ਕੈਟੇਗਰੀ

ਤੁਹਾਡੀ ਰਾਇ



ਸਤਿਨਾਮ ਸਿੰਘ ਮੌਂਟਰੀਆਲ
ਸਿਧਾਂਤਕ ਤੌਰ ਤੇ ਮਰ ਚੁੱਕੀ ਸਿੱਖ ਕੌਮ
ਸਿਧਾਂਤਕ ਤੌਰ ਤੇ ਮਰ ਚੁੱਕੀ ਸਿੱਖ ਕੌਮ
Page Visitors: 2893

ਸਿਧਾਂਤਕ ਤੌਰ ਤੇ ਮਰ ਚੁੱਕੀ ਸਿੱਖ ਕੌਮ
ਕੁਝ ਦਿਨ ਪਹਿਲਾਂ ਫੇਸਬੁਕ ਤੋਂ ਇੱਕ ਵੀਡੀਓ ਦੇਖਣ ਨੂੰ ਮਿਲੀ, ਇਹ ਵੀਡੀਓ ਇੰਗਲੈਂਡ ਦੀ ਹੈ ਜਿਥੇ ਗੁਰੂ ਗਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਅਖੌਤੀ ਬਚਿੱਤ੍ਰ ਨਾਟਕ ਗਰੰਥ ਦਾ ਸਹਿਜ ਪਾਠ ਕਰਵਾਇਆ ਗਿਆ।
https://www.youtube.com/watch?v=cyIKFWPYxro

     ਇੱਕ ਪਾਸੇ ਜੇ ਸਰਸੇ ਵਾਲਾ ਗੁਰੂ ਗੋਬਿੰਦ ਸਿੰਘ ਜੀ ਦੀ ਨਕਲੀ ਫੋਟੋ ਵਰਗੀ ਪੁਸ਼ਾਕ ਵੀ ਪਾ ਲੈਂਦਾ ਹੈ ਤਾਂ ਕੌਮ ਲੜ ਲੜਕੇ ਮਰ ਰਹੀ ਹੈ ਬੇਅੰਤ ਜਾਨੀ ਤੇ ਮਾਲੀ ਨੁਕਸਾਨ ਕਰਵਾ ਚੁਕੀ ਹੈ, ਜੇ ਨਕਲੀ ਨਿਰੰਕਾਰੀ ਵਾਲਾ ਗੁਰਬਚਨਾਂ 1978 ਵਿੱਚ ਪੰਜਾਂ ਪਿਆਰਿਆਂ ਦੇ ਬਰੱਬਰ 7 ਸਿਤਾਰੇ ਸਾਜਦਾ ਹੈ ਤਾਂ ਸਿੱਖ ਕੌਮ ਨੇ ਉਸ ਨੂੰ ਰੋਕਣ ਲਈ ਲੱਖਾਂ ਸਿਰ ਲਾ ਦਿੱਤੇ, ਮੋਰਚੇ ਲਾਏ ਅਕਾਲ ਤਖਤ ਢੁਹਾਲਿਆ।
   ਦੂਜੇ ਪਾਸੇ ਅਖੌਤੀ ਟਕਸਾਲੀਆਂ ਅਤੇ ਜਾਗੋ ਵਾਲੇ ਕਵੀਸ਼ਰਾਂ ਵਲੋ ਗੁਰੂ ਗਰੰਥ ਸਾਹਬ ਜੀ ਦੇ ਬਰੱਬਰ ਅਖੌਤੀ ਬਚਿੱਤ੍ਰ ਨਾਟਕ ਗਰੰਥ ਦਾ ਪ੍ਰਕਾਸ਼ (ਹਨੇਰਾ) ਵੀ ਕੀਤਾ ਗਿਆ, ਚੰਦੋਆ ਵੀ ਲਗਾਇਆ ਗਿਆ, ਚੌਰ ਵੀ ਕੀਤਾ ਗਿਆ, ਸਹਿਜ ਪਾਠ ਵੀ ਕੀਤਾ ਗਿਆ, ਮੱਥੇ ਵੀ ਟੇਕੇ ਗਏ, ਅਤੇ ਗੁਰੂ ਗਰੰਥ ਸਾਹਿਬ ਜੀ ਦੇ ਬਰੱਬਰ ਹੁਕਮਨਾਮਾਂ ਵੀ ਲਿਆ ਗਿਆ।
   ਨੋਟ : ਇਹ ਉਹੀ ਜਾਗੋਵਾਲੇ ਸਿੰਘਾਂ ਦਾ ਜਥਾਂ ਹੈ ਜਿਨਾਂ ਨੇ 1990-91 ਵਿੱਚ ਨਕਲੀ ਨਿਰੰਕਾਰੀਆਂ ਦੇ ਖਿਲਾਫ ਕਵਤਾਵਾਂ ਗਾਂ ਗਾਂ ਕੇ ਅੱਧੀ ਕੌਮ ਮਰਵਾਕੇ ਰੱਖ ਦਿੱਤੀ, ਅੱਜ ਉਹੀ ਜਾਗੋਵਾਲੇ ਗੁਰੂ ਗਰੰਥ ਸਾਹਿਬ ਜੀ ਦੀ ਸਿਰਮੋਰਤਾ ਨੂੰ ਚੈਲਿੰਜ ਕਰ ਰਹੇ ਹਨ, ਪਰ ਅੱਜ ਆਪ ਹੀ ਇਨਾਂ ਅਖੌਤੀ ਡੇਰੇ ਟਕਸਾਲਾ ਵਲੋਂ ਗੁਰੂ ਸਿਧਾਂਤਾਂ ਨੂੰ ਹੱਥੀ ਤਵਾਹ ਕੀਤਾ ਜਾ ਰਿਹਾ ਹੈ, ਤੇ ਕੌਮ ਚੁਪ ਕਰਕੇ ਤਮਾਸ਼ਾ ਦੇਖ ਰਹੀ ਹੈ, ਕੀ ਇਹ ਲੋਕ ‘ਸਰਸੇ ਵਾਲੇ ‘ਭਨਿਆਰੇ ਵਾਲੇ ‘ਨੂਰ ਮਹਿਲੀਏ ਜਾ ਨਿਰੰਕਾਰੀਆਂ ਨਾਲੋ ਘੱਟ ਹਨ?
  ਜੇ ਇਹੀ ਕੁਝ ਆਪ ਹੀ ਕਰਨਾਂ ਹੈ ਫਿਰ ਕਾਹਦੇ ਲਈ ਨਿਰੰਕਾਰੀਆਂ ਨਾਲ ਟੱਕਰ ਲਈ? ਕਾਹਦੇ ਲਈ ਅਕਾਲ ਤਖਤ ਢੁਹਾਇਆ? ਕਾਹਦੇ ਲਈ 78 ਤੋਂ ਲੈਕੇ ਅੱਜ ਤੱਕ ਕੌਮ ਮਰਵਾਈ? ਕਾਹਦੇ ਲਈ ਸਿੱਖ ਜ੍ਹੇਲਾਂ ਵਿੱਚ ਗਏ? ਕਾਹਦੇ ਲਈ ਅੱਜ ਭੁਖ ਹੜਤਾਲਾਂ ਰੱਖੀਆਂ ਜਾ ਰਹੀਆਂ ਹਨ? ਤੇ ਕਾਹਦੇ ਲਈ ਖਾਲਿਸਤਾਨ ਮੰਗਿਆ ਜਾ ਰਿਹਾ ਹੈ?????????????

ਸਤਿਨਾਮ ਸਿੰਘ ਮੌਂਟਰੀਅਲ
    514-219-2525

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.