ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
ਸੰਵਿਧਾਨ ਅਤੇ ‘ਸਿੱਖ ਧਰਮ’
ਸੰਵਿਧਾਨ ਅਤੇ ‘ਸਿੱਖ ਧਰਮ’
Page Visitors: 2686

ਸੰਵਿਧਾਨ ਅਤੇ ‘ਸਿੱਖ ਧਰਮ’
 ਪਿਛਲੇ ਕੁਝ ਦਿਨਾਂ ਤੋਂ ‘ਦਾ ਖਾਲਸਾ’ ਵੈਬ ਸਾਈਟ ਤੇ ਇਸ ਗੱਲ ਦੀ ਚਰਚਾ ਚਲ ਰਹੀ ਹੈ ਕਿ ਕੀ ਭਾਰਤ  ਦਾ ਸੰਵਿਧਾਨ ‘ਸਿੱਖ ਧਰਮ’ ਦੀ ਹੋਂਦ ਨੂੰ ਮੰਨਦਾ ਹੈ ? ਸਾਰੇ ਵਿਚਾਰਕਾਂ (ਜਿਨ੍ਹਾਂ ਨੇ ਇਸ ਵਿਸ਼ੇ ਤੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ) ਦਾ ਕਹਿਣਾ ਹੈ ਕਿ ਭਾਰਤ ਦੇ ਸੰਵਿਧਾਨ ਨੇ ‘ਸਿੱਖ ਧਰਮ’ ਦੇ ਅਸਤਿਤਵ ਨੂੰ ਮੰਨਿਆ ਹੈ। ਵਿਚਾਰਕਾਂ ਦਾ ਇਹ ਕਹਿਣਾ ਠੀਕ ਹੈ  ਕਿ ਭਾਰਤ ਦਾ ਸੰਵਿਧਾਨ ‘ਸਿੱਖ ਧਰਮ’ ਦੇ ਅਸਤਿਤਵ ਨੂੰ ਮੰਨਦਾ ਹੈ; ਪਰ ਵਿਚਾਰਨ ਵਾਲੀ ਗੱਲ ਇਹ ਹੈ ਕਿ ਕੀ ਆਪਣੇ ਆਪ ਨੂੰ ਸਿੱਖ ਅਖਵਾਉਂਣ ਵਾਲੇ ਸਾਰੇ ਦੇ ਸਾਰੇ ਹੀ ‘ਸਿੱਖ ਧਰਮ’ ਨੂੰ ਇਕ ਖ਼ੁਦਮੁਖਤਿਆਰ ‘ਧਰਮ’ ਮੰਨਦੇ ਹਾਂ ? ਆਪਨੇ ਆਪ ਨੂੰ ਸਿੱਖ ਵਿਦਵਾਨ  ਗਰਦਾਨਣ ਵਾਲਿਆਂ ਦੇ ਲੇਖ ਵੀ ਮੈਂ ਸਿੱਖਾਂ ਦੀਆਂ ਕਈ ਵੈਬ ਸਾਈਟਾਂ ਤੇ ਪੜ੍ਹੇ ਹਨ। ਇਹ ਅਦਨੇ ਵਿਦਵਾਨ ‘ਸਿੱਖ ਧਰਮ’ ਨੂੰ ‘ਧਰਮ’ ਹੀ ਨਹੀਂ ਮੰਨਦੇ। ਸਿੱਖ ਜਗਤ ਵਿੱਚ ਵੀ ਕਈ ਐਸੇ ਹਨ ਜਿਹੜੇ ਸਿੱਖਾਂ ਨੂੰ ਹਿੰਦੂਆਂ ਦਾ ਇੱਕ ਹਿੱਸਾ ਹੀ ਸਮਝਦੇ ਹਨ।
ਭਾਰਤ ਦਾ ਸੰਵਿਧਾਨ ਤਾਂ ‘ਸਿੱਖ ਧਰਮ’ ਦੇ ਅਸਤਿਤਵ ਨੂੰ  ਮੰਨਦਾ ਹੈ; ਪਰ ਜਿਸ ਪ੍ਰਾਂਤ ਵਿੱਚ ਸਿੱਖ ਬਹੁ ਗਿਣਤੀ ਵਿੱਚ ਹਨ ਅਤੇ ਜਿਸ ਪ੍ਰਾਂਤ ਵਿੱਚ ‘ਸਿੱਖ ਧਰਮ’ ਵਜੂਦ ਵਿੱਚ ਆਇਆ, ਕੀ ਉਸ ਪ੍ਰਾਂਤ ਨੂੰ ਉਸ ਦੇ ਹੱਕ ਮਿਲ ਗਏ ਹਨ ? ਹੁਣ ਤਾਂ ਸਾਡੇ ਵਿਰੋਧੀ ਪੂਰੇ ਜ਼ੋਰ ਸ਼ੋਰ ਨਾਲ ਮੈਦਾਨ ਵਿੱਚ ਉਤਰੇ ਹੋਏ ਹਨ ਸਿੱਖਾਂ ਨੂੰ ਹੀ ਪੰਜਾਬ ਪ੍ਰਾਂਤ ਵਿੱਚ ਅਲਪਸੰਖਿਅਕ ਬਨਾੳਂੁਣ ਵਾਸਤੇ। ਆਜ਼ਾਦੀ ਮਿਲਣ ਤੋਂ ਬਾਅਦ ਜਿਹੜੀ ਵੀ ਸਰਕਾਰ ਭਾਰਤ ਦੇ ਤਖ਼ਤ ਤੇ ਬੈਠੀ ਹੈ, ਉਸ ਨੇ ਸਿੱਖਾਂ ਨਾਲ ਮਤ੍ਰੇਈ ਮਾਂ ਵਾਲਾ ਸਲੂਕ ਹੀ ਕੀਤਾ ਹੈ। ਭਾਰਤ ਦੇ ਸੰਵਿਧਾਨ ਨੇ ‘ਸਿੱਖ ਧਰਮ’ ਦੇ ਅਸਤਿਤ ਨੂੰ ਮੰਨਆ ਹੈ, ਇਹ ਚੰਗੀ ਗੱਲ ਹੈ; ਪਰ ਜ਼ਮੀਨੀਂ ਹਾਲਾਤ ਅਜਿਹੇ ਬਣ ਗਏ ਹਨ ਕਿ ਸਾਨੂੰ ਸਾਰਾ ਬਲ ਕੇਂਦਰਤ ਕਰਨ ਦੀ ਲੋੜ ਹੈ ‘ਸਿੱਖ ਧਰਮ’ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ। ਜੇ ਸਿੱਖ ਹੀ ਹੌਲੀ ਹੌਲੀ ਪਤਨ ਵਲ ਤੁਰੀ ਗਏ ਤਾਂ ਸੰਵਿਧਾਨ ਵਿੱਚ ਅੰਕਿਤ ‘ਸਿੱਖ ਧਰਮ’ ਧਰਾ ਧਰਾਇਆ ਰਹਿ ਜਾਵੇਗਾ।
ਸੁਰਜਨ ਸਿੰਘ---+919041409041, ਮੌਹਾਲੀ     
                                
     
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.