ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਢੇਸੀ
ਜਾਗ ਮਨ ਜਾਗਣ ਦਾ ਵੇਲਾ (Our Heroes)
ਜਾਗ ਮਨ ਜਾਗਣ ਦਾ ਵੇਲਾ (Our Heroes)
Page Visitors: 2959

ਜਾਗ ਮਨ ਜਾਗਣ ਦਾ ਵੇਲਾ   (Our Heroes)
 ਭਾਈ ਵਧਾਵਾ ਸਿੰਘ ਅਤੇ ਭਾਈ ਦਿਲਾਵਰ ਸਿੰਘ ਦੇਪੰਥਕ ਸਨਮਾਨ ਦਾ ਪ੍ਰਤੀਕਰਮ              
ਪਿਛਲੇ ਦਿਨੀ ਭਾਈ ਦਿਲਾਵਰ ਸਿੰਘ ਬੱਬਰ ਦੀ ਅਠਾਰਵੀਂ ਬਰਸੀ ਤੇ ਭਾਈ ਵਧਾਵਾ ਸਿੰਘ ਬੱਬਰ ਅਤੇ ਭਾਈ ਰੇਸ਼ਮ ਸਿੰਘ ਬੱਬਰ ਨੂੰ ਉਹਨਾਂ ਦੀਆਂ ਪੰਥਕ ਸੇਵਾਵਾਂ ਕਾਰਨ ਸ੍ਰੀ ਅਕਾਲ ਤਖਤ ਦੇ ਗ੍ਰੰਥੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਵਲੋਂ ਸਨਮਾਨ ਦਿੱਤਾ ਗਿਆ। ਇਸ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗੈਰ ਹਾਜ਼ਰ ਰਹੇ ਭਾਈ ਵਧਾਵਾ ਸਿੰਘ ਦਾ ਸਨਮਾਨ ਲੈਣ ਵਾਲੇ ਅਖੰਡ ਕੀਰਤਨੀ ਜਥੇ ਦੇ ਆਗੂ ਗਿਆਨੀ ਬਲਦੇਵ ਸਿੰਘ ਨੇ ਕਿਹਾ ਕਿ ਮੱਕੜ ਅਤੇ ਜਥੇਦਾਰ ਗੁਰਬਚਨ ਸਿੰਘ ਨੂੰ ਹੁਣ ਕੌਮ ਦੇ ਭਗੌੜੇ ਮੰਨਿਆਂ ਜਾਣਾਂ ਚਾਹੀਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂਭਾਈ ਦਿਲਾਵਰ ਸਿੰਘ, ਭਾਈ ਵਧਾਵਾ ਸਿੰਘ ਅਤੇ ਭਾਈ ਰੇਸ਼ਮ ਸਿੰਘ ਨੂੰ ਮਿਲੇ ਮਾਨ ਸਨਮਾਨ ਦ  ੇ ਪ੍ਰਤੀਕਰਮ ਵਜੋਂ ਕਪੂਰਥਲਾ ਅਤੇ ਦਿੱਲੀ ਦੇ ਗਲਿਆਰਿਆਂ ਵਿਚ ਤਿੱਖਾ ਪ੍ਰਤੀਕਰਮ ਹੋਇਆ ਹੈ ਪੰਜਾਬ ਪ੍ਰਦੇਸ਼ ਕਾਂਗਰਸ ਦੀ ਬੁਲਾਰੀ ਨਮੀਸ਼ਾ ਮਹਿਤਾ ਨੇ ਇਸ ਘਟਨਾਂ ਤੇ ਹਿੰਦੂ ਪੱਤਾ ਖੇਡਦਿਆਂ ਕਿਹਾ ਹੈ ਕਿ ਪੰਜਾਬ ਵਿਚ ਰਾਜ ਕਰ ਰਿਹਾ ਸ਼੍ਰੌਮਣੀ ਅਕਾਲੀ ਦਲ ਸੂਬੇ ਦੇ ਹਿੰਦੂ ਭਾਈਚਾਰੇ ਲਈ ਦਹਿਸ਼ਤ ਦਾ ਮਹੌਲ ਪੈਦਾ ਕਰ ਰਿਹਾ ਹੈ
 ਉਧਰ ਕਪੂਰਥਲੇ ਵਿਚ ਸ਼ਿਵ ਸੈਨਕ ਅੱਤਵਾਦੀਆਂ ਵਲੋਂ ਭਾਈ ਵਧਾਵਾ ਸਿੰਘ ਦੀ ਤਸਵੀਰ ਸਾੜ ਕੇ ਪ੍ਰਤੀਕਰਮ ਦਿੱਤਾ ਗਿਆ । ਅਸਲ ਮੁੱਦਾ ਇਹ ਹੈ ਕਿ ਕਾਂਗਰਸ ਜਾਂ ਸ਼ਿਵ ਸੈਨਾਂ ਲਈ ਜਿਹੜੇ ਸਿੱਖ ਅੱਤਵਾਦੀ ਹਨ ਉਹ ਸਿੱਖਾਂ ਲਈ ਬਹੁਤ ਸਤਕਾਰ ਵਾਲੇ ਸ਼ਹੀਦ ਹਨ। ਇਸ ਤੋਂ ਪਹਿਲਾਂ ਸ਼ਹੀਦ ਸਤਵੰਤ ਸਿੰਘ ਅਤੇ ਸ਼ਹੀਦ ਕਿਹਰ ਸਿੰਘ ਦੀ 24 ਵੀਂ ਬਰਸੀ ਦੇ ਸਬੰਧ ਵਿਚ ਜਦੋਂ ਸ਼੍ਰੀ ਅਕਾਲ ਤਖਤ ਤੇ ਅਰਦਾਸ ਉਪਰੰਤ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨਿਆਂ ਗਿਆ ਸੀ ਤਾਂ ਵੀ ਵਿਰੋਧੀਆਂ ਵਲੋਂ ਇਸੇ ਕਿਸਮ ਦਾ ਵਾਵੇਲਾ ਕੀਤਾ ਗਿਆ ਸੀ ਇਸੇ ਸਾਲ ਇੱਕ ਜੁਲਾਈ ਨੂੰ ਗੁਰਦਾਸਪੁਰ ਦੇ ਸ਼ਿਵ ਸੈਨਕ ਅੱਤਵਾਦੀਆਂ ਵਲੋਂ ਤਲਵਾਰਾਂ ਲਹਿਰਾ ਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗੁਰਬਚਨ ਸਿੰਘ ਦਾ ਪੁਤਲਾ ਸਾੜਿਆ ਗਿਆ ਸੀ । ਉਦੋਂ ਇਹ ਕਾਰਵਾਈ ਉਹਨਾਂ ਨੇ ਜਥੇਦਾਰ ਸਾਹਿਬ ਵਲੋਂ ਭਾਈ ਬਲਜੀਤ ਸਿੰਘ ਭਾਊ ਦੇ ਦਿੱਲੀ ਦੀ ਤਿਹਾੜ ਜਿਹਲ ਵਿਚੋਂ ਰਿਹਾ ਹੋ ਕੇਆਉਣ ਤੇ ਸਿਰੋਪਾਓ ਦੇਣ ਦੇ ਵਿਰੋਧ ਵਿਚ ਕੀਤੀ ਸੀ। ਪੁਲਿਸ ਨੇ ਉਸ ਸਮੇਂ ਪੰਦਰਾਂ ਸ਼ਿਵ ਸੈਨਕ ਅੱਤਵਾਦੀਆਂ ਖਿਲਾਫ ਪਰਚਾ ਵੀ ਦਰਜ ਕੀਤਾ ਸੀਭਾਈ ਬਲਜੀਤ ਸਿੰਘ ਭਾਊ ਦੇਨਾਲ ਹੀ ਭਾਈ ਪਰਮਿੰਦਰ ਸਿੰਘ ਅਮਲੋਹ ਅਤੇ ਭਾਈ ਹਰਮਿੰਦਰ ਸਿੰਘ ਨੂੰ ਵੀ ਸਿਰੋਪੇ ਦਿੱਤੇ ਗਏ ਸਨ ਜਿਨ੍ਹਾਂ ਦੀ ਤਿਹਾੜ ਜਿਹਲ ਵਿਚੋਂ ਬੰਦ ਖਲਾਸੀ ਹੋਈ ਸੀ। ਉਸ ਸਮੇਂ ਇਹਨਾਂ ਸਿੰਘਾਂ ਨੂੰ ਸਿੱਖ ਯੂਥ ਫੈਡਰੇਸ਼ਨ ਵਲੋਂ ਸ੍ਰੀ ਅਕਾਲ ਤਖਤ ਸਾਹਮਣੇ ਸਨਮਾਨਿਆਂ ਗਿਆ ਸੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ ਕਿ ਉਹ ਭਾਈ ਜਗਤਾਰ ਸਿੰਘ ਹਵਾਰਾ, ਭਾਈ ਦਲਜੀਤ ਸਿੰਘ ਬਿੱਟੂ ਅਤੇ ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਦੀ ਬੰਦ ਖਲਾਸੀ ਲਈ ਵੀ ਅਵਾਜ਼ ਬੁਲੰਦ ਕਰਨ।    
ਭਾਈ ਵਧਾਵਾ ਸਿੰਘ ਬਬਰ ਕਪੂਰਥਲੇ ਦੇ ਪਿੰਡ ਸੰਧੂ-ਚੱਠੇ ਤੋਂ ਹਨ ਜਿਹਨਾਂ ਦਾ ਪਿਛੋਕੜ ਨੈਕਸਲਾਈਟ ਲਹਿਰ ਨਾਲ ਦੱਸਿਆ ਜਾਂਦਾ ਹੈ। ਅੰਮ੍ਰਿਤਸਰ ਦੇ ਨਿਰੰਕਾਰੀ ਕਾਂਡ ਤੋਂ ਮਗਰੋਂ ਉਹ ਖਾਲਸਾਈ ਸੰਘਰਸ਼ ਵਿਚ ਕੁੱਦ ਪਏ ਅਤੇ ਉਹਨਾਂ ਦਾ ਨਾਮ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੋਢੀਆਂ ਵਿਚ ਹੈ। ਭਾਈ ਸੁਖਦੇਵ ਸਿੰਘ ਬੱਬਰ ਜਾਂ ਭਾਈ ਵਧਾਵਾ ਸਿੰਘ ਬੱਬਰ ਦੇ ਜੀਵਨ ਬਾਰੇ ਨੇੜਿਓਂ ਜਾਣਨ ਵਾਲੇ ਲੋਕਾਂ ਨੂੰ ਇਹ ਤੀਬਰ ਅਹਿਸਾਸ ਹੈ ਕਿ ਇਹਨਾਂ ਗੁਰਸਿੱਖਾਂ ਨੇ ਆਪਣੇ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.