ਕੈਟੇਗਰੀ

ਤੁਹਾਡੀ ਰਾਇ



ਗੁਰਤੇਜ ਸਿੰਘ ( IAS )
* - = ਕਾਚ ਬਾਦਰੈ ਲਾਲੁ ਖੋਈ ਹੈ = - *
* - = ਕਾਚ ਬਾਦਰੈ ਲਾਲੁ ਖੋਈ ਹੈ = - *
Page Visitors: 3019

* - = ਕਾਚ  ਬਾਦਰੈ  ਲਾਲੁ  ਖੋਈ  ਹੈ = - *
ਸਿੱਖ ਧਰਮ ਦੇ ਅੰਦਰ ਜੋ ਵਰਤਾਰਾ ਵਰਤ ਰਿਹਾ ਹੈ ਉਸ
ਦਾ ਸਹਿਜੇ ਨਿਰੂਪਣ ਕਰਨਾ ਹੋਵੇ ਤਾਂ ਦੋ ਮਾਮੂਲੀ ਘਟਨਾਵਾਂ ਤੋਂ ਦੂਰ-ਰਸੀ ਸਿੱਟੇ ਕੱਢੇ ਜਾ ਸਕਦੇ ਹਨਕਿਸੇ ਨੇ ਅਕਾਲ ਤਖ਼ਤ ਦੇ ਨਾਮ ਹੇਠ ਗੁਰਬਾਣੀ ਦਾ ਇਹ ਸੁਨੇਹਾ ਦੇਣ ਲਈ ਕਿ ਕਰੂਆਚੌਥ ਵਰਤ ਆਦਿ ਫ਼ੋਕਟ ਕਰਮ ਹਨ, ਭਗਤ ਕਬੀਰ ਦਾ ਇੱਕ ਦੋਹਾ ਇੰਟਰਨੈਟ ਉੱਤੇ ਪਾ ਦਿੱਤਾ ਇਸ ਉੱਤੇ ਫ਼ਿਰਕੂ ਜ਼ਹਿਨੀਅਤ ਨੇ ਇਤਰਾਜ਼ ਕੀਤਾਤੁਰੰਤ ਜਥੇਦਾਰਦਾ ਐਲਾਨ ਆਇਆ ਕਿ ਪੂਰੀ ਛਾਣਬੀਨ ਕਰ ਕੇ ਦੋਸ਼ੀ ਵਿਰੁੱਧ ਮੁਕੱਦਮਾ ਦਰਜ ਕੀਤਾ ਜਾਵੇਗਾਸੁਨੇਹਾ ਦੇਣ ਵਾਲੇ ਗੁਰਸਿੱਖ ਨੇ ਕਿਸੇ ਕਾਨੂੰਨ ਦੀ ਕੋਈ ਉਲੰਘਣਾ ਨਹੀਂ ਕੀਤੀਜਥੇਦਾਰਦਾ ਬਿਆਨ ਮਹਿਜ਼ ਇੱਕ ਥਰਹਰਕੰਬਦੇ ਮੁਲਾਜ਼ਮ ਦਾ ਬਿਆਨ ਹੈ ਜਿਸ ਨੂੰ ਫ਼ਿਕਰ ਹੈ ਕਿ ਉਸ ਦਾ ਆਕਾ ਕਿੱਤੇ ਗੁਰੂ-ਸਿਧਾਂਤ ਦੇ ਪ੍ਰਚਾਰ ਦੀ ਗੁਸਤਾਖੀ ਲਈ ਉਸ ਨੂੰ ਘਰ ਹੀ ਨਾ ਬਿਠਾ ਦੇਵੇ ‘‘ਨਾ ਜਾਨਉ ਕਿਆ ਕਰਸੀ ਪੀਉ’’ਏਨਾਂ ਆਖਣਾ ਵੀ ਠੀਕ ਨਹੀਂ ਸਮਝਿਆ ਗਿਆ ਕਿ ਸੁਨੇਹਾ ਗੁਰ-ਸਿਧਾਂਤ ਅਨੁਸਾਰ ਅਤੇ ਮੌਕੇ ਮੁਤਾਬਕ ਢੁਕਵਾਂ ਸੀਜੇ ਇਹ ਸੁਨੇਹਾ ਸੱਚ-ਮੁੱਚ ਅਕਾਲ ਤਖ਼ਤ ਵੱਲੋਂ ਸੀ ਤਾਂ ਇਸ ਤੋਂ ਮੁਨਕਰ ਹੋਣ ਨੂੰ ਵੱਡੀ ਕਾਇਰਤਾ ਹੀ ਆਖਿਆ ਜਾਵੇਗਾ
ਇੱਕ ਹੋਰ ਸੰਦੇਸ਼ ਇਉਂ ਸੀ, ‘ਕਈ ਲੋਕਾਂ ਨੇ ਘਰਾਂ ਵਿੱਚ ਸ਼ਰਾਬ ਰੱਖੀ ਹੋਈ ਹੈ ਅਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕੀਤਾ ਹੋਇਆ ਹੈ ਅਜਿਹੇ ਲੋਕ ਪ੍ਰਕਾਸ਼ ਕਰਨਾ ਬੰਦ ਕਰ ਕੇ ਬੀੜ ਨੂੰ ਨੇੜੇ ਦੇ ਗੁਰਦ੍ਵਾਰੇ ਪੁਚਾ ਦੇਣ ਹਾਲਾਂਕਿ ਸੁਨੇਹਾ ਇਹ ਹੋਣਾ ਚਾਹੀਦਾ ਸੀ ਕਿ ਗੁਰਸਿੱਖ ਪ੍ਰਕਾਸ਼ ਮਰਿਯਾਦਾ ਦਾ ਮੁਕੰਮਲ ਪਾਲਣ ਕਰਨ ਅਤੇ ਜੇ ਘਰ ਵਿੱਚ ਸ਼ਰਾਬ ਦੀ ਹੋਂਦ ਵਿਘਨਕਾਰੀ ਸਾਬਤ ਹੋ ਰਹੀ ਹੈ ਤਾਂ ਸ਼ਰਾਬ ਘਰੋਂ ਕੱਢ ਦੇਣਗੁਰੂ ਅਤੇ ਸਿੱਖ ਦੇ  ਆਪਸੀ ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਬਰਕਰਾਰ ਰੱਖਣਾ ਤਾਂ ਸਿੱਖ ਹਿਤ ਦੀ ਗੱਲ ਹੈ ਪਰ ਇਹ ਰਿਸ਼ਤਾ ਤੋੜਨ ਅਤੇ ਨਸ਼ਿਆਂ ਦੇ ਸੇਵਨ ਤੋਂ ਬਚਣ ਦੀ ਪ੍ਰੇਰਨਾ ਨਾ ਕਰਨਾ ਕਿਸੇ ਤਰਾਂ ਵੀ ਸਿੱਖ-ਹਿਤੈਸ਼ੀ ਕਰਮ ਨਹੀਂ
ਅਜਿਹੀਆਂ ਅੱਟਪਟੀਆਂ ਕਰਤੂਤਾਂ ਦਾ ਕੱਚਾ ਚਿੱਠਾ ਬਣਾਇਆ ਜਾਵੇ ਤਾਂ ਪਤਾ ਲੱਗੇਗਾ ਕਿ ਚੰਦ ਲਿਫ਼ਾਫ਼ਿਆਂ ਵਿੱਚੋਂ ਨਿਕਲੇ ਅਹੁਦੇਦਾਰ, ਸਿਆਸਤਦਾਨਾਂ ਦੇ ਚਰਨਾਂ ਦੀ ਸ਼ਰਨ ਬੈਠ ਕੇ ਤਸਵੀਰਾਂ ਖਿਚਵਾਉਣ ਵਾਲੇ ਕੁਝ ਧਾਰਮਿਕ ਮਖੌਟਿਆਂ ਅਤੇ ਗ਼ੁਲਾਮ ਜ਼ਹਿਨੀਅਤ ਵਾਲੇ ਆਪਣੇ-ਆਪ ਨੂੰ ਮਹਾਂ-ਗ੍ਰੰਥੀ, ਸਥਾਈ ਪੰਜ ਪਿਆਰੇ, ਮਹਾਂ-ਪੁਜਾਰੀਅਖਵਾਉਣ ਦੇ ਲਾਲਚ ਵਿੱਚ ਸਿੱਖੀ ਦੀਆਂ ਆਦਿ ਕਾਲ ਤੋਂ ਚੱਲੀਆਂ ਆ ਰਹੀਆਂ ਪ੍ਰੰਪਰਾਵਾਂ ਨੂੰ ਪਿਸ਼ਾਚ ਵਿਹਾਰ ਕਰ ਕੇ ਬੇਦਰਦੀ ਨਾਲ ਤਿਆਗ ਰਹੇ ਹਨਇਹ ਏਨਂੇ ਚੇਤੰਨ ਤਾਂ ਹਨ ਕਿ ਇਹਨਾਂ ਨੂੰ ਪਤਾ ਹੈ ਕਿ ਇਹ ਜਾਣਦੇ ਹੋਏ ਅਵੱਗਿਆ ਕਰ ਰਹੇ ਹਨਇਹਨਾਂ ਦੇ ਕੁਕਰਮਾਂ ਨੂੰ ਸਮਝਣ ਦਾ ਉਪਰਾਲਾ ਇਹਨਾਂ ਉੱਤੇ ਹੀ ਖ਼ਤਮ ਨਹੀਂ ਹੁੰਦਾਤੰਦਾਂ ਇਹਨਾਂ ਦੇ ਆਕਾਵਾਂ ਅਤੇ ਉਹਨਾਂ ਦੇ ਮਾਲਕਾਂ ਤੱਕ ਪਹੁੰਚਦੀਆਂ ਸਾਫ਼ ਨਜ਼ਰ ਆ ਰਹੀਆਂ ਹਨਆਖ਼ਰ ਸਿਲਸਿਲਾ ਸਿੱਖੀ ਨੂੰ ਮਨ-ਭਾਉਂਦਾ ਮੋੜ ਦੇ ਕੇ ਇਸ ਨੂੰ ਗੁਰੂ ਦੁਆਰਾ ਪ੍ਰਮਾਣਿਤ ਸੱਚ ਤੋਂ ਕੋਹਾਂ ਦੂਰ ਲੈ ਜਾਣ ਉੱਤੇ ਮੁੱਕਦਾ ਜਾਪਦਾ ਹੈਇਸ ਸਫ਼ਰ ਦੀਆਂ ਪੈੜਾਂ ਖੋਜਣੀਆਂ ਜ਼ਰੂਰੀ ਹਨ
ਜੇ ਸੰਸਾਰ ਦੇ ਪ੍ਰਮੁੱਖ ਧਰਮਾਂ ਦੇ ਇਤਿਹਾਸ ਵੱਲ ਨਿਗਾਹ ਮਾਰੀਏ ਤਾਂ ਸਮੇਂ ਦੀਆਂ ਸਿਆਸੀ ਸ਼ਕਤੀਆਂ ਧਰਮ ਨੂੰ ਆਪਣੇ ਅਨੁਸਾਰੀ ਮੋੜ ਦੇਣ ਵਿੱਚ ਸਦਾ ਤਤਪਰ ਰਹੀਆਂ ਹਨ_ ਕਈ ਵਾਰ ਸਫ਼ਲ ਵੀ ਹੋ ਚੁੱਕੀਆਂ ਹਨਸੰਤ ਪੀਟਰ ਨੇ ਰੋਮ ਦੇ ਪ੍ਰਭਾਵ ਹੇਠ ਇਸਾਈ ਮੱਤ ਦਾ ਹੁਲੀਆ ਅਤੇ ਆਪਣੇ ਧਰਮ ਗੁਰੂ ਜੀਜਸ ਦਾ ਐਸਾ ਅਕਸ ਵਿਗਾੜਿਆ ਕਿ ਅੱਜ ਤੱਕ ਜੀਜਸ ਦੇ ਸਮਾਜਿਕ ਚਿੰਤਨ ਨੂੰ ਧਰਮ ਦਾ ਅੰਗ ਨਹੀਂ ਬਣਾਇਆ ਜਾ ਸਕਿਆਇਸ ਪਾੜੇ ਕਾਰਨ ਧਰਮ-ਨਿਰਪੱਖ ਰਾਜ ਸਿਰਜਣ ਦਾ ਰੁਝਾਨ ਚੱਲਿਆ ਜੋ ਘਟੋ-ਘੱਟ ਦੋ ਸੰਸਾਰੀ ਯੁੱਧ ਅਤੇ ਐਟਮ ਬੰਬ ਦਾ ਕਹਿਰ ਤਾਂ ਵਰਤਾ ਹੀ ਚੁੱਕਿਆ ਹੈਮਨੂ ਮਹਾਰਾਜ ਨੇ ਹਿੰਦ ਦੇ ਧਰਮ ਵਿੱਚ ਛੂਤ-ਛਾਤ, ਸੁੱਚ-ਭਿੱਟ, ਊਚ-ਨੀਚ, ਵਰਣ-ਵਿਵਸਥਾ ਦਾ ਉਹ ਬੀਜ ਬੀਜਿਆ ਜਿਸ ਦੀ ਭੇਟਾ ਕਰੋੜਾਂ ਲੋਕ ਚੜ ਚੁੱਕੇ ਹਨ ਅਤੇ ਅਜੇ ਹੋਰ ਕਰੋੜਾਂ ਨੇ ਸੰਤਾਪ ਹੰਢਾਉਣਾ ਹੈ‘‘ਮਿਹਰ ਮਸੀਤ’’ ਵਾਲੇ ਸ਼ਬਦ ਰਾਹੀਂ ਗੁਰੂ ਇਸ਼ਾਰਾ ਕਰਦੇ ਹਨ ਕਿ ਸਿਆਸਤ ਨੇ ਇਸਲਾਮ ਦੇ ਚਿਹਰੇ-ਮੋਹਰੇ ਨੂੰ ਖ਼ੂਬ ਵਿਗਾੜਿਆ ਹੈਇਹੋ ਗਵਾਹੀ ਪੰਜਵੇਂ ਜਾਮੇ ਵਿੱਚ ‘‘ਮੁਸਲਮਾਨ ਮੋਮ ਦਿਲ ਹੋਵੇ’’ ਵਾਲੇ ਸ਼ਬਦ ਵਿੱਚ ਸਤਿਗੁਰੂ ਦੇ ਰਹੇ ਹਨਅੰਗ੍ਰੇਜ਼ਾਂ ਨੇ ਆਪਣੇ ਵਿਆਪਕ ਸਾਮਰਾਜ ਵਿੱਚ ਧਰਮਾਂ ਨੂੰ ਪ੍ਰਭਾਵਤ ਕਰਨ ਲਈ ਅਨੇਕ ਫ਼ਿਰਕੇ ਚਲਾਏ ਜਿਨਾਂ ਦਾ ਮਾਰੂ ਅਸਰ ਅਜੇ ਤੱਕ ਜਾਰੀ ਹੈਇਹਨਾਂ ਵਿੱਚੋਂ ਅਹਿਮਦੀਆਂ, ਬਹਾਈ, ਨਿਰੰਕਾਰੀ, ਰਾਧਾਸੁਆਮੀ ਕੁਝ ਕੁ ਹਨਇਸ ਤਰਜ਼ ਉੱਤੇ ਹਿੰਦ ਦੇ ਸੂਬੇ ਪੰਜਾਬ ਵਿੱਚ ਇੱਕ ਨਵਾਂ-ਨਕੋਰ ਤਜ਼ਰਬਾ ਜਾਰੀ ਹੈ ਅਤੇ ਸਿੱਖ ਧਰਮ ਨੂੰ ਹਾਕਮਾਂ ਦੇ ਸਿਆਸੀ ਅਮਲ ਅਨੁਸਾਰ ਢਾਲਣ ਵਿੱਚ ਕਾਫ਼ੀ ਤਰੱਕੀ ਕਰ ਚੁੱਕਿਆ ਹੈ
ਇਸ ਦੀਆਂ ਕਨਸੋਆਂ ਤਾਂ 1947 ਤੋਂ ਫ਼ਿਜ਼ਾ ਨੂੰ ਗੰਧਲਾ ਕਰ ਰਹੀਆਂ ਸਨ ਪਰ ਇਸ ਦੀ ਸ਼ੁਰੂਆਤ ਅਕਾਲੀ ਦਲ ਦੇ ਧਰਮਯੁੱਧ ਮੋਰਚੇ ਤੋਂ ਹੁੰਦੀ ਦਿੱਸ ਆਉਂਦੀ ਹੈਇਸ ਦੀਆਂ ਜੜਾਂ ਦਿਖਾਵੇ ਲਈ ਘੜੇ ਸੰਵਿਧਾਨ ਨੂੰ ਵਿਸਾਰ ਕੇ ਮਨੂਸਿਮ੍ਰਤੀ ਅਨੁਸਾਰ ਸਮਾਜ ਸਿਰਜਣ ਦੇ ਨਾਪਾਕ ਇਰਾਦੇ ਵਿੱਚ ਵੱਧਦੀਆਂ-ਫੁਲਦੀਆਂ ਨਜ਼ਰ ਆਉਂਦੀਆਂ ਹਨਮਨੂਸਿਮ੍ਰਤੀ ਦਾ ਮੰਤਵ ਨਾ-ਬਰਾਬਰੀ ਦਾ ਸਮਾਜ ਸਿਰਜਣਾ ਸੀ ਤਾਂ ਕਿ ਚੰਦ ਰਾਜ ਕਰਦੇ ਲੋਕ/ਵਰਗ ਪੁਸ਼ਤ ਦਰ ਪੁਸ਼ਤ ਬਿਨਾਂ ਵਿਰੋਧ ਦੇ ਰਾਜਸੀ ਸੱਤਾ ਬਿਨਾ ਵਿਰੋਧ ਦੇ ਹੰਢਾ ਸਕਣਇਹ ਵੱਡੀ ਸਮਾਜ-ਘਾਤਕ ਕਮਜ਼ੋਰੀ ਸੀ ਜਿਸ ਨੇ ਪਹਿਲਾਂ ਵੀ ਕੁਝ ਸਦੀਆਂ ਵਿੱਚ ਹੀ ਹਿੰਦ ਦੇ ਲੋਕਾਂ ਨੂੰ ਇੰਨਾ ਨਿਹੱਥਲ ਕਰ ਦਿੱਤਾ ਸੀ ਕਿ ਉਹ ਦਹਸਦੀਆਂ ਲਈ ਗ਼ੁਲਾਮ ਬਣ ਕੇ ਰਹਿ ਗਏਗ਼ੁਲਾਮੀ ਵਿੱਚ ਵੀ ਉਹਨਾਂ ਉੱਚਵਰਗਾਂਦੀ ਸਰਦਾਰੀ ਸ਼ਾਸਕਾਂ ਨੇ ਆਪਣੀ ਸਹੂਲਤ ਲਈ ਅਮਲ ਵਿੱਚ ਕਾਇਮ ਰੱਖੀ ਤਾਂ ਕਿ ਜ਼ਰ ਖ਼ਰੀਦਾਂ ਰਾਹੀਂ ਰਾਜਸੀ ਸੱਤਾ ਨੂੰ ਬੇ-ਰੋਕ ਟੋਕ ਮਾਣਿਆ ਜਾ ਸਕੇਮਨੂ ਮਹਾਰਾਜ ਦੀ ਕਿਰਪਾ ਗ਼ੁਲਾਮੀ ਦੀ ਹਾਲਤ ਵਿੱਚ ਵੀ ਆਪਣਾ ਕੰਮ ਕਰਦੀ ਰਹੀਅਜੋਕੀ ਅੰਤਰਰਾਸ਼ਟ੍ਰੀ ਸਥਿਤੀ ਵਿੱਚ ਇਹ ਵਰਗ ਸਮਝਦੇ ਹਨ ਕਿ ਕਿਸੇ ਮੁਲਕ ਉੱਤੇ ਸਾਮਰਾਜ ਕਾਇਮ ਕਰ ਸਕਣਾ ਸੰਭਵ ਨਹੀਂ ਅਤੇ ਜੇ ਹੋ ਵੀ ਜਾਵੇ ਤਾਂ ਵੀ ਇਹਨਾਂ ਦੀ ਟੁੱਕੜ-ਬੋਚ ਵਿਚੋਲਿਆਂ ਦੇ ਤੌਰ ਉੱਤੇ ਲੋੜ ਸਦਾ ਵਾਂਗ ਕਾਇਮ ਰਹੇਗੀਇਹ ਸਮਝਦੇ ਹਨ ਕਿ ਸੰਵਿਧਾਨ ਨੂੰ ਝਕਾਨੀ ਦੇ ਕੇ, ਜਿਸ ਕਰਮ ਦੇ ਇਹ 65 ਸਾਲਾਂ ਵਿੱਚ ਮਾਹਰ ਬਣ ਚੁੱਕੇ ਹਨ, ਨਵੇਂ ਰਾਜ ਘਰਾਣੇ ਸਿਰਜ ਕੇ ਉੱਚ ਵਰਗਾਂ ਦੀ ਸੱਤਾ ਕਾਇਮ ਰੱਖੀ ਜਾ ਸਕਦੀ ਹੈ_ ਚਾਹੇ ਆਰਜ਼ੀ ਤੌਰ ਉੱਤੇ ਰਾਜ ਘਰਾਣਿਆਂ ਵਿੱਚ ਕੁਝ ਕੁ ਨੀਮ-ਸ਼ੂਦਰਾਂ ਨੂੰ ਵੀ ਥਾਂ ਦੇਣੀ ਪਵੇ
ਸੱਤਾ ਨੂੰ ਚੰਦ ਵਰਗਾਂ ਤੱਕ ਸੀਮਤ ਕਰਨ ਦਾ ਅਮਲ ਹਿੰਦ ਕਈ ਦਹਸਦੀਆਂ ਹੰਢਾ ਚੁੱਕੀ ਹੈ ਅਤੇ ਇਸ ਦੇ ਨਾਕਾਰਾਤਮਕ ਸਿੱਟਿਆਂ ਦਾ ਸੰਤਾਪ ਅਜੇ ਭੋਗ ਰਹੀ ਹੈਇਸ ਦੇ ਕਈ ਅਤਿ ਦੁੱਖਦਾਈ ਪਹਿਲੂ ਹਨ ਜਿਨਾਂ ਬਾਰੇ ਜਾਣਕਾਰੀ ਕਿਸੇ ਹੱਦ ਤੱਕ ਧੁੰਦਲੀ ਪੈ ਚੁੱਕੀ ਹੈਸੰਵਿਧਾਨ, ਵੋਟ-ਅਧਿਕਾਰ, ਮਨੁੱਖੀ ਅਧਿਕਾਰ ਸੰਸਥਾਵਾਂ, ਸੁਤੰਤਰ ਨਿਆਂਪਾਲਿਕਾ, ਆਜ਼ਾਦ ਮੀਡੀਆ ਆਦਿ ਦੇ ਝਾਂਸਿਆਂ ਨਾਲ ਇਸ ਪਹਿਲੂ ਉੱਤੇ ਅੱਜ ਕਈ ਪਰਦੇ ਪੈ ਸਕਦੇ ਹਨ ਅਤੇ ਪਾਏ ਜਾ ਚੁੱਕੇ ਹਨਵੋਟਾਂ ਦਾ ਝੰਜਟ ਜਿੰਨੀ ਦੇਰ ਤੱਕ ਨਿਯੰਤ੍ਰਣ ਵਿੱਚ ਨਹੀਂ ਲਿਆਂਦਾ ਜਾ ਸਕਦਾ ਓਨੀ ਦੇਰ ਤੱਕ ਨਸ਼ੇ, ਸ਼ਰਾਬ, ਅੰਨ, ਸਾਈਕਲ, ਬਾਲਟੀਆਂ, ਸਿਲਾਈ ਮਸ਼ੀਨਾਂ ਅਤੇ ਪੈਸੇ ਵੰਡ ਕੇ ਕੰਮ ਚਲਾਉਣ ਦਾ ਆਰਜ਼ੀ ਤਜ਼ਰਬਾ ਅਜੇ ਸਭ ਪਾਸੇ ਅਜ਼ਮਾਇਆ ਜਾ ਰਿਹਾ ਹੈਜਦੋਂ ਇਹ ਮਹਾਂਮਾਰੀ ਬਣ ਗਿਆ ਤਾਂ ਕੁਲੀਨ ਵਰਗ ਅਧੀਨ ਮੀਡੀਆ ਡੌਂਡੀ ਪਿੱਟੇਗਾ ਕਿ ਇਹ ਵੋਟਰ ਇੰਨੇ ਸਸਤੇ ਵਿਕਣ ਲੱਗ ਪਏ ਹਨ ਕਿ ਹੁਣ ਮਤਾਧਿਕਾਰ ਹੀ ਬੇ-ਮਾਅਨਾ ਹੋ ਗਿਆ ਹੈਤਦ ਸਹਿਜੇ ਹੀ ਪ੍ਰਣਾਲੀਆਂ ਬਦਲ ਲਈਆਂ ਜਾਣਗੀਆਂਜਨਤਾ ਨੂੰ ਕਾਬੂ ਕਰਨ ਦੇ ਅਤੇ ਸ਼ਾਤਮਈਰੱਖਣ ਦੇ ਨਵੇਂ ਤਰੀਕੇ ਈਜਾਦ ਕਰ ਲਏ ਜਾਣਗੇਜਿਨਾਂ ਵਰਗਾਂ ਨੂੰ ਵੋਟ ਹੱਕ ਤੋਂ ਵਾਂਝਾ ਕਰ ਦਿੱਤਾ ਜਾਵੇਗਾ, ਉਨਾਂ ਨੂੰ ਰਾਜ ਵਿੱਚ ਭਾਗੀਦਾਰ ਬਣਾਉਣ ਦੀ ਲੋੜ ਖ਼ਤਮ ਹੋ ਜਾਵੇਗੀਮਨੂ ਮਹਾਰਾਜ ਫ਼ੇਰ ਸਿੰਘਾਸਣ ਉੱਤੇ ਬਿਰਾਜਮਾਨ ਹੋ ਕੇ ਚੰਮ ਦੀਆਂ ਚਲਾਉਣਗੇਇਹ ਮੰਜ਼ਰ ਇੰਨਾਂ ਖੌਫ਼ਨਾਕ ਹੈ ਕਿ ਇਸ ਦਾ ਤਸੱਵਰ ਵੀ ਪਿੰਡੇ ਨੂੰ ਸੁੰਨ ਕਰ ਜਾਂਦਾ ਹੈਕਿਤੇ ਇਸ ਨਾਟਕ ਦਾ ਮੰਚਨ ਸ਼ੁਰੂ ਤਾਂ ਨਹੀਂ ਹੋ ਚੁੱਕਿਆ? ਕਿਤੇ ਇਹ ਅੱਧਵਾਟੇ ਤਾਂ ਨਹੀਂ ਪਹੁੰਚ ਚੁੱਕਿਆ?
ਘੱਟੋ-ਘੱਟ ਪੰਜਾਬ ਦੇ ਸੰਦਰਭ ਵਿੱਚ ਤਾਂ ਇਸ ਦੀਆਦਮ-ਬੋ, ਆਦਮ-ਬੋਹਰ ਗਲੀ-ਮੁਹੱਲੇ ਵਿੱਚ ਸੁਣੀ ਜਾ ਰਹੀ ਹੈਸੰਵਿਧਾਨ ਦੇ ਪਿੰਜਰ ਵੀ ਦਰਿਆਵਾਂ ਦੇ ਪਾਣੀ ਵਾਂਗ ਸੁੱਕ ਚੁੱਕੇ ਹਨਅਣਖੀ ਗੱਭਰੂਆਂ ਨੂੰ ਬਿੱਲੇ ਲਾਉਣ ਦੇ ਅਤੇ ਬਾਕੀਆਂ ਨੂੰ ਮੁੰਦਰਾਂ ਪਵਾ ਕੇ ਬਾਂਦਰ-ਟਪੂਸੀਆਂ ਮਰਵਾਉਣ ਦੇ ਪੱਕੇ ਇੰਤਜ਼ਾਮ ਹੋ ਚੁੱਕੇ ਹਨਜਬਰੀ ਠੇਕਿਆਂ ਦਾ ਅਮਲ ਹੁਣ ਘੋੜਿਆਂ, ਊਠਾਂ , ਬਲਦਾਂ ਨੂੰ ਨਾਲਾਂ ਦੇਣ ਵਾਂਗ ਹੱਥ-ਪੈਰ ਬੰਨ ਕੇ ਬੋਤਲਾਂ ਗਲਾਂ ਵਿੱਚ ਉਧੇਲਣ ਨਾਲ ਆਪਣੇ ਅੰਜਾਮ ਤੱਕ ਲੈ ਜਾਇਆ ਜਾਵੇਗਾ ਜਿਸ ਦੇ ਆਸਾਰ ਹੁਣ ਨਜ਼ਰ ਆਉਣ ਲੱਗ ਪਏ ਹਨਅਜੇ ਕੱਲ ਦੀ ਗੱਲ ਹੈ ਕਿ ਫ਼ੌਜਾਂ ਇਹਨਾਂ ਨਾਲ ਲੋਹਾ ਲੈਣ ਤੋਂ ਕੰਨੀ ਕਤਰਾਉਂਦੀਆਂ ਸਨਮਹਿਜ਼ ਤੀਹ ਸਾਲਾਂ ਵਿੱਚ ਸਿੰਘ ਬਿੱਲੀ ਕਿਵੇਂ ਬਣੇ_ ਇਹ ਮੌਜਜ਼ੇ ਦੇ ਮੂਰਤੀਮਾਨ ਹੋਣ ਦੀ ਕਥਾ ਵੀ ਓਨੀਂ ਹੀ ਦਿਲਚਸਪ ਹੈ ਜਿੰਨੀ ਦੁੱਖਦਾਈ ਹੈ
ਪਿਛਲੇ ਦੌਰ ਦੀ ਗੱਲ ਅਜੇ ਵਿਸਰੀ ਨਹੀਂਉਹਨਾਂ ਸਮਿਆਂ ਵਿੱਚ ਇੱਕ ਦਿਨ ਆਇਆ ਸੀਐਨ ਜਦੋਂ ਮਨੂ ਦੀ ਮਰਜ਼ੀ ਨੂੰ ਫਲ਼ ਲੱਗਣ ਹੀ ਵਾਲੇ ਸਨ, ਐਮਰਜੰਸੀ ਨੇ ਸਭ ਦੀਆਂ ਆਕੜਾਂ ਭੰਨ ਦਿੱਤੀਆਂ ਸਨਸਮਾਜ ਗ਼ੁਲਾਮ ਵੰਸ਼ ਦੇ ਰਾਜ ਨੂੰ ਸੁਰਜੀਤ ਕਰਨ ਵੱਲ ਵੱਡੀਆਂ ਪੁਲਾਂਘਾਂ ਪੁੱਟ ਕੇ ਵੱਧ ਰਿਹਾ ਸੀਫੇਰ ‘‘ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ
,’’ ਦਾ ਬੋਲਾ ਸੰਭਾਲਣ ਵਾਲੇ ਗੁਰੂ ਕੇ ਸਿੱਖ ਉੱਠੇਐਮਰਜੰਸੀ ਦੇ ਲਾਗੂ ਰਹਿਣ ਦੇ ਹਰ ਦਿਨ ਇਸ ਦਾ ਵਿਰੋਧ ਕਰ ਕੇ ਉਹਨਾਂ ਆਪਣੀ ਰੀਤ ਮੁਤਾਬਕ ਲੋਕਾਂ ਦੇ ਹੱਕ ਵਿੱਚ ਪਾਸਾ ਪਲਟ ਦਿੱਤਾਫ਼ੇਰ ਤਖ਼ਤਾਂ-ਤਾਜਾਂ ਦੇ ਚਾਹਵਾਨਾਂ ਨੇ ਪੈਂਤੜਾ ਬਦਲਿਆਪਹਿਲਾਂ ਸਿੱਖ ਕੌਮ ਨੂੰ ਹੀ ਮਲੀਆਮੇਟ ਕਰਨ ਦਾ ਮਨਸੂਬਾ ਬਣਿਆ
ਨਵੇਂ ਪੈਤੜੇ ਅਨੁਸਾਰ, ਸਿੱਖ ਕੌਮ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆਇੱਕ ਓਹ ਸਨ ਜੋ ਅਦਲੀ ਪ੍ਰਭੂ ਨੂੰ ਸੱਚੇ ਤਖ਼ਤ ਉੱਤੇ ਬੈਠਾ ਵੇਖਦੇ ਸਨ ਅਤੇ ਉਸ ਦੀ ਸੁੱਚੀ ਬਾਦਸ਼ਾਹੀ ਦੇ ਹਰ ਇਸਤਰੀ, ਮਰਦ ਨੂੰ ਹੰਨੇ ਹੰਨੇ ਮੀਰਜਾਣਦੇ ਸਨਇਹ ਸਮਾਜਿਕ, ਧਾਰਮਿਕ, ਸਿਆਸੀ ਗ਼ੁਲਾਮੀ ਦੇ ਵਿਰੋਧ ਵਿੱਚ ਤਣ ਕੇ ਖੜੇ ਸਨ ਸਾਹਿਬਾਂ ਦੇ ਬਚਨਾਂ ਨੂੰ ਜਗਤ-ਕਲਿਆਣਕਾਰੀ ਜਾਣ ਕੇ ਆਪਣੇ ਸਿਰ ਨਾਲ ਪੁਗਾਉਣ ਦੀਆਂ ਵਿਉਂਤਾਂ ਬਣਾਈ ਬੈਠੇ ਸਨਇਹਨਾਂ ਨੂੰ ਉਹ ਮਿਹਰਵਾਣਦਾ ਰਾਜ ਭਾਉਂਦਾ ਸੀ ਜਿਸ ਵਿੱਚ ਕੋਈ ਕਿਸੇ ਉੱਤੇ ਜ਼ੁਲਮ ਨਾ ਕਰ ਸਕੇ ਅਤੇ ਸਭ ਗੁਰੂ-ਪ੍ਰੇਮਸ਼ਰ ਦੀ ਗੋਦ ਵਿੱਚ ਨਿਰਭੈ-ਨਿਸ਼ੰਗ ਹੋ ਕੇ ਖੇਡਣ, ਮੌਲਣ ਅਤੇ ਸਮਰੱਥਾ ਅਨੁਸਾਰ ਚੜਦੇ ਚੰਨ ਵਾਂਗ ਤਰੱਕੀਆਂ ਕਰਨਇਹਨਾਂ ਉਪਰ ਸੌ-ਸੌ ਬਹਾਨੇ ਬਣਾ ਕੇ, ਗੁੰਝਲਦਾਰ ਮੱਕੜ-ਜਾਲ ਤਣ ਕੇ, ਅਕ੍ਰਿਤਘਣਤਾ ਦੇ ਸਭ ਹੰਦਾਂ-ਬੰਨੇ ਤੋੜ ਕੇ ਫ਼ੌਜਾਂ ਚਾੜੀਆਂ ਗਈਆਂ ਅਤੇ  ਲਾ ਮਿਸਾਲ ਕਹਰ ਵਰਤਾ ਕੇ ਇਹਨਾਂ ਨੂੰ ਖ਼ਤਮ ਕਰ ਦਿੱਤਾ ਗਿਆ
ਕੁਝ ਉਹ ਸਨ ਜੋ ਬਾਬਰ ਬ-ਐਸ਼ ਕੋਸ਼ ਕਿ ਆਲਮ ਦੁਬਾਰਾ ਨੇਸਤਦੇ ਧਾਰਨੀ ਸਨਇਹਨਾਂ ਲਈ ਸੱਚ ਦੀ ਸਹਿਨਸ਼ਾਹੀ, ਨਿਆਂ ਦਾ ਬੋਲਬਾਲਾ, ਮਨੁੱਖੀ ਬਰਾਬਰੀ, ਨਿਮਾਣਿਆਂ ਦੇ ਮਾਣ ਬਣ ਉੱਭਰਨਾ, ‘‘ਨੀਚਾਂ ਅੰਦਰ ਨੀਚ’’ ਅਖਵਾਉਣਾ ਆਦਿ ਸਭ ਪਵਿੱਤ੍ਰ ਸੰਕਲਪ ਮਹਿਜ਼ ਸ਼ਬਦ ਸਨਇਹ ਤਖ਼ਤਾਂ ਹੇਠ ਪੀਹੜੀਆਂ ਡਾਹ ਕੇ ਸੱਤਾ ਦੇ ਪਰਛਾਵੇਂ ਹੰਢਾਉਣ ਦੇ ਹਾਮੀ ਸਨਸੱਜਣ ਦੇਸ਼ ਦੇ ਸੁਨੇਹੜੇ ਇਹਨਾਂ ਕਦੀ ਨਾ ਸੁਣੇ ਸਨ, ਨਾ ਇਹਨਾਂ ਦੇ ਤਸੱਵਰ ਵਿੱਚ ਸਨਧਰਤੀ ਦੇ ਤਖ਼ਤੇ ਉੱਤੇ ਸੱਚਾਈ ਇਹ ਸੀ ਕਿ ਸਿੱਖ ਕੇਵਲ ਭਾਰਤ ਦੀ ਆਬਾਦੀ ਦਾ ਦੋ ਪ੍ਰਤਿਸ਼ਤ ਹਨ, ਇਹਨਾਂ ਵਿੱਚੋਂ ਮਸਾਂ ਅੱਧੇ ਕੁ ਹੰਨੇ ਹੰਨੇ ਮੀਰਦਾ ਸੁਪਨਾ ਵੇਖਣ ਦੇ ਕਾਬਲ ਸਨ; ਵਿਰੋਧ ਵਿੱਚ ਕੰਨਿਆਕੁਮਾਰੀ ਤੱਕ ਅਣਗਿਣਤ ਲੋਕ ਖੜੇ ਨਜ਼ਰ ਆਏ
ਇਹ ਸੀ ਸ਼ੁਰੂਆਤ ਖ਼ਾਲਸੇ ਦੀ ਰਹਿਤ ਨੂੰ, ਦਸਮੇਸ਼ ਦੇ ਅੰਮ੍ਰਿਤ ਨੂੰ ਅਤੇ ਗੁਰੂ ਗ੍ਰੰਥ ਦੇ ਸਰਬ-ਕਲਿਆਣਕਾਰੀ ਉਪਦੇਸ਼ ਨੂੰ ਧਰਤੀ ਉੱਤੋਂ ਮਨਫ਼ੀ ਕਰਨ ਦੀ ਯੋਜਨਾ ਨੂੰ ਜੀ ਆਇਆਂ ਆਖ਼ਣ ਦੀਤੀਲਿਆਂ ਵਾਲੇ ਕਾਨਿਆਂ ਵਾਲਿਆਂ ਨੂੰ ਗਲ਼ੇ ਲੱਗ ਕੇ ਮਿਲੇ ਜੈਸੇ ਭਾਈ ਨੂੰ ਭਾਈਏਜੰਡਾ ਬਹੁਤ ਵਸੀਹ ਸੀਹੁਣ ਤਾਂ ਅਮਲ ਦੇ ਨਤੀਜੇ ਵੀ ਨਿਕਲਣੇ ਸ਼ੁਰੂ ਹੋ ਗਏ ਹਨਪੁਲਿਸੀਏ ਵਿਚਾਰੇ ਤਾਂ ਫ਼ੀਤੀਆਂ ਪਿੱਛੇ ਕਈ-ਕਈ ਕਤਲ ਕਰ ਚੁੱਕੇ ਸਨ; ਇਹਨਾਂ ਕੋਲੋਂ ਹਰ ਮੌਕੇ ਨੌਜਵਾਨਾਂ ਦੀਆਂ ਪੱਗਾਂ ਲੁਹਾਉਣੀਆਂ ਕਿੰਨਾ ਕੁ ਮੁਸ਼ਕਲ ਸੀ? ਰਹਿੰਦੀ ਕਸਰ ਘੋਨ-ਮੋਨ ਨਕਲੀ ਸ਼ਹੀਦਾਂ ਨੂੰ ਮਹਾਨ ਸ਼ਹੀਦ ਪ੍ਰਚਾਰ ਕੇ ਪੂਰੀ ਕਰ ਲਈ ਗਈਪੰਜ ਕਮਜ਼ੋਰ ਸਿੱਖਾਂ ਨੂੰ ਸਥਾਈ ਪੰਜ ਪਿਆਰੇ ਥਾਪ ਕੇ ਗੁਰੂ ਗ੍ਰੰਥ ਤੋਂ ਲੋਕਾਂ ਨੂੰ ਦੂਰ ਲੈ ਜਾਣ ਦੀ, ਪੰਥ-ਦਰਦੀ ਪ੍ਰਚਾਰਕਾਂ ਨੂੰ ਪੰਥ ਵਿੱਚੋਂ ਛੇਕਣ ਦੀ ਚੰਦਰੀ ਰੀਤ ਚਲਾਈ ਗਈਦਲੀਪ ਸਿੰਘ ਨੂੰ ਅਭਿਮੱਨਯੂ ਵਾਂਗੂੰ ਗ਼ੈਰਾਂ ਦੇ ਚੱਕ੍ਰਵਿਯੂਹ ਵਿੱਚ ਘੇਰ ਕੇ ਕੇਸ ਕਤਲ ਕਰਵਾਉਣ ਦੀ ਹੱਲਾਸ਼ੇਰੀ ਦਿੱਤੀ ਗਈਵੱਡੇ ਅਪ੍ਰੇਸ਼ਨ ਤੋਂ ਪਹਿਲਾਂ ਬੇਹੋਸ਼ੀ ਦੀ ਦਵਾਈ ਦੇ ਤੌਰ ਉੱਤੇ ਮਣਾਂਮੂਹੀ ਭੁੱਕੀ, ਅਫ਼ੀਮ, ਹੈਰੋਈਨ ਆਦਿ ਪੰਜਾਬ ਵਿੱਚ ਝੋਕੇ ਗਏਸ਼ਰਾਬ ਦੇ ਠੇਕਿਆਂ ਦੀਆਂ ਬਹਾਰਾਂ ਹਰ ਗਲ਼ੀ ਦੇ ਮੋੜ ਉੱਤੇ ਸਜਾਈਆਂ ਗਈਆਂ ਨੌਜਵਾਨਾਂ ਦੀ ਜ਼ਮੀਰ ਕਤਲ ਕਰਨ ਲਈ ਬੇਰੁਜ਼ਗਾਰੀ ਦੀ ਮਹਾਂਮਾਰੀ ਨੂੰ ਖੁੱਲੀ ਛੁੱਟੀ ਦਿੱਤੀ ਗਈਬਲਦੀ ਤੇ ਤੇਲ ਪਾਇਆ ਮੁੰਦਰਾਂ ਵਾਲੇ ਜੋਗੀਆਂ-ਸੂਫ਼ੀਆਂ ਨੇਇਹਨਾਂ ਨੇ ਲੱਚਰਤਾ ਪ੍ਰਸਾਰਨ ਲਈ ਦੋ-ਮੂੰਹੇ ਸ਼ਬਦਾਂ ਵਿੱਚ ਗੀਤ ਰਚ ਕੇ ਭੈਣਾਂ, ਨਾਬਾਲਗ ਬੱਚੀਆਂ, ਬੀਬੀਆਂ ਦੀਆਂ ਕੁੜਤੀਆਂ, ਚੋਲੀਆਂ ਹੇਠ ਤੱਕ ਬੁਰੀਆਂ ਨਜ਼ਰਾਂ ਨੂੰ ਪੁਚਾਇਆਗਿੱਧਾ ਪਾਉਂਦੇ ਬਾਬੇ ਤਾਂ ਪੰਜਾਬ ਨੇ ਵੇਖੇ ਸਨ, ਹੁਣ ਨੂੰਹਾਂ-ਧੀਆਂ ਸਮੇਤ ਨੰਗੇ ਨਾਚ ਨਿਹਾਰਦੇ ਵੇਖ ਕੇ ਸੱਭਿਅਤਾ ਵੀ ਸ਼ਰਮਸਾਰ ਹੋਈ ਚਰਿਤ੍ਰੋਪਖਿਆਨ ਦੇ ਪ੍ਰਚਾਰ ਲਈ ਇਹਨਾਂ ਦੇ ਸਹਿਯੋਗੀਆਂ ਨੇ ਕਰੋੜਾਂ ਰੁਪੈ ਖਰਚੇ
ਜੇ ਅਜਿਹਾ ਕਰਨ ਵਾਲਿਆਂ ਨੂੰ ਮੌਕਾ ਸ਼ਨਾਸ, ਸਿਆਸੀ ਤਾਕਤ ਦੇ ਭੁੱਖੇ ਆਦਿ ਆਖ ਕੇ ਕੰਮ ਨਾ ਸਾਰਿਆ ਜਾਵੇ ਤਾਂ ਇਹਨਾਂ ਨੂੰ ਸਮਝਣ ਲਈ ਗੰਭੀਰ ਮੁਤਾਲਿਆ ਦੀ ਲੋੜ ਪੈਂਦੀ ਹੈਸ਼ਾਇਦ ਇਹ ਇਮਾਨਦਾਰੀ ਨਾਲ ਇਸ ਧਾਰਨਾ ਤੋਂ ਕਾਇਲ ਹਨ ਕਿ ਗੁਰੂ ਗ੍ਰੰਥ ਦਾ ਉਪਦੇਸ਼, ਅੰਮ੍ਰਿਤ ਦੀ ਦਾਤ, ਖ਼ਾਲਸੇ ਦੀ ਰਹਿਤ ਅਤੇ ਇਹਨਾਂ ਵਿੱਚ ਸਮਾਏ ਸਿੱਖੀ ਦੇ ਸਿਆਸੀ ਸਰੋਕਾਰ (ਜਿਨਾਂ ਨੂੰ ਨਿਰੂਪਣ ਕਰਨ ਦੀ ਅਸੀਂ ਕਦੇ ਜ਼ਹਮਤ ਨਹੀਂ ਉਠਾਈ) ਅੱਜ ਦੇ ਜ਼ਮਾਨੇ ਦੀ ਹਿੰਦ ਦੀ ਸਿਆਸੀ ਗਤੀ ਵਿੱਚ ਪ੍ਰਭਾਵ ਪਾਉਣ ਦੇ ਕਾਬਲ ਨਹੀਂ ਰਹੇ ਸ਼ਾਇਦ ਅਸਾਡੇ ਇਹ ਨੇਤਾ ਸਮਝਦੇ ਹਨ ਕਿ ਅਜਿਹੇ ਅਣਸੁਖਾਵੇਂਸੰਕਲਪਾਂ ਨੂੰ ਤਿਲਾਂਜਲੀ ਦੇਣ ਨਾਲ ਪੰਜਾਬ ਦੇ ਜਾਏ ਕੁਝ ਕੁ ਪੀੜੀਆਂ ਸੰਘਰਸ਼ ਰਹਿਤ, ਦੁੱਖ ਰਹਿਤ ਜੀਵਨ ਜਿਉਂ ਸਕਣ ਇੱਜ਼ਤਾਂ, ਅਣਖਾਂ, ਅਧਿਆਤਮ ਦੀ ਖਿੱਚ, ਅਣਖ ਦੀ ਧੂਅ ਨੂੰ ਵਿਸਾਰ ਕੇ ਹਿੰਦੀ ਗ਼ੁਲਾਮੀ ਵਿੱਚ ਹਜ਼ਾਰਾਂ ਸਾਲ ਚੈਨ ਦੀ ਜ਼ਿੰਦਗੀ ਬਤੀਤ ਕਰ ਚੁੱਕੇ ਹਨਇਹਨਾਂ ਦੇ ਤਸੱਵਰ ਅਨੁਸਾਰ ਸ਼ਾਇਦ ਇਹੋ ਰਾਹ ਹੈ ਸੰਸਾਰ ਉੱਤੇ ਜਿਉਣ ਦਾਜੇ ਇਹਨਾਂ ਦੀਆਂ ਧਾਰਨਵਾਂ ਠੀਕ ਹਨ ਤਾਂ ਬਿਨਾਂ ਹੋਰ ਖ਼ੂਨ-ਖ਼ਰਾਬੇ ਦੇ ਇਸੇ ਰਾਹ ਪੈ ਜਾਣ ਵਿੱਚ ਸਭ ਦਾ ਭਲ਼ਾ ਹੈਹੁਣ ਗੁੱਝੀ ਰਿੰਨਣ ਦਾ ਸਮਾਂ ਨਹੀਂ; ਇਹ ਆਪਣਾ ਪੱਖ ਜੱਗ-ਜ਼ਾਹਰ ਕਰਨ ਅਤੇ ਸ਼ਿਖੰਡੀ ਦੀ ਓਟ ਲੈ ਕੇ ਬਾਣ ਦਾਗਣੇ ਬੰਦ ਕਰਨਇਹ ਜ਼ਹਿਰ-ਸਿੰਜੇ ਬਾਣ ਇਹਨਾਂ ਦੇ ਨਹੀਂ, ਕਿੰਨਾਂ ਹੋਰ ਭੱਥਿਆਂ ਦੇ ਹਨ
ਜਾ ਪੱਖ ਜਿਸ ਨੂੰ ਕਲਗ਼ੀ ਦਾ ਝਲਕਾਰਾ, ਪ੍ਰੇਮ ਖੇਲਣ ਦਾ ਚਾਉ, ਨਿਰੰਕਾਰ ਦੇ ਦੇਸ਼ ਦੀਆਂ ਠੰਡੀਆਂ ਹਵਾਵਾਂ, ਗੁਰੂ ਗ੍ਰੰਥ ਦੇ ਉਪਦੇਸ਼, ਪ੍ਰੋਪਕਾਰੀ ਜੀਵਨ, ਰਣਜੀਤ ਨਗਾਰੇ, ਡੱਗੇ, ਤੰਦਾਂ ਬਣ ਆਪਣੇ ਵੱਲ ਖਿੱਚ ਰਹੇ ਹਨ; ਉਹ ਵੀ ਗੂੰਗੇ ਦੀ ਮਠਿਆਈ ਦਾ ਰਸ ਮਾਨਣਾ ਛੱਡਣ ਆਪਣੇ ਸੁਹਣੇ ਅਕੀਦੇ ਮਖ਼ਮਲ਼ੀ ਰੁਮਾਲਿਆਂ ਵਿੱਚ ਵਲੇਟ ਕੇ ਲੋਕਾਂ ਦੇ ਸਾਹਮਣੇ ਰੱਖਣ ਤਾਂ ਕਿ ਸੰਸਾਰ ਨਵੇਂ ਜੰਮੇ ਬੱਚਿਆਂ ਦੀਆਂ ਮੁਸਕਾਨਾਂ ਵਾਂਗ ਇਹਨਾਂ ਨੂੰ ਪਿਆਰੇ, ਦੁਲਾਰੇ ਅਤੇ ਇਹਨਾਂ ਉੱਤੋਂ ਵਾਰੇ-ਵਾਰੇ ਜਾਵੇਕੌਡੀਆਂ ਬਦਲੇ ਲਾਲ ਵਗਾਹ ਕੇ ਮਾਰਨ ਦੇ ਕੁਲਹਿਣੇ ਵਰਤਾਰੇ ਨੂੰ ਸਮੇਟਣ ਵਿੱਚ ਮਦਦ ਮਿਲੇ ਅਤੇ ਅਸੀਂ ਨਿਸੰਗ ਗਾ ਸਕੀਏ:
ਮਾਈ ਚਰਨ ਗੁਰ ਮੀਠੇ ਵਡੈ ਭਾਗਿ ਦੇਵੈ ਪਰਮੇਸਰੁ ਕੋਟਿ ਫਲਾ ਦਰਸਨ ਗੁਰ ਡੀਠੇ (ਟੋਡੀ ਮਹਲਾ 5)
-
ਗੁਰਤੇਜ ਸਿੰਘ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.