ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਢੇਸੀ
ਮੋਦੀ ਦੇ ਹਾਵ-ਭਾਵ ਦਹਿਸ਼ਤ ਗਰਦਾਂ ਵਾਲੇ ਹਨ
ਮੋਦੀ ਦੇ ਹਾਵ-ਭਾਵ ਦਹਿਸ਼ਤ ਗਰਦਾਂ ਵਾਲੇ ਹਨ
Page Visitors: 2759

ਜਾਗ ਮਨ ਜਾਗਣ ਦਾ ਵੇਲਾ
ਇਸ ਨਵੀਂ ਤਹਿਜ਼ੀਬ ਦੇ ਵਿਚ ਹਾਦਸਾ ਇਹ ਹੋ ਗਿਆ, ਤਿੜਕ ਗਈ ਬੰਦੇ ਦੀ ਕੁਦਰਤ ਕੋਈ ਸਾਬਤ ਨਾਂ ਰਿਹਾ
ਮੋਦੀ ਦੇ ਹਾਵ-ਭਾਵ ਦਹਿਸ਼ਤ ਗਰਦਾਂ ਵਾਲੇ ਹਨ
ਹਿੰਦੂ ਸੰਤ ਪ੍ਰਮੋਦ ਕ੍ਰਿਸ਼ਨਨ ਦੇ ਮੋਦੀ ਅਤੇ ਬਾਬਾ ਰਾਮ ਦੇਵ ਬਾਰੇ ਵਿਚਾਰ
ਕੇਰਲਾ ਦੇ ਰਹਿਣ ਵਾਲੇ ਸੰਤ ਕ੍ਰਿਸ਼ਨਨ ਮਕੈਨੀਕਲ ਇੰਜਨੀਅਰ ਦੇ ਬੀ ਈ ਹਨ
ਸ਼੍ਰੀ ਨਿਊਜ਼ ਤੇ ਰਮੇਸ਼ ਭੱਟ ਨਾਲ ਹੋਈ ਇੰਟਰਵਿਊ ਦਾ ਪੰਜਾਬੀ ਰੂਪ
ਰਮੇਸ਼ ਭੱਟ--ਬਾਬਾ ਜੀ ਨਰਿੰਦਰ ਮੋਦੀ ਭਲਕੇ ਇਥੇ ਬਾਬਾ ਰਾਮ ਦੇਵ ਨੂੰ ਮਿਲਣ ਆ ਰਹੇ ਹਨ ਕੀ ਇਹ ਮਿਲਣੀ ਨਵੇਂ ਸਮੀਕਰਨਾਂ ਨੂੰ ਜਨਮ ਦੇ ਸਕਦੀ ਹੈ ?
ਸੰਤ ਪ੍ਰਮੋਦ ਕ੍ਰਿਸ਼ਨਨਦੇਖੋ ਬਾਬਾ ਰਾਮ ਦੇਵ ਜੀ ਅਤੇ ਨਰਿੰਦਰ ਮੋਦੀ ਦਾ ਰਿਸ਼ਤਾ ਵਿਚਾਰਕ ਰੂਪ ਵਿਚ ਬੜਾ ਗੂੜ੍ਹਾ ਹੈ। ਨਰਿੰਦਰ ਮੋਦੀ ਜੀ ਤੇ ਹਜ਼ਾਰਾਂ ਲੋਕਾਂ ਨੂੰ ਕਤਲ ਕਰਨ ਦਾ ਦੋਸ਼ ਹੈ ਅਤੇ ਜਿਵੇਂ ਕਿਸੇ ਵਿਅਕਤੀ ਦਾ ਵਿਅਕਤਿਤਵ ਹੁੰਦਾ ਹੈ ਜਾਂ ਇਮੇਜ ਹੁੰਦਾ ਹੈ- ਕਾਨੂੰਨ ਦੀ ਦ੍ਰਿਸ਼ਟੀ ਵਿਚ ਨਰਿੰਦਰ ਮੋਦੀ ਭਾਵੇਂ ਬਰੀ ਹੋ ਗਏ ਹਨ ਜਾਂ ਉਹ ਬਰੀ ਹੋ ਜਾਣਗੇ ਪਰ ਦੇਸ਼ ਦੀ ਜਨਤਾ ਵਿਚ ਜੋ ਉਸ ਦੀ ਛਵੀ ਹੈ ; ਮੈਂ ਇਹ ਕਹਿਣਾਂ ਚਾਹੂੰਗਾ ਕਿ ਇਸ ਦੇਸ਼ ਵਿਚ ਦੋ ਨਾਮ ਐਸੇ ਹਨ ਜਿਹਨਾਂ ਨਾਲ ਦੇਸ਼ ਵਿਚ ਦਹਿਸ਼ਤ ਫੈਲਦੀ ਹੈ, ਇੱਕ ਨਾਮ ਹੈ ਇੰਡੀਅਨ ਮੁਜਾਹਦੀਨ ਦਾ ਅਤੇ ਦੂਜਾ ਨਾਮ ਹੈ ਨਰਿੰਦਰ ਮੋਦੀ ਜੀ ਦਾ। ਦੋਹਾਂ ਹੀ ਨਾਵਾਂ ਤੋਂ ਦਹਿਸ਼ਤਗਰਦੀ ਦੀ ਬੂ ਆਉਂਦੀ ਹੈ। ਜਿਥੋਂ ਤਕ ਬਾਬਾ ਰਾਮ ਦੇਵ ਜੀ ਵਲ ਉਸ ਦੇ ਆਉਣ ਦਾ ਸਵਾਲ ਹੈ ਤਾਂ ਵਿਚਾਰਕ ਰੂਪ ਵਿਚ ਦੋਵੇਂ ਇੱਕੋ ਜਹੇ ਹਨ। ਉਸ ਉਪਰ (ਨਰਿੰਦਰ ਮੋਦੀ) ਹਜ਼ਾਰਾਂ ਲੋਕਾਂ ਦੀ ਹੱਤਿਆ ਕਰਨ ਦਾ ਦੋਸ਼ ਹੈ ਅਤੇ ਬਾਬਾ ਰਾਮ ਦੇਵ ਜੀ ਤੇ ਵੀ ਭਗਵਾਨ ਦੀ ਕਿਰਪਾ ਨਾਲ ਆਪਣੇ ਗੁਰੂ ਨੂੰ ਗਾਇਬ ਕਰਨ ਦਾ ਦੋਸ਼ ਹੈ। ਸੀ ਬੀ ਆਈ ਦੀ ਇਨਕੁਆਰੀ ਚਲ ਰਹੀ ਹੈ। ਜਿਥੋਂ ਤਕ ਸੰਤ ਸਮਾਜ ਦਾ ਸਵਾਲ ਹੈ ਤਾਂ ਨਰਿੰਦਰ ਮੋਦੀ ਜੀ ਸੰਤਾਂ ਦਾ ਅਸ਼ੀਰਵਾਦ ਲੈਣ ਨਹੀਂ ਆ ਰਹੇ। ਮੈਨੂੰ ਬੜਾ ਦੁੱਖ ਹੈ ਇਹ ਕਹਿੰਦਿਆਂ ਅਤੇ ਸ਼ਾਇਦ ਹਰੀਦੁਆਰ ਦੇ ਇਤਹਾਸ ਵਿਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕਿਸੇ ਨੇਤਾ ਦਾ ਅਸ਼ੀਰਵਾਦ ਸੰਤਾਂ ਨੂੰ ਪ੍ਰਾਪਤ ਹੋਏਗਾ। ਨਰਿੰਦਰ ਮੋਦੀ ਜੀ ਉਸ ਵਿਚ ਵਿਸ਼ੇਸ਼ ਮਹਿਮਾਨ ਹਨ ਉਹ ਦਾ ਭਾਰਤ ਦੇ ਸੰਤਾਂ ਪ੍ਰਤੀ ਕੋਈ ਨਿਮਰਤਾ ਵਾਲਾ ਭਾਵ ਲੈ ਕੇ ਨਹੀਂ ਆ ਰਿਹਾ। ਇਹ ਕੁਝ ਧਨੀ ਸੰਤ ਜੋ ਜਨਤਾ ਤੋਂ ਦੂਰ ਹਨ ਉਹਨਾਂ ਦੀ ਲਫਾਫਿਆਂ ਵਿਚਲੀ ਦੱਛਣਾਂ ਦੇ ਨਾਲ ਉਹਨਾਂ ਦਾ ਬਾਬਾ ਰਾਮ ਦੇਵ ਜੀ ਦੇ ਇਕੱਠੇ ਹੋਣ ਦੀ ਗੱਲ ਹੈ । ਇਹ ਇੱਕ ਅਜੀਬ ਕਿਸਮ ਦਾ ਕੌਕਸ ਹੈ ਜੋ ਸੰਤਾ ਦੇ ਨਾਮ ਤੇ ਬਣਿਆਂ ਹੋਇਆ ਹੈ। ਮੈਨੂੰ ਨਹੀਂ ਲੱਗਦਾ ਕਿ ਨਰਿੰਦਰ ਮੋਦੀ ਜੀ ਸੰਤਾਂ ਦਾ ਅਸ਼ੀਰਵਾਦ ਲੈਣਗੇ। ਅਫਸੋਸ ਦੇ ਨਾਲ ਕਹਿਣਾਂ ਪੈਂਦਾ ਹੈ ਕਿ ਨਰਿੰਦਰ ਮੋਦੀ ਦਾ ਅਸ਼ੀਰਵਾਦ ਸੰਤਾਂ ਨੂੰ ਮਿਲਣ ਵਾਲਾ ਹੈ।
ਰਮੇਸ਼ ਭੱਟ---ਜੇਕਰ ਬੀ ਐਨ ਪੀ ਮੋਦੀ ਜੀ ਨੂੰ ਪ੍ਰਾਈਮ ਮਨਿਸਟਰ ਦੇ ਅਹੁਦੇ ਲਈ ਨਾਮਜਦ ਕਰਦੀ ਹੈ ਤਾਂ ਸੰਤ ਸਮਾਜ ਇਸ ਨੂੰ ਕਿਸ ਨਜ਼ਰੀਏ ਨਾਲ ਲਵੇਗਾ ?
ਸੰਤ ਪ੍ਰਮੋਦ ਕ੍ਰਿਸ਼ਨਨ ਦੇਖੋ ਬੀ ਜੇ ਪੀ ਨਰਿੰਦਰ ਮੋਦੀ ਨੂੰ ਭਾਜਪਾ ਦੇ ਪੱਦ ਲਈ ਰੀਪਰਜੈਂਟ ਕਰੇਗੀ ਐਸਾ ਨਹੀਂ ਹੈ। ਉਹ ਕਰ ਹੀ ਚੁੱਕੇ ਹਨ, ਉਹਨਾਂ ਕੋਲ ਕੋਈ ਵਿਕਲਪ ਨਹੀਂ ਹੈ। ਲੇਕਿਨ ਇਹ ਦੇਸ਼ ਗੰਗਾ ਜਮਨੀ ਤਹਿਜ਼ੀਬ ਦਾ ਦੇਸ਼ ਹੈ। ਭਾਵਨਾਵਾਂ ਦਾ ਦੇਸ਼ ਹੈ; ਪ੍ਰੇਮ, ਸੱਦ ਭਾਵ, ਤਿਆਗ ਤਪੱਸਿਆ ਅਤੇ ਕਰੁਣਾਂ ਦਾ ਦੇਸ਼ ਹੈ। ਖਿਮਾਂ ਅਤੇ ਦਇਆ ਦਾ ਦੇਸ਼ ਹੈ ਗਮਗਾ ਜਮਨੀ ਤਹਿਜ਼ੀਬ ਦਾ ਦੇਸ਼ ਹੈ। ਅਤੇ ਪ੍ਰਧਾਨ ਮੰਤ੍ਰੀ ਕਿਸੇ ਪਾਰਟੀ ਦਾ ਨਹੀਂ ਹੁੰਦਾ ਹੈ ਨਾਂ ਹੀ ਕਿਸੇ ਵਿਸ਼ੇਸ਼ ਰਾਜ ਦਾ ਹੁੰਦਾ ਹੈ। ਪ੍ਰਧਾਨ ਮੰਤ੍ਰੀ ਦੇਸ਼ ਦਾ ਹੁੰਦਾ ਹੈ। ਅਤੇ ਮੈਂ ਨਹੀਂ ਸੋਚਦਾ ਕਿ ਨਰਿੰਦਰ ਮੋਦੀ ਇਸ ਦੇਸ਼ ਦੇ ਪ੍ਰਧਾਨ ਮੰਤ੍ਰੀ ਬਣ ਸਕਦੇ ਹਨ ਕਿਓਂਕਿ ਨਰਿੰਦਰ ਮੋਦੀ ਦੇ ਹਾਵ ਭਾਵਾਂ ਅਤੇ ਉਸ ਦੇ ਚਾਲ ਚਲਣ ਤੋਂ ਉਸ ਦੇ ਡਾਇਲਾਗ ਅਤੇ ਗੱਲਾਂ ਤੋਂ, ਉਸ ਦੇ ਸਟਾਇਲ ਤੋਂ ਦੰਭ ਜਿਹਾ ਲੱਗਦਾ ਹੈ, ਹੰਕਾਰ ਝਲਕਦਾ ਹੈ। ਦੇਸ਼ ਦਾ ਪ੍ਰਧਾਨ ਮੰਤ੍ਰੀ ਹੰਕਾਰੀ ਜਾਂ ਅਤਿਆਚਾਰੀ ਨਹੀਂ ਨਿਮਰ ਹੋਣਾਂ ਚਾਹੀਦਾ ਹੈ।
ਰਮੇਸ਼ ਭੱਟ---ਅਗਰ ਨਰਿੰਦਰ ਮੋਦੀ ਇਥੇ ਆਉਂਦੇ ਹਨ ਤਾਂ ਕੀ ਸੰਤਾਂ ਦਾ ਅਸ਼ੀਰਵਾਦ ਉਹਨਾਂ ਨੂੰ ਮਿਲ ਸਕਦਾ ਹੈ ਜਾਂ ਨਹੀਂ ? ਸੰਤਾਂ ਦਾ ਵੱਡਾ ਹਿੱਸਾ ਇਸ ਬਾਰੇ ਕੀ ਰਾਏ ਰੱਖਦਾ ਹੈ ?
ਸੰਤ ਪ੍ਰਮੋਦ ਕ੍ਰਿਸ਼ਨਨਦੇਖੋ ਸੰਤ ਸਮਾਜ ਹੋਵੇ ਜਾਂ ਕੋਈ ਵੀ ਵਰਗ ਹੋਵੇ ਇਸ ਸਬੰਧੀ ਵੱਖ ਵੱਖ ਵਿਚਾਰਧਾਰਾ ਰੱਖਦਾ ਹੈ। ਜਿਹੜੇ ਲੋਕ ਪ੍ਰੇਮ, ਮੁਹੱਬਤ, ਸੁਹਿਰਦਤਾ ਅਤੇ ਹਮਦਰਦੀ ਦੀ ਵਿਚਾਰਧਾਰਾ ਤੇ ਚਲਦੇ ਹਨ ਉਹ ਲੋਕ ਕਦੀ ਨਹੀਂ ਚਾਹੁਣਗੇ ਕਿ ਨਰਿੰਦਰ  ਮੋਦੀ ਇਸ ਦੇਸ਼ ਦੇ ਪ੍ਰਧਾਨ ਮੰਤ੍ਰੀ ਬਣਨ। ਜੋ ਲੋਗ ਇਸ ਦੇਸ਼ ਨੂੰ ਤੋੜਨਾ ਚਾਹੁੰਦੇ ਹਨ ਕੁਝ ਲੋਕ ਉਹ ਹਨ ਜੋ ਜਿਹਾਦ ਦੇ ਨਾਮ ਤੇ ਦੇਸ਼ ਨੂੰ ਤੋੜਨਾਂ ਚਾਹੁੰਦੇ ਹਨ ; ਕੁਝ ਲੋਕ ਹਨ ਜੋ ਹਿੰਦੂਤਵ ਦੇ ਨਾਮ ਤੇ ਦੇਸ਼ ਨੂੰ ਤੋੜਨਾਂ ਚਾਹੁੰਦੇ ਹਨ। ਹਿੰਦੋਸਤਾਨ ਦੀ ਅਜ਼ਾਦੀ ਵਿਚ ਹਿੰਦੂਆਂ ਦੇ ਨਾਲ ਮੁਸਲਮਾਨਾਂ ਦਾ ਵੀ ਖੂਨ ਸ਼ਾਮਲ ਹੈ। ਅਗਰ ਭਗਤ ਸਿੰਘ, ਸੁਖਦੇਵ, ਰਾਜਗੁਰੂ ਨੂੰ ਫਾਂਸੀ ਦੇ ਤਖਤੇ ਤੇ ਲਟਕਾਇਆ ਹੈ ਤਾਂ ਅਸ਼ਫਾਕਉੱਲਾ ਖਾਨ ਨੂੰ ਵੀ ਫਾਂਸੀ ਤੇ ਲਟਕਾਇਆ ਗਿਆ। ਅਗਰ ਪਾਕਿਸਤਾਨ ਦੀ ਲੜਾਈ ਵਿਚ ਆਸਾ ਰਾਮ ਤਿਆਗੀ ਸ਼ਹੀਦ ਹੋਏ ਤਾਂ ਵੀਰ ਅਬਦੁੱਲ ਹਮੀਦ ਵੀ ਸ਼ਹੀਦ ਹੋਏ। ਸਵਾਲ ਹੈ ਦੇਸ਼ ਦਾ । ਸਵਾਲ ਇੱਕ ਆਦਮੀ ਜਾਂ ਇੱਕ ਪਾਰਟੀ ਦਾ ਨਹੀਂ ਹੈ। ਦੇਸ਼ ਵਿਚ ਅੱਗ ਲਾ ਕੇ ਅਗਰ ਕਿਸੇ ਨੂੰ ਕੁਰਸੀ ਮਿਲ ਜਾਏ ਤਾਂ ਕੀ ਇਹ ਦੇਸ਼ ਲਈ ਚੰਗਾ ਹੋਏਗਾ? ਮੈਨੂੰ ਨਹੀਂ ਲੱਗਦਾ ਸਾਰੇ ਸੰਤ ਨਰਿੰਦਰ ਮੋਦੀ ਦਾ ਸਮਰਥਨ ਕਰਨਗੇ ਕਿਓਂਕਿ ਇਸ ਦੇਸ਼ ਦੇ ਸੰਤ ਇਸ ਦੇਸ਼ ਨਾਲ ਸਬੰਧਤ ਹਨ ਨਾਂ ਕਿਸੇ ਰਾਜਨੀਤਕ ਪਾਰਟੀ ਦੇ ਨਾਲ। ਚੰਦ ਰਾਜਨੀਤਕ ਪਾਰਟੀਆਂ ਨੇ ਸੰਤਾਂ ਦਾ ਬਹੁਤ ਸ਼ੋਸ਼ਣ ਕੀਤਾ ਹੈ, ਕਦੀ ਰਾਮ ਦੇ ਨਾਮ ਤੇ; ਸ਼ਿਲਾਵਾਂ ਦੇ ਨਾਮ ਤੇ; ਖੜਾਵਾਂ ਦੇ ਨਾਮ ਤੇ ਮੈਂ ਨਾਮ ਨਹੀਂ ਲੈਣਾਂ ਚਾਹੁੰਦਾ ਪਰ ਸਭ ਜਾਣਦੇ ਹਨ ।
ਰਮੇਸ਼ ਭੱਟਕੁਝ ਲੋਕਾਂ ਦਾ ਮੰਨਣਾਂ ਹੈ ਕਿ ਮੋਦੀ ਬੀ ਜੇ ਪੀ ਤੋਂ ਵੀ ਵੱਡੇ ਹੋ ਗਏ ਹਨ , ਇਸ ਸਬੰਧੀ ਆਪ ਦੇ ਕੀ ਵਿਚਾਰ ਹਨ?
ਸੰਤ ਪ੍ਰਮੋਦ ਕ੍ਰਿਸ਼ਨਨਮੋਦੀ ਜਿੰਨਾ ਸੀ ਓਨਾਂ ਹੀ ਹੈ। ਬੀ ਜੇ ਪੀ ਛੋਟੀ ਹੋ ਗਈ ਹੈ। ਬੀ ਜੇ ਪੀ ਦੇ ਹੱਥ ਵਿਚ ਨਰਿੰਦਰ ਮੋਦੀ ਨਹੀਂ ਹੈ ; ਆਰ ਐਸ ਐਸ ਦੇ ਹੱਥ ਵਿਚ ਨਰਿੰਦਰ ਮੋਦੀ ਨਹੀਂ ਹੈ ਸਗੋਂ ਬੀ ਜੇ ਪੀ ਅਤੇ ਆਰ ਐਸ ਐਸ ਨਰਿੰਦਰ ਮੋਦੀ ਦੀਆਂ ਕਠਪੁਤਲੀਆਂ ਬਣ ਗਈਆਂ ਹਨ। ਉਥੇ ਅਡਵਾਨੀ ਹੁਣ ਬੌਣਾਂ ਹੋ ਗਿਆ ਹੈ ; ਸੁਸ਼ਮਾ ਜੀ ਦਾ ਕੋਈ ਵਜ਼ੂਦ ਨਹੀਂ ਬਚਿਆ ਹੈ। ਰਾਜਨਾਥ ਸਿੰਘ ਐਵੇਂ ਨਾਮ ਦੇ ਪ੍ਰਤੀਨਿਧ ਹਨ। ਜਦ ਰਾਜ ਨਾਥ ਸਿੰਘ ਜੀ ਅਤੇ ਨਰਿੰਦਰ ਮੋਦੀ ਜੀ ਇਕੱਠੇ ਬੈਠਦੇ ਹਨ ਤਾਂ ਉਹਨਾ ਦੇ ਹਾਵ ਭਾਵਾਂ ਤੋਂ ਇਹ ਪਤਾ ਲੱਗਦਾ ਹੈ ਜੈਸੇ ਨਰਿੰਦਰ ਮੋਦੀ ਰਾਜੇ ਵਾਂਗ ਵਰਤਾਓ ਕਰਦੇ ਹੋਣ ਅਤੇ ਬਾਕੀ ਸਭ ਉਸ ਦੇ ਨੌਕਰ ਦੀ ਤਰਾਂ। ਇਹਨਾ ਦੇ ਹੱਥ ਵਿਚ ਨਹੀਂ ਹਨ ਨਰਿੰਦਰ ਮੋਦੀ ਅਤੇ ਨਰਿੰਦਰ ਮੋਦੀ ਜਿਵੇਂ ਚਾਹੁਣ ਚਾਬੀ ਘੁਮਾ ਰਹੇ ਹਨ ਚਲਾ ਰਹੇ ਹਨ । ਇਹ ਸੋਚੀ ਸਮਝੀ ਰਣਨੀਤੀ ਹੈ । ਲੇਕਿਨ ਮੈਨੂੰ ਮਹਿਸੂਸ ਹੁੰਦਾ ਹੈ ਕਿ ਨਰਿੰਦਰ ਮੋਦੀ ਇਸ ਦਸ਼ ਦੇ ਪ੍ਰਧਾਨ ਮੰਤ੍ਰੀ ਨਹੀਂ ਬਣ ਸਕਣਗੇ। {ਉਕਤ ਸੰਤ ਦਾ ਅੰਦਾਜ਼ਾ ਗਲਤ ਸਾਬਤ ਹੋਇਆ। ਨਰਿੰਦਰ ਮੋਦੀ ਦੇਸ਼ ਦਾ ਪ੍ਰਧਾਨ ਮੰਤ੍ਰੀ ਵੀ ਬਣ ਗਿਆ ਅਤੇ ਦੇਸ਼ ਦੇ ਸੰਤਾਂ ਨੇ ਉਸ ਦੀ ਰੱਜ ਕੇ ਹਿਮਾਇਤ ਵੀ ਕੀਤੀ ਹੈ।}
ਧੰਨਵਾਦ ਸਹਿਤ - ਪੰਜਾਬੀ ਰੂਪ
ਕੁਲਵੰਤ ਸਿੰਘ ਢੇਸੀ
kulwantsinghdhesi@hotmail.com

 
 
 
 

 

 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.