ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਢੇਸੀ
ਹਨੇਰਾ ਦੂਰ ਹੋਣਾਂਹੈਰੂਹਾਂਦੀ ਰੌਸ਼ਨੀ ਕਰਕੇ, ਕਰੋਕੁਝ ਦਾਨ ਮਨਫੀ ਚਾਨਣੇਦੀ ਲੱਪ ਭਰ ਭਰ ਕੇ
ਹਨੇਰਾ ਦੂਰ ਹੋਣਾਂਹੈਰੂਹਾਂਦੀ ਰੌਸ਼ਨੀ ਕਰਕੇ, ਕਰੋਕੁਝ ਦਾਨ ਮਨਫੀ ਚਾਨਣੇਦੀ ਲੱਪ ਭਰ ਭਰ ਕੇ
Page Visitors: 3017

ਹਨੇਰਾ ਦੂਰ ਹੋਣਾਂਹੈਰੂਹਾਂਦੀ ਰੌਸ਼ਨੀ ਕਰਕੇ, ਕਰੋਕੁਝ ਦਾਨ ਮਨਫੀ ਚਾਨਣੇਦੀ ਲੱਪ ਭਰ ਭਰ ਕੇ
ਦੀਵਾਲੀ ਬਨਾਮ ਬੰਦੀ ਛੋੜ ਦਿਵਸ
ਅਤੀਤ ਦੇ ਨ੍ਹੇਰੇ ਤੋਂ ਭਵਿੱਖ ਦੇ ਚਾਨਣੇ ਵਲ ਸਫਰ
ਆਓ ਗੁਰਾਂ ਦੇ ਸਨਮੁਖ ਹੋਈਏ ਤੇ ਭਰਮ ਭਉ ਖੋਈਏ
ਕੁਲਵੰਤ ਸਿੰਘ ਢੇਸੀ, ਯੂ ਕੇ
ਦੀਵਾਲੀ ਵਾਲੇ ਦਿਨ ਤੇ ਗੁਰਦੁਆਰਿਆਂ ਵਿਚ ਸੰਗਤਾਂ ਸਵੇਰ ਤੋਂ ਹੀ ਮੱਥਾ ਟੇਕਣਾਂ ਅਰੰਭ ਕਰ ਦਿੰਦੀਆਂ ਹਨ ਜਾਂ ਇੰਝ ਕਹਿ ਲਵੋ ਕਿ ਦੀਵਾਲੀ ਵਾਲੇ ਦਿਨ ਗੁਰਦੁਆਰੇ ਮੱਥਾ ਟੇਕਣਾਂ ਇੱਕ ਆਮ ਸਿੱਖ ਆਪਣਾਂ ਧਰਮ ਕਰਮ ਸਮਝਦਾ ਹੈ ਕਰੀਬ ਕਰੀਬ ਬਹੁਤੇ ਗੁਰੂ ਘਰਾਂ ਤੇ ਦੀਪ ਮਾਲਾ ਕੀਤੀ ਜਾਂਦੀ ਹੈਸੰਗਤਾਂ ਘਰਾਂ ਵਿਚ ਅਤੇ ਗੁਰੂ ਘਰਾਂ ਵਿਚ ਮੋਮਬੱਤੀਆਂ ਜਗਾਉਂਦੀਆਂ ਜਾਂ ਦੀਵਾ ਵੱਟੀ ਕਰਦੀਆਂ ਹਨਕੀਰਤਨੀਏਂ ਜਥੇ ਗੁਰਬਾਣੀ ਵਿਚੋਂ ਜਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚੋਂ ਦੀਵਾਲੀ ਜਾਂ ਦੀਵੇ ਦੇ ਅੱਖਰ ਲੱਭ ਲੱਭ ਕੇ ਕੀਰਤਨ ਕਰਦੇ ਹਨ ਅਤੇ ਢਾਡੀ ਜਥੇ ਮੀਰੀ ਪੀਰੀ ਦੇ ਪਾਤਸ਼ਾਹ ਦਾ ਪ੍ਰਸੰਗ ਪੇਸ਼ ਕਰਦੇ ਹਨ
ਆਮ ਸਿੱਖ ਇਸ ਦਿਨ ਨੂੰ ਜਿਥੇ ਘਰ ਵਿਚ ਮਠਿਆਈ ਦੀ ਵਰਤੋਂ ਕਰਦਾ ਹੈ ਉਥੇ ਗੁਰਦੁਆਰਿਆਂ ਵਿਚ ਤਾਂ ਡੱਬਿਆਂ ਦੇ ਡੱਬੇ ਅਤੇ ਲਫਾਫਿਆਂ ਦੇ ਲਫਾਫੇ ਚ੍ਹਾੜਦਾ ਹੈਪਿੰਡਾਂ, ਸ਼ਹਿਰਾਂ ਅਤੇ ਗੁਰਦੁਆਰਿਆਂ ਵਿਚ ਪਟਾਖਿਆਂ ਅਤੇ ਆਤਸ਼ਬਾਜੀਆਂ ਦਾ ਕੰਨ ਪਾੜਵਾਂ ਸ਼ੋਰ ਅਤੇ ਸੰਘ ਘੁੱਟਵਾਂ ਪ੍ਰਦੂਸ਼ਣ ਹੁੰਦਾ ਹੈ । ਇਸ ਤਰਾਂ ਇਹ ਦਿਨ ਮਨਾਇਆ ਜਾਂਦਾ ਹੈਇਹਨਾਂ ਹੀ ਦਿਨਾਂ ਵਿਚ ਹੀ ਸਿੱਖ ਭਾਈਚਾਰਾ ਦਿੱਲੀ ਦੇ ਸਿੱਖ ਕਤਲੇਆਮ ਨੂੰ ਵੀ ਯਾਦ ਕਰ ਰਿਹਾ ਹੈ ਜਿਸ ਦੇ 29 ਸਾਲ ਬੀਤ ਜਾਣ ਬਾਅਦ ਵੀ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ
ਇਸ ਵਾਰ ਸਾਡੇ ਕੁਝ ਸਤਕਾਰਤ ਵਿਤਕਤੀਆਂ ਵਲੋਂ ਬਿਆਨ ਪੜ੍ਹਨ ਨੂੰ ਮਿਲੇ ਸਨ ਕਿ ਸਿੱਖ ਜਗਤ ਪਟਾਖਿਆਂ ਤੋਂ ਗੁਰੇਜ਼ ਕਰੇ ਪਰ ਫਿਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਬਿਆਨ ਸੁਣਨ ਵਿਚ ਆਏ ਕਿ ਦਰਬਾਰ ਸਾਹਿਬ ਵਿਚ ਆਤਸ਼ਬਾਜੀ ਤਾਂ ਸਿੱਖ ਪਰੰਪਰਾ ਦਾ ਹਿੱਸਾ ਹੈ ਸੋ ਇਸ ਨੂੰ  ਬਰਕਰਾਰ ਰੱਖਣਾਂ ਚਾਹੀਦਾ ਹੈਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਕੁਝ ਸਮਾਂ ਪਹਿਲਾਂ ਇਹ ਬਿਆਨ ਵੀ ਸੁਣਨ ਨੂੰ ਮਿਲਿਆ ਸੀ ਕਿ ਪਾਲਕੀ ਸਾਹਬ ਤੇ ਬਿਜਲੀ ਦੇ ਬਲਬਾਂ ਦੀਆਂ ਲੜੀਆਂ ਤੋਂ ਪੰਥ ਸੰਕੋਚ ਕਰੇ ਕਿਓਂਕਿ ਸ਼ੋਰਟ ਸਰਕਟ ਹੋਣ ਨਾਲ ਅਗ-ਜ਼ਨੀ ਦੀਆਂ ਘਟਨਾਵਾਂ ਵਾਪਰਦੀਆਂ ਹਨ ਪਰ ਪਤਾ ਨਹੀਂਜੇ ਪੰਥ ਵਿਚ ਕਿਸੇ ਗੁਰਦੁਆਰੇ ਨੇ ਜਥੇਦਾਰ ਦੇ ਹੁਕਮਾਂ ਦੀ ਤਾਮੀਲ ਕਰਕੇ ਇਹ ਲੜੀਆਂ ਹਟਾਈਆਂ ਹੋਣ, ਵੈਸੇ ਵਿਕਸਤ ਦੇਸ਼ਾਂ ਵਿਚ ਬਿਜਲੀ ਦੇ ਸ਼ੋਰਟ ਸਰਕਟ ਦੀਆਂ ਘੱਟ ਹੀ ਘਟਨਾਵਾਂ ਸੁਣਨ ਨੂੰ ਮਿਲਦੀਆਂ ਹਨ ਅਤੇ ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਕਿ ਜਥੇਦਾਰ ਸਾਹਬ ਜੀ ਨੇ ਆਪਣਾਂ ਸੁਝਾਅ ਕੇਵਲ ਪੰਜਾਬ ਤਕ ਸੀਮਤ ਰੱਖਿਆ ਸੀ ਜਾਂ ਕਿ ਉਹ ਕੁਲ ਦੁਨੀਆਂ ਦੇ ਗੁਰਦੁਆਰਿਆਂ ਲਈ ਸੰਦੇਸ਼ ਸੀਕੁਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਸਾਡੇ ਪ੍ਰਮੁਖ ਜਥੇਦਾਰਾਂ, ਪ੍ਰਧਾਨਾਂ ਅਤੇ ਪ੍ਰਚਾਰਕਾਂ ਦਾ ਸੰਦੇਸ਼ ਸ਼ਾਇਦ ਹੀ ਸਾਰਥਕ ਤਰੀਕੇ ਨਾਲ ਸੰਗਤਾਂ ਵਿਚ ਪਹੁੰਚਿਆ ਹੋਵੇ ਅਤੇ ਅਸੀਂ ਕਹਿੰਦੇ ਹਾਂ ਕਿ ਦੀਵਾਲੀ ਮੰਨ ਗਈ
ਅਗਲੀ ਗੱਲ ਵਿਚਾਰਨ ਵਾਲੀ ਇਹ ਹੈ ਕਿ ਸਿੱਖ ਜਗਤ ਹੁਣ ਦੀਵਾਲੀ ਨੂੰ ਦੀਵਾਲੀ ਘੱਟ ਅਤੇ ਬੰਦੀ ਛੋੜ ਦਿਵਸ ਕਹਿ ਕੇ ਵਧੇਰੇ ਤਸੱਲੀ ਮਹਿਸੂਸ ਕਰਦਾ ਹੈਇਸ ਦਿਨ ਤੇ ਮੀਰੀ ਪੀਰੀ ਦੇ ਪਾਤਸ਼ਾਹ ਮੁਗਲ ਬਾਦਸ਼ਾਹ ਜਹਾਂਗੀਰ ਦੀ ਕੈਦ ਵਿਚੋਂ ਰਿਹਾ ਹੋ ਕੇ ਸ੍ਰੀ ਅੰਮ੍ਰਿਤਸਰ ਆਏ ਤਾਂ ਸੰਗਤਾਂ ਨੇ ਦੀਪ-ਮਾਲਾ
 
ਕਰ ਕੇ ਖੁਸ਼ੀ ਦਾ ਇਜ਼ਹਾਰ ਕੀਤਾਸਿੱਖ ਧਰਮ ਦੇ ਵਿਦਵਾਨਾਂ ਦਾ ਇਸ ਤਾਰੀਖ ਸਬੰਧੀ ਮੱਤਭੇਦ ਹੈ ਕਿ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿਚੋਂ ਬਵੰਜਾ ਹਿੰਦੂ ਰਾਜਿਆਂ ਨਾਲ ਜਦੋਂ ਰਿਹਾ ਹੋਏ ਤਾ ਉਹ ਦੀਵਾਲੀ ਦਾ ਸਮਾਂ ਨਹੀਂ ਸੀਸੱਚ ਤੱਥ ਇਹ ਹੈ ਕਿ ਸਿੱਖ ਪੰਥ ਪ੍ਰਮੁਖ ਤੌਰ ਤੇ ਆਪਣੇ ਗੁਰਮਤੇ ਕਰਨ ਅਤੇ ਜੋੜ ਮੇਲਾ ਕਰਨ ਲਈ ਅਥਵਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਵਿਸਾਖੀ ਅਤੇ ਦੀਵਾਲੀ ਨੂੰ ਸ੍ਰੀ ਦਰਬਾਰ ਸਾਹਿਬ ਇਕੱਠਾ ਹੁੰਦਾ ਆਇਆ ਹੈਸਮੇਂ ਦੇ ਤੇਵਰਾਂ ਨਾਲ ਸਿੱਖ ਸਮਾਜ ਦੀਵਾਲੀ ਨੂੰ ਦੀਵਾਲੀ ਕਹਿਣ ਤੋਂ ਕੰਨੀ ਕਰਤਾਉਣ ਲੱਗ ਪਿਆ ਹੈ ਇਸ ਦਾ ਮੁਖ ਕਾਰਨ ਵੀਹਵੀਂ ਸਦੀ ਵਿਚ ਹੋਈਆਂ ਸ਼ੋਕਮਈ ਇਤਹਾਸਕ ਘਟਨਾਵਾਂ ਹਨ ਜਿਹਨਾਂ ਵਿਚ ਸਮੇਂ ਸਮੇਂ ਹਿੰਦੂ ਸਮਾਜ ਸਿੱਖਾਂ ਪ੍ਰਤੀ ਟਕਰਾਓ ਵਿਚ ਆ ਗਿਆ ਸੀ
ਅਸੀਂ ਸੰਨ 2013 ਦੀ ਦੀਵਾਲੀ ਨੂੰ ਕਾਲੀ ਦੀਵਾਲੀ ਇਸ ਕਰਕੇ ਕਹਿ ਰਹੇ ਹਾਂ ਕਿਓਂਕਿ ਸਿੱਖ ਜਾਂ ਪੰਜਾਬੀ ਸਮਾਜ ਨੇ ਇਸ ਦਿਨ ਦੀ ਇਤਹਾਸਕ ਮਹਾਨਤਾ ਨੂੰ ਮੁਖ ਰੱਖ ਕੇ ਕੋਈ ਵੀ ਸੇਧ ਨਹੀਂ ਲਈ ਅਤੇ ਅਸੀਂ ਐਵੇਂ ਅੰਧਾ ਧੁੰਦ ਰਟੇ ਰਟਾਏ ਪ੍ਰਸੰਗ ਦੁਹਰਾ ਕੇ ਜਾਂ ਹਾਰੇ ਹੋਏ ਨਾਅਰੇ ਮਾਰ ਕੇ ਦਿਨ ਕਟੀ ਕਰ ਰਹੇ ਹਨਸਾਡੇ ਗੁਰੂ ਸਾਹਿਬਾਨ ਅਤੇ ਪੁਰਖਿਆਂ ਦਾ ਜੀਵਨ ਭਾਵੇਂ ਕਿੰਨਾ ਵੀ ਉੱਚਾ ਸੁੱਚਾ ਅਤੇ ਪੂਜਨੀਕ ਕਿਓਂ ਨਾਂ ਰਿਹਾ ਹੋਵੇ ਅੱਜ ਜੇਕਰ ਅਸੀਂ ਉਹਨਾਂ ਤੋਂ ਕੋਈ ਸੇਧ ਲੈਣ ਦੀ ਬਜਾਏ ਮਹਿਜ਼ ਰਸਮਾਂ ਕਰਕੇ ਡੰਗ ਟਪਾਈ ਕਰਨੀ ਹੈ ਤਾਂ ਗੱਲ ਕੁਝ ਬਣਦੀ ਨਹੀਂ ਹੈ
ਇਸ ਦਿਨ ਤੇ ਵਿਚਾਰਨ ਵਾਲੀ ਅਹਿਮ ਗੱਲ ਇਹ ਹੁੰਦੀ ਹੈ ਕਿ ਛੇਵੇਂ ਪਾਤਸ਼ਾਹ ਨੇ ਜੇਕਰ ਸਮੇਂ ਦੀ ਨਬਜ ਨੂੰ ਸਮਝ ਕੇ ਸਿੱਖਾਂ ਨੂੰ ਵਧੀਆ ਹਥਿਆਰ ਅਤੇ ਘੋੜੇ ਲਿਆਉਣ ਲਈ ਕਿਹਾ ਸੀ ਤਾਂ ਕੀ ਅੱਜ ਅਸੀਂ ਸਮੇਂ ਦੀ ਨਬਜ਼ ਨੂੰ ਟੋਹ ਕੇ ਇਹ ਫੈਸਲਾ ਲੈਣ ਦੀ ਜੁਰਅੱਤ ਕਰਾਂਗੇ ਕਿ ਅੱਜ ਸਾਨੂੰ ਕੀ ਕਰਨਾਂ ਚਾਹੀਦਾ ਹੈ ਜਾਂ ਕੀ ਨਹੀਂ ਕਰਨਾਂ ਚਾਹੀਦਾ ਹੈ ! ਇਸ ਦੇ ਨਾਲ ਹੀ ਕੀ ਅਸੀਂ ਇਹ ਸਮਝਣ ਦਾ ਯਤਨ ਵੀ ਕਰਾਂਗੇ ਕਿ ਸਾਡੇ ਦਸ ਗੁਰੂ ਸਾਹਿਬਾਨਾਂ ਨੇ ਹਰ ਹਾਲ ਦੂਜੇ ਧਰਮਾਂ ਦੇ ਲੋਕਾਂ ਨਾਲ ਭਾਈਚਾਰਕ ਸਾਂਝ ਨੂੰ ਬਣਾਈ ਰੱਖਿਆ ਸੀ ਅਤੇ ਆਪਣੀ ਮਾਨਵੀ ਪਹੁੰਚ ਨਾਲ ਦੁਸਮਣ ਨੂੰ ਵੀ ਦੋਸਤ ਬਣਾ ਲਿਆ ਸੀ ਜਦ ਕਿ ਸਾਡੇ ਅਮਲ ਉਹਨਾਂ ਤੋਂ ਉੱਕਾ ਹੀ ਉਲਟ ਹਨਅਸੀਂ ਤਾਂ ਆਪਣਿਆਂ ਨੂੰ ਵੀ ਆਪਣੇ ਨਾਲ ਰੱਖਣ ਵਿਚ ਅਸਫਲ ਹੁੰਦੇ ਜਾ ਰਹੇ ਹਾਂ
ਅੱਜ ਦੇ  ਅਗਾਂਹ ਵਧੂ  ਅਤੇ  ਵਿਕਸਤ ਸਮਾਜਾਂ  ਵਿਚ ਧਰਮਾਂ  ਨੂੰ  ਰਾਜਨੀਤੀ ਵਿਚ ਦਖਲ ਨਹੀਂ  ਦੇਣ ਦਿੱਤਾ ਜਾਂਦਾ ਅਤੇ ਧਰਮ ਨਿਰਪੱਖ ਪ੍ਰਬੰਧ ਵਿਚ ਹਰ ਇੱਕ ਨੂੰ ਜਿਊਣ ਦੇ ਬਰਾਬਰ ਦੇ ਅਧਿਕਾਰ ਦਿੱਤੇ ਜਾਂਦੇ  ਹਨਉਹਨਾਂ  ਦੇ ਮੁਕਾਬਲੇ ਅਸੀਂ ਧਰਮ ਅਤੇ ਰਾਜਨੀਤੀ ਨੂੰ ਸਾਂਝਿਆਂ ਰੱਖਣ ਦੇ ਆਪਣੇ ਇਰਾਦੇ ਨੂੰ ਇਹ ਕਹਿ ਕੇ ਵਾਜਬ ਜ਼ਾਹਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਡੀ ਮੀਰੀ ਪੀਰੀ ਸਾਂਝੀ ਹੈ ਪਰ ਜੇਕਰ ਸਾਡੀ ਰਾਜਨੀਤੀ ਦੀ ਕਾਰਗੁਜ਼ਾਰੀ ਤੇ ਨਿਗ੍ਹਾ ਮਾਰੀਏ ਤਾਂ ਅਸੀਂ ਬਰਦਾਸ਼ਤ ਤਾਂ ਇੱਕ ਦੂਸਰੇ ਨੂੰ ਵੀ ਨਹੀਂ ਕਰਦੇ ਅਤੇ ਫਿਰ ਦੂਸਰੇ
ਧਰਮ ਜਾਂ ਕੌਮਾਂ ਦੇ ਲੋਕ ਸਾਡੇ ਨਾਅਰਿਆਂ ਤੇ ਕਿੰਨਾ ਕੁ ਵਿਸ਼ਵਾਸ ਕਰ ਸਕਦੇ ਹਨ ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈਇਸ ਨੂੰ ਅਸੀਂ ਇੰਝ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈਪਤਾ ਨਹੀਂ ਇੱਕ ਦੂਜੇ ਨੂੰ ਉਹ ਕਾਹਤੋਂ ਘੂਰਦੇ ਰਹਿੰਦੇ ਬੇਗਮ ਪੁਰ ਹਲੇਮੀ ਰਾਜ ਦੇ ਬੈਨਰ ਉਤਾਂਹ ਕਰਕੇ
ਜੋ ਕਹਿੰਦੇ ਦੇਸ਼ ਭਾਰਤ ਦੇ ਜ਼ੁਲਮਾਂ ਨੇ ਸਤਾ ਦਿੱਤੇ
ਆਖਰ ਕੀ ਜ਼ਾਹਰ ਕਰਦੇ ਨੇ ਓਹੀ ਹੁਣ ਆਪਸੀਂ ਲੜ ਕੇ
ਪਤਾ ਨਹੀਂ ਰੱਬ ਤੇ ਕਿੱਦਾਂ ਅਜੇਹੀ ਆ ਪਈ ਬਿਪਤਾ
ਕਿ ਅੱਲਾ, ਵਾਹਿਗੁਰੂ ਤੇ ਰਾਮ ਦੇ ਨਾਂ ਲੋਕ ਨੇ ਭੜਕੇ
ਹਨੇਰਾ ਦੂਰ ਹੋਣਾਂ ਹੈ ਰੂਹਾਂ ਦੀ ਰੌਸ਼ਨੀ ਕਰਕੇ...........................
ਕਹਿੰਦੇ ਹਨ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੈਮੇਰੇ ਇਹਨਾਂ ਸ਼ੇਅਰਾਂ ਦੀ ਸੱਚਾਈ ਨੂੰ ਸਾਡੇ ਇੰਗਲੈਂਡ ਦੀਆਂ ਪੰਥਕ ਸਫਾਂ ਦੀ ਕਾਰਗੁਜ਼ਾਰੀ ਤੋਂ ਸਪੱਸ਼ਟ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਪਿਛਲੇ ਕਰੀਬ ਤੀਹ ਸਾਲਾਂ ਤੋਂ ਵੱਖ ਵੱਖ ਧਿਰਾਂ ਵਿਚ ਸ਼ਰੀਕੇ-ਬਾਜੀ ਜੋਰਾਂ ਤੇ ਹੈਜਿਸ ਵੀ ਧਿਰ ਦੀ ਚੜ੍ਹਾਈ ਹੁੰਦੀ ਹੈ ਉਹ ਦੂਸਰੀ ਨੂੰ ਨੇੜੇ ਨਹੀਂ ਫਟਕਣ ਦਿੰਦੀ ਅਤੇ ਇਸ ਤਰਾਂ ਵਿਰੋਧ ਚਲਦੇ ਰਹਿੰਦੇ ਹਨਹਾਲਾਤ ਜਿਸ ਦਿਸ਼ਾ ਵਲ ਸਰਕ ਰਹੇ ਹਨ ਉਸ ਮੁਤਾਬਕ ਜਾਪਦਾ ਇੰਝ ਹੈ ਕਿ ਸੰਨ 2014 ਨੂੰ ਜੂਨ 1984 ਦੀ ਤੀਹਵੀਂ ਵਰ੍ਹੇ ਗੰਢ ਸਮੇਂ ਲੰਡਨ ਵਿਚ ਦੋ ਮੁਕਾਬਲੇ ਦੇ ਰੋਸ ਮੁਜ਼ਾਹਰੇ ਵੀ ਹੋ ਸਕਦੇ ਹਨਜੇਕਰ ਇੰਝ ਹੋ ਜਾਂਦਾ ਹੈ ਤਾਂ ਇਹ ਭਾਰਤੀ ਸਰਕਾਰ ਦਾ ਮਾਤਮ ਘੱਟ ਅਤੇ ਸਾਡੀ ਆਪਣੀ ਅਕਲ ਦਾ ਮਾਤਮ ਵਧ ਸਾਬਤ ਹੋਵੇਗਾਇਸ ਨੂੰ ਗੁਰਮਤ ਦੀ ਮੀਰੀ ਪੀਰੀ ਕਿਵੇਂ ਮੰਨਿਆਂ ਜਾ ਸਕਦਾ ਹੈ ! ਜੀਵਨ ਦੀ ਸੱਚਾਈ ਇਹ ਹੈ ਕਿ ਜਿਹੜੀ ਵੀ ਕੌਮ ਵਰਤਮਾਨ ਹਾਲਾਤਾਂ ਦੀ ਸਹੀ ਸਹੀ ਟੋਅ ਲੈ ਕੇ ਫੈਸਲੇ ਕਰੇਗੀ ਤਾਂ ਉਸ ਦੀ ਕਾਮਯਾਬੀ ਨੂੰ ਕੋਈ ਨਹੀਂ ਰੋਕ ਸਕਦਾ ਸਿੱਖ ਇਤਹਾਸ ਪੜ੍ਹ ਕੇ ਇੱਕ ਗੱਲ ਦੀ ਸਪੱਸ਼ਟ ਸਮਝ ਲੱਗਦੀ ਹੈ ਕਿ ਸਾਡੇ ਵਡੇਰਿਆਂ ਦੇ ਜੀਵਨ ਵਿਚ ਦੁੱਖ, ਦਰਿੱਦਰਤਾ, ਬਿਮਾਰੀ, ਹਾਰ ਅਤੇ ਮੌਤ ਲਈ ਕੋਈ ਵੀ ਥਾਂ ਨਹੀਂ ਸੀਉਹ ਹਰ ਹਾਲ ਚੜ੍ਹਦੀ ਕਲਾ ਵਿਚ ਰਹਿੰਦੇ ਸਨ ਕਿਓਕਿ ਉਹ ਸਰਬਤ ਦਾ ਭਲਾ  ਲੋਚਣ ਵਾਲੇ ਅਤੇ ਇੱਕ ਨਾਮ ਦੇ ਪੁਜਾਰੀ ਸਨਅੱਜ ਦੇ ਸਾਡੇ ਰਾਜਨੀਤਕ ਤਮਾਸ਼ਬੀਨਾਂ ਦੇ ਜੀਵਨ ਵਿਚ ਆਪਸੀ ਟਕਰਾਓ, ਆਪਸੀ ਧੱਕਾ, ਅਸਫਲਤਾ ਅਤੇ ਪ੍ਰੇਸ਼ਾਨੀ ਹੀ ਦੇਖਣ ਨੂੰ ਮਿਲੇਗੀ ਇਸ ਦਾ ਕਾਰਨ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨੂੰ ਪਿੱਠ ਦੇ ਕੇ ਆਪਣੇ ਵਿਅਕਤੀਗਤ ਸਵਾਰਥ ਤਕ ਜਾਂ  ਆਪਣੇ ਟੋਲੇ ਦੇ ਸਵਾਰਥ ਤਕ ਸੀਮਤ ਹੋ ਜਾਣਾਂ ਹੈ ਇਸ ਦਾ ਖੁਲਾਸਾ ਇੰਝ ਕਰ ਸਕਦੇਹਾਂ
ਕਦੀ ਨਹੀਂ ਪੰਥ ਦੇ ਬੇੜੇ ਨੂੰ ਵੈਰੀ ਡੋਬ ਸਕਦਾ ਸੀ
ਗਿਲਾ ਸਫ ਆਪਣੀ ਚ ਈਰਖਾ ਦਾ ਨਾਗ ਨਿਤ ਸਰਕੇ
ਐਵੇਂ ਜਦ ਰੀਸੋ ਰੀਸੀ ਧਰਮ ਦੇ ਨਾਅਰੇ ਗਜਾ ਹੁੰਦੇ
ਦਰਾਂ ਨੂੰ ਭੀੜਦੇ ਲੋਕੀ ਫਟਾ ਫਟ ਅੰਦਰੀਂ ਵੜ ਕੇ
ਇਹ ਬਾਬੇ,ਬਾਲਕੇ,ਤਲ ਚੱਟ,ਰਲੀ ਕੁੱਤੀ ਵੀ ਚੋਰਾਂ ਸੰਗ
ਅਦਾਲਤ ਰੱਬ ਦੀ ਤੇ ਚਮਤ ਕਾਰੀ ਬੈਠ ਗਏ ਚੜ੍ਹਕੇ
ਪਟਾਖੇ ਸ਼ੁਰਲੀਆਂ ਦੇ ਸ਼ੋਰ ਦੀ ਕੀ ਰਹਿ ਗਈ ਬਾਕੀ
ਅਗਨੀ ਈਰਖਾ ਤੇ ਦੁਸ਼ਮਣੀ ਦੀ ਰੋਜ਼ ਹੀ ਭੜਕੇ
ਹਨੇਰਾ ਦੂਰ ਹੋਣਾਂ ਹੈ ਰੂਹਾਂ ਦੀ ਰੌਸ਼ਨੀ ਕਰ ਕੇ..........................
ਸਿੱਖ ਸਮਾਜ ਦੇ ਧਾਰਮਕ ਜੀਵਨ ਵਿਚ ਵਿਖਾਵਾ ਅਤੇ ਟਕਰਾਓ ਵਧੇਰੇ ਅਤੇ ਅਮਲ ਘੱਟ ਹੋਣ ਕਰਕੇ ਸਾਡਾ ਸਮਾਜ ਦਿਨੋ ਦਿਨ ਰਸਾਤਲ ਵਲ ਸਰਕ ਰਿਹਾ ਹੈਸਿੱਖਾਂ ਦੀ ਕਾਬਜ ਰਾਜਨੀਤਕ ਧਿਰ ਨੇ ਵੀ ਅਕਾਲੀ ਦਲ ਦਾ ਸੁਨਹਿਰਾ ਇਤਹਾਸ ਦਾਗਦਾਰ ਕਰ ਦਿਤਾ ਹੈ ਕਿਓਂਕਿ ਅੱਜ ਅਕਾਲੀ ਲੀਡਰ ਉਹ ਬਣਦਾ ਹੈ ਜੋ ਵਧੇਰੇ ਵੋਟਾਂ ਖ੍ਰੀਦ ਸਕਦਾ ਹੋਵੇ ਭਾਵੇਂ ਉਹ ਡੋਡਿਆਂ ਵਾਲਾ ਮੰਤ੍ਰੀ ਹੋਵੇ ਜਾਂ ਸ਼ਰਾਬ ਦੇ ਕਾਰੋਬਾਰ ਵਾਲਾ ਮੰਤ੍ਰੀਕਾਬਜ ਅਕਾਲੀ ਰਾਜਨੀਤੀ ਲੋਕਾਂ ਦੇ ਧਰਮਾਂ ਵਿਚ ਦਖਲ ਦੇ ਕੇ ਕਈ ਤਰਾਂ ਦੇ ਡਰਾਮੇ ਕਰ ਰਹੀ ਹੈ; ਸਿੱਖ ਨੌਜਵਾਨਾਂ ਦੇ ਕਾਤਲ ਇਜ਼ਹਾਰ ਆਲਮ ਅਤੇ ਸੈਣੀ ਵਰਗਿਆਂ ਨੂੰ ਤਰੱਕੀਆਂ ਦੇ ਰਹੀ ਹੈ; ਰਿਸ਼ਵਤ, ਚੋਰਬਜ਼ਾਰੀ ਅਤੇ ਸਿਫਾਰਸ਼ ਨੂੰ ਉਤਸ਼ਾਹਤ ਕਰ ਰਹੀ ਹੈ ਅਤੇ ਇਸ ਕਾਬਜ਼ ਧਿਰ ਦੀ ਸੱਚਾਈ ਇਹ ਹੈ
ਸਾਡੀ ਹੀ ਵੋਟ ਮਾਰੀ ਨੇ ਬੜਾ ਅਨਾਚਾਰ ਕਰ ਦਿੱਤਾ
ਤਮਾਸ਼ਾ ਹੋ ਗਿਆ ਮਜ਼ਹਬ ਸਿਆਸੀ ਜੋਕਰਾਂ ਕਰਕੇ
ਓਹ ਸੈਣੀ,ਆਲਮਾਂ ਤੇ ਕਾਤਲਾਂ ਦੀ ਹੀ ਤਰੱਕੀ ਹੈ
ਬੜੇ ਪਿੰਡ, ਬਿੱਟੂ, ਚੌੜੇ, ਪਾਲ ਸਿੰਘ ਨੂੰ ਬੇਵਜਾ ਫੜਕੇ
ਬਿਅੰਤੇ ਗਿੱਲ ਨੇ ਤਾਹੀਓਂ ਜਵਾਨੀ ਕਤਲ ਕਰ ਦਿੱਤੀ
ਕਿ ਬੋਤਾ ਸਿੰਘ ਤੇ ਗਰਜਾ ਸਿੰਘ ਦੀ ਮੁੜ ਗਰਜ ਨਾਂ ਰੜਕੇ
ਨਸ਼ੇ ਫੀਮ ਡੋਡਿਆਂ ਦੇ ਨੇ ਅਕਾਲੀ ਠੇਕਿਆਂ ਵਾਲੇ
ਇਹਨਾਂ ਦੀ ਆਵਾਜਾਈ ਨੇਰ੍ਹੇ  ਰਹਿੰਦੀ ਜਾਂ  ਬੜੇ ਤੜਕੇ
ਨਸ਼ੇੜੀ ਹੋਗਿਆ ਪੰਜਾਬ ਤੇ ਮਾਤਮ ਹੈ ਘਰਾਂ ਅੰਦਰ
ਸੂਬੇ ਦੇ ਬਾਦਸ਼ਾਹ ਦੇ ਨੱਕ, ਚੱਪਣੀ ਦੇ ਦਵੋ ਭਰਕੇ
ਹਨੇਰਾ ਦੂਰ ਹੋਣਾਂ ਹੈ ਰੂਹਾਂ ਦੀ ਰੌਸ਼ਨੀ ਕਰ ਕੇ.......................
ਹਾਂ ਜੀਪੰਜਾਬ ਨਸ਼ੇ, ਰਿਸ਼ਵਤ ਖੋਰੀ, ਸਿਫਾਰਸ਼ ਅਤੇ ਬੇਰੁਜ਼ਗਾਰੀ ਦੀ ਅੱਗ ਵਿਚ ਸੜ ਰਿਹਾ ਹੈ ਅਤੇ ਪੰਜਾਬ ਦੇ ਡਰਾਮੇਬਾਜ ਨੀਰੋ ਆਪਣੀ ਬੰਸ਼ਰੀ ਵਜਾਉਣ ਅਤੇ ਹਵਾ ਬੰਨ੍ਹਣ ਵਿਚ ਮਸਤ ਹਨਜਿਹਨਾਂ ਧਾਰਮਕ ਸੰਗਠਨਾਂ ਤੋਂ ਆਸ ਸੀ ਕਿ ਉਹ ਅਜੇਹੀ ਯੁਗ ਗਰਦੀ ਦੇ ਖਿਲਾਫ ਜੂਝਣਗੇ ਉਹ ਇਹਨਾਂ 
ਰਾਜਨੀਤਕਾਂ ਦੇ ਤਲ ਚੱਟ ਹੋ ਗਏ ਹਨ। 
ਜੇਕਰ ਅਸੀਂ ਸੱਚੇ ਅਰਥਾਂ ਵਿਚ ਬੰਦੀ ਛੋੜ ਦਿਵਸ ਮਨਾਉਣਾਂ ਹੈ ਤਾਂ ਜ਼ਰੂਰੀ ਹੈ ਕਿ ਪਹਿਲਾਂ ਆਪਣੀਆਂ ਸਫਾਂ ਵਿਚ ਬੇਯਕੀਨੀ, ਤੌਖਲਾ ਅਤੇ ਟਕਰਾਓ ਛੱਡ ਕੇ ਸਿਰ ਜੋੜ ਕੇ ਬੈਠਣਾਂ ਸਿੱਖੀਏ ਅਤੇ ਤਹਿ ਕਰੀਏ ਕਿ ਸਾਡੇ ਲਈ ਕੀ ਭਲਾ ਹੈ ਅਤੇ ਕੀ ਬੁਰਾ ਹੈ ਅਤੇ ਇਸੇ ਤਰਾਂ ਦੂਸਰੇ ਭਾਈਚਾਰਿਆਂ ਨਾਲ ਬੇਲੋੜਾ ਤਣਾਓ ਅਤੇ ਨਫਰਤ ਖਤਮ ਕਰਕੇ ਆਪਸੀ ਮਿਲਵਰਤਣ ਅਤੇ ਸਦਭਾਵਨਾਂ ਦਾ ਮਹੌਲ ਸਿਰਜਣ ਦੀ ਕੋਸ਼ਿਸ਼ ਕਰੀਏ ਪ੍ਰਸਪਰ ਵਿਚਾਰ, ਮੁਹੱਬਤ ਅਤੇ ਖਲੂਸ ਵਿੱਚ ਹੀ ਸਾਡੀ ਮੁਕਤੀ ਹੈ ਅਤੇ ਇਸੇ ਵਿਚ ਸਰਬਤ ਦਾ ਭਲਾ ਹੈਚੇਤੇ ਰੱਖਣ ਵਾਲੀ ਗੱਲ ਸਿਰਫ ਇਹ ਹੈ ਕਿ ਕੇਵਲ ਅਤੇ ਕੇਵਲ ਸੱਚ ਹੀ ਸਾਨੂੰ ਮੁਕਤ ਕਰ ਸਕਦਾ ਹੈ ਅਤੇ ਸਾਡੇ ਸੱਚ ਦੀ ਗੋਲੀ ਬੇਸ਼ਕ ਅੱਜ ਸਾਨੂੰ ਕੌੜੀ ਬਹੁਤ ਲੱਗੇ ਪਰ ਇਸ ਨੂੰ ਹਜ਼ਮ ਕਰ ਲੈਣ ਵਿਚ ਹੀ ਸਾਡਾ ਅਤੇ ਹੋਰਾਂ ਦਾ ਭਲਾ
ਹੈ--
ਇਹ ਘਰ ਨੂੰ ਲੱਗੀ ਹੋਈ ਤੀਲ ਦੀ ਹੈ ਚੀਖ ਢੇਸੀ ਦੀ
ਤਮਾਸ਼ਾ ਤਾਂ ਨਹੀਂ ਕਿ ਦੇਖ ਲੈਣਾ ਹੈ ਜ਼ਰਾ ਖੜ੍ਹਕੇ
ਭਰਾ ਮਾਰੂ ਕਲੇਸ਼ਾਂ ਤੋਂ ਚਲੋ ਹੁਣ ਸੁਰਖਰੂ ਹੋਈਏ
ਕਲਾ ਚੜ੍ਹਦੀ, ਭਲੇ ਸਰਬਤ ਦੀ ਹੀ ਨਬਜ ਪਈ ਧੜਕੇ
ਮਾਇਆ, ਹਵਸ, ਨਿੰਦਾ, ਝੂਠ ਦੀ ਹੈ ਕੋਠੜੀ ਕਾਲੀ
ਬੰਦੀ ਛੋੜ ਦਾ ਦਾਮਨ ਭਲਾ ਅਸੀਂ ਕਿਓਂ ਨਹੀਂ ਫੜਦੇ
ਇੱਕ ਇੱਕ ਕਦਮ ਦੀ ਲੋਅ ਨੇ ਹੀ ਭਵਜਲ ਪਾਰ ਕਰ ਦੇਣਾਂ
ਅਜੇਹੀ ਚਿਤਵ ਕਿ ਸਾਹਾਂ ਦਾ ਮਣਕਾ ਗੁਰੂ ਵਲ ਸਰਕੇ
ਹਨੇਰਾ ਦੂਰ ਹੋਣਾਂ ਹੈ ਰੂਹਾਂ ਦੀ ਰੌਸ਼ਨੀ ਕਰ ਕੇ
ਕਰੋ ਕੁਝ ਦਾਨ ਮਨਫੀ ਚਾਨਣੇ ਦੀ ਲੱਪ ਭਰ ਭਰ ਕੇ
 ਅਖੀਰ ਵਿਚ ਅਸੀਂ ਪੰਜਾਬ ਦੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਅਮਰੀਕਾ ਦੀ ਯੂਨਾਈਟਿਡ ਸਿੱਖ ਜਥੇ-ਬੰਦੀ ਦੇ ਉੱਦਮ ਦੀ ਤਾਰੀਫ ਕਰਦੇ ਹਾਂ ਜਿਹਨਾਂ ਨੇ ਕਿ ਭਾਰਤੀ ਸਰਕਾਰ ਵਲੋਂ ਕੀਤੀ ਗਈ ਸਿੱਖਾਂ ਦੀ ਨਸਲ ਕੁਸ਼ੀ ਸਬੰਧੀ ਯੂ ਐਨ ਓ ਵਿਚ ਪਟੀਸ਼ਨ ਦਾਇਰ ਕੀਤੀ ਹੈਉਹ ਸਾਰੀਆਂ ਹੀ 
ਸਿੱਖ ਜਥੇਬੰਦੀਆਂ, ਗੁਰਦੁਆਰਾ ਸਾਹਿਬਾਨ ਅਤੇ ਵਿਅਕਤੀ ਵੀ ਪ੍ਰਸ਼ੰਸਾ ਦੇ ਪਾਤਰ ਹਨ ਜਿਹਨਾਂ ਨੇ ਕਿ ਇਸ ਪਟੀਸ਼ਨ ਸਬੰਧੀ ਚੜ੍ਹਦੀ ਕਲਾ ਨਾਲ ਉੱਦਮ ਕੀਤੇ ਹਨਅਸੀਂ ਉਮੀਦ ਕਰਦੇ ਹਾਂ ਕਿ ਭਵਿੱਖ ਵਿਚ ਸਾਰੀਆਂ ਹੀ ਪੰਥਕ ਧਿਰਾਂ ਆਪਣੇ ਸਾਰੇ ਹੀ ਫੈਸਲੇ ਸਿਰ ਜੋੜ ਕੇ ਅਤੇ ਦੂਰ ਅੰਦੇਸ਼ੀ ਨਾਲ ਕਰਨਗੇ ਤਾਂ ਹੀ ਤਾਂ ਸਾਡੇ ਗੁਰਪੁਰਬ ਮਨਾਏ ਸਫਲ ਹਨ ਅਤੇ ਅਸੀਂ ਪੰਥ ਦੇ ਵਿਹੜੇ ਉਜਲੀ ਸਵੇਰ ਦੀ ਉਡੀਕ ਕਰ ਸਕਦੇ ਹਾਂ
............................੦..........................

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.