ਚੋਣ ਕਮਿਸ਼ਨ ਵੱਲੋਂ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ ਨੋਟਿਸ
ਨਵੀਂ ਦਿੱਲੀ, 11 ਸਤੰਬਰ (ਪੰਜਾਬ ਮੇਲ)- ਰਾਜਧਾਨੀ ਦਿੱਲੀ ਦੀ ਆਮ ਆਦਮੀ ਪਾਰਟੀ ਨੂੰ ਮੰਗਲਵਾਰ ਨੂੰ ਵੱਡਾ ਝਟਕਾ ਲੱਗਾ ਹੈ। ਜੀ ਹਾਂ ਦੱਸ ਦਈਏ ਕਿ ਚੋਣ ਕਮਿਸ਼ਨ ਵੱਲੋਂ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੋਟਿਸ ਭੇਜਿਆ ਗਿਆ ਹੈ। ਇਸ ਨੋਟਿਸ ‘ਚ ਪਾਰਟੀ ਦੇ ਇਨਕਮ ਟੈਕਸ ਵੇਰਵੇ ਅਤੇ ਕਮਿਸ਼ਨ ਨੂੰ ਦਿੱਤੇ ਗਏ ਦਸਤਾਵੇਜ਼ਾਂ ‘ਚ ਅੰਤਰ ਦੱਸਿਆ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਕਮਿਸ਼ਨ ਵੱਲੋਂ ਕਿਹਾ ਗਿਆ ਹੈ ਕਿ ਪਾਰਟੀ ਨੂੰ ਚੰਦੇ ‘ਚ ਮਿਲੀ ਰਕਮ ਦਾ ਹਿਸਾਬ ਵੱਖ-ਵੱਖ ਦੱਸਣ ਲਈ ਕਿਹਾ ਹੈ। ਇਨ੍ਹਾਂ ਸਾਰੀਆਂ ਗੱਲਾਂ ‘ਤੇ ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਤੋਂ ਸਪਸ਼ਟੀਕਰਨ ਮੰਗਿਆ ਹੈ। ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਆਮ ਆਦਮੀ ਪਾਰਟੀ ਨੂੰ ਚੰਦੇ ਨੂੰ ਲੈ ਕੇ ਪਿਛਲੇ ਸਾਲ ਆਮਦਨ ਵਿਭਾਗ ਦਾ ਨੋਟਿਸ ਗਿਆ ਸੀ। ਜਿਸ ਦੇ ਬਾਅਦ ਆਈ.ਟੀ.ਨੇ ਇਸ ਮਾਮਲੇ ਨੂੰ ਚੋਣ ਕਮਿਸ਼ਨ ਦੇ ਕੋਲ ਵਧਾਇਆ ਗਿਆ ਸੀ।
...............................
ਟਿੱਪਣੀ:- ਇਕ ਹੀ ਤਾਂ ਪਾਰਟੀ ਹੈ, ਜੋ ਇਨਕਮ-ਟੈਕਸ ਡਿਪਾਰਟਮੈਂਟ, ਇਲੈਕਸ਼ਨ-ਕਮਿਸ਼ਨ , ਐਲ-ਜੀ ਅਤੇ ਕੇਂਦਰੀ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਦੀ ਹੈ, ਬਾਕੀ ਸਾਰੀਆਂ ਪਾਰਟੀਆਂ ਤਾਂ ਚਲਾਕ ਲੂੰਬੜਾਂ ਵਾਙ ਬੜੇ ਸਾਊ ਢੰਗ ਨਾਲ ਕੰਮ ਕਰ ਰਹੀਆਂ ਹਨ। ਅਮਰ ਜੀਤ ਸਿੰਘ ਚੰਦੀ