ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਢੇਸੀ
ਪੰਜਾਬ ਘੁੰਮਣ ਗਿਆ ਪਰਿਵਾਰ ਬੇਟੀ ਦੀ ਅਰਥੀ ਲੈ ਕੇ ਪਰਤਿਆ
ਪੰਜਾਬ ਘੁੰਮਣ ਗਿਆ ਪਰਿਵਾਰ ਬੇਟੀ ਦੀ ਅਰਥੀ ਲੈ ਕੇ ਪਰਤਿਆ
Page Visitors: 2895

 ਪੰਜਾਬ ਘੁੰਮਣ ਗਿਆ ਪਰਿਵਾਰ ਬੇਟੀ ਦੀ ਅਰਥੀ ਲੈ ਕੇ ਪਰਤਿਆ
ਇਹਨੀ ਦਿਨੀ ਪੰਜਾਬੀ ਅਖਬਾਰਾਂ ਅਤੇ ਰਸਾਲਿਆਂ ਵਿਚ ਅੱਠ ਸਾਲਾ ਬੱਚੀ ਗੁਰਕਿਰਨ ਕੌਰ ਦੀ ਦਰਦਨਾਕ ਮੌਤ ਦੀ ਸਨਸਨੀ-ਖੇਜ਼ ਖਬਰ ਨਾਲ ਸਾਰਾ ਹੀ ਬਰਤਾਨਵੀ ਭਾਈਚਾਰਾ ਸੋਗ ਵਿਚ ਡੁੱਬਿਆ ਹੋਇਆ ਹੈ ਇਹ ਪਰਿਵਾਰ ਪੰਜਾਬ ਛੁੱਟੀਆਂ ਕੱਟਣ ਗਿਆ ਸੀ ਬੱਚੀ ਦੇ ਬਿਮਾਰ ਹੋਣ ਤੇ ਖੰਨਾਂ ਦੇ ਇੱਕ ਛੋਟੇ ਜਹੇ ਹਸਪਤਾਲ ਵਿਚ ਇਸ ਨੂੰ ਭਰਤੀ ਕਰਵਾਇਆ ਗਿਆ ਸੀ ਬੱਚੀ ਦੀ ਮਾਤਾ ਅੰਮ੍ਰਿਤ ਕੌਰ ਦੇ ਦੱਸਣ ਮੁਤਾਬਿਕ ਸਟਾਫ ਵਲੋਂ ਭੇਦਭਰੀ ਹਾਲਤ ਵਿਚ ਟੀਕਾ ਲਾਉਂਦਿਆਂ ਹੀ ਗੁਰਲੀਨ ਦੀਆਂ ਅੱਖਾਂ ਉਪਰ ਚੜ੍ਹ ਗਈਆਂ ਅਤੇ ਉਸ ਦਾ ਚਿਹਰਾ ਪੀਲਾ ਭੂਕ ਹੋਗਿਆ
ਪਰਿਵਾਰ ਨੂੰ ਸ਼ੱਕ ਹੈ ਕਿ ਸਿਹਤ ਕਰਮੀਆਂ ਵਲੋਂ ਇਸ ਬੱਚੀ ਦੇ ਸ਼ਰੀਰਕ ਅੰਗ ਕੱਢਣ ਦੀ ਅਸਫਲ ਕੋਸ਼ਿਸ਼ ਕਾਰਨ ਹੀ ਇਹ ਭਾਣਾਂ ਵਾਪਰਿਆ ਹੈਜਦੋਂ ਇਸ ਬੱਚੀ ਦੀ ਮਿਰਤਕ ਦੇਹ ਨੂੰ
ਬਰਤਾਨੀਆਂ ਵਿਚ ਲਿਆਂਦਾ ਗਿਆ ਤਾਂ ਉਸ ਦੇ ਸ਼ਰੀਰ ਦੇਕਈ ਅੰਗ ਗਾਇਬ ਸਨ ਬਰਮਿੰਘਮ 'ਚ ਉਥੋਂ ਦੇ ਕੋੰਸਲਰ ਨਰਿੰਦਰ ਕੂਨਰ ਤੇ ਲੇਡੀ ਵੂਡ ਦੇ ਐਮ ਪੀ ਸ਼ਬਾਨਾ ਮਹਿਮੂਦ ਵੀ ਪਰਿਵਾਰ ਦੀ ਇਸ ਮੁਹਿੰਮ 'ਚ ਸ਼ਾਮਿਲ ਹੋ ਗਏ ਹਨ ਤਾਂਕਿ ਭਾਰਤੀ ਤੇ ਬਰਤਾਨੀਆ ਸਰਕਾਰ 'ਤੇ ਜਵਾਬ ਦੇਣ ਲਈ ਦਬਾਅ ਪਾਇਆ ਜਾ ਸਕੇਸਿੱਖ ਕੌਂਸਲ ਯੂ ਕੇ ਨੇ ਵੀ ਇਸ ਸਬੰਧੀ ਦਿੱਲੀ ਵਿਚ
ਬਰਤਾਨਵੀ ਹਾਈ ਕਮਿਸ਼ਨ, ਬਰਤਾਨਵੀ ਵਿਦੇਸ਼ ਵਿਭਾਗ ਅਤੇ ਕਾਮਨਵੈਲਥ ਆਫਿਸ ਨੂੰ ਬੇਨਤੀ ਕੀਤੀ ਹੈ ਕਿ ਉਹ ਨੌਨ ਰੈਜ਼ੀਡੈਂਟ ਇੰਡੀਅਨਜ਼ ਅਤੇ ਵਿਜ਼ਟਰਜ਼ ਨਾਲ ਸਬੰਧਤ ਅਜੇਹੇ ਮਸਲਿਆਂ ਸਬੰਧੀ ਦਖਲ ਦੇਣ ਤਾਂਕਿ ਭਾਰਤ ਵਿਚ ਜਾਣ ਵਾਲਿਆਂ ਦੀ ਸੁਰੱਖਆ  ਨੂੰ ਯਕੀਨੀ ਬਣਾਇਆ ਜਾਵੇਸਿੱਖ ਕੌਂਸਲ ਯੂ ਕੇ ਨੇ ਸਾਰੇ ਪੰਜਾਬੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਅਜੇਹੇ ਕੇਸਾਂ ਦੀ ਗੰਭੀਰਤਾ ਨੂੰ ਸਮਝਣ ਲਈ ਉਹ ਸਿੱਖ ਕੌਂਸਲ ਨਾਲ ਤਾਲ ਮੇਲ ਕਰਨ ਅਤੇ ਜੇਕਰ ਕਿਸੇ ਵੀ ਭੈਣ ਭਰਾ ਨਾਲ ਪੰਜਾਬ ਜਾਂ ਭਾਰਤ ਵਿਚ ਐਸਾ ਕੋਈ ਵਾਕਿਆ ਵਾਪਰਿਆ ਹੈ ਜਾਂ ਕਿਸੇ ਨੂੰ ਅਜੇਹੇ ਕਿਸੇ
ਕੇਸ ਬਾਰੇ ਜਾਣਕਾਰੀ ਹੈ ਤਾਂ ਉਹ ਜ਼ਰੂਰ ਸਿੱਖ ਕੌਂਸਲ ਨਾਲ ਰਾਬਤਾ ਕਰਨ
ਇਸ ਅਭਾਗੀ ਬੱਚੀ ਦੇ ਸਬੰਧ ਵਿਚ ਕੀ ਭਾਣਾਂ ਵਰਤਿਆ ਹੈ ਇਸ ਸਬੰਧੀ ਬੇਸ਼ਕ ਅਸੀਂ ਬਹੁਤਾ ਕੁਝ ਯਕੀਨ ਨਾਲ ਨਹੀਂ ਕਹਿ ਸਕਦੇ ਪਰ ਇੱਕ ਗੱਲ ਨਿਸ਼ਚਿਤ ਹੈ ਕਿ ਪੰਜਾਬ ਜਾਂ ਭਾਰਤ ਵਿਚ ਡਾਕਟਰੀ ਕਿੱਤੇ ਨਾਲ ਜੁੜੇ ਹੋਏ ਲੱਖਾਂ ਐਸੇ ਸਿਹਤ ਕਰਮੀ ਹਨ ਜਿਹਨਾ ਦਾ ਪ੍ਰਮੁਖ ਨਿਸ਼ਾਨਾ ਪੈਸੇ ਕਮਾਉਣਾਂ ਹੈ ਨਾਂਕਿ ਮਨੁੱਖਤਾ ਦੀ ਸੇਵਾ ਕਰਨਾਂ , ਜਦ ਕਿ ਡਾਕਟਰੀ ਦਾ ਕਿੱਤਾ ਮਨੁੱਖੀ ਸੇਵਾ ਅਤੇ ਸਮੱਰਪਣ ਦਾ ਕਿੱਤਾ ਅਖਵਾਉਂਦਾ ਹੈ
ਅਸੀਂ ਆਪਣੀ ਆਮ ਗੱਲਬਾਤ ਵਿਚ ਡਾਕਟਰਾਂ ਨੂੰ ਰੱਬ ਦਾ ਦੂਜਾ ਰੂਪ ਕਹਿੰਦੇ ਹਾਂ ਪਰ ਜੇਕਰ ਇਹੀ ਲੋਕ ਜੀਵਨ ਬਚਾਉਣ ਦੀ ਥਾਂ ਕੇਵਲ ਪੈਸੇ ਕਮਾਉਣ ਦੇ ਨਿਸ਼ਾ ਨੇ ਨੂੰ ਤਰਜੀਹ ਦੇਣਗੇ ਤਾਂ ਹੈਵਾਨੀ ਕਾਰੇ ਤਾਂ ਹੋਣਗੇ ਹੀ ਪੰਜਾਬ ਵਿਚ ਤਾਂ ਵੈਸੇ ਵੀ ਥਾਂ-ਪੁਰ ਥਾਂ ਸੜਕ ਛਾਪ ਡਾਕਟਰ ਬੈਠ ਹਨ ਜਿਹਨਾਂ ਕੋਲ ਸਰਕਾਰੀ ਤੌਰ ਤੇ ਮਨਜ਼ੂਰ ਸ਼ੁਦਾ ਸਰਟੀਫਿਕੇਟ ਅਤੇ ਲੋੜੀਂਦੇ ਹੱਕ ਨਹੀਂ ਹੁੰਦੇ ਅਤੇ ਥਾਂਪੁਰ-ਥਾਂ ਦਵਾਈਆਂ ਦੀਆਂ ਦੁਕਾਨਾਂ ਤੇ ਬਨਾਉਟੀ ਦਵਾਈਆਂ ਅਤੇ ਨਸ਼ੇ ਵੇਚਣ ਦਾ ਦੋ ਨੰਬਰ ਦਾ ਧੰਦਾ ਹੋ ਰਿਹਾ ਹੈਮਨੁੱਖੀ ਅੰਗ ਕੱਢਣ ਅਤੇ ਇਹਨਾ ਦੀ ਚੋਰ ਬਜ਼ਾਰੀ ਦੀਆਂ ਖਬਰਾਂ ਵੀ ਆਮ ਹੀ ਲੱਗਦੀਆਂ ਰਹਿੰਦੀਆਂ ਹਨ
ਅਸੀਂ ਇੱਕ ਨਹੀਂ ਸਗੋਂ ਅਨੇਕਾਂ ਐਸੇ ਕੇਸ ਪੰਜਾਬ ਵਿਚ ਸੁਣੇ ਹਨ ਜਿਥੇ ਕਿ ਡਾਕਟਰ ਮੌਤ ਹੋ ਜਾਣ ਤੇ ਵੀ ਮਰੀਜ਼ਾਂ ਨੂੰ ਲਾਈਫ ਸੇਵਿੰਗ ਮਸ਼ੀਨਾਂ ਤੇ ਲਾਈ ਰੱਖਦੇ ਹਨ ਤਾਂਕਿ ਵੱਧ ਤੋਂ ਵੱਧ ਪੈਸੇ ਬਟੋਰੇ ਜਾ ਸਕਣ ਬਾਹਰੋਂ ਗਿਆ ਅਗਰ ਕੋਈ ਮਰੀਜ਼ ਇਹਨਾਂ ਦੇ ਕਾਬੂ ਆ ਜਾਵੇ ਤਾਂ ਫਿਰ ਰੱਬ  ਹੀ ਬਚਾ ਲਵੇ ਤਾਂ ਬਚਾ ਲਵੇ ਵਰਨਾਂ ਇਹ ਘੱਟ ਨਹੀਂ ਕਰਦੇਅਸੀਂ ਇਹ ਨਹੀਂ ਕਹਿੰਦੇ ਕਿ ਇਹ ਹਾਲ ਸਾਰੇ ਹੀ ਸਿਹਤ ਕਰਮੀਆਂ ਦਾ ਹੈ ਪਰ ਬਹੁਤਾ ਤਬਕਾ ਲਾਲਚੀ ਅਤੇ ਨੀਮ ਹਕੀਮਾਂ ਦਾ ਹੀ ਹੈ ਇਸ ਲਈ ਬਹੁਤ ਸਾਵਧਾਨੀ ਦੀ ਲੋੜ ਹੈਪੱਛਮੀ ਦੇਸ਼ਾਂ ਵਿਚ ਤਾਂ ਅਗਰ ਕਿਸੇ ਸਰਜਰੀ ਆਦਿ ਸਮੇਂ ਕਿਸੇ ਮਰੀਜ਼ ਨੂੰ ਬੇਹੋਸ਼ੀ ਦਾ ਟੀਕਾ ਵੀ ਲਾਉਣਾਂ ਹੋਵੇ ਤਾਂ ਉਸ ਲਈ ਖਾਸ ਡਾਕਟਰ ਅਨੀਥਾਟਿਸਟਦੀ ਨਿਗਰਾਨੀ ਹੁੰਦੀ ਹੈ ਜਦ ਕਿ ਪੰਜਾਬ ਵਿਚ ਤਾਂ ਖੁਲਮ ਖੁਲ੍ਹੇ ਜਾਨਾਂ ਨਾਲ ਖੇਡਿਆ ਜਾ ਰਿਹਾ ਹੈ
ਅਸੀਂ ਪੰਜਾਬੀ ਲੋਕ ਜੀਵਨ ਮੌਤ ਅਤੇ ਦੁੱਖ ਸੁੱਖ ਦੇ ਸਬੰਧੀ ਅਕਸਰ ਹੀ ਧਰਮ ਦੇ ਅਰਥਾਂਦਾ ਵੀ ਅਨਰਥ ਕਰਦੇ ਹਾਂ ਅਤੇ ਕਹਿੰਦੇ ਹਾਂ ਕਿ ਇਹ ਰੱਬੀ ਭਾਣਾਂ ਹੈਗੁਰੂ ਸਾਹਿਬ ਜੀ ਨੇ ਆਪਣੇ ਸਿੱਖ ਨੂੰ ਬੁਰਾਈ ਨਾਲ ਜੂਝਣਾਂ ਸਿਖਾਇਆ ਹੈ ਭਾਵੇਂ ਕਿ ਇਸ ਮਹਾਨ ਕਾਰਜ ਲਈ ਜਾਨ ਵੀ ਚਲੀ ਜਾਏ ਬੁਰਾਈ ਨੂੰ ਕਬੂਲਣਾਂ ਵੀ ਓਨਾਂ ਹੀ ਵੱਡਾ ਪਾਪ ਜੈ ਜਿੰਨਾ ਵੱਡਾ ਪਾਪ ਬੁਰਾਈ ਕਰਨਾਂ ਹੈ ਇਸ ਕਾਰਨ ਸਾਨੂੰ ਆਪਣੀ ਜ਼ਿੰਮੇਵਾਰੀ ਅਤੇ ਫਰਜ਼ਾਂ ਤੋਂ ਭੱਜਣ ਲਈ ਗੁਰਬਾਣੀ ਦੇ ਅਰਥਾਂ ਦਾ ਅਨਰਥ ਨਹੀਂ ਕਰਨਾਂ ਚਾਹੀਦਾ ਹੈ ਸਗੋਂ ਚਾਹੀਦਾ ਇਹ ਹੈ ਕਿ ਅਸੀਂ ਜੀਵਨ ਦੇ ਹਰ ਪੱਖ ਤੇ ਤਤਪਰ ਹੋ ਕੇ ਨਿਸ਼ਕਾਮਤਾ ਨਾਲ ਫਰਜ਼ ਪੂਰੇ ਕਰੀਏ ਅਖੀਰ ਤੇਅਸੀਂ ਸਿੱਖ ਕੌਂਸਲ ਯੂ ਕੇ ਦੀ ਸਿਫਾਰਸ਼ ਤੇ ਇਸ ਬੱਚੀ ਗੁਰਲੀਨ ਦੇ ਕੇਸ ਦੀ ਨਿਰਪੱਖ ਇਨਕੁਆਰੀ ਦੀ ਮੰਗ ਕਰਾਂਗੇ ਅਤੇ ਭਾਈਚਾਰੇ ਨੂੰ ਅਪੀਲ ਕਰਾਂ ਗੇ ਕਿ ਅਗਰ ਆਪ ਜੀ ਨੂੰ ਐਸੇ ਕਿਸੇ ਵੀ ਕੇਸ ਬਾਬਤ ਪਤਾ ਹੋਵੇ ਜਿਥੇ ਕਿ ਪੰਜਾਬ ਜਾਂ ਭਾਰਤ ਵਿਚ ਕਿਸੇ ਬਿਮਾਰ ਵਿਅਕਤੀ ਦੇ ਜੀਵਨ ਨਾਲ ਖਿਲਵਾੜ ਕੀਤਾ ਗਿਆ     ਹੋਵੇ ਤਾਂ ਸਾਡੇ ਧਿਆਨ ਗੋਚਰੇ ਲਿਆਉਣ ਦੀ ਕ੍ਰਿਪਾਲਤਾ ਕਰੋ ਜੀ । 
ਸੰਗਤਾਂ ਦਾ ਦਾਸ ਅਤੇ ਸਿੱਖ ਕੌਂਸਲ ਯੂਕੇ ਦੀ ਐਗਜ਼ੈਕਟਿਵ ਕਮੇਟੀ ਦਾਂ ਮੈਂਬਰ- 
ਕੁਲਵੰਤ ਸਿੰਘ ਢੇਸੀ-0044-7854-136-413 or 
email;  kulwantsinghdhesi@hotmail.com

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.