ਕੈਟੇਗਰੀ

ਤੁਹਾਡੀ ਰਾਇ



ਹਰਜਿੰਦਰ ਸਿੰਘ ਦਿਲਗੀਰ (ਡਾਕਟਰ)
ਪਾਲ ਸਿੰਘ ਪੁਰੇਵਾਲ ਜੀ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਉਨ੍ਹਾਂ ਦੇ ਕੈਲੰਡਰ ਸਬੰਧੀ (ਭਾਗ 1)
ਪਾਲ ਸਿੰਘ ਪੁਰੇਵਾਲ ਜੀ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਉਨ੍ਹਾਂ ਦੇ ਕੈਲੰਡਰ ਸਬੰਧੀ (ਭਾਗ 1)
Page Visitors: 2801

ਪਾਲ ਸਿੰਘ ਪੁਰੇਵਾਲ ਜੀ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਉਨ੍ਹਾਂ ਦੇ ਕੈਲੰਡਰ ਸਬੰਧੀ
(ਭਾਗ 1)

ਮੇਰੇ ਇਤਰਾਜ਼ਾਂ ਦੇ ਹਾਸੋਹੀਣੇ ਜਵਾਬ ਤੇ ਮੇਰੇ ਉਨ੍ਹਾਂ ਦੇ ਜਵਾਬਾਂ ਦੇ ਜਵਾਬ
ਨੋਟ: ਮੈਂ ਇਨ੍ਹਾਂ ਨੂੰ 19 ਸਵਾਲ ਕੀਤੇ ਸਨ। ਇਨ੍ਹਾਂ ਨੇ ਉਨ੍ਹਾਂ ਦੇ ਟਰਕਾਊ ਜਿਹੇ ਜਵਾਬ ਦੇਣ ਦੀ ਨਾਕਾਮ ਕੋਸ਼ਿਸ਼ ਕੀਤੀ ਹੈ।  ਇਹ ਕਿਸੇ ਵੀ ਨੁਕਤੇ ਦਾ ਜਵਾਬ ਨਹੀਂ ਦੇ ਸਕੇ ਤੇ ਇਨ੍ਹਾਂ ਨੇ ਐਵੇਂ ਇਧਰ ਉਧਰ ਦੀਆਂ ਹੀ ਮਾਰਨ ਦੀ ਨਾਕਾਮ ਕੋਸ਼ਿਸ਼ ਕੀਤੀ ਹੈ। ਇਸ ਕਰ ਕੇ ਮੈਂ ਇਨ੍ਹਾਂ ਦੇ ਜਵਾਬਾਂ ਦੇ ਜਵਾਬਾਂ ਦੇ ਜਵਾਬ ਵਿਚੋਂ ਪਹਿਲੇ 9 ਨੁਕਤਿਆਂ ਦੇ ਨਵੇਂ ਜਵਾਬ ਦੇ ਦਿੱਤੇ ਹਨ। ਮੇਰੇ ਵੱਲੋਂ ਆਖ਼ਰੀ (ਚੌਥੇ) ਜਵਾਬ ਹਰੇ ਰੰਗ ਵਿਚ ਹਨ।
ਇਨ੍ਹਾਂ ਦੇ ਸਾਰੇ ਜਵਾਬ ਥੋਥੇ, ਐਧਰ ਉਧਰ ਦੀਆਂ ਯਭ੍ਹਲੀਆਂ ਹੀ ਹਨ। ‘ਮੈਂ ਨਾ ਮਾਨੂੰ’ ਵਾਲਿਆਂ ਵਾਸਤੇ ਐਵੇਂ ਸਮਾਂ ਗੁਆਉਣ ਨਾਲੋਂ ਮੈਂ ਸਮਝਦਾ ਹਾਂ ਕਿ ਇਕ ਕੂੜਾ ਕਰਕਟ ਕੈਲੰਡਰ ‘ਤੇ ਸਮਾਂ ਖਰਾਬ ਨਾ ਕੀਤਾ ਜਾਵੇ। ਅਖ਼ੀਰ ਵਿਚ ਪੰਥ ਨੂੰ ਇਹੀ ਸੁਨੇਹਾ ਦੇਵਾਂਗਾ ਕਿ “ਪੁਰੇਵਾਲੀ ਕੈਲੰਡਰ ਸਿਰਫ਼ ਪੰਥ ਵਿਚ ਫੁੱਟ ਦਾ ਮੁਜੱਸਮਾ ਹੈ। ਇਹ  ਵਾਸਤੇ ਅਖੌਤੀ ਦਸਮਗ੍ਰੰਥ ਵਾਂਙ ਪੰਥ ਵਾਸਤੇ ਜ਼ਹਿਰ ਹੈ; ਪੰਥ ਇਸ ਤੋਂ ਖ਼ਬਰਦਾਰ ਰਹੇ।”
1. ਮੇਰਾ ਪਹਿਲਾ ਸਵਾਲ ਸੀ ਕਿ: ਪੁਰੇਵਾਲ ਹੋਰਾਂ ਦੇ “ਇਸ ਕੈਲੰਡਰ ਵਿਚ ਵੀ ਬਿਕਰਮੀ ਅਤੇ (ਭਾਰਤ ਸਰਕਾਰ ਦੇ) ਸਾਕਾ/ਸ਼ਕ ਸੰਮਤ ਦੇ ਬਾਰਾਂ ਮਹੀਨੇ ਚੇਤਰ ਤੋਂ ਫੱਗਣ ਤਕ ਹਨ। ਫਿਰ ਇਹ ਬਿਕਰਮੀ ਅਤੇ ਸਾਕਾ ਸੰਮਤ ਤੋਂ ਵਖਰਾ ਕਿਵੇਂ ਹੈ?”
ਉਨ੍ਹਾਂ ਨੇ ਮੇਰੇ ਪਹਿਲੇ ਸਵਾਲ ਦਾ ਜਵਾਬ ਇਹ ਦਿੱਤਾ ਗਿਆ ਹੈ ਕਿ “ਗੁਰੁ ਗ੍ਰੰਥ ਸਾਹਿਬ ਵਿਚ ਮਹੀਨਿਆਂ ਦੇ ਜਿਹੜੇ ਨਾਮ ਹਨ ਉਹੀ ‘ਨਾਨਕਸ਼ਾਹੀ (ਪੁਰੇਵਾਲ ਦੇ) ਕੈਲੰਡਰ ਵਿਚ ਵਰਤੇ ਗਏ ਹਨ”।
ਵਾਹ! ਕਮਾਲ ਦਾ ਜਵਾਬ ਹੈ। ਗੁਰੁ ਗ੍ਰੰਥ ਸਾਹਿਬ ਵਿਚ ਮਹੀਨਿਆਂ ਦੇ ਨਾਂ (ਬਾਰਹ ਮਾਹ) ਬਿਕਰਮੀ ਸੰਮਤ ਦੇ ਹਨ; ਗੁਰੁ ਜੀ ਦੇ ਆਪਣੇ ਬਣਾਏ ਨਹੀਂ। ਉਨ੍ਹਾਂ ਨੇ ਬਾਰਹ ਮਾਹ ਬਿਕਰਮੀ ਕੈਲੰਡਰ ਦੇ ਅਧਾਰ ‘ਤੇ ਲਿਖਿਆ ਸੀ। ਸੋ, ਇਨ੍ਹਾਂ ਨੇ ਮੰਨ ਲਿਆ ਹੈ ਕਿ ਇਸ ਪੱਖੋਂ ਇਨ੍ਹਾਂ ਦਾ ਕੈਲੰਡਰ  ਇਨ੍ਹਾਂ ਦਾ ਕੈਲੰਡਰ ਬਿਕਰਮੀ ਕੈਲ਼ੰਡਰ ਦੀ ਨਕਲ ਹੈ।
ਇਨ੍ਹਾਂ ਨੇ ਇਸ ਦਾ ਨਵਾਂ ਜਵਾਬ ਦਿੱਤਾ ਹੈ ਕਿ “ਕੈਲੰਡਰ ਮਹੀਨਿਆਂ ਦੇ ਹਿਸਾਬ ਨਾਲ ਨਹੀਂ ਸਿਸਟਮ ਨਾਲ ਬਣਦਾ ਹੈ ਤੇ ਜੇ ਅਸੀਂ ਨਾਮ ਬਿਕਰਮੀ ਵਾਲੇ ਵਰਤੇ ਹਨ ਤਾਂ ਕੀ ਫ਼ਰਕ ਪੈ ਗਿਆ। ਖ਼ੈਰ ਇਨ੍ਹਾਂ ਨੇ ਮੰਨ ਤਾਂ ਲਿਆ ਕਿ ਇਹ ਬਿਕਰਮੀ ਦੀ ਨਕਲ ਹਨ।
2. ਮੇਰਾ ਦੂਜਾ ਸਵਾਲ ਸੀ ਕਿ: “ਬਿਕਰਮੀ ਅਤੇ ਸਾਕਾ ਸੰਮਤ ਵਾਂਙ ਇਸ ਦਾ ਨਵਾਂ ਸਾਲ ਵੀ ਚੇਤ ਵਦੀ ਪਹਿਲੀ ਜਾਂ ਪਹਿਲੀ ਚੇਤਰ ਤੋਂ ਸ਼ੁਰੂ ਹੁੰਦਾ ਹੈ; ਪਹਿਲੀ ਵਿਸਾਖ (ਜਾਂ ਕਿਸੇ ਹੋਰ ਮਹੀਨੇ) ਤੋਂ ਨਹੀਂ। ਫਿਰ ਇਹ ਬਿਕਰਮੀ ਅਤੇ ਸਾਕਾ ਸੰਮਤ ਤੋਂ ਵਖਰਾ ਕਿਵੇਂ ਹੈ? ਜੇ ਇਹ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਹੈ ਤਾਂ ਇਹ ਕਤਕ ਤੋਂ ਸ਼ੁਰੂ ਹੋਣਾ ਚਾਹੀਦਾ ਹੈ (ਚਲੋ ਜੇ ਪੁਰੇਵਾਲ ਜੀ ਵਿਸਾਖ ਦਾ ਜਨਮ ਮੰਨਦੇ ਹਨ ਤਾਂ ਫਿਰ ਵਿਸਾਖ ਤੋਂ ਸ਼ੁਰੂ ਹੋਣਾ ਚਾਹੀਦਾ ਹੈ)।”
ਉਨ੍ਹਾਂ ਨੇ ਮੇਰੇ ਦੂਜੇ ਸਵਾਲ ਦਾ ਜਵਾਬ ਇਹ ਦਿੱਤਾ ਹੈ ਕਿ “ਗੁਰਬਾਣੀ ਵਿਚ ਜੋ ਬਾਰਹ ਮਾਹ ਲਿਖਿਆ ਹੈ ਉਸ ਵਿਚ ਪਹਿਲਾ ਮਹੀਨਾ ਚੇਤ ਹੈ ਵਿਸਾਖ ਨਹੀਂ।ਸੋ ਕੈਲੰਡਰ ਗੁਰਬਾਣੀ ਵਿਚ ਆਏ ਬਾਰਹ ਮਾਹ ਦੇ ਪਹਿਲੇ ਮਹੀਨੇ ਨਾਲ ਸ਼ੁਰੂ ਕਰਨਾ ਗੁਰਬਾਣੀ ਦੇ ਅਨੂਕੂਲ ਹੈ।““
ਵਾਹ! ਕਮਾਲ ਦਾ ਜਵਾਬ ਹੈ। ਗੁਰੁ ਗ੍ਰੰਥ ਸਾਹਿਬ ਵਿਚਲਾ ਬਾਰਹ ਮਾਹ ਬਿਕਰਮੀ ਸੰਮਤ ਦਾ ਹੈ; ਗੁਰੁ ਜੀ ਦਾ ਆਪਣਾ ਬਣਾਇਆ ਨਹੀਂ, ਜਿਵੇਂ ਮੈਂ ਪਹਿਲਾਂ ਕਿਹਾ ਹੈ ਕਿ ਗੁਰੁ ਜੀ ਨੇ ਨੇ ਬਾਰਹ ਮਾਹ ਬਿਕਰਮੀ ਕੈਲੰਡਰ ਦੇ ਅਧਾਰ ‘ਤੇ ਲਿਖਿਆ ਸੀ। ਸੋ ਉਹ ਬਾਰਹ ਮਾਹ ਗੁਰਬਾਣੀ ਅਧਾਰਤ ਨਹੀਂ (ਉਸ ਵਿਚਲੇ ਸ਼ਬਦ ‘ਗੁਰਬਾਣੀ’ ਹਨ ਨਾ ਕਿ ਬਿਕਰਮੀ ਕੈਲੰਡਰ ਦੇ ਮਹੀਨੇ ਜਾਂ ਸਾਲ ਦੀ ਸ਼ੁਰੂਆਤ ਗੁਰਬਾਣੀ ਹੈ)। ਸੋ, ਇਨ੍ਹਾਂ ਨੇ ਮੰਨ ਲਿਆ ਹੈ ਕਿ ਇਸ ਪੱਖੋਂ ਇਨ੍ਹਾਂ ਦਾ ਕੈਲੰਡਰ  ਬਿਕਰਮੀ ਕੈਲ਼ੰਡਰ ਦੀ ਨਕਲ ਹੈ।
ਇਨ੍ਹਾਂ ਨੇ ਇਸ ਦਾ ਨਵਾਂ ਜਵਾਬ ਦਿੱਤਾ ਹੈ ਕਿ “ਕੈਲੰਡਰ ਵਿਚ ਨਾਂ ਤਾਂ ਰੱਖੇ ਗਏ ਹਨ ਪਰ ਪ੍ਰਣਾਲੀ ਬਦਲੀ ਗਈ ਹੈ”। ਅਜੀਬ ਜਵਾਬ ਹੈ।
ਮੇਰਾ ਸਵਾਲ ਤਾਂ ਇਹ ਸੀ ਕਿ ਨਾਂ ਬਿਕਰਮੀ ਚੇਤਰ ਤੋਂ ਸ਼ੁਰੂ ਹੁੰਦਾ ਹੈ ਤੇ ਤੁਹਾਡਾ ਵੀ ਚੇਤਰ ਤੋਂ। ਕੀ ਮਜਬੂਰੀ ਸੀ ਕਿ ਚੇਤਰ ਤੋਂ ਹੀ ਸ਼ੁਰੂ ਕਰਨਾ ਹੈ? ਦਰਅਸਲ ਜਵਾਬ ਹੈ ਨਹੀਂ ਸਿਰਫ਼ ਚਲਾਕੀਆਂ ਨਾਲ ਗੱਲ ਬਦਲਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ।
3. ਮੇਰਾ ਤੀਜਾ ਸਵਾਲ ਇਹ ਸੀ ਕਿ ਪਾਲ ਸਿੰਘ ਜੀ ਦੇ ਬਣਾਏ ਕੈਲੰਡਰ ਵਿਚ ਸੰਗਰਾਂਦਾਂ, ਪੂਰਨਮਾਸ਼ੀਆਂ ਤੇ ਮੱਸਿਆਂ ਵੀ ਬਿਕਰਮੀ ਤੇ ਸ਼ੱਕ ਸੰਮਤ ਦੇ ਕੈਲੰਡਰ ਵਾਂਗ ਦਿਤੀਆਂ ਹੋਈਆਂ ਹਨ।(ਪੁਰੇਵਾਲ ਦਾ ਕੈਲੰਡਰ ਸੱਕ ਸੰਮਤ ਦੀ ਨਕਲ ਵਰਗਾ ਹੀ ਹੈ; ਉਸ ਨੇ ਉਸ ਦੀਆਂ ਸੰਗਰਾਂਦਾਂ ਵਿਚ 13-15 ਦਿਨ ਦਾ ਫ਼ਰਕ ਪਾ ਕੇ ਆਪਣੀਆਂ ਸੰਗਰਾਂਦਾਂ ਘੜ ਲਈਆਂ ਹਨ)।
ਉਨ੍ਹਾਂ ਨੇ ਮੇਰੇ ਇਸ ਸਵਾਲ ਦਾ ਜਵਾਬ ਇਹ ਦਿੱਤਾ ਹੈ ਕਿ “ਇਸ ਕੈਲਂਡਰ ਵਿਚ ਸੱਕ ਸੰਮਤ ਤੋਂ 13-15 ਨਹੀਂ ਸਿਰਫ਼ 6-7 ਦਿਨਾਂ ਦਾ ਫ਼ਰਕ ਹੈ”। ਇਸ ਦਾ ਮਤਲਬ ਸਾਫ਼ ਹੈ ਕਿ 6-7 ਦਿਨ ਦਾ ਫ਼ਰਕ ਤੋਂ ਸਿਵਾ ਬਾਕੀ ਸਭ ਉਸ ਦੀ ਨਕਲ ਹੈ।
ਇਨ੍ਹਾਂ ਨੇ ਇਸ ਦਾ ਨਵਾਂ ਜਵਾਬ ਦਿੱਤਾ ਹੈ ਕਿ “ਤੁਸੀਂ 6-7 ਦਿਨ ਦਾ ਫ਼ਰਕ ਨਹੀਂ ਸਮਝਦੇ। ਪਹਿਲਾਂ ਤੁਸੀਂ 13-15 ਦਿਨ ਦਾ ਫ਼ਰਕ ਸਮਝਦੇ ਸੀ ਹੁਣ 6-7 ਦਿਨ ਦਾ ਮੰਨ ਗਏ ਹੋ, ਧੰਨਵਾਦ।
ਹਾ ਹਾ ਹਾ... ਮੇਰਾ ਸਵਾਲ ਸੀ ਕਿ 6-7 ਦਿਨ ਦਾ ਫ਼ਰਕ ਪਾਉਣ ਤੋਂ ਬਿਨਾਂ ਇਹ ਸ਼ਾਕਾ ਸੰਮਤ ਦੀ ਹੀ ਨਕਲ ਹੈ ਤੇ ਜਵਾਬ ਦੇ ਰਹੇ ਹਨ ‘ਧੰਨਵਾਦ’।
3.(ਅ) ਇਸ ਨੁਕਤੇ ਦਾ ਦੂਜਾ ਹਿੱਸਾ ਸੀ: ਪੁਰੇਵਾਲ ਜੀ ਦੇ ਕੈਲੰਡਰ ਵਿਚ ਸੰਗਰਾਂਦ, ਪੂਰਨਮਾਸੀ ਅਤੇ ਮੱਸਿਆ ਦੇ ਕੇ ਪੁਰੇਵਾਲ ਜੀ ਦੇ ਕੈਲੰਡਰ ਨੇ ਬ੍ਰਾਹਮਣਵਾਦੀ ਦਿਹਾੜਿਆਂ (ਸੰਗਰਾਂਦਾਂ, ਪੂਰਨਮਾਸ਼ੀਆਂ ਤੇ ਮੱਸਿਆਂ) ‘ਤੇ ਪੱਕੀ ਮੋਹਰ ਲਾ ਕੇ ਇਸ ਪੰਥ ਨੂੰ ਪੱਗਾਂ ਵਾਲੇ ਬ੍ਰਾਹਮਣਵਾਦੀਆਂ ਦਾ ਧਰਮ ਬਣਾ ਦਿਤਾ।
ਉਨ੍ਹਾਂ ਨੇ ਮੇਰੇ ਇਸ ਸਵਾਲ ਦਾ ਜਵਾਬ ਇਹ ਦਿੱਤਾ ਹੈ ਕਿ “ਸੰਗਰਾਂਦ ਮਹੀਨੇ ਦਾ ਭਾਵ ਮਹੀਨੇ ਦਾ ਆਰੰਭ ਹੈ” ਅਤੇ “ਪੂਰਨਮਾਸੀ ਅਤੇ ਮੱਸਿਆ ਕੁਦਰਤੀ ਵਰਤਾਰਾ ਹੈ”।
ਪਰ ਸਿੱਖ ਤਾਂ ਸੰਗਰਾਂਦ, ਪੂਰਨਮਾਸੀ ਅਤੇ ਮੱਸਿਆ ਦੇ ਖ਼ਿਲਾਫ਼ ਕਦ ਦਾ ਜੂਝ ਰਹੇ ਹਨ। ਵਾਰ ਵਾਰ ਇਸ ‘ਤੇ ਇਤਰਾਜ਼ ਕਰਨ ਦੇ ਬਾਵਜੂਦ ਇਸ ਨੂੰ ਕਾਇਮ ਰੱਖਣ ਦਾ ਮਾਅਨਾ ਸਾਫ਼ ਹੈ ਕਿ ਲੋਕਾਂ ਦੇ ਮਨਾਂ ਵਿਚ ਇਹ ਦਿਹਾੜੇ ਪੱਕੇ ਕਰਨਾ ਹੈ। ਇਹ ਬਹਾਨਾ ਲਾਉਣਾ ਕਿ ਇਹ ਅੰਗਰਜ਼ੀ ਕੈਲੰਡਰਾਂ ਵਿਚ ਵੀ ਹੁੰਦਾ ਹੈ “ਮਹਾਂ ਗੱਪ” ਹੈ। ਇਸ ਬਹਾਨੇ ਨਾਲ ਸੰਗਰਾਂਦ, ਪੂਰਨਮਾਸੀ ਅਤੇ ਮੱਸਿਆ ਨੂੰ ਕੈਲੰਡਰ ਵਿਚ ਕਾਇਮ ਰੱਖਣ ਦੀ ਜ਼ਿਦ ਸਾਬਿਤ ਕਰਦੀ ਹੈ ਕਿ ਇਹ ਬ੍ਰਾਹਮਣੀ ਕਰਮ ਕਾਂਡ ਨੂੰ ਸਿੱਖਾਂ ਵਿਚ ਕਇਮ ਰੱਖਣ ਦੀ ਸਾਜ਼ਸ਼ ਹੀ ਹੈ। ਮਹਾਂ ਮੂਰਖ ਕਹਿਣ ਨਾਲ ਇਸ ਸਾਜ਼ਸ਼ ‘ਤੇ ਪਰਦਾ ਨਹੀਂ ਪੈਣ ਲੱਗਾ।
ਇਨ੍ਹਾਂ ਨੇ ਇਸ ਦਾ ਨਵਾਂ ਜਵਾਬ ਦਿੱਤਾ ਹੈ ਕਿ “ਸ਼੍ਰੋਮਣੀ ਕਮੇਟੀ ਸੰਗਰਾਂਦ ਨੂੰ ਦਰਜ ਕਰਾਉਂਦੀ ਹੈ ਤਾਂ ਇਹ ਕੈਲੰਡਰ ਦਾ ਦੋਸ਼ ਨਹੀਂ”। ਮੇਰਾ ਸਵਾਲ ਸੀ ਕਿ ਸੰਗਰਾਂਦਾਂ, ਪੂਰਨਮਾਸ਼ੀਆਂ ਤੇ ਮੱਸਿਆ ਦੇਣ ਦੀ ਕੀ ਲੋੜ ਸੀ। ਇਹ ਕਹਿੰਦੇ ਹਨ ਕਿ ਸ਼੍ਰੋਮਣੀ ਕਮੇਟੀ ਦਰਜ ਕਰਾਉਂਦੀ ਹੈ।
ਇਹ ਨਿਰੀ ਗੱਪ ਹੈ। ਜੋ ਕੈਲੰਡਰ 1998 ਵਿਚ ਛਾਪਿਆ ਗਿਆ ਸੀ ਉਸ ਵਿਚ ਸੰਗਰਾਂਦਾਂ, ਪੂਰਨਮਾਸ਼ੀਆਂ ਤੇ ਮੱਸਿਆ ਨਹੀਂ ਸਨ। ਉਹ ਮੈਂ ਕਢਵਾਈਆਂ ਸਨ। ਮੈਂ ਜਿਸ ਵੇਲੇ ਇਨਾਂ ਨੂੰ ਕੱਢਣ ਦਾ ਹੁਕਮ ਜਾਰੀ ਕਰਵਾਇਆ ਸੀ ਤਾਂ ਸੁਖਦੇਵ ਸਿੰਘ ਭੌਰ ਤੇ ਪੁਰੇਵਾਲ ਆਪ ਹਾਜ਼ਰ ਸਨ (ਪੁਰੇਵਾਲ ਨੂੰ ਕਹੋ ਕਿ ਗਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਆ ਕੇ ਕਹੇ ਕਿ ਕੀ ਇਹ ਸੱਚ ਨਹੀਂ ਹੈ?)।  ਮਗਰੋਂ 2003 ਦੇ ਕੈਲੰਡਰ ਵਿਚ ਸੰਗਰਾਂਦਾਂ, ਪੂਰਨਮਾਸ਼ੀਆਂ ਤੇ ਮੱਸਿਆ ਪੁਰੇਵਾਲ ਨੇ ਆਪ ਪਾਈਆਂ ਸਨ।
ਉਂਞ ਇਥੇ ਉਨ੍ਹਾਂ ਨੇ ਜਵਾਬ ਨਾ ਦੇ ਸਕਣ ਦੀ ਭੜਾਸ ਮੈਂ ਅਗਿਆਨੀ ਤੇ ਚਾਲਬਾਜ਼ ਕਹਿ ਕੇ ਕੱਢੀ ਹੈ। ਇਹ ਭੌਖਲਾਹਟ ਇਨ੍ਹਾਂ ਨੂੰ ਮਬਾਰਿਕ!
4. ਮੇਰਾ ਚੌਥਾ ਸਵਾਲ ਸੀ ਕਿ “ਇਹ ਕੈਲੰਡਰ 1469 ਤੋਂ ਸ਼ੁਰੂ ਨਹੀਂ ਹੁੰਦਾ ਇਸ ਕਰ ਕੇ ਇਸ ਦਾ ਨਾਂ ਨਾਨਕਸ਼ਾਹੀ ਸਹੀ ਨਹੀਂ ਹੈ। ਇਸ ਨਾਲ 330 ਸਾਲ ਦੀ ਤਵਾਰੀਖ਼ ਰੱਦ ਹੋ ਜਾਂਦੀ ਹੈ।
ਉਨ੍ਹਾਂ ਨੇ ਮੇਰੇ ਇਸ ਸਵਾਲ ਦਾ ਜਵਾਬ ਇਹ ਦਿੱਤਾ ਹੈ ਕਿ “ਕੈਲੰਡਰ ਦੇ ਪ੍ਰਚਾਰ ਪਿੱਛੇ ਕੰਮ ਕਰ ਰਹੀ ਪ੍ਰਣਾਲੀ ਦੇ ਵਿਚਾਰ ਸਮੇਂ ਨਾਨਕ ਨਾਮ ਦਾ ਪ੍ਰਚਾਰ ਹੈ” ਤੇ ਇਸ ਨਾਲ 330 ਸਾਲ ਦੀ ਤਵਾਰੀਖ਼ ਰੱਦ ਨਹੀਂ ਹੁੰਦੀ।” ਇਸ ਵਿਚ ਮੇਰੇ ਵਾਸਤੇ ਈਰਖਾ, ਗਾਲ੍ਹਾਂ ਤੇ ਨਫ਼ਰਤ ਦੇ ਫ਼ਿਕਰੇ ਲਿਖੇ ਹਨ; ਉਨ੍ਹਾਂ ਨੂੰ ਮੁਬਾਰਿਕ।
     ਪਰ ਇਹ ਮੇਰੇ ਸਵਾਲ ਦਾ ਜਵਾਬ ਨਹੀਂ। ਮੈਂ ਤਾਂ ਇਹ ਇਤਰਾਜ਼ ਕੀਤਾ ਸੀ ਕਿ ਇਸ ਕੈਲੰਡਰ ਮੁਤਾਬਿਕ ਸਿੱਖ ਤਾਰੀਖ਼ਾਂ 1999 ਦੇ ਅਧਾਰ ‘ਤੇ ਲਿਖੀਆਂ ਜਾਣਗੀਆਂ। ਇਸ ਨਾਲ 1699 ਦੀ ਵਿਸਾਖੀ ਨੂੰ 29 ਮਾਰਚ ਦੀ ਜਗਹ 14 ਅਪ੍ਰੈਲ 1699 ਲਿਖਿਆ ਕਰੋਗੇ ਜਦ ਕਿ ਕਿਤਾਬਾਂ ਵਿਚ 29 ਮਾਰਚ ਹੋਇਆ ਕਰੇਗਾ। ਜੇ ਨਾਨਕਸ਼ਾਹੀ ਬਣਾਉਣਾ ਸੀ ਤਾਂ 1469 ਜਾਂ 1699 ਦੇ ਅਧਾਰ ‘ਤੇ ਹੋਣਾ ਚਾਹੀਦਾ ਸੀ। ਸੋ, ਉਨ੍ਹਾਂ ਨੇ ਮੇਰਾ ਜਵਾਬ ਦੇਣ ਦੀ ਜਗਹ ਮੇਰੇ ਵਾਸਤੇ ਈਰਖਾ, ਗਾਲ੍ਹਾਂ ਤੇ ਨਫ਼ਰਤ ਦੇ ਫ਼ਿਕਰੇ ਲਿਖੇ ਹਨ। ਚਾਹੀਦਾ ਤਾਂ ਇਹ ਸੀ ਕਿ ਉਹ 1469 ਦੀ ਜਗਹ 1999 ਅਧਾਰ ਬਣਾਉਣ ਦਾ ਕਾਰਨ ਦਸਦੇ। ਸੋ ਉਨ੍ਹਾਂ ਕੋਲ ਜਵਾਬ ਨਹੀਂ ਹੈ।
   ਇਨ੍ਹਾਂ ਨੇ ਇਸ ਦਾ ਨਵਾਂ ਜਵਾਬ ਦਿੱਤਾ ਹੈ ਕਿ ਕਿੱਥੇ ਲਿਖਿਆ ਹੈ ਕਿ 1699 ਵਿਚ ਵਿਸਾਖੀ 29 ਮਾਰਚ ਨੂੰ ਸੀ? ਬਲਕਿ ਇਹ ਪਹਿਲੀ ਵਿਸਾਖ ਨੂੰ ਸੀ।
    ਝੂਠ ਦੀ ਵੀ ਕੋਈ ਹੱਦ ਹੁੰਦੀ ਹੈ। ਸਾਰੀਆਂ ਕਿਤਾਬਾਂ ਵਿਚ 20 ਮਾਰਚ (ਕਈ ਜਗਹ 30 ਮਾਰਚ) ਵੀ ਲਿਖਿਆ ਹੈ। ਇਹ ਗਰੈਗੋਰੀਅਨ ਤੇ ਜੂਲੀਅਨ ਦੀ ਗੱਲ ਕਰਦੇ ਹਨ; 1699 ਵਿਚ ਜੂਲੀਅਨ ਸੀ ਤੇ ਤਵਾਰੀਖ਼ ਨੇ 1752 ਤੋਂ ਪਹਿਲਾਂ ਦੀਆਂ ਉਦੋਂ ਦੀਆਂ ਤਾਰੀਖ਼ਾਂ ਨੂੰ ਗਰੈਗੋਰੀਅਨ ਵਿਚ ਆਪਣੀਆਂ ਮੰਨ ਲਿਆ ਹੈ। ਦਰਅਸਲ ਜਵਾਬ ਨਾ ਹੋਣ ਕਾਰਨ ਉਖੜ-ਦੁਖੜੀਆਂ ਮਾਰ ਰਹੇ ਹਨ।
    5. ਮੇਰਾ ਪੰਜਵਾਂ ਸਵਾਲ ਇਹ ਸੀ ਕਿ “ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਕੈਲੰਡਰ ਗੁਰੁ ਗ੍ਰੰਥ ਸਾਹਿਬ ਵਿਚਲੇ ਕੈਲੰਡਰ ‘ਤੇ ਅਧਾਰਤ ਹੈ।”
ਉਨ੍ਹਾਂ ਵੱਲੋਂ ਇਸ ਦਾ ਜਵਾਬ ਇਹ ਦਿੱਤਾ ਗਿਆ ਹੈ ਕਿ “ਕਿਸ ਨੇ ਕਿਹਾ ਹੈ ਕਿ ਗੁਰੁ ਗ੍ਰੰਥ ਸਾਹਿਬ ਵਿਚ ਕੈਲੰਡਰ ਹੈ। ਹਾਂ ਬਾਰਹ ਮਾਹ ਵਿਚ ਇਹਨਾਂ 12 ਮਹੀਨਿਆਂ ਦਾ ਜ਼ਿਕਰ ਹੈ”।
ਵਾਹ! ਗੁਰੁ ਗ੍ਰੰਥ ਸਾਹਿਬ ਵਿਚ ਬਾਰਹ ਮਾਹ ਇਕ ਸਾਲ ਦਾ ਕੈਲੰਡਰ ਹੀ ਤਾਂ ਹੈ। ਹੋਰ ਗੁਰੁ ਸਾਹਿਬ ਨੂੰ ਕੈਲੰਡਰਾਂ ਦਾ ਨਕਸ਼ਾ ਬਣਾ ਕੇ ਤਾਰੀਖ਼ਾਂ ਦੇਣ ਨੂੰ ਕੈਲੰਡਰ ਕਹਾਂਗੇ?
ਇਨ੍ਹਾਂ ਨੇ ਇਸ ਦਾ ਨਵਾਂ ਜਵਾਬ ਦਿੱਤਾ ਹੈ ਕਿ “ਤੁਸੀਂ ਮਹੀਨਆਂ ਦੇ ਨਾਮ ਨੂੰ ਕੇਲੰਡਰ ਕਹੀ ਜਾ ਰਹੇ ਹੋ”।
ਮੇਰਾ ਨੁਕਤਾ ਤਾਂ ਇਹ ਸੀ ਕਿ ਗੁਰੁ ਗ੍ਰੰਥ ਸਾਹਿਬ ਵਿਚ ਮਹੀਨਿਆਂ ਦੇ ਨਾਂ ਬਿਕਰਮੀ ਕੈਲੰਡਰ ਹਨ ਤੇ ਇਹ ਜਵਾਬ ਬਾ ਦੇ ਸਕਣ ਕਰ ਕੇ ਟਾਲਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ।
   6. ਮੇਰਾ ਛੇਵਾਂ ਸਵਾਲ ਇਹ ਸੀ ਕਿ ਬਿਕਰਮੀ ਕੈਲੰਡਰ ਹਿੰਦੂ ਕੈਲੰਡਰ ਨਹੀਂ ਹੈ।
ਇਸ ਦਾ ਇਨ੍ਹਾਂ ਇਹ ਜਵਾਬ ਦਿੱਤਾ ਹੈ ਕਿ ਬਿਕਰਮਾਜੀਤ/ਬਿਕਰਮਾਦਿੱਤ ਹਿੰਦੂ ਰਾਜਾ ਸੀ।...
ਇਹ ਜਵਾਬ ਗ਼ਲਤ ਤੇ ਅਗਿਆਨਤਾ ਭਰਿਆ ਹੈ। ਬਿਕਰਮਾਜੀਤ/ਬਿਕਰਮਾਦਿੱਤ ਹਿੰਦੂ ਰਾਜਾ ਨਹੀਂ ਸੀ।ਸਿਰਫ਼ ਆਰ.ਐਸ.ਐਸ. ਵਾਲੇ ਅਤੇ ਮੂਲਵਾਦੀ ਹਿੰਦੂ ਹੀ ਉਸ ਨੂੰ ਹਿੰਦੂ ਮੰਨਦੇ ਹਨ। ਬਿਕਰਮਾਜੀਤ ਵੇਲੇ ਬੁਧ ਧਰਮ, ਜੈਨ ਧਰਮ ਤਾਂ ਮੌਜੂਦ ਸਨ; ਅਤੇ ਕੁਝ ਲੋਕ ਸ਼ਿਵ, ਵਿਸ਼ਨੂੰ, ਸੂਰਜ, ਦੁਰਗਾ ਵਗ਼ੈਰਾ ਦੀ ਪੂਜਾ ਕਰਦੇ ਸਨ। ਇਹ ਹਿੰਦੂ ਧਰਮ ਨਹੀਂ ਸੀ। ਉਦੋਂ ਰਾਮ ਤੇ ਕ੍ਰਿਸ਼ਨ ਦੀ ਵੀ ਕੋਈ ਗੱਲ ਨਹੀਂ ਸੀ। ਰਾਮ ਨੂੰ ਤੁਲਸੀ ਦਾਸ ਨੇ ਕਾਇਮ ਕੀਤਾ ਸੀ। ਇਸ ਸਾਰੇ ਨੂੰ ਹਿੰਦੂ ਧਰਮ ਦਾ ਨਾਂ ਸਵਾਮੀ ਵਿਵੇਕਾਨੰਦ ਦੀ ਲਹਿਰ ਨੇ ਦਿੱਤਾ ਸੀ।ਸਾਰੇ ਇਤਿਹਾਸਕਾਰ ਇਸ ਤੱਥ ਨੂੰ ਮੰਨਦੇ ਹਨ। ਜਾਂ ਤਾਂ ਤੁਸੀਂ ਇਤਿਹਾਸ ਤੋਂ ਵਾਕਿਫ਼ ਨਹੀਂ ਹੋ ਜਾਂ ਫਿਰ ਆਰ.ਐਸ.ਐਸ. ਵਾਲੇ ਅਤੇ ਮੂਲਵਾਦੀ ਹਿੰਦੂ ਸੋਚ ਦੇ ਨਾਲ ਇਕ ਰਾਏ ਹੋ।
ਇਨ੍ਹਾਂ ਨੇ ਇਸ ਦਾ ਨਵਾਂ ਜਵਾਬ ਦਿੱਤਾ ਹੈ ਕਿ ਬਿਕਰਮਾ ਦਿੱਤ ਹਿੰਦੂ ਨਹੀਂ ਸੀ ਤਾਂ ਉਸ ਦਾ ਧਰਮ ਕੀ ਸੀ?
ਵਾਹ! ਮੈਂ ਦਸ ਚੁਕਾ ਹਾਂ ਕਿ ਉਦੋਂ ਲੋਕ ਸ਼ੈਵ ਜਾਂ ਵੈਸ਼ਨੂ ਵਗ਼ੈਰਾ ਦੇ ਪੁਜਾਰੀ ਸਨ ਤੇ ਇਹ ਹਿੰਦੂ ਧਰਮ ਨਹੀਂ ਸੀ। ਹਿੰਦੂ ਸ਼ਾਵਨਵਾਦੀ ਮਾਫ਼ੀਆ ਉਨ੍ਹਾਂ ਨੂੰ ਜੈਨੀਆਂ, ਬੋਧੀਆਂ ਤੇ ਸਿੱਖਾਂ ਵਾਂਙ ਹਿੰਦੂ ਗਰਦਾਨਦਾ ਹੈ। ਇਹ ਵੀ ਉਨ੍ਹਾਂ ਨੂੰ ਧੱਕੇ ਨਾਲ ਹੀ ਹਿੰਦੂ ਬਣਾਈ ਜਾ ਰਹੇ ਹਨ। ਓਏ ਜ਼ਰਾ ਪ੍ਰਾਚੀਨ ਕਾਲ ਦੀ ਤਵਾਰੀਖ਼ ਆਂਿ ਤਿਕਾਬਾਂ ਤਾਂ ਪੜ੍ਹ ਲਓ।
ਦੂਜਾ ਇਨ੍ਹਾਂ ਨੇ ਕਿਹਾ ਹੈ ਕਿ “ਉਜੈਨ ਦੇ ਮੰਦਰ ‘ਤੇ ਸੂਰਜ ਦੀ ਕਿਰਨ ਪੈਣ ਨਾਲ ਬਿਕਰਮੀ ਕੈਲੰਡਰ ਦਾ ਉਦੈ ਮੰਨਿਆ ਜਾਂਦਾ ਹੈ।”
ਇਹ ਵੀ ਮਹਾਂ ਗੱਪ ਹੈ। ਜਦ ਬਿਕਰਮੀ ਕੈਲੰਡਰ ਬਣਿਆ ਤਾਂ ਉਦੋਂ ਪਹਿਲੀ ਗੱਲ ਤਾਂ ਹਿੰਦੂ ਧਰਮ ਹੀ ਮੌਜੂਦ ਨਹੀਂ ਸੀ; ਦੂਜਾ ਉਜੈਨ ਵਿਚ  ਬਣੇ ਹਿੰਦੂ ਮੰਦਰਾਂ ਵਿਚੋਂ ਕੋਈ ਵੀ 200 ਸਾਲ ਪੁਰਾਣਾ ਨਹੀਂ ਹੈ। ਰਾਜਾ ਬਿਕਰਮ ਵੇਲੇ ਇਹ ਪਹਿਲਾਂ ਅਵੰਤੀ ਰਾਜ ਦਾ ਹਿੱਸਾ ਸੀ; ਉਸ ਵੇਲੇ ਅਵੰਤੀ, ਵਤਸ, ਕੋਸ਼ਾਲ ਅਤੇ ਮਗਧ ਚਾਰ ਮੁਖ ਦੇਸ਼ ਸਨ। ਫਿਰ ਇਸ ‘ਤੇ ਮੌਰੀਆ ਖ਼ਾਨਦਾਨ ਦਾ ਕਬਜ਼ਾ ਹੋ ੋਗਆ ਸੀ। ਯਾਨਿ ਇਹ ਇਕ ਬੋਧੀ ਸ਼ਹਿਰ ਸੀ। ਉਜੈਨ ਦੇ ਮੰਦਰ ‘ਤੇ ਸੂਰਜ ਦੀ ਕਿਰਨ ਪੈਣ ਨਾਲ ਬਿਕਰਮੀ ਕੈਲੰਡਰ ਦਾ ਉਦੈ ਮੰਨਿਆ ਜਾਣ ਵੀ ਗੱਪ ਹੈ। ਦਿਨ ਦੀ ਸੂਰਜ ਦੀ ਕਿਰਨ ਤਾਂ ਉਜੈਨ ਦੇ ਦੁਆਲੇ ਹਜ਼ਾਰਾਂ ਮੀਲਾਂ ਤਕ ਇਕੋ ਦਿਨ ਹੀ ਪੈਂਦੀ ਹੈ ਕਿਤੇ 2-4 ਮਿੰਟ ਪਹਿਲਾਂ ਤੇ ਕਿਤੇ  ਮਿੰਟ ਬਾਅਦਾ। ਸਾਰੇ ਇੰਡੀਅਨ ਸਬ ਕੰਟੀਨੈਂਟ ਵਿਚ ਕੁਝ ਮਿੰਟਾਂ ਦਾ ਫ਼ਰਕ ਤਾਂ ਹੋਵੇਗਾ ਪਰ ਇਕ ਦਿਨ ਦਾ ਨਹੀਂ; ਸੋ ਸਾਰੀਆਂ ਜਗਹ ‘ਤੇ ਇਕੋ ਤਾਰੀਖ਼ ਹੁੰਦੀ ਹੈ।
ਇਨ੍ਹਾਂ ਨੇ ਇਸ ਹਿੱਸੇ ਦਾ ਨਵਾਂ ਜਵਾਬ ਦਿੱਤਾ ਹੈ ਕਿ ਉਜੈਨ ਤੇ ਅੰਮ੍ਰਿਾਸਰ ਵਿਚ ਸੂਰਜ ਉਦੈ ਵਿਚ 2-4 ਨਹੀਂ ਬਲਕਿ 120 ਮਿੰਟ ਦਾ ਫ਼ਰਕ ਪੈਂਦਾ ਹੈ
ਵਾਹ! ਮੇਰਾ ਸਵਾਲ ਸੀ ਕਿ ਉਜੈਨ ਤੇ ਅੰਮ੍ਰਿਤਸਰ (ਜਾਂ ਨਾਨਕਾਣਾ ਸਾਹਿਬ) ਵਿਚ ਸੂਰਜ ਇਕੋ ਦਿਨ ਚੜ੍ਹਦਾ ਹੈ। ਸੂਰਜ ਦੀਆਂ ਕਿਰਨਾਂ ਪਹਿਲਾਂ ਪਿੱਛੇ ਪੈਣ ਨਾਲ ਤਾਰੀਖ਼ ਨਹੀਂ ਬਦਲ ਜਾਂਦੀ। ਦਰਅਸਲ ਜਵਾਬ ਨਾ ਅਹੁੜਨ ਕਰ ਕੇ ਐਧਰ ਉਧਰ ਦੀਆਂ ਮਾਰ ਰਹੇ ਹਨ।
ਡਾ. ਹਰਜਿੰਦਰ ਸਿੰਘ ਦਿਲਗੀਰ
                                                                                                                                         (ਚਲਦਾ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.