ਕੈਟੇਗਰੀ

ਤੁਹਾਡੀ ਰਾਇ



ਪੰਥਿਕ ਪ੍ਰੋਗ੍ਰਾਮ
ਸਿੱਖ ਕੌਮ ਵੱਲੋਂ ਮਨਾਈ ਜਾਵੇਗੀ ਕੈਲੀਫੋਰਨੀਆ ਦੀ ਰਾਜਧਾਨੀ ਅੰਦਰ ਵਿਸਾਖੀ
ਸਿੱਖ ਕੌਮ ਵੱਲੋਂ ਮਨਾਈ ਜਾਵੇਗੀ ਕੈਲੀਫੋਰਨੀਆ ਦੀ ਰਾਜਧਾਨੀ ਅੰਦਰ ਵਿਸਾਖੀ
Page Visitors: 2627

ਸਿੱਖ ਕੌਮ ਵੱਲੋਂ ਮਨਾਈ ਜਾਵੇਗੀ ਕੈਲੀਫੋਰਨੀਆ ਦੀ ਰਾਜਧਾਨੀ ਅੰਦਰ ਵਿਸਾਖੀ

Posted On 16 Mar 2016

3
ਸੈਕਰਾਮੈਂਟੋ, 16 ਮਾਰਚ (ਪੰਜਾਬ ਮੇਲ)- ਇੰਡਸ ਵੈਲੀ ਚੈਂਬਰ ਆਫ ਕਾਮਰਸ ਵੱਲੋਂ ਹਰ ਸਾਲ ਵਾਂਗ ਇਸ ਵਾਰ ਵੀ ਸਿੱਖ ਕੌਮ ਦਾ ਪਵਿੱਤਰ ਦਿਹਾੜਾ ਵਿਸਾਖੀ ਕੈਲੀਫੋਰਨੀਆ ਦੀ ਰਾਜਧਾਨੀ ਦੇ ਅੰਦਰ ਮਨਾਇਆ ਜਾਵੇਗਾ। ਇਸ ਵਾਰ ਕੈਲੀਫੋਰਨੀਆ ਦੇ ਗਵਰਨਰ ਜੈਰੀ ਬਰਾÀਨ ਤੋਂ ਇਲਾਵਾ ਬਹੁਤ ਸਾਰੇ ਅਸੈਂਬਲੀ ਮੈਂਬਰ, ਸਟੇਟ ਸੈਨੇਟ ਮੈਂਬਰ, ਮੇਅਰ, ਕੌਂਸਲ ਮੈਂਬਰ ਅਤੇ ਹੋਰ ਵੀ ਅਮਰੀਕੀ ਅਧਿਕਾਰੀ ਇਸ ਵਿਚ ਸ਼ਿਰਕਤ ਕਰਨਗੇ। ਚੈਂਬਰ ਵੱਲੋਂ ਵਿਸ਼ੇਸ਼ ਤੌਰ ‘ਤੇ ਇਸ ਮੌਕੇ ਦਸਤਾਰ ਦੀ ਮਹੱਤਤਾ ਨੂੰ ਉਜਾਗਰ ਕੀਤਾ ਜਾਵੇਗਾ। ਵੱਖ-ਵੱਖ ਬੁਲਾਰਿਆਂ ਵੱਲੋਂ ਦਸਤਾਰ ਉੱਤੇ ਆਪਣੇ ਵਿਚਾਰ ਪੇਸ਼ ਕੀਤੇ ਜਾਣਗੇ। ਆਏ ਹੋਏ ਅਮਰੀਕੀ ਅਧਿਕਾਰੀਆਂ ਨੂੰ ਵੀ ਇਸ ਦੌਰਾਨ ਵਿਸ਼ੇਸ਼ ਤੌਰ ‘ਤੇ ਦਸਤਾਰ ਸਜਾਈ ਜਾਵੇਗੀ। ਪੰਜਾਬੀ ਭਾਈਚਾਰੇ ਵਿਚ ਵੱਡਮੁੱਲਾ ਯੋਗਦਾਨ ਪਾਉਣ ਬਦਲੇ ਕੁਝ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਜਾ ਰਿਹਾ ਹੈ।
  ਇਸ ਸਮਾਗਮ ਦੀ ਕਵਰੇਜ ਅਮਰੀਕਨ ਮੀਡੀਏ ਵੱਲੋਂ ਕੀਤੀ ਜਾਵੇਗੀ, ਤਾਂਕਿ ਸਿੱਖ ਕੌਮ ਦੀ ਪਹਿਚਾਣ ਬਣਾਉਣ ਲਈ ਦੂਜੀਆਂ ਕੌਮਾਂ ਤੱਕ ਪਹੁੰਚ ਕੀਤੀ ਜਾ ਸਕੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.