ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਬੀ.ਜੇ.ਪੀ. ਯੁਵਾ ਮੋਰਚਾ ਦਾ ਜ਼ਿਲ੍ਹਾ ਪ੍ਰਧਾਨ ਅਤੇ ਮੰਡਲ ਪ੍ਰਧਾਨ 195 ਪੇਟੀਆਂ ਨਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ
ਬੀ.ਜੇ.ਪੀ. ਯੁਵਾ ਮੋਰਚਾ ਦਾ ਜ਼ਿਲ੍ਹਾ ਪ੍ਰਧਾਨ ਅਤੇ ਮੰਡਲ ਪ੍ਰਧਾਨ 195 ਪੇਟੀਆਂ ਨਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ
Page Visitors: 2404

ਬੀ.ਜੇ.ਪੀ. ਯੁਵਾ ਮੋਰਚਾ ਦਾ ਜ਼ਿਲ੍ਹਾ ਪ੍ਰਧਾਨ ਅਤੇ ਮੰਡਲ ਪ੍ਰਧਾਨ 195 ਪੇਟੀਆਂ ਨਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ
By : ਜੀ ਐਸ ਪੰਨੂ
Saturday, Aug 18, 2018 09:15 PM

ਬੀ.ਜੇ.ਪੀ. ਯੁਵਾ ਮੋਰਚਾ ਦਾ ਜ਼ਿਲ੍ਹਾ ਪ੍ਰਧਾਨ ਅਤੇ ਮੰਡਲ ਪ੍ਰਧਾਨ 195 ਪੇਟੀਆਂ ਨਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ

ਜੀ ਐਸ ਪੰਨੂ
ਰਾਜਪੁਰਾ/ਪਟਿਆਲਾ, 18 ਅਗਸਤ:
 
ਪਟਿਆਲਾ ਪੁਲਿਸ ਨੇ ਬੀ.ਜੇ.ਪੀ. ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਜੈ ਕੁਮਾਰ ਅਤੇ ਬੀ.ਜੇ.ਪੀ. ਯੁਵਾ ਮੋਰਚਾ ਰਾਜਪੁਰਾ ਦਿਹਾਤੀ ਦੇ ਮੰਡਲ ਪ੍ਰਧਾਨ ਪਰਵਿੰਦਰ ਸਿੰਘ ਉਰਫ਼ ਰੋਮੀ ਨੂੰ ਸ਼ਰਾਬ ਦੀਆਂ 195 ਪੇਟੀਆਂ ਸਮੇਤ ਕਾਬੂ ਕੀਤਾ ਹੈ। ਪਟਿਆਲਾ ਪੁਲਿਸ ਵੱਲੋਂ  ਅੱਜ ਅਜੈ ਕੁਮਾਰ ਪੁੱਤਰ ਸ਼੍ਰੀ ਰਾਜ ਕੁਮਾਰ ਵਾਸੀ ਰਾਜਪੁਰਾ ਟਾਊਨ ਜੋ ਬੀ.ਜੀ.ਪੀ. ਯੁਵਾ ਮੋਰਚਾ ਦਾ ਜ਼ਿਲ੍ਹਾ ਪ੍ਰਧਾਨ ਹੈ ਅਤੇ ਉਸ ਨਾਲ ਇੱਕ ਹੋਰ ਵਿਅਕਤੀ ਪਰਵਿੰਦਰ ਸਿੰਘ ਵਾਸੀ ਧਮੋਲੀ ਰਾਜਪੁਰਾ ਨੂੰ 195 ਪੇਟੀਆਂ ਦੇਸੀ ਰਸੀਲਾ ਸੰਤਰਾ ਸਮੇਤ ਉਸ ਸਮੇਂ ਕਾਬੂ ਕੀਤਾ ਜਦ ਉਹ ਇਨ੍ਹਾਂ ਪੇਟੀਆਂ ਨੂੰ ਆਪਣੀ ਕਾਰ ਨੰਬਰ HR 16 Q 2557 ਵਿੱਚ ਪਿੰਡ ਪੇਹੜ ਕਲ੍ਹਾਂ ਦੇ ਇੱਕ ਗੁਦਾਮ ਵਿੱਚੋਂ ਰੱਖ ਰਹੇ ਸਨ। ਪੁਲਿਸ ਥਾਣਾ ਸਦਰ ਰਾਜਪੁਰਾ ਵਿਖੇ ਐਫ.ਆਈ.ਆਰ. ਨੰਬਰ 68 ਤਾਰੀਖ 18/8/18 ਅ/ਧ 420 ਆਈ.ਪੀ.ਸੀ. 61 ਐਕਸਾਈਜ਼ ਐਕਟ ਅਧੀਨ ਪਰਚਾ ਦਰਜ ਕੀਤਾ ਗਿਆ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.