ਕੈਟੇਗਰੀ

ਤੁਹਾਡੀ ਰਾਇ



ਤਰਲੋਚਨ ਸਿੰਘ ਦੁਪਾਲਪੁਰ
ਚਾਟ, ਚੈਟ ਤੇ ਚੀਟ ਦਾ ਚੱਕਰ-ਵਿਊ
ਚਾਟ, ਚੈਟ ਤੇ ਚੀਟ ਦਾ ਚੱਕਰ-ਵਿਊ
Page Visitors: 2747

ਚਾਟ, ਚੈਟ ਤੇ ਚੀਟ ਦਾ ਚੱਕਰ-ਵਿਊ
ਦਸਤਕ ਸੁਣ ਕੇ ਘਰ ਦੇ ਮਾਲਕ ਨੇ ਝੱਬਦੇ ਉੱਠ ਕੇ ਦਰਵਾਜ਼ਾ ਖੋਲ੍ਹਿਆਸੰਤਾਂ-ਸਾਧੂਆਂ ਜੈਸਾ ਪਹਿਰਾਵਾ ਪਹਿਨੀ ਬਾਹਰ ਇੱਕ ਬਜ਼ੁਰਗ ਖੜਾ ਸੀ''ਹੁਕਮ ਕਰੋ ਬਾਬਾ ਜੀ?'' ਸਰਦਾਰ ਜੀ ਨੇ ਹੱਥ ਜੋੜਦਿਆਂ ਦਰ 'ਤੇ ਖੜੇ ਅਜਨਬੀ ਨੂੰ ਪੁੱਛਿਆ''ਭਗਤਾ, ਪ੍ਰਸ਼ਾਦਾ ਛਕਣ ਦੀ ਇੱਛਾ ਹੈ'' ਘਰ ਦੇ ਮਾਲਕ ਦੀ ਮਿੱਠੀ ਬੋਲ-ਬਾਣੀ ਸੁਣ ਕੇ ਬਾਬਾ ਜੀ ਨੇ ਸਿੱਧੀ-ਸਪਾਟ ਚਾਹਤ ਦੱਸ ਦਿੱਤੀ''ਜੀਉ ਆਇਆਂ ਨੂੰ, ਧੰਨ ਭਾਗ ਮਹਾਂ-ਪੁਰਸ਼ੋ'' ਕਹਿ ਕੇ ਸਰਦਾਰ ਜੀ ਨੇ ਬੜੇ ਆਦਰ-ਭਾਅ ਨਾਲ ਬਾਬਾ ਜੀ ਨੂੰ ਬੈਠਕ ਵਿੱਚ ਬਿਠਾ ਲਿਆਰੋਟੀ-ਟੁੱਕ ਦਾ ਵੇਲਾ ਤਾਂ ਲੰਘ ਚੁੱਕਾ ਸੀ, ਫਿਰ ਵੀ ਸਰਦਾਰ ਜੀ ਨੇ ਆਪਣੀ ਬੇਟੀ ਨੂੰ ਆਵਾਜ਼ ਮਾਰੀ ਕਿ ਬਾਬਾ ਜੀ ਲਈ ਲੰਗਰ-ਪਾਣੀ ਤਿਆਰ ਕੀਤਾ ਜਾਏਸ਼ਿਸ਼ਟਾਚਾਰ ਵਜੋਂ ਸਰਦਾਰ ਜੀ ਦੀ ਲੜਕੀ ਨੇ ਬਾਬਾ ਜੀ ਨੂੰ ਨਮਸਕਾਰ ਕਰ ਕੇ ਪੁੱਛਿਆ ਕਿ ਆਪ ਕਿਹੜੀ ਦਾਲ਼-ਭਾਜੀ ਖਾਣੀ ਪਸੰਦ ਕਰੋਗੇ?

''ਬੀਬਾ, ਅਸੀਂ ਤਾਂ ਰਮਤੇ ਸਾਧੂ ਹਾਂ, ਜਿਹੋ ਜਿਹਾ ਭੋਜਨ ਮਿਲੇ, 'ਸਤਿ' ਕਰ ਕੇ ਛਕ ਲਈਦਾ ਹੈ'' ਮੰਜੇ 'ਤੇ ਆਸਣ ਜਮਾਉਂਦਿਆਂ ਹੋਇਆਂ ਸੰਤ ਜੀ ਪ੍ਰਸੰਨ ਹੋ ਕੇ ਬੋਲੇ

ਜਿੰਨਾ ਚਿਰ ਕੁੜੀ ਰਸੋਈ ਵਿੱਚ ਰੋਟੀ-ਪਾਣੀ ਤਿਆਰ ਕਰਦੀ ਰਹੀ, ਇੱਧਰ ਬਾਬਾ ਜੀ ਨੇ ਸਰਦਾਰ ਜੀ ਨਾਲ ਧਰਮ-ਕਰਮ ਦੀਆਂ ਗੱਲਾਂ ਛੇੜ ਲਈਆਂਸੰਤ ਜੀ ਦੇ ਮੂੰਹੋਂ 'ਪ੍ਰਵਚਨ' ਸੁਣ ਕੇ ਅੱਗੇ ਬੈਠਾ ਸਰਦਾਰ ਗਦ-ਗਦ ਹੋ ਰਿਹਾ ਸੀਏਨੇ ਨੂੰ ਲੜਕੀ ਨੇ ਬਾਬਾ ਜੀ ਅੱਗੇ ਥਾਲ ਲਿਆ ਪ੍ਰੋਸਿਆਹੱਥ ਜੋੜ ਕੇ 'ਉੱਪਰ ਵਾਲੇ' ਦਾ ਸ਼ੁਕਰਾਨਾ ਕਰਨ ਤੋਂ ਬਾਅਦ ਮਹਾਂਪੁਰਖਾਂ ਨੇ ਪ੍ਰਸ਼ਾਦਾ ਛਕਣਾ ਸ਼ੁਰੂ ਕਰ ਦਿੱਤਾਪਹਿਲੀ ਬੁਰਕੀ ਤਾਂ ਉਸ ਨੇ ਆਮ ਵਾਂਗ ਦਾਲ ਦੀ ਕੌਲੀ ਵਿੱਚ ਡੁਬੋ ਕੇ ਖਾ ਲਈ, ਐਪਰ ਦੂਜੀ ਬੁਰਕੀ ਤੋੜ ਕੇ ਉਹ ਭਰੀ ਹੋਈ ਕੌਲੀ ਵਿੱਚ ਚਮਚੇ ਵਾਂਗ ਫੇਰਨ ਲੱਗ ਪਿਆਬਾਬੇ ਨੂੰ ਅਜਿਹਾ ਕਰਦਿਆਂ ਦੇਖ ਕੇ ਸਰਦਾਰ ਜੀ ਨੇ ਪੁੱਛਿਆ, ''ਬਾਬਾ ਜੀ, ਕੀ ਗੱਲ, ਦਾਲ ਕੁਝ ਜ਼ਿਆਦਾ ਗਰਮ ਹੈ?'' ਉਸ ਨੇ ਅੰਦਾਜ਼ਾ ਲਾਇਆ ਕਿ ਸ਼ਾਇਦ ਦਾਲ਼ ਵਿੱਚ ਬੁਰਕੀ ਘੁਮਾ ਕੇ ਬਾਬਾ ਜੀ ਹੁਣੀਂ ਦਾਲ ਠੰਢੀ ਕਰ ਰਹੇ ਹਨ, ਪਰ ਬਾਬੇ ਅੱਗਿਉਂ ਬੋਲੇ, ''ਨਹੀਂ ਭਾਈ ਦਾਲ਼ ਤਾਂ ਠੀਕ ਈ ਐ...ਅਸਲ 'ਚ ਇਹਦੇ ਵਿੱਚ ਲੂਣ-ਮਿਰਚ ਉੱਕਾ ਈ ਹੈ ਨਹੀਂਮੈਂ ਸੋਚਿਆ ਕਿ ਬੀਬਾ ਜੀ ਕਾਹਲੀ-ਕਾਹਲੀ ਦਾਲ਼ ਬਣਾਉਣ ਸਮੇਂ ਲੂਣ-ਮਸਾਲਾ ਪਾਉਣਾ ਭੁੱਲ ਗਏ ਹੋਣਗੇ ਤੇ ਉਸ ਨੇ ਸ਼ਾਇਦ ਮਗਰੋਂ ਹੀ ਇਸ ਕੌਲੀ 'ਚ ਲੂਣ-ਮਿਰਚ ਪਾਇਆ ਹੋਵੇਗਾਇਸੇ 'ਸ਼ੱਕ' ਕਾਰਨ ਮੈਂ ਦਾਲ ਹਿਲਾ ਰਿਹਾ ਸਾਂ, ਪਰ ਨਹੀਂ, ਉਹਨੂੰ ਚੇਤਾ ਈ ਭੁੱਲ ਗਿਐ''

''ਓ ਕਮਲੀਏ ਕੁੜੀਏ'' ਸ਼ਰਧਾਲੂ ਸਰਦਾਰ ਗੁੱਸੇ ਵਿੱਚ ਬੋਲਦਾ ਹੋਇਆ ਰਸੋਈ ਵੱਲ ਵਧਿਆ, ''ਸੰਤਾਂ ਮਹਾਂ-ਪੁਰਸ਼ਾਂ ਵਾਸਤੇ ਭੋਜਨ ਤਿਆਰ ਕਰਦਿਆਂ ਤੂੰ ਏਨੀ ਅਣਗਹਿਲੀ ਕਿਉਂ ਵਰਤੀ?'' ਪਰ ਉਧਰੋਂ ਰਸੋਈ ਵਿੱਚੋਂ ਪੀਸੇ ਹੋਏ ਲੂਣ-ਮਿਰਚ-ਮਸਾਲੇ ਦੀਆਂ ਡੱਬੀਆਂ ਅਤੇ ਇੱਕ ਚਮਚਾ ਹੱਥ 'ਚ ਫੜੀ ਬਾਬੇ ਵੱਲ ਨੂੰ ਵਧ ਰਹੀ ਕੁੜੀ ਦਾ ਬੇ-ਬਾਕ ਜਵਾਬ ਸੁਣ ਕੇ ਸੰਤ ਅਤੇ ਸਰਦਾਰ ਦੇ ਮੂੰਹ ਅੱਡੇ ਹੀ ਰਹਿ ਗਏ''ਪਿਤਾ ਜੀ, ਮੈਂ ਭੁੱਲੀ ਨਹੀਂ ਸਾਂ, ਸਗੋਂ ਜਾਣ-ਬੁੱਝ ਕੇ ਮੈਂ ਸੰਤਾਂ ਵਾਸਤੇ ਬਣਾਈ ਦਾਲ ਅਲੂਣੀ ਰੱਖੀ ਸੀ, ਤਾਂ ਕਿ ਇਸ ਗੱਲ ਦੀ ਨਿਰਖ-ਪਰਖ ਹੋ ਸਕੇ ਕਿ ਇਹ 'ਮਹਾਂਪੁਰਖ' ਸੱਚਮੁੱਚ ਹੀ 'ਰਮਤੇ' ਹਨ? ਪਰ ਨਹੀਂ, ਇਹ ਤਾਂ ਕੋਈ ਜੀਭ ਦਾ ਰਸੀਆ ਅਤੇ 'ਸਵਾਦਾਂ ਦਾ ਪੱਟਿਆ' ਹੋਇਆ ਹੀ ਹੈ।...ਅਹਿ ਲਉ ਲੂਣ-ਮਸਾਲਾ, ਇਨ੍ਹਾਂ ਦੀ ਦਾਲ਼ ਜ਼ਰਾ ਜ਼ਾਇਕੇਦਾਰ ਤੇ ਚਟ-ਪਟੀ ਬਣਾ ਦਿਉ''ਸਵਾਦਲੀਆਂ ਛਕਣ ਵਾਲਾ ਇੱਕ ਵਿਹਲੜ, 'ਰਮਤਾ ਸਾਧੂ' ਬਣਦਾ-ਬਣਦਾ ਹੀ ਰਹਿ ਗਿਆਅੱਲ੍ਹੜ, ਪਰ ਤੀਖਣ ਬੁੱਧੀ ਵਾਲੀ ਲੜਕੀ ਨੇ ਇੱਕ ਜੁਗਤਿ ਵਰਤਦਿਆਂ ਢੌਂਗੀ ਬਾਬੇ ਦੀ ਪੋਲ ਖੋਲ੍ਹ ਦਿੱਤੀ

ਪਿੰਡਾਂ-ਥਾਵਾਂ ਵਿੱਚ ਕਿਸੇ ਨਿਆਣੇ ਨੂੰ ਗਵਾਂਢ ਮੁਹੱਲੇ ਦਾ ਕੋਈ ਅਮਲੀ ਜਾਂ ਬਦ-ਇਖਲਾਕ ਬੰਦਾ ਪੁੱਠੇ ਪਾਸੇ ਪਾਉਣ ਲਈ 'ਪੁੱਟਣ' ਦਾ ਯਤਨ ਕਰ ਰਿਹਾ ਹੋਵੇ ਤਾਂ ਆਖਿਆ ਜਾਂਦਾ ਹੈ ਕਿ ਫਲਾਂ-ਫਲਾਂ ਮੁੰਡਾ ਤਾਂ ਫਲਾਣੇ ਬੰਦੇ ਨੇ 'ਚਾਟੇ' ਲਾਇਆ ਹੋਇਐਅਸਲ ਵਿੱਚ ਇਸ 'ਚਾਟ' ਸ਼ਬਦ ਦਾ ਸੰਬੰਧ ਵੀ ਜੀਭ ਦੇ ਚਸਕਿਆਂ ਨਾਲ ਹੀ ਜੁੜਿਆ ਹੋਇਆ ਹੈਪਹਿਲੋਂ-ਪਹਿਲ ਕਿਸੇ ਨੂੰ ਖਾਣ-ਪੀਣ ਦਾ ਸ਼ੌਕੀਨ ਬਣਾ ਕੇ ਆਪਣੇ ਮਗਰ ਲਾਉਣਾ 'ਚਾਟੇ ਲਾਉਣ' ਦੀ ਕੈਟਾਗਰੀ ਵਿੱਚ ਹੀ ਆਉਂਦਾ ਹੈਸਾਧ-ਬਾਬਿਆਂ ਦੇ ਡੇਰਿਆਂ ਵਿੱਚ ਪੱਕੀਆਂ-ਪਕਾਈਆਂ ਅਤੇ ਲੂਣ-ਸਲੂਣੀਆਂ ਖਾਣ ਵਾਲੇ ਚਾਟੜਿਆਂ ਲਈ ਹੀ ਇਹ ਅਖਾਣ ਹੋਂਦ ਵਿੱਚ ਆਇਆ ਲੱਗਦਾ ਹੈ :
'ਜਿਨ੍ਹਾਂ ਚੱਟੇ ਸਾਧਾਂ ਦੇ ਪਤੀਲੇ ਉਹ ਮੁੜ ਨਾ ਰਲ਼ੇ ਕਬੀਲੇ!'
ਵਿਆਹ-ਸ਼ਾਦੀਆਂ ਜਾਂ ਹੋਰ ਖਾਣ-ਪੀਣ ਦੀਆਂ ਪਾਰਟੀਆਂ ਮੌਕੇ ਚਾਟ ਦੇ ਸਪੈਸ਼ਲ ਟੇਬਲਾਂ 'ਤੇ ਸਭ ਤੋਂ ਵੱਧ ਇਕੱਠੀ ਹੁੰਦੀ ਭੀੜ ਵੱਲ ਦੇਖਦਿਆਂ ਹੀ ਉੱਘੇ ਕਵੀ ਸ੍ਰ. ਬੈਂਸ ਨੇ ਇਹ ਸ਼ਿਅਰ ਲਿਖਿਆ ਲੱਗਦੈ :ਮੱਖਣ, ਦੁੱਧ, ਮਲਾਈਆਂ, ਗਿਰੀਆਂ ਗੱਭਰੂ ਖਾਣੋਂ ਸਰਕ ਰਹੇ,ਆ ਗਏ ਟਾਕੋ, ਪੀਜ਼ੇ ਬਰਗਰ, ਗੁੱਝਦੀ ਪੱਕਦੀ ਤੌਣ ਕਦੋਂ?
ਲੇਖ ਦੇ ਸ਼ੁਰੂ 'ਚ ਸੁਣਾਈ ਗਈ ਕਹਾਣੀ ਵਿਚਲੀ ਕੁੜੀ ਜੈਸੀ ਸੋਚ ਰੱਖਣ ਵਾਲੇ ਸੱਜਣ ਜਦੋਂ ਧਾਰਮਿਕ ਜੋੜ ਮੇਲਿਆਂ ਦੇ ਇਸ਼ਤਿਹਾਰਾਂ ਵਿੱਚ 'ਗਰਮਾ-ਗਰਮਾ ਜਲੇਬੀਆਂ' ਜਾਂ 'ਸਮੋਸੇ-ਪਕੌੜਿਆਂ' ਦਾ ਉਚੇਚਾ ਜ਼ਿਕਰ ਪੜ੍ਹਦੇ-ਸੁਣਦੇ ਹੋਣਗੇ ਤਾਂ ਧਰਮ ਜਿਹੇ ਗੰਭੀਰ ਖੇਤਰ ਵਿੱਚ ਆਈ 'ਚਾਟ' ਦੀ ਬਿਮਾਰੀ ਤੋਂ ਦੁਖੀ ਜ਼ਰੂਰ ਹੁੰਦੇ ਹੋਣਗੇਇਸ ਚਾਟ ਦੀ ਦੀਵਾਨਗੀ ਵਿੱਚ ਭੱਖ-ਅਭੱਖ ਛਕਣ ਵਾਲੀ ਨੌਜਵਾਨ ਪਨੀਰੀ ਫਿਰ 'ਨੈੱਟ' ਜ਼ਰੀਏ 'ਚੈਟ' ਨਾਲ ਜਾ ਚਿੰਬੜਦੀ ਹੈਚਾਟ ਨਾਲੋਂ ਕਿਤੇ ਵੱਧ ਖ਼ਤਰਨਾਕ ਇਸ ਚੰਦਰੀ ਚੈਟ ਦੀ ਕਾਲ਼ੀ-ਬੋਲੀ ਹਨੇਰੀ ਨੇ ਸਾਡੇ ਵਿਰਸੇ ਵਿੱਚ ਇੱਕ ਤਰ੍ਹਾਂ ਭੁਚਾਲ ਹੀ ਮਚਾ ਦਿੱਤਾ ਹੋਇਆ ਹੈਕੁੜੀਆਂ-ਮੁੰਡਿਆਂ ਦੇ ਰਿਸ਼ਤੇ-ਨਾਤੇ ਇੱਕ ਸਮੇਂ ਲਾਗੀ ਹੀ ਕਰਿਆ ਕਰਦੇ ਸਨਫਿਰ ਵਿਚੋਲੇ ਆਏਮੁੜ ਅਖ਼ਬਾਰਾਂ ਜ਼ਰੀਏ ਮਾਂ-ਬਾਪ ਆਪੋ ਵਿੱਚੀਂ ਸਿੱਧੇ ਟੱਕਰਨ ਲੱਗੇਹੁਣ ਚੈਟ ਦੀ ਮਿਹਰਬਾਨੀ ਸਦਕਾ ਇੱਕ-ਇੱਕ ਦਿਹਾੜੀ ਵਿੱਚ ਹੀ; 'ਤੂੰ ਨਹੀਂ ਕੋਈ ਔਰ ਸਹੀ, ਔਰ ਨਹੀਂ ਕੋਈ ਔਰ ਸਹੀ' ਵਾਲੀ ਬੇਹੂਦਾ ਖੁੱਲ੍ਹ ਮਾਣੀ ਜਾ ਸਕਦੀ ਹੈਇੱਕ ਸਮੇਂ ਟੈਲੀਫੋਨ ਦੀ ਅਜੋਕੀ ਵਰਤੋਂ ਦਾ ਜ਼ਿਕਰ ਕਰਦਿਆਂ ਕਿਸੇ ਕਵੀ ਨੇ ਲਿਖਿਆ ਸੀ :
ਇਸ਼ਕ ਟੈਲੀਫੋਨ ਪਰ, ਵਿਉਪਾਰ ਟੈਲੀਫੋਨ ਪਰ,
ਕਿਆ ਨਹੀਂ ਹੋਤਾ ਮੇਰੀ ਸਰਕਾਰ ਟੈਲੀਫੋਨ ਪਰ?
ਹੁਣ ਇੱਕ ਦੂਜੇ ਨੂੰ 'ਨਿਸ਼ਾਨੀ' ਵਜੋਂ ਰੁਮਾਲ ਦੇਣ ਵਾਲਿਆਂ 'ਤੇ ਇੱਕ ਪੰਜਾਬੀ ਕਵੀ ਵਿਅੰਗ ਕਰਦਾ ਹੈ :
ਵੈੱਬ-ਸਾਈਟ ਹੱਲ ਹੁਣ ਕਰੇ ਮਸਲੇ
'ਪ੍ਰੇਮ' ਦੇ,ਬੈਠਾ ਅਜੇ ਵੀ ਫੁੱਲ ਤੂੰ ਸੁੰਘਦੈਂ ਰੁਮਾਲ ਦੇ!
ਚੈਟ ਦੀ ਬਿਮਾਰੀ 'ਚ ਗਲਤਾਨ ਹੋਏ ਮੁੰਡੇ-ਕੁੜੀਆਂ ਵੱਲੋਂ ਸ਼ਰਮ-ਹਯਾ ਦੇ ਛੱਕੇ ਛੁਡਾਏ ਜਾਂਦੇ ਤੱਕ ਕੇ ਕਵੀ ਦਰਸ਼ਨ 'ਬੇਦੀ' ਦਾ ਹਉਕਾ ਸੁਣੋ :
ਅੱਜ ਦੇ ਟੀ ਵੀ ਕਲਚਰ ਨੇ ਹੈ ਹਰ ਇੱਕ ਰਿਸ਼ਤਾ ਮਿੱਟੀ ਕੀਤਾ,
ਧੀਆਂ ਪੁੱਤ ਹੁਣ ਸ਼ਰਮੋਂ ਸੱਖਣੇ, ਹੁਣ ਉਹ ਧਰਮੀ ਬਾਬਲ ਕਿੱਥੇ?
ਫਿਲਾਸਫਰ ਬਰਨਾਰਡ ਸ਼ਾਅ ਨੇ ਇੱਕ ਥਾਂ ਲਿਖਿਆ ਹੈ ਕਿ ਵਿਗਿਆਨ ਦੀਆਂ ਕਾਢਾਂ ਨੇ ਜਿੱਥੇ ਮਨੁੱਖਤਾ ਨੂੰ ਸੁਖੀ ਬਣਾਇਆ ਹੈ, ਉੱਥੇ ਇਨ੍ਹਾਂ ਨਵੀਂਆਂ ਕਾਢਾਂ ਦੇ ਦੁੱਖ ਵੀ ਐਸੇ ਹਨ, ਜਿਨ੍ਹਾਂ ਦਾ ਇਲਾਜ ਹੀ ਕੋਈ ਨਹੀਂ ਨਜ਼ਰ ਆਉਂਦਾਕਵੀ ਸੁਖਿੰਦਰ ਨੇ ਇੰਟਰਨੈੱਟ ਨਾਲ ਚਿੰਬੜ ਕੇ ਚੈਟ ਵਿੱਚ ਮਦਹੋਸ਼ ਹੋਏ ਮੁੰਡੇ-ਕੁੜੀਆਂ ਦੇ ਮਾਪਿਆਂ ਨੂੰ ਸੰਬੋਧਨ ਹੁੰਦਿਆਂ ਇੱਕ ਲੰਮੀ ਕਵਿਤਾ ਲਿਖੀ ਹੋਈ ਹੈ, ਜਿਸ ਦੀਆਂ ਕੁਝ ਸਤਰਾਂ ਝੁਣਝੁਣੀ ਲਾਉਂਦੀਆਂ ਨੇ :

ਘਰਾਂ ਦੀਆਂ ਛੱਤਾਂ ਉਦੋਂ ਡਿੱਗਦੀਆਂ ਹਨ ਜਦੋਂ ਤੁਹਾਡੇ ਆਪਣੇ ਹੀ ਘਰਾਂ ਵਿੱਚ, ਗੁੰਡੇ ਜੰਮ ਪੈਣ...ਜਿਨ੍ਹਾਂ ਨੂੰ ਮਾਂ, ਭੈਣ, ਧੀ ਦੀ ਕੋਈ ਸ਼ਰਮ ਨਾ ਹੋਵੇਉਪਭੋਗਤਾਵਾਦ ਦੀ ਚੱਲ ਰਹੀ ਹਨੇਰੀ ਵਿੱਚ ਜਿਨ੍ਹਾਂ ਨੂੰ ਮਹਿਜ਼ ਚਮਕਦਾਰ ਚੀਜ਼ਾਂ ਦਾ ਹੀ ਮੋਹ ਹੋਵੇ...ਕਾਮ-ਵਾਸਨਾ ਜਗਾਂਦੀਆਂ ਵੈੱਬ-ਸਾਈਟਾਂ 'ਚ ਉਲਝਿਆਂ,ਜਿਨ੍ਹਾਂ ਦੀ ਹਰ ਸ਼ਾਮ ਬੀਤੇਭੰਗ, ਚਰਸ, ਕਰੈਕ, ਕੁਕੇਨ ਦੇਸੂਟੇ ਲਾਂਦਿਆਂ ਦਿਨ ਚੜ੍ਹੇ!ਆ ਰਿਹਾ ਹੈ 'ਗਲੋਬਲੀ ਸੱਭਿਆਚਾਰ'ਦਨ-ਦਨਾਂਦਾ ਹੋਇਆ, ਪੂਰੀ ਸਜ-ਧਜ ਨਾਲ ਤੁਹਾਡੇ ਬੂਹਿਆਂ 'ਤੇ ਦਸਤਕ ਦੇਣ ਲਈ।...ਉਹ ਆਵੇਗਾ ਤੁਹਾਡੇ ਵਿਹੜਿਆਂ ਵਿੱਚ ਤੁਹਾਡੇ ਬੱਚਿਆਂ ਨੂੰ 'ਵਿਆਗਰਾ' ਦੀਆਂ ਗੋਲੀਆਂ ਬਲਿਊ ਮੂਵੀਆਂ ਦੇ ਬਕਸੇ ਕੰਡੋਮ ਦੀਆਂ ਥੈਲੀਆਂ,ਦੇਹ-ਨਾਦ ਦੇ ਮਹਾਂ-ਸੰਗੀਤ ਵਿੱਚ ਗੁੰਮ ਜਾਣ ਲਈ ਆਏਗੀ ਫਿਰ ਤੁਹਾਡੇ ਵਿਹੜਿਆਂ 'ਚ ਗਲੋਬਲ ਸੱਭਿਆਚਾਰਕ ਕ੍ਰਾਂਤੀ ਤਾਂਡਵ-ਨਾਚ ਕਰਦੀ...ਨਿਰਮਲ ਪਾਣੀਆਂ ਦੀ ਹਰ ਝੀਲ, ਹਰ ਝਰਨੇ,ਹਰ ਸਰੋਵਰ 'ਚ ਗੰਦਗੀ ਦੇ ਅੰਬਾਰ ਲਾਉਂਦੀ ਅਜਿਹੀ ਬਦਬੂ ਭਰੀ ਪੌਣ ਵਿੱਚ ਅਜਿਹੇ ਪ੍ਰਦੂਸ਼ਿਤ ਪਾਣੀਆਂ ਵਿੱਚ ਤਲਖੀਆਂ ਭਰੇ ਮਾਹੌਲ ਵਿੱਚ ਤੁਹਾਡੀ ਆਪਣੀ ਹੀ ਔਲਾਦ ਜਦ,ਤੁਹਾਡੇ ਰਾਹਾਂ 'ਚ ਕੰਡੇ ਵਿਛਾਣ ਲੱਗ ਪਵੇ,ਘਰਾਂ ਦੀਆਂ ਛੱਤਾਂ ਉਦੋਂ ਡਿੱਗਦੀਆਂ ਹਨ...
ਚਾਟ ਦੇ ਰਸੀਲੇ ਅਤੇ ਚੈਟ ਦੇ ਭੜਕੀਲੇ ਸੰਯੋਗ ਸਦਕਾ ਮਾਂ-ਬਾਪ ਤੇ ਧਰਮ-ਸਮਾਜ ਨੂੰ ਤਿਲਾਂਜਲੀ ਦੇ ਕੇ ਬਣਾਏ ਰਿਸ਼ਤਿਆਂ ਦੀ ਦੁਰਦਸ਼ਾ ਦਾ ਨਕਸ਼ਾ ਕਵੀ ਨੇ ਇੰਜ ਖਿੱਚਿਆ ਹੈ :
ਤੂੰ,ਮੈਂ, ਤੂੰ-ਮੈਂ,ਤੂੰ ਤੂੰ-ਮੈਂ ਮੈਂ!
ਕਹਿਣ ਦਾ ਭਾਵ ਕਿ 'ਚਾਟ' ਤੋਂ ਸ਼ੁਰੂ ਹੋਈ ਗੱਲ 'ਚੈਟ' ਥਾਣੀ ਹੁੰਦੀ ਹੋਈ ਅੰਤ ਨੂੰ 'ਚੀਟ' ਉੱਪਰ ਆ ਮੁੱਕਦੀ ਹੈਇਸ ਕੁਲਹਿਣੀ ਚੀਟ ਉੱਪਰ ਫਿਰ ਨਾਜਾਇਜ਼ ਰਿਸ਼ਤਿਆਂ ਦੀ ਉਸਾਰੀ ਹੁੰਦੀ ਹੈ, ਜਿਸ ਤੋਂ ਅੱਗੇ ਮਾਰ-ਧਾੜ, ਖ਼ੂਨ-ਖਰਾਬੇ ਹੁੰਦੇ ਹਨਹੱਸਦੇ-ਵੱਸਦੇ ਘਰ ਦੇਖਦਿਆਂ-ਦੇਖਦਿਆਂ ਤਬਾਹ ਹੁੰਦੇ ਹਨਮਾਂ-ਬਾਪ ਅਤੇ ਹੋਰ ਅੰਗ-ਸਾਕ ਬੇ-ਵੱਸ ਹੋਏ ਝੂਰਦੇ ਰਹਿ ਜਾਂਦੇ ਹਨਚਾਟ, ਚੈਟ ਅਤੇ ਚੀਟ ਦੀਆਂ ਘੁੰਮਣ-ਘੇਰੀਆਂ 'ਚ ਭਟਕਦੇ ਫਿਰਦੇ ਲੋਕਾਂ ਪੱਲੇ ਕੇਵਲ ਪਛਤਾਵੇ ਹੀ ਰਹਿ ਜਾਂਦੇ ਹਨਅਣ-ਉਚਿਤ ਖਾਣੇ ਖਾਣ ਤੋਂ ਵਰਜਦਿਆਂ ਗੁਰੂ ਬਾਬਾ ਜੀ ਫ਼ਰਮਾਉਂਦੇ ਨੇ :
ਬਾਬਾ ਹੋਰੁ ਖਾਣਾ ਖੁਸੀ ਖੁਆਰੁ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥ (16)
ਕਹਾਵਤ ਹੈ ਕਿ ਅੱਗ ਲਾ ਕੇ ਡੱਬੂ ਨਿਆਈਆਂ ਨੂੰ ਭੱਜ ਜਾਂਦਾ ਹੈ, ਪਰ ਚਾਟ, ਚੈਟ ਤੇ ਚੀਟ ਦੇ ਛੜੱਪੇ ਮਾਰਨ ਵਾਲਾ 'ਡੱਬੂ' ਅੱਗ ਬਾਲ਼ ਕੇ ਕਿਤੇ ਨਹੀਂ ਭੱਜਦਾ, ਬਲਕਿ ਇਸ ਡੱਬੂ ਨੂੰ ਆਪਣੇ ਘਰੇ ਮਹਿਮਾਨ ਬਣਾਉਣ ਵਾਲਿਆਂ 'ਚ ਹੋੜ ਲੱਗੀ ਰਹਿੰਦੀ ਹੈਅੱਗੇ ਰੱਬ ਜਾਣੇ, ਪਰ ਹਾਲਾਤ ਤੋਂ ਇੰਜ ਲੱਗਦਾ ਹੈ ਕਿ ਭਵਿੱਖ ਵਿੱਚ ਚਾਟ, ਚੈਟ ਅਤੇ ਚੀਟ ਦੇ ਕਾਲ-ਚੱਕਰ 'ਚੋਂ 'ਕੋਈ ਹਰਿਆ ਬੂਟ' ਹੀ ਬਚਿਆ ਨਜ਼ਰ ਆਇਆ ਕਰੇਗਾ

-ਤਰਲੋਚਨ ਸਿੰਘ ਦੁਪਾਲਪੁਰ

   408-915-1268

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.