ਕੈਟੇਗਰੀ

ਤੁਹਾਡੀ ਰਾਇ



ਗੁਰਮੀਤ ਸਿੰਘ ਸਿਡਨੀ ਆਸਟਰੇਲੀਆ
ਸਿਖ਼ ਮਸਲਿਆਂ ਬਾਰੇ ਮਿਸ਼ਨਰੀ ਕਾਲਜਾਂ ਦਾ ਫ਼ਰਜ਼ !
ਸਿਖ਼ ਮਸਲਿਆਂ ਬਾਰੇ ਮਿਸ਼ਨਰੀ ਕਾਲਜਾਂ ਦਾ ਫ਼ਰਜ਼ !
Page Visitors: 3019

             ਸਿਖ਼ ਮਸਲਿਆਂ ਬਾਰੇ ਮਿਸ਼ਨਰੀ ਕਾਲਜਾਂ ਦਾ ਫ਼ਰਜ਼ !
 
ਸਤਿਕਾਰਯੋਗ ਪ੍ਰਿੰਸੀਪਲ ਹਰਿਭਜਨ ਸਿੰਘ ਜੀ ਅਤੇ ਐਡੀਟਰ ਸ. ਹਰਜੀਤ ਸਿੰਘ ਜੀ,
         {ਸਿੱਖ ਮਿਸ਼ਨਰੀ ਕਾਲਜ ਅਤੇ ਸਿੱਖ ਫੁਲਵਾੜੀ}
          ਵਾਹਿਗੁਰੂ ਜੀ ਕਾ ਖ਼ਾਲਸਾ  ਵਾਹਿਗੁਰੂ ਜੀ ਕੀ ਫ਼ਤਿਹ
ਮੈਂ ਸਿੱਖ ਮਿਸ਼ਨਰੀ ਕਾਲਜ ਵਲੋਂ ਸਿੱਖ ਮਿਸ਼ਨਰੀ ਪੱਤਰ ਵਿਹਾਰ ਕੋਰਸ 27 ਨਵੰਬਰ 1987 ਨੂੰ ਕੀਤਾ ਸੀ, ਰੋਲ ਨੰਬਰ 5180, ਕ੍ਰਮ ਅੰਕ 151 । ਸਿੱਖ ਫੁਲਵਾੜੀ ਵੀ ਹਰ ਮਹੀਨੇ ਮਿਲ ਜਾਂਦੀ ਹੈ ।
 ਅੱਜ, 21 ਅਪ੍ਰੈਲ 2013 ਐਤਵਾਰ ਦੇ ਰੋਜ਼ਾਨਾ ਸਪੋਕਸਮੈਨ ਦੇ ਪੰਨਾ 7, ਸਿੱਖ ਮਿਸ਼ਨਰੀ ਕਾਲਜ ਪ੍ਰਿੰਸੀਪਲ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸ. ਸੁਰਿੰਦਰ ਸਿੰਘ ਜੀ ਦੇ ਵਿਚਾਰ ਪੜ੍ਹੇ: “ਸਿੱਖ ਰਹਿਤ ਮਰਯਾਦਾ ‘ਤੇ ਪਹਿਲਾਂ ਹੀ ਅਮਲ ਕੀਤਾ ਹੁੰਦਾ ਤਾਂ ਇਹ ਦੁਰਗਤੀ ਨਾ ਹੁੰਦੀ । ਇਸ ਪ੍ਰਥਾਏ ਸਿੱਖ ਮਿਸ਼ਨਰੀ ਕਾਲਜ ਤਾਂ ਪਹਿਲਾਂ ਤੋਂ ਹੀ ਅਮਲ ਕਰ ਰਿਹਾ ਹੈ, ਪਰ ਤੁਸੀਂ ਕਦੇ ਇਹ ਨਹੀਂ ਸੋਚਿਆ ਕਿ ਇਹ ਦੁਰਗਤੀ ਕਿਉਂ ਹੋ ਰਹੀ ਹੈ ।
 ਮੈਂ ਆਪਜੀ ਦਾ ਧੰਨਵਾਦੀ ਹੋਵਾਂਗਾ ਜੇ ਇਹ ਸੰਦੇਸ਼ ਪ੍ਰਿੰਸੀਪਲ ਸੁਰਿੰਦਰ ਸਿੰਘ ਨੂੰ ਭੇਜਣ ਦੀ ਕ੍ਰਿਪਾਲਤਾ ਕਰ ਦੇਵੋ ਕਿਉਂਕਿ ਮੇਰੇ ਪਾਸ ਉਨ੍ਹਾਂ ਦਾ ਈ-ਮੇਲ ਪਤਾ ਨਹੀਂ ਹੈ ! ਮੈਨੂੰ ਹੇਠ ਲਿਖੀ ਜਾਣਕਾਰੀ ਚਾਹੀਦੀ ਹੈ:
 1.    ਸਿੱਖ ਰਹਿਤ ਮਰਯਾਦਾ ਦੇ ਪਹਿਲੇ ਪੰਨੇ ‘ਤੇ ਲਿਖੇ (4) ਮਤੇ, ਦੋ 1936 ਅਤੇ ਦੋ 1945 ਨੂੰ, ਇਨ੍ਹਾਂ ਦੀਆਂ ਕਾਪੀਆਂ ਕਿਥੋਂ ਮਿਲ ਸਕਦੀਆਂ ਹਨ ਜਾਂ ਕੀ ਤੁਸੀਂ ਸਾਂਝੀ ਕਰਨ ਦੀ ਖ਼ੇਚਲ ਕਰੋਗੇ ?
 2.   ਅਕਾਲ ਤਖ਼ਤ ਵਲੋਂ ਕਿਹੜੇ ਪੰਜ ਪਿਆਰੇ ਸਨ, ਜਿਨ੍ਹਾਂ ਨੇ ਇਸ ਮਰਯਾਦਾ ਨੂੰ ਸਵੀਕਾਰ ਕੀਤਾ ਸੀ?
3.   ਜਪੁ ਜੀ ਸਾਹਿਬ, ਰਹਿਰਾਸ, ਸੋਹਿਲਾ, ਗੁਰੂ ਗਰੰਥ ਸਾਹਿਬ ਦੇ ਪੰਨਾ 1 ਤੋਂ 13 ਵਿਖੇ ਅੰਕਤਿ ਹੈ, ਤਾਂ ਜਾਪੁ, 10 ਸਵੱਯੇ, ਬੇਨਤੀ ਚੌਪਈ ਅਤੇ ਹੋਰ ਦੋਹਰੇ/ਛੰਦਾਂ ਦੀ ਕਿਵੇਂ ਚੋਣ ਕੀਤੀ ਗਈ?
 4.    ਅਰਦਾਸ ਭਗਉਤੀ ਤੋਂ ਕਿਉਂ ਸ਼ੁਰੂ ਕੀਤੀ ਗਈ ਜਦੋਂ ਕਿ ਇਹ ੴ ਤੋਂ ਗੁਰ ਪ੍ਰਸਾਦਿ ਪੜ੍ਹ ਕੇ ਅਰੰਭ ਕੀਤੀ ਜਾ ਸਕਦੀ ਸੀ ? ਪਹਿਲੀਆਂ ਸੱਤਰਾਂ, ਵਾਰ ਦੁਰਗਾ ਕੀ (ਚੰਡੀ ਦੀ ਵਾਰ) ਵਿਚੋਂ ਕਿਉਂ ਲਈਆਂ ਗਈਆਂ ?
 5.    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਗੁਰੂ ਗਰੰਥ ਸਾਹਿਬ ਵਿਚ ਤਾਂ ਅੰਕਤਿ ਹੀ ਨਹੀਂ । ਹੋਰ ਕੋਈ ਪ੍ਰਾਣੀ “ਨਾਨਕ” ਨਾਮ ਹੇਠ ਕੋਈ ਤੱਕ ਨਹੀਂ ਲਿਖ ਸਕਦਾ ?
 6.    ਕੀਰਤਨ ਅਤੇ ਕਥਾ ਦੀ ਹੁਣ ਕੌਣ ਪ੍ਰਵਾਹ ਕਰਦਾ ਹੈ ਜਦੋਂ ਹੈੱਡ ਮਨਿਸਟਰਜ਼, ਸ਼੍ਰੋਮਣੀ ਕਮੇਟੀ, ਦਿੱਲ਼ੀ ਦੀ ਕਮੇਟੀ ਅਤੇ ਹੋਰ ਤਖਤਾਂ ਦੇ ਮਾਲਕ ਦਸਮ ਗ੍ਰੰਥ ਦਾ ਪ੍ਰਚਾਰ ਕਰ ਰਹੇ ਹਨ ?
 7.   1945 ਤੋਂ ਪਹਿਲਾਂ ਕਿਹੜੀ ਰਹਤ ਮਰਯਾਦਾ ਮੰਨੀ ਜਾਂਦੀ ਸੀ ?
 ਹੋਰ ਵੀ ਬੇਅੰਤ ਗਲਤੀਆਂ ਹਨ, ਜਿਸ ਦੀ ਵਿਚਾਰ ਆਪਜੀ ਦੇ ਉਤਰ ਆਉਣ ਤੇ ਕਰਨ ਦਾ ਓਪਰਾਲਾ ਕਰਨ ਦੀ ਵਿਚਾਰ ਹੈ ।
 ਆਪਜੀ ਦਾ ਵਿਦਿਆਰਥੀ,
ਗੁਰਮੀਤ ਸਿੰਘ (ਅਸਟ੍ਰੇਲੀਆ)     

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.