ਕੈਟੇਗਰੀ

ਤੁਹਾਡੀ ਰਾਇ



ਗੁਰਮੀਤ ਸਿੰਘ ਸਿਡਨੀ ਆਸਟਰੇਲੀਆ
ਕੇਸਾਂ ਅਤੇ ਦਸਤਾਰ ਦੀ ਸੰਭਾਲ (ਭਾਗ ੩)
ਕੇਸਾਂ ਅਤੇ ਦਸਤਾਰ ਦੀ ਸੰਭਾਲ (ਭਾਗ ੩)
Page Visitors: 3085

ਕੇਸਾਂ ਅਤੇ ਦਸਤਾਰ ਦੀ ਸੰਭਾਲ    (ਭਾਗ ੩)
 ਅਸੀਂ ਗੁਰਦੁਆਰੇ ਜਾ ਕੇ ਭਾਈ ਸਾਹਿਬ ਜੀ ਅਤੇ ਹੋਰ ਰਾਗੀ ਸਿੰਘਾਂ/ਪ੍ਰਚਾਰਕਾਂ/ਕਥਾਕਾਰਾਂ ਪਾਸੋਂ ਗੁਰ-ਇਤਿਹਾਸ ਸੁਣਦੇ ਹਾਂ ਅਤੇ ਉਚੇਚੇ ਦੀਵਾਨਾਂ ਵਿਚ ਵੀ ਹਾਜ਼ਰੀ ਭਰਦੇ ਹਾਂ ਸਾਨੂੰ ਦੱਸਿਆ ਜਾਂਦਾ ਹੈ ਕਿ ਕਿਵੇਂ ਗੁਰੂ ਅਰਜਨ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀਦਾਸ ਜੀ, ਭਾਈ ਦਿਆਲਾ
ਜੀ, ਭਾਈ ਸਤੀਦਾਸ ਜੀ, ਛੋਟੇ ਸਾਹਿਬਜ਼ਾਦੇ ਜੋਰਾਵਰ ਸਿੰਘ ਜੀ ਤੇ ਫ਼ਤਿਹ ਸਿੰਘ ਜੀ, ਬਹਾਦਰ ਬੰਦਾ ਸਿੰਘ ਜੀ, ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ ਅਤੇ ਹੋਰ ਬੇਅੰਤ ਸਿੱਖਾਂ ਨੇ ਆਪਣੇ ਆਪ ਨੂੰ ਕੁਰਬਾਨ ਤਾਂ ਕਰ ਦਿੱਤਾ, ਪਰ ਕਿਸੇ ਨੇ ਆਪਣੇ ਕੇਸਾਂ ਦੀ ਬੇਅਦਬੀ ਨਹੀਂ ਹੋਂਣ ਦਿੱਤੀ ਕਿਉਂਕਿ ਕੇਸ ਅਤੇ ਦਸਤਾਰ ਹੀ ਸਿੱਖਾਂ ਦੀ ਇੱਕ ਨਿਆਰੀ ਪਹਿਚਾਣ ਹੈ ਜਿਸ ਸਦਕਾ ਅਸੀਂ ਸਾਰੇ ਸੰਸਾਰ ਵਿਖੇ ਗੌਰਵ ਨਾਲ ਗੁਰੂ ਦੇ ਸਿੱਖ ਜਾਣੇ ਜਾਂਦੇ ਹਨ ਜੇ ਅਸੀਂ ਕੇਸਾਂ ਅਤੇ ਦਸਤਾਰ ਦੀ ਸੰਭਾਲ ਨਹੀਂ ਕੀਤੀ ਤਾਂ ਫਿਰ, ਸਾਡੇ ਵਿਚ ਅਤੇ ਭਾਰਤ, ਪਾਕਿਸਤਾਨ, ਸ੍ਰੀ ਲੰਕਾ, ਬੰਗਲਾਦੇਸ਼, ਆਦਿ ਦੇ ਹੋਰ ਸ਼ਹਿਰੀਆਂ ਵਿਚ ਕੀ ਫ਼ਰਕ ਰਿਹਾ ?
ਸੋਚੋ ! ਜੇ ਕੋਈ ਗੁਰੂ ਸਾਹਿਬਾਨ ਦਾ ਉਪਦੇਸ਼ ਨਹੀਂ ਮੰਨਦਾ ਤਾਂ ਫਿਰ, ਉਹ ਗੁਰੂ ਦਾ ਸਿੱਖ ਕਿਵੇਂ ਹੋਇਆ ! ਗੁਰੂ ਸਾਹਿਬਾਨ ਨੇ ਹਰੇਕ ਧਰਮ ਦੇ ਪ੍ਰਾਣੀ ਨੂੰ ਆਪਣੇ ਆਪਣੇ ਧਰਮ ਵਿਚ ਪੱਕਾ ਰਹਿਣ ਲਈ ਉਪਦੇਸ਼ ਦਿੱਤਾ ! ਆਓ, ਅਲੱਗ ਅਲੱਗ ਫੁੱਲਾਂ ਦੇ ਗੁਲਦਸਤੇ ਵਾਂਗ, ਅਸੀਂ ਭੀ ਆਪਣੀ ਸਿੱਖੀ ਹੋਂਦ ਨੂੰ ਕਾਇਮ ਰੱਖੀਏ
1947 ਦੀ ਚੰਦਰੀ ਵੰਡ ਸਮੇਂ, ਲੱਖਾਂ ਸਿੱਖ ਪਰਿਵਾਰ ਆਪਣੇ ਧਰਮ ਦੀ ਖ਼ਾਤਰ, ਪਾਕਿਸਤਾਨ ਵਿਖੇ ਆਪਣੀਆਂ ਮਹਿਲ-ਵਾੜੀਆਂ ਛੱਡ ਆਏ ਪਰ 26 ਜਨਵਰੀ 1950 ਦੇ ਬਾਅਦ ਹਿੰਦੂ-ਹਿੰਦੀ ਦੇ ਪ੍ਰਭਾਵ ਹੇਠ ਆ ਕੇ ਕਈ ਪਰਿਵਾਰਾਂ ਨੇ ਆਪਣੇ ਸਿੱਖੀ ਵਿਰਸੇ ਨੂੰ ਭੁੱਲਣਾ ਸ਼ੁਰੂ ਕਰ ਦਿੱਤਾ ਅਤੇ ਕਈ ਪਤਿਤ ਵਿਲਾਇਤੀਆਂ, ਪਹਿਲਵਾਨਾਂ, ਫ਼ਿਲਮੀ ਐਕਟਰਾਂ, ਗੀਤਕਾਰਾਂ, ਟਰੱਕ ਡਰਾਈਵਰਾਂ, ਆਦਿ ਨੂੰ ਦੇਖ ਕੇ ਕਿਸੇ ਜਥੇਦਾਰ/ਸਿੱਖ ਲੀਡਰ ਨੇ ਹਾਹ ਦਾ ਨਾਰ੍ਹਾ ਨਾ ਮਾਰਿਆ 1978-1984 ਵਿਚਕਾਰ, ਖ਼ਾਲਸਾ ਜਰਨੈਲ ਸਿੰਘ ਜੀ ਨੇ ਸਿੱਖਾਂ ਵਿਚ ਫਿਰ ਗ਼ੈਰਤ ਲਿਆਂਦੀ ਜਿਸ ਸਦਕਾ ਹਜ਼ਾਰਾਂ ਪ੍ਰਾਣੀਆਂ ਨੇ ਕੇਸਾਂ ਦੀ ਸੰਭਾਲ ਕਰਕੇ, ਅੰਮ੍ਰਿਤ ਦੀ ਦਾਤਿ ਪ੍ਰਾਪਤ ਕੀਤੀ ਪਰ, ਪਿਛਲੇ ਕੁਝ ਕੁ ਸਾਲਾਂ ਤੋਂ ਬਹੁਤ ਸਾਰੇ ਸਿੱਖ ਬੱਚਿਆਂ, ਨੌਜਵਾਨਾਂ ਅਤੇ ਬਜ਼ੁੱਰਗਾਂ ਨੂੰ ਦੇਖ ਕੇ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ ਕਿ ਅਸੀਂ ਗੁਰੂ ਦੀ ਮੋਹਰ ਨੂੰ ਲਾਹ ਕੇ ਕਿਉਂ ਖੋਟੇ ਸਿੱਕੇ ਬਣ ਗਏ ਹਾਂ ! ਨਾਂਹ ਅਸੀਂ ਘਰ ਦੇ ਰਹੇ ਅਤੇ ਨਾਂਹ ਘਾਟ ਦੇ ਆਓ, ਗੁਰਬਾਣੀ ਅਤੇ ਸਿੱਖ ਰਹਿਤ ਮਰਯਾਦਾ ਤੋਂ ਸੇਧ ਲੈ ਕੇ, ਆਪਣੀ ਹਉਮੈ ਤਿਆਗ ਕੇ, ਅੱਜ ਤੋਂ ਹੀ ਕੇਸਾਂ ਅਤੇ ਦਸਤਾਰ ਦੀ ਸੰਭਾਲ ਕਰਨੀ ਸ਼ੁਰੂ ਕਰ ਦਈਏ ਗੁਰਦੁਆਰੇ ਦੇ ਪ੍ਰਬੰਧਕਾਂ ਅਤੇ ਭਾਈ ਸਾਹਿਬ/ਰਾਗੀ ਸਿੰਘਾਂ ਨੂੰ ਵੀ ਨਿਮ੍ਰਤਾ ਸਹਿਤ ਬੇਨਤੀ ਹੈ ਕਿ ਸਿੱਖ ਰਹਿਤ ਮਰਯਾਦਾ ਅਨੁਸਾਰ ਸਿੱਖੀ ਪ੍ਰਚਾਰ ਵਿਚ ਲੱਗ ਜਾਵੋ ਅਤੇ ਘਰ ਘਰ ਜਾ ਕੇ ਸਿੱਖ ਪਰਿਵਾਰਾਂ ਨੂੰ ਗੁਰੂ ਦਾ ਉਪਦੇਸ਼ ਗ੍ਰਹਿਣ ਕਰਾਵੋ ਜ਼ਰਾ ਸੋਚੋ ਕਿ ਜੇ ਕੋਈ ਪ੍ਰਬੰਧਕ ਜਾਂ ਟ੍ਰੱਸਟੀ ਆਪ ਹੀ ਸਿੱਖੀ ਸਿਧਾਂਤਾਂ ਅਨੁਸਾਰ ਨਹੀਂ ਚਲਦਾ ਤਾਂ ਉਹ ਦੂਸਰਿਆਂ ਨੂੰ ਸਿੱਖੀ ਵਾਰੇ ਕੀ ਦਸ ਸਕਦਾ ਹੈ ?

ਗੁਰਸਿਖ ਮੀਤ  ਚਲਹੁ ਗੁਰ ਚਾਲੀ
ਜੋ ਗੁਰੁ ਕਹੈ ਸੋਈ ਭਲ ਮਾਨਹੁ  ਹਰਿ ਹਰਿ ਕਥਾ ਨਿਰਾਲੀ
1 ਰਹਾਉ

(ਧਨਾਸਰੀ ਮਹਲਾ 4 ਪੰਨਾ 667)

ਵਾਹਿਗੁਰੂ ਜੀ ਕਾ ਖ਼ਾਲਸਾ  ਵਾਹਿਗੁਰੂ ਜੀ ਕੀ ਫ਼ਤਿਹ

ਬੇਨਤੀ ਕਰਤਾ,

 

gurmIq isMG (AwstRylIAw)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.