ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਸਰਹੱਦ ਨੇੜੇ ਸਥਿਤ ਡਰੇਨ ਦੀ ਮਿੱਟੀ ‘ਚ ਦੱਬੀ 40 ਕ੍ਰੋੜ ਦੀ ਹੈਰੋਇਨ ਬਰਾਮਦ
ਸਰਹੱਦ ਨੇੜੇ ਸਥਿਤ ਡਰੇਨ ਦੀ ਮਿੱਟੀ ‘ਚ ਦੱਬੀ 40 ਕ੍ਰੋੜ ਦੀ ਹੈਰੋਇਨ ਬਰਾਮਦ
Page Visitors: 2434

ਸਰਹੱਦ ਨੇੜੇ ਸਥਿਤ ਡਰੇਨ ਦੀ ਮਿੱਟੀ ‘ਚ ਦੱਬੀ 40 ਕ੍ਰੋੜ ਦੀ ਹੈਰੋਇਨ ਬਰਾਮਦ
ਤਰਨ ਤਾਰਨ/ਖੇਮਕਰਨ, (ਪੰਜਾਬ ਮੇਲ)- ਤਰਨ ਤਾਰਨ ਜ਼ਿਲ੍ਹੇ ਦੀ ਸੀ. ਆਈ. ਏ. ਸਟਾਫ ਦੀ ਪੁਲਿਸ ਵੱਲੋਂ ਪਿਛਲੇ ਕੁਝ ਦਿਨ ਪਹਿਲਾਂ ਜ਼ਿਲ੍ਹੇ ਦੇ ਇਕ ਸਰਹੱਦੀ ਪਿੰਡ ਵਿਚੋਂ 25 ਕਰੋੜ ਦੀ ਪੰਜ ਕਿਲੋ ਹੈਰੋਇਨ ਸਮੇਤ ਕਾਬੂ ਕੀਤੇ ਤਿੰਨ ਸਮਗਲਰਾਂ ਨੂੰ ਅੰਮਿ੍ਤਸਰ ਦੀ ਸੈਂਟਰਲ ਜੇਲ ‘ਚ ਭੇਜੇ ਜਾਣ ਉਪਰੰਤ ਮਿਲੀ ਸੂਚਨਾ ਦੇ ਆਧਾਰ ‘ਤੇ ਜੇਲ੍ਹ ਵਿਚੋਂ ਉਪਰੋਕਤ ਤਿੰਨੇ ਵਿਅਕਤੀਆਂ ਨੂੰ ਪ੍ਰੋਟੈਕਸ਼ਨ ਵਾਰੰਟ ‘ਤੇ ਲਿਆ ਕੇ ਦੁਬਾਰਾ ਪੁੱਛਗਿੱਛ ਕਰਨ ‘ਤੇ ਇਨ੍ਹਾਂ ਤਿੰਨਾਂ ਵਿਅਕਤੀਆਂ ਵੱਲੋਂ ਦੱਸਣ ‘ਤੇ ਭਾਰਤ-ਪਾਕਿ ਸਰਹੱਦ ਨੇੜੇ ਸਥਿਤ ਡਰੇਨ ਦੀ ਮਿੱਟੀ ‘ਚ ਦੱਬੀ 40 ਕਰੋੜ ਦੀ 8 ਕਿਲੋ ਹੈਰੋਇਨ ਹੋਰ ਬਰਾਮਦ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ | ਡੀ. ਐਸ. ਪੀ. ਡੀ. ਜਸਵੰਤ ਸਿੰਘ ਤੇ ਸੀ.ਆਈ.ਏ. ਸਟਾਫ ਤਰਨ ਤਾਰਨ ਦੇ ਇੰਚਾਰਜ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਪਿਛਲੇ ਕੁਝ ਦਿਨ ਪਹਿਲਾਂ ਸਰਹੱਦੀ ਪਿੰਡ ਮਸਤਗੜ ਦੇ ਰਹਿਣ ਵਾਲੇ ਕੁਲਦੀਪ ਸਿੰਘ, ਨਰਿੰਦਰ ਸਿੰਘ ਤੇ ਨਿਸ਼ਾਨ ਸਿੰਘ ਨੂੰ ਪੰਜ ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਸੀ |
   ਇਹ ਸਮੱਗਲਰ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਵੱਖ-ਵੱਖ ਸੂਬਿਆਂ ‘ਚ ਸਪਲਾਈ ਕਰਨ ਦਾ ਧੰਦਾ ਕਰਦੇ ਸਨ ਤੇ ਇਨ੍ਹਾਂ ਸਮੱਗਲਰਾਂ ਪਾਸੋਂ ਸਥਾਨਕ ਨਸ਼ੀਲੇ ਪਦਾਰਥ ਵੇਚਣ ਵਾਲੇ ਸਮੱਗਲਰ ਹੈਰੋਇਨ ਲੈ ਕੇ ਵੇਚਦੇ ਸਨ | ਪੁਲਿਸ ਵੱਲੋਂ ਇਨ੍ਹਾਂ ਵਿਰੁੱਧ ਥਾਣਾ ਖੇਮਕਰਨ ਵਿਖੇ ਕੇਸ ਦਰਜ ਕੀਤਾ ਤੇ ਅਦਾਲਤ ਵੱਲੋਂ ਇਨ੍ਹਾਂ ਨੂੰ ਅੰਮਿ੍ਤਸਰ ਦੀ ਸੈਂਟਰਲ ਜੇਲ ਵਿਖੇ ਭੇਜ ਦਿੱਤਾ ਸੀ | ਇੰਸ: ਹਰਦੀਪ ਸਿੰਘ ਨੇ ਦੱਸਿਆ ਕਿ ਇਸ ਉਪਰੰਤ ਉਨ੍ਹਾਂ ਦੀ ਟੀਮ ਵੱਲੋਂ ਹੈਰੋਇਨ ਵੇਚਣ ਵਾਲੇ ਤਿੰਨ ਹੋਰ ਸਮੱਗਲਰਾਂ ਕੁਲਵੰਤ ਸਿੰਘ ਵਾਸੀ ਖੇਮਕਰਨ, ਬਲਜੀਤ ਸਿੰਘ ਅਤੇ ਬਲਵਿੰਦਰ ਸਿੰਘ (ਦੋਵੇਂ ਭਰਾ) ਵਾਸੀ ਝਬਾਲ ਨੂੰ ਡੇਢ ਕਿਲੋ ਹੈਰਇਨ ਸਮੇਤ ਕਾਬੂ ਕੀਤਾ ਸੀ | ਇਨ੍ਹਾਂ ਤਿੰਨਾ ਸਮੱਗਲਰਾਂ ਵਿਰੁੱਧ ਵੀ ਥਾਣਾ ਖੇਮਕਰਨ ਵਿਖੇ ਕੇਸ ਦਰਜ ਕੀਤਾ ਗਿਆ | ਇਨ੍ਹਾਂ ਸਮੱਗਲਰਾਂ ਦੱਸਿਆ ਕਿ ਉਹ ਅੰਮਿ੍ਤਸਰ ਜੇਲ੍ਹ ‘ਚ ਬੰਦ ਸਰਹੱਦੀ ਪਿੰਡ ਮਸਤਗੜ੍ਹ ਦੇ ਰਹਿਣ ਵਾਲੇ ਕੁਲਦੀਪ ਸਿੰਘ, ਨਰਿੰਦਰ ਸਿੰਘ ਤੇ ਨਿਸ਼ਾਨ ਸਿੰਘ ਤੋਂ ਹੈਰੋਇਨ ਖਰੀਦ ਕੇ ਅੱਗੇ ਸਪਲਾਈ ਕਰਦੇ ਸਨ ਤੇ ਇਨ੍ਹਾਂ ਤਿੰਨਾਂ ਸਮੱਗਲਰਾਂ ਪਾਸ ਪਾਕਿਸਤਾਨ ਤੋਂ ਹੈਰੋਇਨ ਦੀਆਂ ਵੱਡੀਆਂ ਖੇਪਾਂ ਆਉਂਦੀਆਂ ਹਨ ਤੇ ਇਨ੍ਹਾਂ ਪਾਸ ਅਜੇ ਭਾਰੀ ਮਾਤਰਾ ਵਿਚ ਹੋਰ ਹੈਰੋਇਨ ਮੌਜੂਦ ਹੈ | ਇਨ੍ਹਾਂ ਸਮੱਗਲਰਾਂ ਤੋਂ ਮਿਲੀ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਅੰਮਿ੍ਤਸਰ ਦੀ ਸੈਂਟਰਲ ਜੇਲ ‘ਚ ਬੰਦ ਕੁਲਦੀਪ ਸਿੰਘ, ਨਰਿੰਦਰ ਸਿੰਘ ਤੇ ਨਿਸ਼ਾਨ ਸਿੰਘ ਨੂੰ ਲਿਆਂਦਾ ਤੇ ਸਖਤੀ ਨਾਲ ਪੁੱਛਗਿਛ ਕੀਤੀ ਤਾਂ ਇਨ੍ਹਾਂ ਵੱਲੋਂ ਭਾਰਤ-ਪਾਕਿ ਸਰਹੱਦ ਦੇ ਨਾਲ ਲੱਗਦੀ ਡਰੇਨ ਦੇ ਪੁੱਲ ਹੇਠਾਂ ਮਿੱਟੀ  ‘ਚ ਦੱਬ ਕੇ ਰੱਖੇ 8 ਕਿਲੋ ਹੈਰੋਇਨ ਦੇ ਪੈਕੇਟ ਪੁਲਿਸ ਨੇ ਬਰਾਮਦ ਕੀਤੇ ਹਨ | ਇਨ੍ਹਾਂ ਸਮੱਗਲਰਾਂ ਪਾਸੋਂ ਹੋਰ ਪੱੁਛਗਿੱਛ ਕੀਤੀ ਜਾ ਰਹੀ ਹੈ |

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.