ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਢੇਸੀ
*=ਏਹੋ ਹਮਾਰਾ ਜੀਵਣਾਂ=*
*=ਏਹੋ ਹਮਾਰਾ ਜੀਵਣਾਂ=*
Page Visitors: 2780

*=ਏਹੋ  ਹਮਾਰਾ  ਜੀਵਣਾਂ=*
ਮੁਨਸਫ ਅੰਨ੍ਹਾ ਹਾਕਮ ਬੋਲਾ ਕਿਥੇ ਕੋਈ ਫਰਿਆਦ ਕਰੇ ?
 ਓਹੀਓ ਜਿੰਦ ਦੇ ਵੈਰੀ ਹੋਏ, ਜਿਹਨਾਂ ਖਾਤਿਰ ਰੋਜ਼ ਮਰੇ
ਦਿੱਲੀ ਵਿਚ ਸਿੱਖ ਅਤੇ  ਬਾਲਮੀਕ ਭਾਈ  ਚਾਰੇ  ਭਿੜ ਗਏ ਨਿੱਕੀ ਜਹੀ ਚੰਗਾਰੀ ਨੇ ਲਾਂਬੂ ਲਾ ਦਿੱਤੇ ਸਰਕਾਰੀ ਇਨਸਾਫ ਦਾ ਤਰਾਜ਼ੂ ਫਿਰ ਡੋਲਿਆ
ਕੁਲਵੰਤ ਸਿੰਘ ਢੇਸੀ, ਕਾਵੈਂਟਰੀ, ਯੂਕੇ
kulwantsinghdhesi@hotmail.com

ਪੰਦਰਾਂ ਅਗਸਤ ਦਾ ਦਿਨ ਭਾਰਤ ਦੀ ਅਜ਼ਾਦੀ ਦੇ ਦਿਨ ਦੇ ਤੌਰ ਤੇ ਜਾਣਿਆਂ ਜਾਂਦਾ ਹੈ। ਜਿਥੇ ਭਾਰਤ ਵਿਚ ਇਹ ਦਿਨ ਰਾਜਨੀਤਕ ਤੌਰ ਤੇ  ਜਸ਼ਨਾਂ ਦਾ ਦਿਨ ਹੁੰਦਾ ਹੈ ਉਥੇ ਭਾਰਤ ਤੋਂ ਬਾਹਰ ਵਸਦੇ  ਸਿੱਖ ਇਸ ਦਿਨ ਨੂੰ ਕਾਲੇ ਦਿਨ ਵਜੋਂ ਜਾਂ ਗੁਲਾਮੀ ਦੇ ਦਿਨ ਵਜੋਂ ਮਨਾਉਂਦੇ ਹਨ । ਇਸ ਵਾਰ ਇਹ ਪੰਦਰਾਂ ਅਗਸਤ ਦਾ ਦਿਨ ਸਿੱਖ ਭਾਈਚਾਰੇ  ਦੇ ਜ਼ਖਮਾਂ ਤੇ ਨਮਕ ਛਿੜਕਣ ਵਾਲਾ ਉਸ ਵੇਲੇ ਬਣ ਗਿਆ ਜਦੋਂ ਕਿ ਦਿੱਲੀ ਵਿਚ ਸਿੱਖਾਂ ਅਤੇ ਬਾਲਮੀਕੀਆਂ ਵਿਚਕਾਰ ਦੰਗਾ ਭੜਕ ਪਿਆ।
ਇਸ ਖਬਰ ਨਾਲ ਸਿੱਖਾਂ ਵਿਚ ਤਹਿਲਕਾ ਮਚਣਾਂ ਕੁਦਰਤੀ ਸੀ। ਇਸ ਟਕਰਾ ਵਿਚ ਚਾਲੀ ਦੇ  ਕਰੀਬ ਵਿਅਕਤੀ ਜ਼ਖਮੀ ਹੋ ਗਏ ਜਿਹਨਾਂ ਵਿਚ ਬਹੁਤੇ  ਸਿੱਖ ਸਨ ਅਤੇ  ਅਨੇਕਾਂ ਗੱਡੀਆਂ ਸਾੜ ਕੇ ਸਵਾਹ ਕਰ ਦਿੱਤੀਆਂ ਗਈਆਂ । ਕਿਹਾ  ਜਾਂਦਾ ਹੈ ਕਿ ਸੰਨ ਚੁਰਾਸੀ ਵਾਂਗ ਹੀ ਪੁਲਿਸ ਨੇ  ਇਸ ਵਾਰ ਫਿਰ ਇੱਕ ਪਾਸੜ ਸਿੱਖ ਵਿਰੋਧੀ ਰਵੱਈਆ ਇਖਤਿਆਰ ਕੀਤਾ ਅਤੇ ਸਿੱਖਾਂ ਨੂੰ ਗੋਲੀਆਂ ਦਾ ਨਿਸ਼ਾਨਾਂ ਬਣਾਇਆ ਜਦ ਕਿ ਪੁਲਿਸ ਸ਼ਰੇਆਮ ਇਸ ਤੋਂ ਮੁਨਕਰ ਹੁੰਦੀ ਰਹੀ । ਕਿਹਾ ਜਾਂਦਾ ਹੈਕਿ ਇਸ ਦੰਗੇਦਾ ਕਾਰਨ ਮੋਟਰਸਾਈਕਲ ਵਾਲੇਮੁੰਡਿਆਂ ਜਾਂ ਪਤੰਗ ਬਾਜੀ ਕਰਨ ਵਾਲੇ  ਬੱਚਿਆਂ ਤੋਂ ਬੱਝਾ । ਕੁਝ ਕੁਸਿੱਖ ਆਗੂਆਂ ਦਾ ਇਹ ਵੀ ਖਿਆਲ ਹੈ ਕਿ ਇਹ ਦੰਗਾ ਭੜਕਿਆ ਨਹੀਂ ਸਗੋਂ ਸਾਜਸ਼ੀ ਤਰੀਕੇ ਨਾਲ ਭੜਕਾਇਆ ਗਿਆ ਹੈ
ਇਸ ਤੱਥ ਮਗਰ ਤਰਕ ਇਹ ਹੈ ਕਿ ਇਸ ਵਾਰ ਤਿਲਕ ਵਿਹਾਰ ਦੇ ਅਮਰੀਕਾ ਰਹਿੰਦੇ  ਸ: ਮੁਹਿੰਦਰ ਸਿੰਘ ਦੇ ਘਰ ਤੇ ਗਿਣ ਮਿਥ ਕੇ ਹਮਲਾ ਕੀਤਾ ਗਿਆ ਹੈ । ਇਹ ਸ: ਮੁਹਿੰਦਰ ਸਿੰਘ ਉਹ ਸਿੱਖ ਹੈ ਜਿਸ ਦਾ ਕੇਸ ਕਾਂਗਰਸੀ ਆਗੂਆਂ ਖਿਲਾਫ ਅਮਰੀਕਾ ਵਿਚ ਚੱਲ ਰਿਹਾ ਹੈ। ਇਹਨਾਂ ਦੰਗਿਆਂ ਵਿਚ ਸ: ਮੁਹਿੰਦਰ ਸਿੰਘ ਦੇ ਘਰ ਤੇ ਪਥਰਾ ਕੀਤਾ ਗਿਆ ਅਤੇ ਉਸ ਦੀਆਂ ਗੱਡੀਆਂ ਨੂੰ ਸਾੜਿਆ ਗਿਆ ਹੈ । ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਸ: ਕਰਨੈਲ ਸਿੰਘ ਪੀਰ ਮੁਹੰਮਦ ਅਤੇ ਦਲ ਖਾਲਸਾ ਦੇ ਆਗੂਆਂ ਦਾ ਖਿਆਲ ਹੈ ਕਿ ਇਹ ਕੋਈ
ਮਜ਼ਹਬੀ ਦੰਗੇ ਨਹੀਂ ਸਨ ਸਗੋਂ ਕਾਂਗਰਸੀ ਆਗੂਆਂ ਵਲੋਂ ਸਿੱਖਾਂ ਨੂੰ ਗਿਣ ਮਿਥ ਕੇ ਨਿਸ਼ਾਨਾਂ ਬਣਾਇਆ ਗਿਆ ਹੈ । ਇਹਨਾਂ ਆਗੂਆਂ ਮੁਤਾਬਿਕ ਸਿੱਖਾਂ ਖਿਲਾਫ ਭੜਕਾਈ ਭੀੜ ਦੀ ਅਗਵਾਈ ਕਾਂਗਰਸ ਦੇ ਸੱਤਿਆ ਨਰਾਇਣ , ਪੰਕਜ ਅਤੇ ਦੀਪਕ ਟੈਂਟ ਵਾਲਾ ਕਰ ਰਹੇ ਸਨ । ਭਾਰਤ ਵਿਚ ਰਾਜਸੀ ਲੋਕਾਂ ਦੇ ਜ਼ੁਰਮਾਂ ਤੇ ਪਰਦਾ ਪੋਸ਼ੀ ਕਰਨ ਲਈ ਅਕਸਰ ਹੀ ਪੁਲਿਸ ਅਤੇ  ਪ੍ਰਸ਼ਾਸਨ ਇਸ ਤਰਾਂ ਦੀਆਂ ਸਾਜਸ਼ਾਂ ਨੂੰ ਫਿਰਕੂ ਰੰਗਤ ਦਿੰਦੇ ਹਨ । ਚੇਤੇ ਰਹੇ ਕਿ ਸ: ਮੁਹਿੰਦਰ ਸਿੰਘ ਨੇ ਅਮਰੀਕਾ ਵਿਖੇ ਨਿਊਯੋਰਕ ਦੀ ਫੈਡਰਲ ਕੋਰਟ ਵਿਚ ਕਾਂਗਰਸੀ ਆਗੂਆਂ ਖਿਲਾਫ ਸੰਨ ਚੁਰਾਸੀ ਦੇ  ਸਿੱਖ ਕਤਲੇ-ਆਮ ਸਬੰਧੀ ਮੁਕੱਦਮਾਂ ਕੀਤਾ ਹੋਇਆ ਹੈ। ਉਕਤ ਆਗੂਆਂ ਮੁਤਾਬਿਕ ਸ: ਮੁਹਿੰਦਰ ਸਿੰਘ ਦੇ ਮਨੋਬਲ ਨੂੰ ਤੋੜਨ ਲਈ ਹੀ ਇਹ ਸਾਜਿਸ਼ ਕਾਂਗਰਸੀ ਆਗੂਆਂ ਵਲੋਂ ਰਚੀ ਗਈ ਹੈ         
ਹਮੇਸ਼ਾਂ ਵਾਂਗ ਹੀ ਸਰਕਾਰ ਇਸ ਟਕਰਾ ਦੀ ਜਾਂਚ ਵਾਸਤੇ ਕੋਈ ਕਮਿਸ਼ਨ ਮੁਕੱਰਰ ਕਰੇਗੀ ਕੋਕਿ ਖਾਨਾਂਪੂਰੀ ਕਰ ਕੇ ਹੌ ਲੀ ਹੌਲੀ ਖਤਮ ਹੋ ਜਾਣਗੇ। ਭਾਰਤ ਵਰਗੇ ਦੇਸ਼ ਵਿਚ ਪੁਲਿਸ ਅਤੇ ਪ੍ਰਸ਼ਾਸਨ ਦੇਖਿ ਲਾਫ ਕੋਈ ਵੀ ਜਾਂਚ ਨੇਪਰੇ ਨਹੀਂ ਚੜ੍ਹਦੀ। ਇਸ ਦੀ ਤਾਜਾ ਮਿਸਾਲ ਲੁਧਿਆਣਾਂ ਜ਼ਿਲੇ ਦੇ ਪਿੰਡ ਸਿਆੜ ਦੀ ਇੱਕ ਪੰਜਾਬਣ ਬੀਬੀ ਜਗਜੀਤ ਕੌਰ ਦੀ ਹੈ  ਜੋਕਿ ਇੱਕ ਸੀਨੀਅਰ ਪੁਲਿਸ ਅਧਿਕਾਰੀ ਐਸ ਐਸ ਪੀ ਨੌਨਿਹਾਲ ਸਿੰਘ ਦੇ ਖਿਲਾ16 ਜੂਨ 2010 ਤੋਂ  ਕੇਸ ਲੜ ਰਹੀ ਹੈ । ਜਗਜੀਤ ਕੌਰ ਅਨੁਸਾਰ ਜਦੋਂ ਉਹ ਐੱਸ.ਐੱਸ.ਪੀ. ਸੰਗਰੂਰ ਦੇ ਦਫਤਰ 'ਚ ਇੱਕ ਵਿਅਕਤੀ ਦੇ ਖਿਲਾਫ ਪੈਸਿਆਂ ਦੀ ਠੱਗੀ ਬਾਰੇ ਸ਼ਿਕਾਇਤ ਕਰਨ ਗਈ ਤਾਂ  ਨੌਨਿਹਾਲ ਸਿੰਘ ਜੋ ਸੰਗਰੂਰ ਦਾ ਐੱਸ.ਐੱਸ.ਪੀ ਸੀ, ਉਸ ਨਾਲ ਬੁਰਾ ਵਰਤਾਓ ਕੀਤਾ ਅਤੇ  ਮਾਰ-ਕੁੱਟ ਵੀ ਕੀਤੀ । 

ਇਸ ਬੀਬੀ ਨੂੰ ਇਸ ਪੁਲਸੀਏ ਨੇ ਕਥਿਤ ਤੌਰ ਯੌਨ ਸ਼ੋਸ਼ਣ, ਮਾਨਸਕ ਸ਼ੋਸ਼ਣ ਅਤੇ ਬਲੈਕ ਮੇਲਿੰਗ ਦਾ ਸ਼ਿਕਾਰ ਬਣਾਇਆ ਪਿਛਲੇ ਤਿੰਨ ਸਾਲ ਤੋਂ ਇਸ ਬੀਬੀ ਨੇ ਪੰਜਾਬ ਹਿਊਮਨ ਰਾਈਟਸ ਕਮਿਸ਼ਨ, ਵਿਮਨ ਕਮਿਸ਼ਨ ਦੇ  ਦਰ  ਖੜਕਾਉਣ ਦੇ  ਨਾਲ ਨਾਲ ਪੰਜਾਬ ਹਾਈ ਕੋਰਟ ਅਤੇਦਿੱਲੀ  ਸੁਪਰੀਮ ਕੋਰਟ ਦੇ ਦਰ ਖੜਕਾਏ ਪਰ ਉਸ ਨੂੰ ਇਨਸਾਫ ਨਹੀਂ  ਮਿਲਿਆ ਅਤੇ ਹੁਣ ਉਹ ਦਿੱਲੀ ਜੰਤਰ ਮੰਤਰ ਤੇ ਪਿਛਲੇ ਛੇ ਮਹੀਨਿਆਂ  ਤੋਂ ਧਰਨੇ ਤੇ ਬੈਠੀ ਹੈ । ਇੱਕ ਵਾਰ ਤਾਂ ਉਸ ਨੇ 27 ਦਿਨ ਭੁੱਖ ਹੜਤਾਲ ਵੀ ਰੱਖੀ  ਜੋ ਕਿ ਸਿੱਖ ਆਗੂਆਂ ਦੀ ਸਾਲਸੀ ਨਾਲ ਤੁੜਵਾ ਦਿੱਤੀ ਗਈ ਪਰ ਇਨਸਾਫ ਤਾਂ ਵੀ ਨਾਂ ਮਿਲਿਆ । ਪੁਲਸ ਰਾਜ ਅਤੇ ਧੱਕੇ ਅੱਗੇ ਪੰਜਾਬ ਦੀ ਬਾਦਲ ਸਰਕਾਰ ਅਤੇ ਕੇਂਦਰ ਦੀ ਮਨਮੋਹਨ ਸਿੰਘ ਦੀ ਸਰਕਾਰ ਨਿਪੁੰਸਕ ਹੋਈ ਪਈ ਹੈ। 
ਇਸ ਬੀਬੀ ਨੇ ਕੈਮਰੇ ਅੱਗੇ ਸ਼ਰੇਆਮ ਕਿਹਾ ਹੈ ਕਿ ਅਗਰ ਉਸ ਨੂੰ ਭਾਰਤੀ ਪ੍ਰਬੰਧ ਤੋਂ ਇਨਸਾਫ ਨਾਂ ਮਿਲਿਆ ਤਾਂ ਉਹ ਅੱਤਵਾਦੀ ਬਣੇਗੀ ਅਤੇ ਆਪਣੇ ਦੁਸ਼ਮਣਾਂ ਨੂੰ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.