ਕੈਟੇਗਰੀ

ਤੁਹਾਡੀ ਰਾਇ



ਗੁਰਮੀਤ ਸਿੰਘ ਸਿਡਨੀ ਆਸਟਰੇਲੀਆ
ਆਉ ਆਪਣੀਆਂ ਕੀਤੀਆਂ ਭੁੱਲਾਂ ਸੁਧਾਰੀਏ
ਆਉ ਆਪਣੀਆਂ ਕੀਤੀਆਂ ਭੁੱਲਾਂ ਸੁਧਾਰੀਏ
Page Visitors: 2925

ਆਉ ਆਪਣੀਆਂ ਕੀਤੀਆਂ ਭੁੱਲਾਂ ਸੁਧਾਰੀਏ 
ਪਰਮ ਸਤਿਕਾਰਯੋਗ ਸਿੱਖ ਪੰਥ ਦੇ ਪ੍ਰਚਾਰਕ ਜੀਓ,
    ਵਾਹਿਗੁਰੂ ਜੀ ਕਾ ਖ਼ਾਲਸਾ  ਵਾਹਿਗੁਰੂ ਜੀ ਕੀ ਫ਼ਤਿਹ
 ਜੂਨ 1935 ਤੋਂ ਇਕ ਸਾਧਾਰਨ ਸਿੱਖ ਹੋਣ ਕਰਕੇ, ਮੈਂ ਇਹ ਸੁਣਦਾ ਅਤੇ ਪੜ੍ਹਦਾ ਆ ਰਿਹਾ ਹਾਂ ਕਿ ਗੁਰੂ ਗਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ 16 ਅਗਸਤ 1604 ਨੂੰ ਕੀਤਾ ਗਿਆ ਸੀ ਅਤੇ ਫਿਰ 7 ਅਕਤੂਬਰ 1708 ਤੋਂ ਸਾਰੀ ਸਿੱਖ ਕੌਮ “ਗੁਰੂ ਗਰੰਥ ਸਾਹਿਬ” ਦਾ ਗੁਰਗੱਦੀ ਦਿਵਸ ਮਨਾਉਂਦੀ ਆ ਰਹੀ ਹੈ । ਗੁਰੂ ਗਰੰਥ ਸਾਹਿਬ ਦੀ ਆਰੰਭਤਾ ਇੰਜ ਕੀਤੀ ਹੋਈ ਹੈ:
(1)         ਪੰਨੇ 1 ਤੋਂ 8: “ਜਪੁ” (ਨਾਨਕ 30 ਵਾਰ);
(2)        ਪੰਨੇ 8 ਤੋਂ 12: “ਸੋ ਦਰੁ ਤੇ ਸੋ ਪੁਰਖੁ” (ਨਾਨਕ 14 ਵਾਰ);
(3)        ਪੰਨੇ 12-13: “ਸੋਹਿਲਾ” (ਨਾਨਕ 5 ਵਾਰ) 
ਪੰਨੇ 14 ਤੋਂ 1429, ਰਾਗਾਂ ਹੇਠ ਬਾਣੀ, ਹੋਰ ਸਲੋਕ ਅਤੇ ਅੰਤ ਵਿਚ “ਮੰਂੁਦਾਵਣੀ” ॥
 ਹੁਣ ਸਾਰੇ ਸਿੱਖ ਪ੍ਰਚਾਰਕ, ਕਥਾਕਾਰ, ਰਾਗੀ, ਭਾਈ, ਗਿਆਨੀ, ਪ੍ਰੋਫੈਸਰਜ਼, ਲੇਖਕ, ਪ੍ਰਬੰਧਕ ਇਹ ਦਸਣ ਦੀ ਕ੍ਰਿਪਾਲਤਾ ਕਰਨ ਕਿ “ਜਾਪੁ, 10 ਸਵੱਯੇ ਅਤੇ ਬੇਨਤੀ ਚੌਪਈ” ਉਚਾਰਣ ਕਰਨ ਸਮੇਂ ਕਿੰਨੀ ਵਾਰ “ਨਾਨਕ” ਲਿਖਿਆ ਮਿਲਦਾ ਹੈ ਅਤੇ ਕੀ ਇਨ੍ਹਾਂ ਦੇ ਆਰੰਭਕ ਵਿਚ ਮਹਲਾ 6, 7, 8 ਜਾਂ 10 ਲਿਖਿਆ ਹੋਇਆ ਹੈ ? 
ਕੀ ਐਸੀ ਵਾਰਤਾ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਹੈ ? ਜੇ ਨਹੀਂ, ਤਾਂ ਇਹ ਗੁਰਬਾਣੀ ਕਿਵੇਂ ?
ਦੇਖੋ, ਗੁਰੂ ਗਰੰਥ ਸਾਹਿਬ ਦਾ ਪੰਨਾ 920: “ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥”
 30 ਮਾਰਚ 1699 ਨੂੰ “ਖੰਡੇ ਦੀ ਪਾਹੁਲ” ਤਿਆਰ ਕਰਨ ਸਮੇਂ ਕੋਈ ਇਤਿਹਾਸਕ ਸੰਕੇਤ ਨਹੀਂ ਮਿਲਦਾ ਕਿ  ਕਿਹੜੀਆਂ ਪੰਜ ਜਾਂ ਸੱਤ ਬਾਣੀਆਂ ਪੜ੍ਹੀਆਂ ਗਈਆਂ ਸਨ ? 

ਫਿਰ, “ਦੀ ਸਿੱਖ ਗੁਰਦੁਆਰਾਜ਼ ਐਕਟ 1925” ਨੂੰ ਸਥਾਪਤ ਕੀਤੀ “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਗੁਰੂ ਸਾਹਿਬ ਦੇ ਹੁਕਮ ਤੋਂ ਬਿਨਾਂ ਕਿਵੇਂ ਐਸੀ ਹੇਰਾ-ਫੇਰੀ ਕਰ ਸਕਦੀ ਹੈ, ਜਦੋਂ ਹਰ ਰੋਜ਼ ਸਾਰਾ ਸਿੱਖ ਜਗਤ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਅਰਦਾਸਿ ਸਮੇਂ ਉਚਾਰਦਾ ਹੈ:
“ਸੱਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗਰੰਥ” !  
 ਇੰਜ ਪ੍ਰਤੀਤ ਹੋ ਰਿਹਾ ਹੈ ਕਿ 1870 ਦੇ ਨੇੜੇ-ਤੇੜੇ ਜਦੋਂ ਪੰਜਾਬੀ ਪ੍ਰੈਸ ਹੋਂਦ ਵਿਚ ਆਈ ਤਾਂ ਅੰਗਰੇਜ਼ਾਂ ਅਤੇ ਹਿੰਦੂਆਂ ਦੀ ਸਾਜ਼ਸ਼ਿ ਆਧੀਨ ਬਚਿਤ੍ਰ ਨਾਟਕ ਦੀਆਂ ਲਿੱਖਤਾਂ ਨੂੰ ਦਸਮ ਗ੍ਰੰਥ ਨਾਂ ਹੇਠ ਛਾਪਣਾ ਸ਼ੁਰੂ ਕਰ ਦਿੱਤਾ । ਨਹੀਂ ਤਾਂ (32) ਕੁ ਬੀੜਾਂ ਕਿਵੇਂ ਬਣ ਗਈਆਂ, ਜਿਨ੍ਹਾਂ ਦੀ “ਗੁਰਮਤਿ ਗਰੰਥ ਪ੍ਰਚਾਰਕ ਸਭਾ” ਨੇ 1885 ਤੋਂ 1897 ਤੱਕ ਪੜਤਾਲ ਕੀਤੀ ?
ਇਹ ਮਸਲਾ ਉਸ ਸਮੇਂ ਹੀ ਬੰਦ ਹੋ ਜਾਣਾ ਚਾਹੀਦਾ ਸੀ, ਪਰ ਸਿੱਖੀ ਭੇਸ ਵਿਚ ਵਿਚਰਦੇ ਹਿੰਦੂ ਆਪਣੀ ਚਾਲ ਵਿਚ ਕਾਮਯਾਬ ਹੋ ਗਏ ਅਤੇ ਉਸ ਸਮੇਂ ਤੋਂ ਸਿੱਖ ਕੌਮ ਖੱਜਲ-ਖ਼ੁਆਰ ਹੋ ਰਹੀ ਹੈ । ਫਰਵਰੀ 1945 ਨੂੰ ਖੰਡ ਵਿਚ ਲਪੇਟੀ ਜ਼ਹਿਰ ਦੀ ਗੋਲੀ ਸਿੱਖਾਂ ਦੇ ਮੂੰਹ ਵਿਚ ਪਾ ਦਿੱਤੀ, ਜਿਸ ਨੂੰ ਸਿੱਖ ਨਾ ਖਾਹ ਸਕੇ ਅਤੇ ਨਾ ਹੀ ਉਲਟੀ ਕਰ ਸਕੇ ? ਸਗੋਂ ਹੁਣ ਤਾਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਰੀ ਜ਼ਹਿਰ ਖਾਹ/ਪੀ ਕੇ ਹਿੰਦੂ ਬਣ ਜਾਓ, ਜਿਵੇਂ ਲਵ-ਕੁਸ਼ ਦੀ ਔਲਾਦ !
 ਗੁਰੂ ਗਰੰਥ ਸਾਹਿਬ ਵਿਚ ਅੰਕਿਤ ਬਾਣੀ: “ੴ ਸਤਿ ਨਾਮੁ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਿਤ ਅਜੂਨੀ ਸੈਭੰ ਗੁਰ ਪ੍ਰਸਾਦਿ ॥; ੴ ਸਤਿ ਨਾਮੁ ਗੁਰ ਪ੍ਰਸਾਦਿ ॥” ਨਾਲ ਆਰੰਭ ਹੁੰਦੀ ਹੈ । ਪਰ ਫਿਰ ਵੀ, ਸਿੱਖਾਂ ਦੀ ਅਰਦਾਸਿ ‘ਭਗੌਤੀ’ ਤੋਂ ਕਿਉਂ ਸ਼ੁਰੂ ਹੁੰਦੀ ਹੈ ? ਜੇ ਕੋਈ ਵੀ ਪ੍ਰਾਣੀ ‘ਵਾਰ ਦੁਰਗਾ ਕੀ (ਚੰਡੀ ਦੀ ਵਾਰ)’ ਦੇ ਸਾਰੇ (55) ਪੈਰੇ ਪੜ੍ਹ ਲਏ ਤਾਂ ਇਹ ਸਹਿਜੇ ਹੀ ਸਮਝ ਆ ਜਾਂਦੀ ਹੈ ਕਿ ਭਗਉਤੀ ਕਿਸ ਨੂੰ ਕਹਿੰਦੇ ਹਨ ? ਪਰ, ਗੁਰਬਾਣੀ ਦਾ ਪਾਠ ਕਰਨ ਵਾਲਿਆਂ ਨੂੰ ਤਾਂ ਹੁਣ ਤੱਕ ਪਤਾ ਲਗ ਹੀ ਗਿਆ ਹੋਵੇਗਾ ਕਿ ਅਸੀਂ ਅਰਦਾਸਿ ਅਕਾਲ ਪੁਰਖ ਅਗੇ ਨਹੀਂ ਕਰਦੇ ! 
ਇਵੇਂ ਹੀ, “ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ” ਕਿਸ ਗੁਰੂ ਸਾਹਿਬ ਨੇ ਉਚਾਰਿਆ ਹੋਇਆ ਹੈ ਅਤੇ ਇਹ ਗੁਰੂ ਗਰੰਥ ਸਾਹਿਬ ਦੇ ਕਿਸ ਪੰਨੇ ਲਿਖਿਆ ਹੋਇਆ ਮਿਲਦਾ ਹੈ ? “ਨਾਨਕ” ਕਿਸੇ ਬਾਹਰਲੀ ਤੁੱਕ ਨਾਲ ਜੋੜਣਾ, ਸਰਾ-ਸਰ ਕੁਫਰ ਦੇ ਬਰਾਬਰ ਹੈ !  ਕਿਵੇਂ ਅੱਠ ਪ੍ਰਾਣੀ (ਦੇਖੋ ਪਹਿਲਾ ਪੰਨਾ, ਸਿੱਖ ਰਹਿਤ ਮਰਯਾਦਾ, 1945) ਸਾਨੂੰ ਗ਼ਲਤ ਮਾਰਗ ਤੇ ਤੋਰੀ ਰੱਖ ਰਹੇ ਹਨ ? ਗੁਰਬਾਣੀ ਅਨੁਸਾਰ ਤਾਂ ਇਸ ਦਾ ਹੈਡਿੰਗ ਹੀ ਗ਼ਲਤ ਹੈ ਕਿਉਂਕਿ ‘ਰਹਿਤ’ ਤੋਂ ਭਾਵ ਹੈ ਕਿ ਇਹ ਕੰਮ ਨਹੀਂ ਕਰਨਾ । ਸਹੀ ਸ਼ਬਦਾਵਲੀ “ਰਹਤ” ਹੋਣੀ ਚਾਹੀਦੀ ਸੀ !
1709 ਤੋਂ 1929 ਤੱਕ ਕਿਹੜੀ ਰਹਤ ਮਰਯਾਦਾ ਮੰਨੀ ਜਾਂਦੀ ਸੀ ਅਤੇ ਕਿਹੜੀ ਅਰਦਾਸਿ ਪ੍ਰਚਲਤ ਸੀ ?
ਇਵੇਂ ਹੀ ‘ਰਾਗਮਾਲਾ’ ਦਾ ਸਵਾਲ ਹੈ ਜਿਸ ਨੂੰ ਗੁਰਬਾਣੀ ਨਹੀਂ ਕਿਹਾ ਜਾ ਸਕਦਾ ?
 ਖ਼ੈਰ, ਬਾਹਰ ਰਹਿੰਦੇ ਸਿੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਨ੍ਹਾਂ ਦੇ ਨੌਕਰਾਂ ਦੇ ਘੇਰੇ ਵਿਚ ਆਉਂਦੇ ਹੀ ਨਹੀਂ । ਇਸ ਲਈ ਉਨ੍ਹਾਂ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਹੀ ਸਿੱਖ ਰਹਤ ਮਰਯਾਦਾ ਹੈ, ਭਾਵ “ਗੁਰੂ ਗਰੰਥ ਸਾਹਿਬ”
ੴ ਸਤਿ ਨਾਮੁ ਤੋਂ ਲੈ ਮੁੰਦਾਵਣੀ ਤੱਕ ।
 ਆਓ, ਸੱਭ ਮਿਲ ਕੇ 2008 ਤੋਂ ਚਾਲੂ ਹੋਈ ਲਹਿਰ ਨੂੰ ਅੱਗੇ ਤੋਰੀਏ ਅਤੇ ਗੁਰਸਿੱਖ ਇੱਕਠੇ ਹੋ ਕੇ, ਸਿੱਖ ਰਹਤ ਮਰਯਾਦਾ ਵਿਚ ਕੀਤੀਆਂ ਗਲਤੀਆਂ ਨੂੰ ਸੁਧਾਰ ਲਈਏ !
 ਖਿਮਾ ਦਾ ਜਾਚਕ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)      

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.