ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਢੇਸੀ
-=ਜਾਗ ਮਨ ਜਾਗਣ ਦਾ ਵੇਲਾ=-
-=ਜਾਗ ਮਨ ਜਾਗਣ ਦਾ ਵੇਲਾ=-
Page Visitors: 2897

 

-=ਜਾਗ ਮਨ ਜਾਗਣ ਦਾ ਵੇਲਾ=-  
ਨਾ ਚੋਰਾਂ ਕੋਲੋਂ ਤੇ ਨਾ ਹਥਿਆਰਾਂ ਤੋਂ ਡਰ ਲਗਦਾ ਹੈ, ਏਥੋਂ ਦੇ ਲੋਕਾਂ ਨੂੰ ਪਹਿਰੇਦਰਾਂਤੋਂ ਡਰ ਲਗਦਾ ਹੈ
ਸਾਧ ਰਲ ਗਏ ਚੋਰਾਂ ਨਾਲ ਤੇ ਕੁੱਤੀ ਵੀ ਰਲ ਗਈ , ਇੰਡੀਆ ਸ਼ਾਈਨ ਦਾ ਨ੍ਹੇਰਾ ਜੱਗ ਜਾਹਰ ਹੋਣ ਲੱਗਾ , ਆਓ ਦੋਸਤੋ ਗਿਆਨ ਦੀ ਮਿਸ਼ਾਲ ਬਾਲੀਏ      
ਹਿੰਦੋਸਤਾਨ ਦਾ ਇੱਕ ਮਹਾਨ ਧਰਮ ਉਪਦੇਸ਼ਕਬਾਪੂ ਆਸਾ ਰਾਮ ਕਾਨੂੰਨ ਦੇ ਸ਼ਿਕੰਜੇ ਵਿਚ ਫਸਦਾ ਨਜ਼ਰਆ ਰਿਹਾ ਹੈ ਪਰ ਅਜੇ ਵੀ ਕੁੱਤੀ ਦਾ ਚੋਰਾਂ ਨਾਲ ਰਲ ਜਾਣ ਦਾ ਸੰਦੇਹ ਬਰਾਬਰ ਬਣਿਆ ਹੋਇਆ ਹੈ ਭਾਰਤ ਵਰਗੇ ਦੇਸ਼ ਵਿਚ ਜਿਸ ਵੀ ਵਿਅਕਤੀ ਕੋਲ ਅੰਨ੍ਹਾ ਪੈਸਾ ਅਤੇ ਚਾਰ ਲੱਠ ਮਾਰ ਹਨ ਉਹਨਾਂ ਦੇ ਚਰਨਾਂ ਤੇ ਰਾਜਨੀਤੀ ਅਤੇ ਪੁਲਸ ਪ੍ਰਸ਼ਾਂਸਨ ਸਲਾਮਾਂ ਕਰਨ ਲੱਗ ਪੈਂਦਾ ਹੈ ਆਸਾ ਰਾਮ ਜੋ ਕਦੀ ਅਜਮੇਰ ਦੇਸਟੇਸ਼ਨ ਤੇ ਟਾਂਗਾ ਚਲਾਉਂਦਾ ਸੀ ਅੱਜ ਉਸ ਦੇ 400 ਆਸ਼ਰਮ ਦੇਸ਼ ਭਰ ਵਿਚ ਹਨ ਅਤੇ ਉਸ ਨੇ ਅਰਬਾਂ ਦੀ ਜਾਇਦਾਦ ਜਬਰੀ ਮੱਲੀ ਹੋਈ ਦੱਸੀ ਜਾਂਦੀ ਹੈ। ਅੋਰਤਾਂ ਦੇ  ਸ਼ਰੀਰਕ ਸ਼ੋਸ਼ਣ ਦੇ  ਨਾਲ ਨਾਲ ਇੱਕ ਤੋਂ  ਬਾਅਦ ਇੱਕ ਉਸ ਦੇ ਸਕੈਂਡਲਾਂ ਦੀਆਂ ਨਿੱਤ ਸੁਰਖੀਆਂ ਭਾਰਤੀ ਅਖਬਾਰਾਂ ਵਿਚ ਚਮਕਦੀਆਂ ਹਨ ਆਸਾ ਰਾਮ ਵਰਗੇ ਸਾਧਾਂ ਦੇ ਜ਼ੁਲਮਾਂ ਦਾ ਸ਼ਿਕਾਰ ਅਕਸਰ ਹੀ ਉਹਨਾਂ ਦੇ ਆਪਣੇ ਅੰਨ੍ਹੇ ਭਗਤਾਂ ਦੇ ਪਰਿਵਾਰ ਹੀ ਹੁੰਦੇ ਹਨ ਹੁਣ ਵੀ ਜਿਸ ਸੋਲਾਂ ਸਾਲਾਂ ਦੀ ਬੱਚੀ ਦੇ ਪਰਿਵਾਰ ਨੇ ਆਸਾ ਰਾਮ ਤੇ ਯੌਨ ਸ਼ੋਸ਼ਣ ਦੇ ਦੋਸ਼ ਲਾਏ ਹਨ ਉਹ ਵੀ ਆਸਾ ਰਾਮ ਦਾ ਭਗਤ ਪਰਿਵਾਰ ਹੀ ਸੀ ਇਸ ਬੱਚੀ ਦੀ ਆਪ ਬੀਤੀ ਬਾਰੇ ਜੋ ਬਿਆਨ ਅਖਬਾਰਾਂ ਵਿਚ ਛਪੇ ਹਨ ਉਹਨਾਂ ਵਿਚੋਂ ਟੂਕ ਮਾਤਰ ਹੀ ਅਸੀਂ ਇਥੇ ਦੇ ਰਹੇ ਹਾਂ ਤਾਂਕਿ ਪਾਠਕਾਂ ਨੂੰ ਪੀੜਤ ਬੱਚੀ ਦੇ ਦੁਖਾਂਤ ਦਾ ਕੁਝ ਅਹਿਸਾਸ ਹੋ ਸਕੇ   
----ਮੈਨੂੰ ਉਸ ਦੇ ਕਮਰੇ ਦੇ ਮਗਰਲੇ ਦਰਵਾਜ਼ੇ ਰਾਹੀਂ ਅੰਦਰ ਵਾੜ ਕੇ ਰੌਸ਼ਨੀ ਬੁਝਾ ਦਿੱਤੀ ਗਈ---ਅੰਦਰੋਂ ਕੁੰਡੀ ਲਾ ਕੇ ਉਸ ਨੇ ਮੇਰੇ ਸ਼ਰੀਰ ਨਾਲ ਗੰਦੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ----ਜਦੋਂ ਮੈਂ ਵਧੇਰੇ ਰੌਲਾ ਪਾਇਆ ਤਾਂ ਉਸ ਨੇ ਮੇਰੇ ਪਿਤਾ ਜੀ ਅਤੇ ਪਰਿਵਾਰ ਨੂੰ ਕਤਲ ਕਰਨ ਦਾ ਡਰਾਵਾ ਦੇ ਕੇ ਮੇਰਾ ਮੂੰਹ ਬੰਦ ਕਰ ਦਿੱਤਾ ਉਸ ਨੇ ਮੇਰੇ ਸ਼ਰੀਰ ਨਾਲ ਦੁਸ਼ਟ ਕਰਮ ਕਰਨੇ ਸ਼ੁਰੂ ਕਰ  ਦਿੱਤੇ ਅਤੇ ਮੈਨੂੰ ਓਰਲ ਸੈਕਸ (ਮੂੰਹ ਨਾਲ ਸੈਕਸ) ਕਰਨ ਲਈ ਕਹਿਣ ਲੱਗਾ----ਉਹ ਖੁਦ ਨਿਰਵਸਤਰ ਸੀ ਅਤੇ ਮੈਨੂੰ ਵੀ ਜ਼ਬਰਦਸਤੀ ਨਿਰਵਸਤਰ ਕਰਨ ਲੱਗ ਪਿਆ---ਮੈਂ ਚੀਕਦੀ ਕੁਰਲਾਂਦੀ ਰਹੀ ਅਤੇ ਉਸ  ਨੇ ਮੇਰਾ ਮੂੰਹ ਜਬਰੀ ਬੰਦ ਕਰ ਦਿੱਤਾ----ਜਦੋਂ ਮੈਂ ਕਮਰੇ ਵਿਚੋਂ ਬਾਹਰ ਆ ਰਹੀ ਸਾਂ ਤਾਂ ਉਸ ਨੇ ਮੈਨੂੰ ਫਿਰ ਧਮਕੀ ਦਿੱਤੀ ਕਿ ਜੇਕਰ ਮੈਂ ਇਹ ਗੱਲ ਕਿਸ ਨੂੰ ਦੱਸੀ ਤਾ ਨਤੀਜੇ ਭੁਗਤਣ ਲਈ ਤਿਆਰ ਰਹਾਂ -----  
ਇਹ ਇੱਕ ਬੱਚੀ ਤੇ ਹੋਏ ਜ਼ੁਲਮ ਦੀ ਅਧੂਰੀ ਕਹਾਣੀ ਹੈ ਪਰ ਆਸਾ ਰਾਮ ਅਤੇ ਉਸ ਦੇ ਚੇਲਿਆਂ ਨੇ ਕਿੰਨੀਆਂ ਮਾਸੂਮ ਜਿੰਦਾਂ ਨਾਲ ਖੇਡ ਕੇ ਉਹਨਾਂ ਦੀਆਂ ਜ਼ੁਬਾਨਾਂ ਧਮਕੀਆਂ ਅਤੇ ਲਾਲਚਾਂ ਨਾਲ ਬੰਦ ਕੀਤੀਆਂ ਹੋਣਗੀਆਂ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.