ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਕੈਨੇਡਾ ‘ਚ ਪੰਜਾਬੀਆਂ ਦੀ ਕਾਰਾਂ ਦੀਆਂ ਨੰਬਰ ਪਲੇਟਾਂ ਕਾਰਨ ਬ੍ਰਿਟਿਸ਼ ਕੋਲੰਬੀਆ ਦਾ ਟਰਾਂਸਪੋਰਟ ਵਿਭਾਗ ਵਿਵਾਦਾਂ ‘ਚ
ਕੈਨੇਡਾ ‘ਚ ਪੰਜਾਬੀਆਂ ਦੀ ਕਾਰਾਂ ਦੀਆਂ ਨੰਬਰ ਪਲੇਟਾਂ ਕਾਰਨ ਬ੍ਰਿਟਿਸ਼ ਕੋਲੰਬੀਆ ਦਾ ਟਰਾਂਸਪੋਰਟ ਵਿਭਾਗ ਵਿਵਾਦਾਂ ‘ਚ
Page Visitors: 2392

ਕੈਨੇਡਾ ‘ਚ ਪੰਜਾਬੀਆਂ ਦੀ ਕਾਰਾਂ ਦੀਆਂ ਨੰਬਰ ਪਲੇਟਾਂ ਕਾਰਨ ਬ੍ਰਿਟਿਸ਼ ਕੋਲੰਬੀਆ ਦਾ ਟਰਾਂਸਪੋਰਟ ਵਿਭਾਗ ਵਿਵਾਦਾਂ ‘ਚਕੈਨੇਡਾ ‘ਚ ਪੰਜਾਬੀਆਂ ਦੀ ਕਾਰਾਂ ਦੀਆਂ ਨੰਬਰ ਪਲੇਟਾਂ ਕਾਰਨ ਬ੍ਰਿਟਿਸ਼ ਕੋਲੰਬੀਆ ਦਾ ਟਰਾਂਸਪੋਰਟ ਵਿਭਾਗ ਵਿਵਾਦਾਂ ‘ਚ

June 10
17:31 2018
ਬ੍ਰਿਟਿਸ਼ ਕੋਲੰਬੀਆ, 10 ਜੂਨ (ਪੰਜਾਬ ਮੇਲ)- ਕੈਨੇਡਾ ‘ਚ ਰਹਿ ਰਹੇ ਪੰਜਾਬੀਆਂ ਨੇ ਕਾਰਾਂ ਦੀਆਂ ਨੰਬਰ ਪਲੇਟਾਂ ‘ਤੇ ਅੱਜ-ਕੱਲ ‘ਪੀ ਕੇ ਟੁੰਨ’ ਅਤੇ ‘ਪੀ ਕੇ 3 ਪੈੱਗ’ ਵਰਗਾ ਲਿਖਿਆ ਨਜ਼ਰ ਆ ਰਿਹਾ ਹੈ। ਅਜਿਹੇ ਨੰਬਰ ਜਾਰੀ ਹੋਣ ਕਾਰਨ ਬ੍ਰਿਟਿਸ਼ ਕੋਲੰਬੀਆ ਦਾ ਟਰਾਂਸਪੋਰਟ ਵਿਭਾਗ ਵਿਵਾਦਾਂ ‘ਚ ਫਸ ਗਿਆ ਹੈ। ਉੱਥੇ ਹੀ ਕੁੱਝ ਪੰਜਾਬੀ ਵੀ ਨਾਰਾਜ਼ ਹਨ। ਉਨ੍ਹਾਂ ਨੇ ਵਿਭਾਗ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਹੈ ਕਿ ਇਸ ਤਰ੍ਹਾਂ ਦੇ ਨੰਬਰ ਵਾਪਸ ਲਏ ਜਾਣ। ਜ਼ਿਕਰਯੋਗ ਹੈ ਕਿ ਕੈਨੇਡਾ ‘ਚ ਆਪਣੀਆਂ ਗੱਡੀਆਂ ਲਈ ਆਪਣੀ ਮਰਜ਼ੀ ਦੀ ਨੰਬਰ ਪਲੇਟ ਜਾਰੀ ਕਰਵਾਈ ਜਾ ਸਕਦੀ ਹੈ। ਇਸੇ ਕਾਰਨ ਕੁੱਝ ਲੋਕ ਇਸ ਤਰ੍ਹਾਂ ਦੇ ਨੰਬਰ ਜਾਰੀ ਕਰ ਰਹੇ ਹਨ। ਪੰਜਾਬੀ ਭਾਈਚਾਰੇ ਦੇ ਲੋਕ ਕਹਿੰਦੇ ਹਨ ਕਿ ਵਿਭਾਗ ਨੇ ਬਿਨਾਂ ਸੋਚਿਆਂ ਅਤੇ ਬਿਨਾਂ ਜਾਂਚ ਦੇ ਅਜਿਹੇ ਨੰਬਰ ਜਾਰੀ ਕਰ ਦਿੱਤੇ ਹਨ। ਇਕ ਪੰਜਾਬੀ ਨੌਜਵਾਨ ਨੇ ਮੀਡੀਆ ਸਾਹਮਣੇ ਇਹ ਮਾਮਲਾ ਚੁੱਕਿਆ ਅਤੇ ਹੈਰਾਨੀ ਪ੍ਰਗਟ ਕੀਤੀ ਕਿ ਇਹ ਸਭ ਕੈਨੇਡਾ ‘ਚ ਹੀ ਹੋ ਰਿਹਾ ਹੈ। ਉਸ ਨੇ ਕਿਹਾ ਕਿ ਇੱਥੇ ਸਿਸਟਮ ਅਤੇ ਨਿਯਮ ਹਨ, ਇਸ ਸਭ ਦੇ ਬਾਵਜੂਦ ਅਜਿਹੀਆਂ ਪਲੇਟਾਂ ਮਿਲ ਰਹੀਆਂ ਹਨ।
ਸੂਤਰਾਂ ਮੁਤਾਬਕ ਬ੍ਰਿਟਿਸ਼ ਕੋਲੰਬੀਆ ਤੋਂ ਇਲਾਵਾ ਸਸਕੈਚਵਨ, ਅਲਬਰਟਾ, ਮੈਨੀਟੋਬਾ ਅਤੇ ਓਨਟਾਰੀਓ ‘ਚ ਵੀ ਅਜਿਹੇ ਨੰਬਰ ਦੇਖੇ ਗਏ ਹਨ। ਇੰਸ਼ੋਰੈਂਸ ਕਾਰਪੋਰੇਸ਼ਨ ਫਾਰ ਬੀ.ਸੀ. (ਟਰਾਂਸਪੋਰਟ ਵਿਭਾਗ ) ਦੇ ਬੁਲਾਰੇ ਜੋਨਾ ਲਿੰਸਾਂਗਨ ਨੇ ਮੰਨਿਆ ਕਿ ਅਜਿਹੀਆਂ ਪਲੇਟਾਂ ਨਿਸ਼ਚਿਤ ਰੂਪ ਨਾਲ ਨਿਰਾਸ਼ਾਜਨਕ ਅਤੇ ਪਰੇਸ਼ਾਨ ਕਰਨ ਵਾਲੀਆਂ ਹਨ। ਲਿੰਸਾਂਗਨ ਨੇ ਕਿਹਾ-ਸਾਰੀਆਂ ਫੀਸਾਂ ਦੀ ਸਮੀਖਿਆ ਇਕ ਹੀ ਵਿਅਕਤੀ ਕਰਦਾ ਹੈ ਜਦ ਕਿ ਵੱਖ-ਵੱਖ ਭਾਈਚਾਰਿਆਂ ਦੇ ਪ੍ਰਤੀਨਿਧੀਆਂ ਵਾਲੀ ਇਕ ਕਮੇਟੀ ਇਸ ਦੀ ਜਾਂਚ ਕਰਦੀ ਹੈ। ਕਿਸੇ ਹੋਰ ਭਾਸ਼ਾ ‘ਚ ਇਸ ਤਰ੍ਹਾਂ ਦੇ ਸਲੋਗਨਜ਼ ਨੂੰ ਧਿਆਨ ‘ਚ ਰੱਖਣਾ ਚੁਣੌਤੀ ਪੂਰਣ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪਿਛਲੇ ਸਾਲ 5200 ਅਰਜ਼ੀਆਂ ਆਈਆਂ ਸਨ, ਜਿਨ੍ਹਾਂ ‘ਚੋਂ 810 ਨੂੰ ਖਾਰਜ ਕਰ ਦਿੱਤਾ ਗਿਆ ਸੀ।
ਇਹ ਪਲੇਟਾਂ ਪੈਸੇਂਜਰ ਕਾਰਾਂ, ਵੈਨਾਂ, ਮੋਟਰ ਸਾਈਕਲਾਂ ਅਤੇ ਛੋਟੇ ਟਰੱਕਾਂ ਲਈ ਲਈਆਂ ਜਾ ਸਕਦੀਆਂ ਹਨ। ਇਸ ਦੇ ਲਈ ਆਪਣਾ ਸਲੋਗਨ ਅਤੇ ਮੈਸਜ ਲਿਖ ਕੇ ‘ਐਪਲੀਕੇਸ਼ਨ ਫਾਰ ਏ ਪਰਸਨੇਲਾਈਜ਼ਰ ਲਾਇਸੰਸ ਪਲੇਟ’ ‘ਚ ਜਾ ਕੇ ਭਰਨਾ ਹੁੰਦਾ ਹੈ ਅਤੇ ਇਸ ਦੇ ਲਈ ਫੀਸ ਦੀ ਅਦਾਇਗੀ ਕਰਨੀ ਹੁੰਦੀ ਹੈ। ਇਸ ਦੇ ਲਈ ਜ਼ਰੂਰੀ ਹੁੰਦਾ ਹੈ ਕਿ ਨੰਬਰ ਲਈ ਅਰਜ਼ੀ ਕਰਨ ਵਾਲਾ ਗੱਡੀ ਦਾ ਰਜਿਸਟਰਡ ਮਾਲਕ ਹੋਵੇ। ਅਰਜ਼ੀ ‘ਤੇ ਉਸ ਦੇ ਦਸਤਖਤ ਹੋਣੇ ਚਾਹੀਦੇ ਹਨ। ਅਪੀਲ ਕਰਨ ਵਾਲੇ ਕੋਲ ਪਹਿਲੀ ਲਾਇਸੈਂਸ ਪਲੇਟ, ਡਰਾਇਵਿੰਗ ਲਾਇਸੈਂਸ ਅਤੇ ਇੰਸ਼ੋਰੈਂਸ ਹੋਣੀ ਵੀ ਜ਼ਰੂਰੀ ਹੈ। 2 ਤੋਂ 6 ਅੱਖਰਾਂ ਤਕ ਦੇ ਨੰਬਰਾਂ ਤੇ ਅੱਖਰਾਂ ਵਾਲੇ ਸਲੋਗਨ ਮਿਲ ਜਾਂਦੇ ਹਨ। ਇਸ ਦੀ ਪ੍ਰਕਿਰਿਆ ‘ਚ 2 ਮਹੀਨਿਆਂ ਦਾ ਸਮਾਂ ਲੱਗ ਜਾਂਦਾ ਹੈ। ਜੇਕਰ ਸਲੋਗਨ ਰਿਜੈਕਟ ਹੋ ਜਾਂਦੇ ਹੈ ਤਾਂ ਉਸ ਦੀ ਸੂਚਨਾ ਦੇ ਦਿੱਤੀ ਜਾਂਦੀ ਜਦ ਕਿ ਫੀਸ ਰਿਫੰਡ ਹੋ ਜਾਂਦੀ ਹੈ। ਇਸ ਪਲੇਟ ਲਈ ਫੀਸ 100 ਡਾਲਰ ਹੈ ਜਦ ਕਿ 40 ਡਾਲਰ ਸਲਾਨਾ ਫੀਸ ਇਸ ਸਲੋਗਨ ਦੇ ਅਧਿਕਾਰ ਆਪਣੇ ਕੋਲ ਰੱਖਣ ਅਤੇ ਪਲੇਟ ਦੀ ਵਰਤੋਂ ਕਰਨ ਲਈ ਦਿੱਤੀ ਜਾਂਦੀ ਹੈ।
...........................................
ਟਿੱਪਣੀ:- ਆਪਣੇ-ਆਪ ਨੂੰ ਪੰਜਾਬੀ ਅਖਵਾਉਣ ਵਾਲੇ ਬੇ-ਅਕਲਿਆਂ ਨੂੰ ਆਪਣੀਆਂ ਇਨ੍ਹਾਂ ਹਰਕਤਾਂ ਤੇ ਸ਼ਰਮ ਆਉਣੀ ਚਾਹੀਦੀ ਹੈ, ਜਿਸ ਥਾਲੀ ਵਿਚ ਇਨ੍ਹਾਂ ਨੂੰ ਦੁਨੀਆਂ ਭਰ ਦੀਆਂ ਚੀਜ਼ਾਂ, ਇੱਜ਼ਤ ਨਾਲ ਮਿਲਦੀਆਂ ਹਨ, ਇਹ ਉਸ ਥਾਲੀ ਵਿਚ ਹੀ ਛੇਕ ਕਰ ਰਹੇ ਹਨ।          ਅਮਰ ਜੀਤ ਸਿੰਘ ਚੰਦੀ
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.