-= ਏਹੋ ਹਮਾਰਾ ਜੀਵਣਾਂ =-
ਜਦ ਸੂਰਜ ਦਾ ਵੇਲਾ ਹੋਊ ਉੱਗਣ ਲਈ, ਕੋਈ ਤਾਕਤ ਦੁਨੀਆਂ ਵਿੱਚ ਨਹੀਂ ਡੱਕਣ ਲਈ ।
ਸਿੱਖਾਂ ਦਾ ਇਤਹਾਸਕ ਸੱਚ ਵੀ ਝੂਠਾ ਕੀਤਾ ਜਾ ਰਿਹਾ ਹੈ , ਭਾਰਤੀ ਜ਼ੁਲਮ ਦੇ ਰਾਵਣ ਦਾ 11ਵਾਂ ਸਿਰ ਬਣ ਗਏ ਖੱਬੇ ਪੱਖੀ ਹਿੰਦੋਸਤਾਨੀ ਰਾਸ਼ਟਰ ਵਾਦੀ ਘੇਰਾ ਤਾਂ ਬਿਪਰਵਾਦੀ ਜਾਲ ਹੀ ਹੈ ਪਿਛਲੇ ਦਿਨੀ ਅਚਾਨਕ ਹੀ ਜਦੋਂ ਮੈਂ ਇੱਕ ਟੀ ਵੀ ਚੈਨਲ ਤੇ ਅਖੌਤੀ ਇਨਕਲਾਬੀ ਕਵੀ ਪਾਸ਼ ਦਾ ਬੰਨ੍ਹਿਆਂ ਜਾ ਰਿਹਾ ਗੁੱਡਾ ਦੇਖਿਆ ਤਾ ਅਵਾਕ ਰਹਿ ਗਿਆ । ਜਦੋਂ ਸਮੇਂ ਦੇ ਹਾਣ ਦੀ ਚੇਤਨਾਂ ਸੌਂ ਜਾਵੇ ਤਾਂ ਉਸ ਦੇ ਖਲਾਅ ਨੂੰਕਿਸੇ ਵੀ ਊਲ-ਜਲੂਲ ਨਾਲ ਭਰਿਆ ਜਾ ਸਕਦਾ ਹੈ , ਇਹ ਮੈਂ ਪਹਿਲੀ ਵਾਰ ਮਹਿਸੂਸ ਕੀਤਾ ।
ਇਹ ਪਾਸ਼ ਨਾਮ ਦਾ ਉਹ ਹੀ ਆਦਮੀ ਹੈ ਜਿਹੜਾ ਸੰਤਾਂ ਨੂੰ ਜਿਹੋ ਜਹੀਆਂ ਕਹਿੰਦਾ ਸੀ ਅਤੇ ਖਾੜਕੂਆਂ ਨੂੰ ਗੰਦੀਆਂ ਤੋਂ ਗੰਦੀਆਂ ਗਾਲਾਂ ਕੱਢਦਾ ਸੀ । ਸਿੱਖ ਖਾੜਕੂਆਂ ਨੂੰ ਸਿੱਧੀਆਂ ਗਾਲਾਂ ਕੱਢਣਾਂ ਹੀ ਇਸ ਦੀ ਦੇਸ਼ ਭਗਤੀ ਸੀ ਅਤੇ ਇਸੇ ਨਾਲ ਪਾਸ਼ ਨੇ ‘ਐਂਟੀ 47 ਫਰੰਟ’ ਪਰਚੇ ਰਾਹੀਂ ਅਮਰੀਕਾ ਵਿਚ ਆਪਣਾਂ ਖਿਲਾਰਾ ਖਿਲਾਰਨ ਦੀ ਕੋਸ਼ਿਸ਼ ਕੀਤੀ । ਪਾਸ਼ ਖੁਦ ਕੀ ਸੀ ਅਤੇ ਇਸ ਦਾ ਇਨਕਲਾਬ ਕੀ ਸੀ ਇਹ ਜਾਨਣ ਲਈ ਲੰਬੀ ਵਿਆਖਿਆ ਵਿਚ ਜਾਣਾਂ ਪਵੇਗਾ ।
ਸੰਖੇਪ ਵਿਚ ਏਨਾਂ ਸਮਝਣਾਂ ਹੀ ਕਾਫੀ ਹੋਏਗਾ ਪੰਜਾਬ ਦੇ ਕਮਿਊਨਿਸਟ ਜਦੋਂ ਆਪਣਾਂ ਇਨਕਲਾਬੀ ਅਤੇ ਸਭਿਆਚਾਰਕ ਖਾਸਾ ਗਵਾ ਕੇ ਲੋਕਾਂ ਦੇ ਮਨੋਂ ਲਹਿ ਗਏ ਤਾਂ ਭਾਰਤੀ ਸਰਕਾਰ ਦਾ ਗੁਣਗਾਨ ਕਰਨਾ ਅਤੇ ਭਾਰਤੀ ਸਰਕਾਰ ਵਲੋਂ ਸਿੱਖਾਂ ਤੇ ਕੀਤੇ ਜਾ ਰਹੇ ਅਤਿਆਚਾਰਾਂ ਦੀ ਪਿੱਠ ਠੋਕਣਾਂ ਹੀ ਇਹਨਾ ਦਾ ਇਨਕਲਾਬ ਬਣ ਗਿਆ ਸੀ । ਖਾੜਕੂ ਵਿਦਰੋਹ ਨੂੰ ਘਟੀਆ ਤੋਂ ਘਟੀਆ ਬੋਲੀ ਅਤੇ ਗਾਲਾਂ ਕੱਢ ਕੱਢ ਕੇ ਨਕਾਰਨਾਂ ਹੀ ਇਹਨਾਂ ਦਾ ਮੁਖ ਕਰਤਵ ਬਣ ਗਿਆ ਅਤੇ ਪਾਸ਼ ਇਸ ਘਟੀਆ ਪਨ ਦੀ ਉੱਤਮ ਮਿਸਾਲ ਹੈ ।
ਮਨੁੱਖੀ ਖਿਆਲਾਂ ਦਾ ਮਤ-ਭੇਦ ਹੋਣਾਂ ਜਾਂ ਟਕਰਾ ਹੋਣਾਂ ਤਾਂ ਆਮ ਗੱਲ ਹੈ ਪਰ ਆਪਣੇ ਮੱਤ ਨੂੰ ਜਾਂ ਵਿਚਾਰਾਂ ਨੂੰ ਗਾਲਾਂ ਕੱਢ ਕੇ ਜਾਂ ਕਿਸੇ ਤੇ ਗਲਤ ਦੂਸ਼ਣ ਲਗਾ ਕੇ ਪ੍ਰਗਟ ਕਰਨਾਂ ਆਪਣੇ ਆਪ ਵਿਚ ਇੱਕ ਜ਼ੁਰਮ ਹੈ । ਮੇਰੇ ਨਿੱਜੀ ਖਿਆਲ ਵਿਚ ਪੰਜਾਬ ਦਾ ਖਾੜਕੂ ਸੰਘਰਸ਼ ਕੇਂਦਰ ਦੀਆਂ ਪੰਜਾਬ ਪ੍ਰਤੀ ਬਦਲਾ ਲਊ ਨੀਤੀਆਂ ਅਤੇ ਕਾਣੀ ਵੰਡ ਦਾ ਹੀ ਪ੍ਰਤੀਕਰਮ ਸੀ ਜਦ ਕਿ ਪਾਕਿਸਤਾਨ ਵਰਗੇ ਭਾਰਤ ਦੇ ਦੁਸ਼ਮਣ ਦੇਸ਼ ਵਲੋਂ ਭਾਰਤ ਅੰਦਰ ਐਸੀ ਕਿਸੇ ਵੀ ਹਿਲ ਜੁਲ ਨੂੰ ਤੂ਼ਲ ਦੇਣਾਂ ਸੁਭਾਵਕ ਹੀ ਸੀ । ਪਰ ਪਾਸ਼ ਵਰਗੇ ਜਿਹਨਾਂ ਲੋਕਾਂ ਨੇ ਗਾਲਾਂ ਕੱਢ ਕੱਢ ਕੇ ਖਾੜਕੂ ਲਹਿਰ ਦਾ ਵਿਰੋਧ ਕੀਤਾ ਉਹ ਹਰ ਗਿਜ਼ ਹੀ ਲੜਾਈ ਨੂੰ ਖਾਹ ਮਖਾਹ ਆਪਣੇ ਗਲ ਪਾਉਣ ਵਾਲੀ ਹਰਕਤ ਸੀ । ਕਿਆਮਤ ਵਾਲੀ ਗੱਲ ਇਹ ਹੈ ਕਿ ਭਾਰਤੀ ਸਰਕਾਰ ਦੀ ਸਾਰੀ ਮਸ਼ੀਨਰੀ ਇਹਨਾਂ ਦੀ ਪਿੱਠ ਤੇ ਹੋਣ ਕਾਰਨ ਸਰਕਾਰ ਨੇ ਪਾਸ਼ ਵਰਗੇ ਲੋਕਾਂ ਦੀਆਂ ਲਿਖਤਾਂ ‘ਤੇ ਵਿਦਿਆਰਥੀਆਂ ਨੂੰ ਪੀ ਐਚ ਡੀ ਕਰਨ ਦੀ ਹੌਸਲਾ ਅਫਜਾਈ ਕਰਕੇ ਉਸ ਨੂੰ ਮਹਾਨ ਦੇਸ਼ ਭਗਤ ਅਤੇ ਅਮਰ ਸ਼ਹੀਦ ਵਜੋਂ ਸਥਾਪਤ ਕਰਨ