਤਾਂ ਮੌਜੂਦ ਰਹੀਆਂ ।
ਇਸ ਰੋਡ ਸ਼ੋਅ ਦੌਰਾਨ ਹਲਕੇ ਦੇ ਵੋਟਰਾਂ ਵਿਚ ਚਰਚਾ ਰਹੀ ਕਿ ਚਾਹੇ ਨਤੀਜਾ ਕੁਝ ਵੀ ਹੋਵੇ ਪਰ ਮਹਿੰਗੀਆਂ ਗੱਡੀਆਂ ਵਿੱਚ ਘੁੰਮਣ ਵਾਲੇ ਅਤੇ ਪਹਾੜਾਂ ਦੀਆਂ ਚੋਟੀਆਂ ਉੱਪਰ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਵਾਲੇ ਪੰਜਾਬ ਦੇ ਆਗੂਆਂ ਨੂੰ ਪੰਜਾਬ ਦੇ ਪਿੰਡਾਂ ਦੀ ਯਾਦ ਜ਼ਰੂਰ ਆਈ ਹੈ ।

  •  
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.