ਕੈਟੇਗਰੀ

ਤੁਹਾਡੀ ਰਾਇ



ਗੁਰਬਾਣੀ ਦਰਸ਼ਨ
(ਦੋ ਸ਼ਬਦ , ਭਾਗ-ਚੌਥਾ)
(ਦੋ ਸ਼ਬਦ , ਭਾਗ-ਚੌਥਾ)
Page Visitors: 2938

 

                                                                                 ੴਸਤਿ ਗੁਰ ਪ੍ਰਸਾਦਿ ॥
                                                                                  ( ਗੁਰਬਾਣੀ ਦਰਸ਼ਨ )
                                                                                 (ਦੋ ਸ਼ਬਦ , ਭਾਗ-ਚੌਥਾ)
       . ਸਿਮਰਨ ,
ਕੀਰਤੀ , ਵਡਿਆਈ , ਗਾ ਕੇ ਵੀ ਕੀਤੀ ਜਾ ਸਕਦੀ ਹੈ , ਅਤੇ ਮਨ ਵਿਚ ਵੀ ਕੀਤੀ ਜਾ ਸਕਦੀ ਹੈ । ਗਾ ਕੇ ਕੀਤੀ ਕੀਰਤੀ (ਕੀਰਤਨ) ਵੀ ਤਾਂ ਹੀ ਲਾਹੇਵੰਦ ਹੈ , ਜੇ ਗਾਉਣ ਵੇਲੇ ਜ਼ਬਾਨ ਦੇ ਨਾਲ ਮਨ ਦਾ ਵੀ ਸੁਮੇਲ ਹੋਵੇ । ਮਨ ਦੇ ਸੁਮੇਲ ਤੋਂ ਬਗੈਰ ਗਾਇਆ, ਕੀਰਤਨ ਨਹੀਂ , ਸਿਰਫ ਗਾਣਾ ਹੈ ।
ਕੀਰਤਨ ਤੋਂ ਅਗਾਂਹ ਸਿਮਰਨ ਦਾ ਡੰਡਾ ਹੈ । ਸਿਮਰਨ ਲਫਜ਼ ਸਮਰਣ ਤੋਂ ਬਣਿਆ ਹੈ , ਜਿਸ ਦਾ ਅਰਥ ਹੈ ਯਾਦ ਕਰਨਾ , ਯਾਦ ਰਖਣਾ।  ਜਿਵੇਂ ਸਕੂਲੀ ਬੱਚੇ, ਸਕੂਲੋਂ ਮਿਲੀ ਸਿਖਿਆ ਨੂੰ ਘਰ ਆ ਕੇ ਮੁੜ ਮੁੜ ਕੇ ਯਾਦ ਕਰਦੇ ਹਨ, ਉਸੇ ਤਰ੍ਹਾਂ ਸ਼ਬਦ ਵਿਚਾਰ  ਨਾਲ ਮਿਲੇ ਗਿਆਨ ਨੂੰ ਵਾਰ-ਵਾਰ ਯਾਦ ਕਰਨ ਦੀ ਲੋੜ ਪੈਂਦੀ ਹੈ । ਇਸ ਦੇ ਹੀ ਸਮਾਨ-ਅਰਥੀ ਲਫ਼ਜ਼  ਹਨ,ਧਿਆਉਣਾ,ਅਰਾਧਣਾ। ਇਹ ਸਿਮਰਨ, ਜ਼ਬਾਨ ਨਾਲ ਕਰਨਾ ਅਸੰਭਵ ਹੈ, ਕਿਉਂਕਿ ਇਸ ਦੀ ਸ਼ਰਤ ਹੈ,

 ਸਦਾ ਸਦਾ ਪ੍ਰਭੁ ਸਿਮਰੀਐ ਅੰਤਰਿ ਰਖੁ ਉਰ ਧਾਰਿ ॥ (47) ਅਤੇ
ਸਿਮਰਉ ਦਿਨੁ ਰੈਨਿ ਸਾਸ ਗਿਰਾਸਾ ॥ (177) ਅਤੇ
ਆਠ ਪਹਰ ਸਿਮਰਹੁ ਪ੍ਰਭ ਨਾਮੁ ॥ ਅਨਿਕ ਤੀਰਥ ਮਜਨੁ ਇਸਨਾਨੁ ॥ (184) ਅਤੇ
ਮਰਿ ਨਾ ਜਾਹੀ ਜਿਨਾ ਬਿਸਰਤ ਰਾਮ ॥ਨਾਮ ਬਿਹੂਨ ਜੀਵਨ ਕਉਨ ਕਾਮ ॥ (188) ਅਤੇ
ਹੋਹਿ ਅਚਿੰਤੁ ਬਸੈ ਸੁਖ ਨਾਲਿ ॥ਸਾਸਿ ਗ੍ਰਾਸਿ ਹਰਿ ਨਾਮੁ ਸਮਾਲਿ ॥ (289) ਅਤੇ
ਗੁਰ ਕਾ ਸਬਦੁ ਰਿਦੇ ਮਹਿ ਚੀਨਾ ॥ ਸਗਲ ਮਨੋਰਥ ਪੂਰਨ ਆਸੀਨਾ ॥ (804) ਅਤੇ
ਕਿਆ ਸਵਣਾ ਕਿਆ ਜਾਗਣਾ ਗੁਰਮੁਖਿ ਤੇ ਪਰਵਾਣੁ ॥
ਜਿਨਾ ਸਾਸਿ ਗਿਰਾਸਿ ਨ ਵਿਸਰੈ ਸੇ ਪੂਰੇ ਪੁਰਖ ਪਰਧਾਨ ॥
(313) ਅਤੇ
ਜਿਨਿ ਕੀਨੀ ਸਭ ਪੂਰਨ ਆਸਾ ॥ ਸਿਮਰਉ ਦਿਨੁ ਰੈਨਿ ਸਾਸ ਗਿਰਾਸਾ ॥ (177) ਅਤੇ
ਸਾਸਿ ਸਾਸਿ ਸਿਮਰਹੁ ਗੋਬਿੰਦ ॥ ਮਨ ਅੰਤਰ ਕੀ ਉਤਰੈ ਚਿੰਦ ॥ (295) ਅਤੇ
ਸੰਤਾ ਕੀ ਇਹ ਰੀਤਿ ਨਿਰਾਲੀ ॥ ਪਾਰਬ੍ਰਹਮ ਕਰਿ ਦੇਖਹਿ ਨਾਲੀ ॥
ਸਾਸਿ ਸਾਸਿ ਆਰਾਧਨਿ ਹਰਿ ਹਰਿ ਕਿਉ ਸਿਮਰਤ ਕੀਜੈ ਆਲਕਾ ॥
(1085)
ਇਹ ਸਿਮਰਨ ਜ਼ਬਾਨ ਦਾ ਨਹੀਂ ਮਨ ਦਾ ਵਿਸ਼ਾ ਹੈ। ਇਸ ਬਾਰੇ ਗੁਰਬਾਣੀ ਸੇਧ ਹੈ ,
ਸਿਮਰਿ ਮਨਾ ਤੂ ਸਾਚਾ ਸੋਇ ॥ ਹਲਤਿ ਪਲਤਿ ਤੁਮਰੀ ਗਤਿ ਹੋਇ ॥ (1148)
ਹੇ ਮੇਰੇ ਮਨ ਤੂੰ , ਉਸ ਸਦਾ ਕਾਇਮ ਰਹਣ ਵਾਲੇ ਨੂੰ ਸਿਮਰਿਆ ਕਰ , ਇਸ ਨਾਲ ਇਸ ਲੋਕ ਅਤੇ ਪਰਲੋਕ ਵਿਚ ਤੇਰੀ ਗਤੀ ਹੋ ਜਾਵੇਗੀ ।  ਗਲ ਮਨ ਨੂੰ ਸਮਬੋਧਤ , ਮਨ ਨਾਲ ਸਬੰਧਤ । ਅਤੇ, 
 ਸਿਮਰਿ ਮਨਾ ਦਾਮੋਦਰੁ ਦੁਖਹਰੁ ਭੈ ਭੰਜਨੁ ਹਰਿ ਰਾਇਆ ॥ (248)
ਹੇ ਮੇਰੇ ਮਨ ਤੂੰ , ਉਸ ਦਮੋਦਰ (ਪ੍ਰਭੂ) ਨੂੰ ਸਿਮਰ , ਜੋ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ , ਡਰ ਦੂਰ ਕਰਨ ਵਾਲਾ , ਇਕੋ  ਇਕ ਸਦੀਵੀ ਰਾਜਾ ਹੈ । ਉਹੀ ਗੱਲ , ਮਨ ਨੂੰ ਸਮਂੌਧਤ , ਮਨ ਨਾਲ ਸਬੰਧਤ । ਅਤੇ,
 ਅਗਮ ਅਗੋਚਰ ਸਦਾ ਬੇਅੰਤਾ ॥ ਸਿਮਰਿ ਮਨਾ ਪੂਰੇ ਗੁਰ ਮੰਤਾ ॥ (184)
ਹੇ ਮੇਰੇ ਮਨ ਤੂੰ , ਗੁਰ (ਸ਼ਬਦ) ਦੀ ਸਿਖਿਆ ਅਨੁਸਾਰ , ਉਸ ਕਰਤਾਰ ਨੂੰ ਸਿਮਰਿਆ ਕਰ , ਜੋ ਹਰ ਕਿਸੇ ਦੀ ਪਹੁੰਚ ਤੋਂ  ਬਾਹਰ ਹੈ, ਜੋ ਗਿਆਨ ਇੰਦਰੀਆਂ ਦਾ ਵਿਸ਼ਾ ਨਹੀਂ ਹੈ । ਉਹੀ ਸੰਬੋਧਨ , ਮਨ ਨੂੰ ਅਤੇ ਮਨ ਨਾਲ ਸਬੰਧਤ । ਅਤੇ ,
ਸਿਮਰਿ ਮਨਾ ਰਾਮ ਨਾਮੁ ਚਿਤਾਰੇ ॥ ਬਸਿ ਰਹੇ ਹਿਰਦੈ ਗੁਰ ਚਰਨ ਪਿਆਰੇ ॥ (803)
 ਹੇ ਮੇਰੇ ਮਨ ਤੂੰ , ਧਿਆਨ ਜੋੜ ਕੇ ਰਾਮ ਦਾ ਨਾਮ ਸਿਮਰਿਆ ਕਰ । ਪਰ ਇਹ ਉਹੀ ਕਰ ਸਕਦਾ ਹੈ ,ਜਿਸ ਦੇ ਹਿਰਦੇ  ਵਿਚ , ਪਿਆਰੇ ਗੁਰੂ ਦੇ ਚਰਨ ਵਸ ਰਹੇ ਹੋਣ , ਜੋ ਗੁਰ (ਸ਼ਬਦ) ਦੀ ਸਿਖਿਆ ਦਾ ਪਾਲਣ ਕਰ ਰਿਹਾ ਹੋਵੇ । ਸੋ ਹੇ ਮਨ  ਤੂੰ ਵੀ ਸ਼ਬਦ ਗੁਰੂ ਦਾ ਆਸਰਾ ਲੈ ਕੇ , ਉਸ ਦੀ ਸਿਖਿਆ ਅਨੁਸਾਰ ਇਹ ਕੰਮ ਕਰਿਆ ਕਰ । ਉਹੀ ਮਨ ਨਾਲ ਸਬੰਧਤ , ਮਨ ਨੂੰ ਸੰਬੋਧਨ । ਅਤੇ,
ਮਨ ਬਚ ਕ੍ਰਮ ਪ੍ਰਭੁ ਅਪਨਾ ਧਿਆਈ ॥ ਨਾਨਕ ਦਾਸ ਤੇਰੀ ਸਰਣਾਈ ॥ (200)
ਹੇ ਨਾਨਕ ਆਖ , ਹੇ ਗੁਰੂ ਮੈਂ ਨਿਮਾਣੇ ਨੇ ਤੇਰੀ ਸਰਣ ਲਈ ਹੈ , ਮਿਹਰ ਕਰ, ਤਾਂ ਜੋ ਮੈਂ ਮਨੋਂ ਕਰਤਾਰ ਨੂੰ ਧਿਆਉਂਦਾ ਰਹਾਂ , ਸਿਮਰਦਾ ਰਹਾਂ । ਜੇ ਕੁਝ ਆਖਾਂ ਤਾਂ ਉਹ ਵੀ ਪ੍ਰਭੂ ਦੀ ਸਿਫਤ ਸਲਾਹ ਹੀ ਹੋਵੇ ਅਤੇ ਮੇਰੇ ਕਰਮ ਵੀ ਮੇਰੇ ਬਚਨਾਂ  ਮੁਤਾਬਕ ਹੀ ਹੋਣ , ਦੋਵਾਂ ਵਿਚ ਕੋਈ ਫਰਕ ਨਾ ਹੋਵੈ ।  ਮਨ ਦੇ ਨਾਲ , ਬਚਨ ਵੀ ਗੁਰੂ ਦੀ ਸਿਖਿਆ ਅਨੁਸਾਰ ਬੋਲਣ ਅਤੇ ਕਰਮ ਵੀ ਉਸੇ ਅਨੁਸਾਰ ਕਰਨ ਦੀ ਅਰਦਾਸ , ਬੇਨਤੀ  । ਏਨਾ ਕੁਝ ਹੋਣ ਤੇ ਵੀ , ਪੁਜਾਰੀ ਲਾਣਾ , ਅਖੌਤੀ ਸੰਤ , ਪਖੰਡੀ ਬ੍ਰਹਮਗਿਆਨੀ , ਡੇਰੇਦਾਰ , ਟਕਸਾਲੀਏ , ਸਿੱਖਾਂ ਨੂੰ  ਕੁਰਾਹੇ ਪਾਉਂਦੇ ਰਹਿੰਦੇ ਹਨ ।ਸਿਰਫ ਇਸ ਕਰ ਕੇ ਕਿ ਸਿੱਖ , ਆਪ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈਣ ਦੀ ਥਾਂ , ਇਨ੍ਹਾਂ ਦੇ ਗਪੌੜਿਆਂ ਨੂੰ ਹੀ ਅਟੱਲ ਬਚਨ ਸਮਝ ਲੈਂਦੇ ਹਨ । ਅੱਜ ਕਲ ਸ਼ਬਦ ਵਿਚਾਰ ਦੀ ਇਸ ਸਿਖਿਆ ਨੂੰ ਨਕਾਰਦੇ ,  ਗੁਰਦਵਾਰਿਆਂ ਵਿਚ ਇਕ ਨਵਾਂ ਪਖੰਡ ਸ਼ੁਰੂ ਹੋ ਗਿਆ ਹੈ । ਪਹਿਲਾਂ ਜਸਬੀਰ ਸਿੰਘ ਖੰਨੇ ਵਾਲੇ ਦੀ ਕੈਸਿਟ ਲਗਾ ਕੇ ,  ਕਮਰੇ ਵਿਚ ਹਨੇਰਾ ਕਰ ਕੇ , ਝੁੰਬਲ ਮਾਟਾ ਕਰ ਕੇ , ਉਸ ਕੈਸਿਟ ਦੇ ਬੋਲਾਂ ਦੇ ਨਾਲ  ਨਾਲ , ਅੱਧਾ ਘੰਟਾ ਵਾਹਿਗੁਰੂ- ਵਾਹਿਗੁਰੂ ਕਰਨ ਨੂੰ ਸਿਮਰਨ ਕਿਹਾ ਜਾਂਦਾ ਸੀ । ਉਨ੍ਹਾਂ ਦੇ ਅਕਾਲ ਚਲਾਣੇ ਮਗਰੋਂ ਅੱਜ ਕਲ , ਪਤਾ ਨਹੀਂ ਕਿਸ ਸੰਤ,
ਕਿਸ ਬ੍ਰਹਮ ਗਿਆਨੀ ਦੀ ਸਿਖਿਆ ਅਨੁਸਾਰ , ਸੰਗਤ ਵਿਚ ਕੁਝ ਲੋਕ ਗਾਉਂਦੇ ਹਨ ,
“ ਪ੍ਰਭੁ ਕਾ ਸਿਮਰਨ ਸਭ ਤੇ ਊਚਾ  ॥“ 
ਅਤੇ ਬਾਕੀ ਮਗਰੋਂ ਕਹਿੰਦੇ ਹਨ ਵਾਹਿਗੁਰੂ , ਵਾਹਿਗੁਰੂ , ਵਾਹਿਗੁਰੂ , ਵਾਹਿਗੁਰੂ ।
ਯਾਨੀ ਪ੍ਰਭੂ ਦਾ ਜੋ ਸਿਮਰਨ ਸਭ ਤੋਂ ਉੱਤਮ ਚੀਜ਼ ਹੈ , ਉਹ ਹੈ ਢੋਲਕੀਆਂ ਛੈਣਿਆਂ ਨਾਲ ਵਾਹਿਗੁਰੂ , ਵਾਹਿਗੁਰੂ ਰਟਣਾ । ਸੋਚ ਰਿਹਾ ਹਾਂ ਕਿ ਆਮ ਆਦਮੀ ਤਾਂ ਮਹਿੰਗਾਈ ਦੇ ਇਸ ਯੁਗ ਵਿਚ , ਬਹੁਤ ਥੋੜਾ ਵੇਹਲ ਕੱਢ ਪਾਉਂਦੇ ਹਨ। ਉਸ ਵੇਲੇ  ਵਿਚ ਵੀ ਉਹ ਵੇਹਲੜ ਸਾਧਾਂ ਵੱਲੋਂ ਦੱਸੇ ਕਰਮ ਕਾਂਡ ਦੇ ਬਹੁਤ ਥੋੜੇ ਹਿਸੇ ਦਾ ਹੀ ਰੱਟਾ ਲਾ ਪਾਉਂਦੇ ਹਨ , ਗੁਰਬਾਣੀ  ਵਿਚਾਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ । ਪਰ ਵੇਹਲੜ ਸਾਧ ਤਾਂ ਅਪਣੇ ਆਪ ਨੂ ਗੁਰਬਾਣੀ ਦਾ ਮਹਾਨ ਗਿਆਤਾ  ਪਰਚਾਰਦੇ ਹਨ । ਕੀ ਉਨ੍ਹਾਂ ਨੇ ਗੁਰਬਾਣੀ ਦੀਆਂ ਇਹ ਤੁਕਾਂ ਕਦੀ ਨਹੀਂ ਪੜ੍ਹੀਆਂ ?
ਸਿਮਰੈ ਧਰਤੀ ਅਰੁ ਆਕਾਸਾ ॥ ਸਿਮਰਹਿ ਚੰਦ ਸੂਰਜ ਗੁਣਤਾਸਾ ॥
ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰੈ ਸਗਲ ਉਪਾਰਜਨਾ ॥1॥
ਸਿਮਰਹਿ ਖੰਡ ਦੀਪ ਸਭਿ ਲੋਆ ॥ ਸਿਮਰਹਿ ਪਾਤਾਲ ਪੁਰੀਆ ਸਚੁ ਸੋਆ ॥
ਸਿਮਰਹਿ ਖਾਣੀ ਸਿਮਰਹਿ ਬਾਣੀ ਸਿਮਰਹਿ ਸਗਲੇ ਹਰਿ ਜਨਾ ॥2॥
ਸਿਮਰਹਿ ਬ੍ਰਹਮਾ ਬਿਸਨ ਮਹੇਸਾ ॥ ਸਿਮਰਹਿ ਦੇਵਤੇ ਕੋੜਿ ਤੇਤੀਸਾ ॥
ਸਿਮਰਹਿ ਜਖ੍ਹਿ ਦੈਤ ਸਭਿ ਸਿਮਰਹਿ ਅਗਨਤੁ ਨ ਜਾਈ ਜਸੁ ਗਨਾ ॥3॥
ਸਿਮਰਹਿ ਪਸੁ ਪੰਖੀ ਸਭਿ ਭੂਤਾ ॥ ਸਿਮਰਹਿ ਬਨ ਪਰਬਤ ਅਉਧੂਤਾ ॥
ਲਤਾ ਬਲੀ ਸਾਖ ਸਭ ਸਿਮਰਹਿ ਰਵਿ ਰਹਿਆ ਸੁਆਮੀ ਸਭ ਮਨਾ ॥4॥
ਸਿਮਰਹਿ ਥੂਲ ਸੂਖਮ ਸਭਿ ਜੰਤਾ ॥ ਸਿਮਰਹਿ ਸਿਧ ਸਾਧਿਕ ਹਰਿ ਮੰਤਾ ॥
ਗੁਪਤ ਪ੍ਰਗਟ ਸਿਮਰਹਿ ਪ੍ਰਭ ਮੇਰੇ ਸਗਲ ਭਵਨ ਕਾ ਪ੍ਰਭ ਧਨਾ ॥5॥
ਸਿਮਰਹਿ ਨਰ ਨਾਰੀ ਆਸਰਮਾ ॥ ਸਿਮਰਹਿ ਜਾਤਿ ਜੋਤਿ ਸਭਿ ਵਰਨਾ॥
ਸਿਮਰਹਿ ਗੁਣੀ ਚਤੁਰ ਸਭਿ ਬੇਤੇ ਸਿਮਰਹਿ ਰੈਣੀ ਅਰੁ ਦਿਨਾ ॥6॥
ਸਿਮਰਹਿ ਘੜੀ ਮੂਰਤ ਪਲ ਨਿਮਖਾ ॥ ਸਿਮਰੈ ਕਾਲੁ ਅਕਾਲੁ ਸੁਚਿ ਸੋਚਾ ॥
ਸਿਮਰਹਿ ਸਉਣ ਸਾਸਤ੍ਰ ਸੰਜੋਗਾ ਅਲਖੁ ਨ ਲਖੀਐ ਇਕੁ ਖਿਨਾ ॥
7॥ (1078-79)
   ਜੇ ਪੜ੍ਹੀਆਂ ਹਨ ਤਾਂ ਇਹ ਸੰਗਤ ਨੂੰ ਕਿਉਂ ਨਹੀਂ ਸੁਣਾਉਂਦੇ ? ਇਨ੍ਹਾਂ ਦਾ ਮਤਲਬ ਕਿਉਂ ਨਹੀਂ ਸਮਝਾਉਂਦੇ ? ਇਸ ਦੀ ਵਿਆਖਿਆ ਕਿਉਂ ਨਹੀਂ ਕਰਦੇ ਕਿ ਇਹ ਚੀਜ਼ਾਂ ,ਧਰਤੀ , ਆਕਾਸ਼ , ਸੂਰਜ , ਚੰਦ , ਪਉਣ (ਹਵਾ) ਪਾਣੀ , ਬੈਸੰਤਰ (ਅੱਗ) , ਖੰਡ (ਸ੍ਰਿਸ਼ਟੀ ਦੇ ਟੁਕੜੇ) ,ਦੀਪ (ਟਾਪੂ), ਲੋਆ (ਧਰਤੀਆਂ), ਪਾਤਾਲ , ਪੁਰੀਆਂ (ਸ਼ਹਿਰ), ਖਾਣੀ (ਪੈਦਾਇਸ਼ ਦੇ ਸਾਧਨ), ਬਾਣੀ (ਬਣਾਵਟ , ਖਾਣੀਆਂ ਨਾਲ ਬਣੇ ਆਕਾਰ) , ਪਸੂ , ਪੰਛੀ ,ਬਨ (ਜੰਗਲ), ਪਰਬਤ , ਵੇਲਾਂ , ਬੱਲੀ (ਦਰੱਖਤਾਂ ਦੇ ਤਣੇ) , ਸਾਖ (ਟਾਹਣੀਆਂ) ਕਿਹੜੇ ਸਾਜਾਂ ਦੇ ਨਾਲ ਵਾਹਿਗੁਰੂ , ਵਾਹਿਗੁਰੂ ਕਰਦੇ ਉਸ ਨੂੰ ਸਿਮਰ ਰਹੇ ਹਨ ?
   ਸਪਸ਼ਟ ਹੈ ਕਿ ਇਹ ਸਾਰੀਆਂ ਚੀਜ਼ਾਂ , ਕਰਤਾਰ ਦੇ ਹੁਕਮ , ਉਸ ਦੇ ਬਣਾਏ ਨਿਯਮ ਕਾਨੂਨ , ਉਸ ਦੀ ਰਜ਼ਾ ਵਿਚ ਚਲ ਰਹੇ ਹਨ । ਉਸ ਦੇ ਹੁਕਮ ਵਿਚ ਚਲਣਾ ਹੀ , ਉਸ ਦਾ ਨਾਮ ਸਿਮਰਨ ਹੈ ।ਜਿਸ ਨੂੰ ਆਪਾਂ ਨਾਮ ਵਿਚ ਵਿਚਾਰ ਆਏ ਹਾਂ । ਬੰਦੇ ਲਈ ਵੀ ਇਹੀ ਸਿਮਰਨ ਹੈ ਕਿ ਉਹ ,ਪ੍ਰਭੂ ਦੀ ਰਜ਼ਾ , ਉਸ ਦੇ ਹੁਕਮ ਵਿਚ ਚਲੇ ।

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.