ਕੈਟੇਗਰੀ

ਤੁਹਾਡੀ ਰਾਇ



ਗੁਰਮੀਤ ਸਿੰਘ ਸਿਡਨੀ ਆਸਟਰੇਲੀਆ
ਸ੍ਰੀ ਅਸਿਪਾਨਿ ਕ੍ਰਿਪਾ ਤੁਮਰੀ
ਸ੍ਰੀ ਅਸਿਪਾਨਿ ਕ੍ਰਿਪਾ ਤੁਮਰੀ
Page Visitors: 2831

ਸ੍ਰੀ ਅਸਿਪਾਨਿ ਕ੍ਰਿਪਾ ਤੁਮਰੀ
ਸਵੈਯਾ
ਪਾਇ ਗਹੈ ਜਬ ਤੇ ਤੁਮਰੇ ਤਬ ਤੇ ਕੋਊ ਆਖ ਤਰੇ ਨਹੀ ਆਨਿਯੋ।
ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤਿ ਏਕ ਨ ਮਾਨਿਯੋ।
ਸਿੰਮ੍ਰਿਤ ਸਾਸਤ੍ਰ ਬੇਦ ਸਬੈ ਬਹੁ ਭੇਦ ਕਹੈ ਹਮ ਏਕ ਨ ਜਾਨਿਯੋ।
ਸ੍ਰੀ ਅਸਿਪਾਨਿ ਕ੍ਰਿਪਾ ਤੁਮਰੀ ਕਰਿ ਮੈ ਨ ਕਹਿਯੋ ਸਬ ਤੋਹਿ ਬਖਾਨਿਯੋ।
੮੬੩।
ਅਰਥ: ਜਦ ਤੋਂ ਤੁਹਾਡੇ ਚਰਨ ਫੜੇ ਹਨ ਤਦ ਤੋਂ ਮੈਂ (ਹੋਰ) ਕਿਸੇ ਨੂੰ ਅੱਖ ਹੇਠਾਂ ਨਹੀਂ ਲਿਆਉਂਦਾ। ਰਾਮ, ਰਹੀਮ, ਪੁਰਾਨ ਅਤੇ ਕੁਰਾਨ ਨੇ ਅਨੇਕਾਂ ਮੱਤ ਕਹੇ ਗਏ ਹਨ (ਪਰ ਮੈਂ ਕਿਸੇ) ਇੱਕ ਨੂੰ ਵੀ ਨਹੀਂ ਮੰਨਦਾ। ਸਮ੍ਰਿਤੀਆਂ, ਸ਼ਾਸਤ੍ਰ ਅਤੇ ਵੇਦ ਬਹੁਤ ਸਾਰੇ ਭੇਦ ਦਸਦੇ ਹਨ, ਪਰ ਮੈ ਇੱਕ ਵੀ ਨਹੀਂ ਜਾਣਿਆਂ। ਹੇ ਕਾਲ ਪੁਰਖ! ਤੇਰੀ ਕ੍ਰਿਪਾ ਕਰ ਕੇ (ਗ੍ਰੰਥ ਸਿਰਜਿਆ ਜਾ ਸਕਿਆ ਹੈ)। (ਇਹ) ਮੈਂ ਨਹੀਂ ਕਿਹਾ, ਸਾਰਾ ਤੁਸੀਂ ਹੀ ਕਥਨ ਕੀਤਾ ਹੈ। ੮੬੩।
ਦੋਹਰਾ
ਸਗਲ ਦੁਆਰ ਕੋ ਛਾਡਿ ਕੈ ਗਹਿਓ ਤੁਹਾਰੋ ਦੁਆਰ। ਬਾਹਿ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ੮੬੪।
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਰਾਮਾਇਣ ਸਮਾਪਤਾਮ।
ਅਰਥ: ਸਾਰੇ ਦਰਾਂ ਨੂੰ ਛੱਡ ਕੇ, ਤੁਹਾਡਾ ਦਰ ਫੜਿਆ ਹੈ। ਤੁਹਾਨੂੰ ਬਾਂਹ ਫੜੇ ਦੀ ਲਾਜ ਹੈ, ਗੋਬਿੰਦ ਤੁਹਾਡਾ ਦਾਸ ਹਾਂ। ੮੬੪।
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਰਾਮਾਇਣ ਦੀ ਸਮਾਪਤੀ।
{੧੯੩੨ ਤੋਂ ਲੈ ਕੇ ਹੁਣ ਤੱਕ, ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕਿਸੇ ਹੈੱਡ-ਮਨਿਸਟਰ, ਸਿੱਖ ਬੁੱਧੀਮਾਨ, ਲੇਖਕ, ਪ੍ਰਚਾਰਕ, ਆਦਿਕ ਨੇ ਕਦੇ ਕੋਈ ਜਾਣਕਾਰੀ ਦਿੱਤੀ ਕਿ ਚਰਿਤ੍ਰਪਖਯਾਨੋ ਦੀ ਚੌਪਈ ਵਾਂਗ, ਇਹ ਰਾਮ ਲੀਲ੍ਹਾ ਪ੍ਰਸੰਗ ਦਾ ਸਵੈਯਾ ਅਤੇ ਦੋਹਰਾ (੮੬੩ ਤੇ ੮੬੪) ਕਿਵੇਂ ਰਹਰਾਸਿ ਵਿੱਚ ਅੰਕਿਤ ਕੀਤੇ ਗਏ? ਇਸ ਰਾਮਾਇਣ ਦੀ ਵਾਰਤਾ ਨਾਲ ਸਿੱਖਾਂ ਦਾ ਕੀ ਵਾਸਤਾ? ਸਾਨੂੰ ਕਦੋਂ ਹੋਸ਼ ਆਏਗੀ?}
ਖਿਮਾ ਦਾ ਜਾਚਕ
ਉਤਾਰਾ ਕਰਤਾ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
12 ਫਰਵਰੀ 2016    
...................
ਟਿੱਪਣੀ:- ਇਸ ਨੂੰ ਜਾਨਣ ਲਈ ਸਿੱਖਾਂ ਨੂੰ “ਅਸਿਪਾਨਿ” ਅਤੇ “ਅਸਿਧੁਜ” ਬਾਰੇ ਜਾਨਣ ਦੀ ਲੋੜ ਹੈ, ਜਿਸ ਦੀ ਕਿਰਪਾ ਦੀ ਕਾਮਨਾ ਇਸ ਸਵੈਯੇ ਵਿਚ ਕੀਤੀ ਗਈ ਹੈ। ਇਸ ਦੇ ਸਾਕਸ਼ਾਤ ਦਰਸ਼ਨ ‘ਨਿਪਾਲ’ ਦੇ ਝੰਡੇ  ਤੇ ਕੀਤੇ ਜਾ ਸਕਦੇ ਹਨ।
                          ਅਮਰ ਜੀਤ ਸਿੰਘ ਚੰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.