ਕੈਟੇਗਰੀ

ਤੁਹਾਡੀ ਰਾਇ



ਕਮਲਦੀਪ ਕੌਰ
ਵੀਰ ਰਾਜੋਆਣਾ ਜੀ ਦਾ ਪੰਥ ਦੇ ਨਾਮ ਸੰਦੇਸ਼ (ਭਾਗ ਪਹਲਾ)
ਵੀਰ ਰਾਜੋਆਣਾ ਜੀ ਦਾ ਪੰਥ ਦੇ ਨਾਮ ਸੰਦੇਸ਼ (ਭਾਗ ਪਹਲਾ)
Page Visitors: 2784

                              ਵੀਰ ਰਾਜੋਆਣਾ ਜੀ ਦਾ ਪੰਥ ਦੇ ਨਾਮ ਸੰਦੇਸ਼          (Part 1)
           ਵਾਹਿਗੁਰੂ ਜੀ ਕਾ ਖਾਲਸਾ   ਵਾਹਿਗੁਰੂ ਜੀ ਕੀ ਫਤਿਹ .
     ਮੇਰੇ ਵੀਰ , ਭਾਈ ਬਲਵੰਤ ਸਿੰਘ  ਰਾਜੋਆਣਾ ਜੀ ਨੇ , ਜਦ ਮੈਂ ਨੌਂ ਮਾਰਚ 2013 ਨੂੰ ਉਨ੍ਹਾਂ ਨੂੰ ਮਿਲਣ , ਪਟਿਆਲਾ ਜੇਲ੍ਹ ਵਿਚ ਗਈ , ਉਸ ਵੇਲੇ ਇਹ ਸੰਦੇਸ਼ (ਪੰਥ ਦੇ ਨਾਮ) ਮੈਨੂੰ ਸੌਂਪਿਆ , ਜੋ ਮੈਂ ਪੰਥ ਸਾਹਵੇਂ ਪੇਸ਼ ਕਰ ਰਹੀ ਹਾਂ ।
ਪਹਿਰੇਦਾਰ ਅਖ਼ਬਾਰ ਵੱਲੋਂ ਸ਼ੁਰੂ ਕੀਤੀ  ਖਾਲਸਾਈ ਬਾਣਾ ਪਾ ਕੇ ਸਿੱਖੀ ਕਦਰਾਂ ਕੀਮਤਾਂ ਨੂੰ ਢਾਹ ਲਾਉਂਦੀ ਮੁਹਿੰਮ ਨਾਲ ਮੇਰਾ ਕੋਈ ਵਾਸਤਾ ਨਹੀਂ ਹੈ ।

            ੴ
       ਸਤਿਕਾਰਯੋਗ ਖਾਲਸਾ ਜੀ ,

              ਵਾਹਿਗੁਰੂ ਜੀ ਕਾ ਖਾਲਸਾ ॥

               ਵਾਹਿਗੁਰੂ ਜੀ ਕੀ ਫ਼ਤਹਿ॥

       ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ । ਖਾਲਸਾ ਜੀ , ਪਹਿਰੇਦਾਰ ਅਖ਼ਬਾਰ ਵੱਲੋਂ ਜੋ ਪ੍ਰੋ: ਭੁੱਲਰ ਅਤੇ ਮੇਰੀ ਫ਼ਾਂਸੀ ਦੀ ਸਜ਼ਾ ਨੂੰ ਰੱਦ ਕਰਾਉਣ ਲਈ ਇੱਕ ਕਰੋੜ ਸਿੱਖਾਂ ਤੋਂ ਦਸਤਖ਼ਤ ਕਰਵਾ ਕੇ ਦੇਸ਼ ਦੇ ਉਨਾਂ ਹੁਕਮਰਾਨਾਂ ਅੱਗੇ ਜਿਹੜੇ ਸਿੱਖ ਧਰਮ ਤੇ ਹਮਲਾ ਕਰਣ ਲਈ ਜਿੰਮੇਵਾਰ ਹਨ ,ਜਿਹੜੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲ ਹਨ , ਅੱਗੇ ਕੀਤੀ ਜਾਣ ਰਹਿਮ ਦੀ ਅਪੀਲ ਦੀ ਮੁਹਿੰਮ ਬਾਰੇ ਮੈਂ ਆਪਣੇ ਵਿਚਾਰ ਸਪੱਸਟ ਕਰਨਾ ਚਾਹੁੰਦਾ ਹਾਂ । ਖਾਲਸਾ ਜੀ , ਮੈਂ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਹੁਣਾਂ ਵੱਲੋਂ ਸਿੱਖ ਸ਼ੰਘਰਸ ਵਿਚ ਪਾਏ ਯੋਗਦਾਨ ਅੱਗੇ ਆਪਣਾ ਸਿਰ ਝੁਕਾਉਂਦਾ ਹਾਂ ਅਤੇ ਉਹਨਾਂ ਦੀ ਸਰੀਰਕ ਅਤੇ ਮਾਨਸਿਕ ਅਵਸਥਾ ਉੱਪਰ ਦੁੱਖ ਪ੍ਰਗਟ ਕਰਦਾ ਹਾਂ , ਉਨ੍ਹਾਂ ਦੇ ਸਤਿਕਾਰਯੋਗ ਪਰਿਵਾਰ ਨਾਲ ਦਿਲ ਦੀਆਂ ਗਹਿਰਾਈਆਂ ਤੋਂ ਹਮਦਰਦੀ ਪ੍ਰਗਟ ਕਰਦਾ ਹਾਂ ।ਖਾਲਸਾ ਜੀ , ਜਿਥੋਂ ਤੱਕ ਪ੍ਰੋ: ਭੁੱਲਰ ਅਤੇ ਮੇਰੀ ਸੋਚ ਦਾ ਸਬੰਧ ਹੈ , ਪ੍ਰੋ: ਭੁੱਲਰ ਹੁਣਾਂ ਨੇ ਸ਼ੁਰੂ ਤੋਂ ਹੀ ਭਾਰਤੀ ਅਦਾਲਤਾਂ ਵਿਚ ਆਪਣਾ ਕੇਸ ਲੜ੍ਹਿਆ , ਆਪਣੇ ਆਪ ਨੂੰ ਨਿਰਦੋਸ਼ ਕਿਹਾ , ਅਦਾਲਤ ਵੱਲੋਂ ਮਿਲੀ ਆਪਣੀ ਸਜ਼ਾ ਦੇ ਖਿਲਾਫ਼ ਅਦਾਲਤਾਂ ਵਿਚ ਅਤੇ ਰਾਸਟਰਪਤੀ ਅੱਗੇ ਅਪੀਲ ਕੀਤੀ ਇਸ ਲਈ ਪ੍ਰੋ: ਭੁੱਲਰ ਹੁਣਾਂ ਦੀ ਸਜ਼ਾ ਮਾਫ਼ ਕਰਾਉਣ ਲਈ ਕਿਸੇ ਵੀ ਅਦਾਰੇ ਵੱਲੋਂ , ਕਿਸੇ ਵੀ ਸੰਸਥਾ ਵੱਲੋਂ ਕੀਤੇ ਜਾ ਰਹੇ ਕਿਸੇ ਵੀ ਉਪਰਾਲੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ।ਇਸ ਸਬੰਧੀ ਪਹਿਰੇਦਾਰ ਅਖ਼ਬਾਰ ਦੇ ਪ੍ਰਬੰਧਕਾਂ ਵੱਲੋਂ ਖਾਲਸਾ ਪੰਥ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ  ਕਿ ਹੌਲੇ ‐ ਮੁਹੱਲੇ ਵਾਲੇ ਦਿਨ ਸ੍ਰੀ ਆਨੰਦਪਰ ਜਾਣ ਵਾਲੇ ਸਾਰੇ ਸਰਧਾਲੂ ਪ੍ਰੋ: ਭੁੱਲਰ ਅਤੇ ਮੇਰੀ ਫੋਟੋ ਵਾਲੇ ਬੈਨਟ ਲਾਉਣ , ਆਪਣੇ ਆਵਾਜਾਈ ਦੇ ਸਾਧਨਾਂ ਤੇ ਕੇਸਰੀ ਝੰਡੇ ਲਗਾਉਣ ਅਤੇ ਆਨੰਦਪੁਰ ਸਾਹਿਬ ਪਹੁੰਚਣ , ਉਥੇ ਇਨ੍ਹਾਂ ਪ੍ਰਬੰਧਕਾਂ ਵੱਲੋਂ ਦੇਸ਼ ਦੇ ਹੁਕਮਰਾਨਾਂ ਨੂੰ ਰਹਿਮ ਦੀ ਅਪੀਲ ਕਰਨ ਵਾਲੀ ਮੁਹਿੰਮ ਸਬੰਧੀ ਦਸਤਖ਼ਤ ਕਰਨ ਵਾਸਤੇ ਦਸ ਕਾਊਂਟਰ ਖੋਲੇ ਜਾਣਗੇ ।
  ਖਾਲਸਾ ਜੀ , ਪਹਿਰੇਦਾਰ ਅਖ਼ਬਾਰ ਵੱਲੋਂ ਇਸ ਮੁਹਿੰਮ ਵਿਚ ਬਹੁਤ ਹੀ ਗੁਮਰਾਹਕੁੰਨ ਤਰੀਕੇ ਨਾਲ ਮੇਰਾ ਨਾਮ ਲਿਆ ਜਾ ਰਿਹਾ ਹੈ ।ਮੈਂ ਫਿਰ ਵੀ ਇਨ੍ਹਾਂ ਪ੍ਰਬੰਧਕਾਂ ਨੂੰ ਅਤੇ ਸਮੁੱਚੇ ਖਾਲਸਾ ਪੰਥ ਨੂੰ ਇਹ ਸਪੱਸਟ ਕਰਦਾ ਹਾਂ ਕਿ ਮੈਂ ਕਦੇ ਵੀ ਕਿਸੇ ਨੂੰ ਵੀ ਆਪਣੀ ਫਾਂਸੀ ਦੀ ਸਜ਼ਾ ਰੱਦ ਕਰਵਾਉਣ ਲਈ ਨਾ ਕਦੇ ਕਿਹਾ ਹੈ ਅਤੇ ਨਾ ਹੀ ਕਦੇ ਕਹਾਂਗਾ ,ਮੇਰਾ ਇਨ੍ਹਾਂ ਧਰਮ ਤੇ ਹਮਲਾ ਕਰਨ ਵਾਲੇ ਅਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੇ ਕਾਤਲਾਂ ਅੱਗੇ ਕੋਈ ਬੇਨਤੀ ਜਾ ਕਿਸੇ ਕਿਸਮ ਦੀ ਅਪੀਲ ਕਰਨ ਦਾ ਕੋਈ ਇਰਾਦਾ ਨਹੀਂ ਹੈ ।ਖਾਲਸਾ ਜੀ , ਮੈਂ ਪਹਿਰੇਦਾਰ ਦੇ ਪ੍ਰਬੰਧਕਾਂ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਜਿਹੜੇ ਅਕਸਰ ਆਪਣੇ ਬੈਂਡ-ਰੂਮੀ ਲੇਖਾਂ ਵਿਚ ਕੌਮੀ ਸਵੈਮਾਨ, ਕੌਮੀ ਫ਼ਰਜਾਂ , ਕੌਮੀ ਅਣਖ਼ ਅਤੇ ਗੈਰਤ ਦੇ ਉਪਦੇਸ਼ ਦਿੰਦੇ ਰਹਿੰਦੇ ਹਨ , ਕੀ ਕਿਸੇ ਸਿੱਖ ਦੇ ਹੱਥ ਵਿਚ ਕੇਸਰੀ ਝੰਡਾ ਵੀ  ਹੋਵੇ , ਉਹ ਧਰਮ ਤੇ ਹਮਲਾ ਕਰਨ ਵਾਲੇ , ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ,ਬਲਾਤਕਾਰੀ ਹੁਕਮਰਾਨਾਂ ਅੱਗੇ ਰਹਿਮ ਦੀ ਅਪੀਲ ਵੀ ਕਰ ਰਿਹਾ ਹੋਵੇ ,ਇਸ ਤੋਂ ਹਾਸੋਹੀਣੀ ਗੱਲ ਹੋਰ ਕੀ ਹੋ ਸਕਦੀ ਹੈ ,ਇਹ ਦ੍ਰਿਸ਼ ਤਾਂ ਕਿਸੇ ਕਾਮੇਡੀ ਸੀਨ ਵਾਂਗ ਹੈ ਕਿ ਇਸ ਤਰ੍ਹਾਂ ਕਰਨਾ ਕੌਮੀ ਸਵੈਮਾਨ ਦੇ ਪ੍ਰਤੀਕ ਕੇਸਰੀ ਝੰਡੇ ਦਾ ਅਪਮਾਨ ਕਰਨਾ ਮਜ਼ਾਕ ਉਡਾਉਣਾ ਨਹੀਂ ਹੈ ? ਕੀ ਇਸ ਤਰ੍ਹਾਂ ਦੀ ਮੁਹਿੰਮ ਦਾ ਮਨੋਰਥ ਪਿਛਲੇ ਸਾਲ ਮਾਰਚ ਮਹੀਨੇ ਵਿਚ ਸਮੁੱਚੇ ਖਾਲਸਾ ਪੰਥ ਵੱਲੋਂ ਕੌਮੀ ਸਵੈਮਾਨ ਲਈ ਲਹਿਰਾਏ ਗਏ ਕੇਸਰੀ ਝੰਡਿਆਂ ਦੇ ਸਨਮਾਨ ਨੂੰ ਦਿੱਲੀ ਦੇ ਪੈਰਾਂ ਵਿਚ ਰੋਲਣਾ ਨਹੀਂ ਹੈ ? 

 

     ਸਤਿਕਾਰ ਸਹਿਤ

     ਕਮਲਦੀਪ ਕੌਰ

    091-94643-54923

 (ਸ. ਬਲਵੰਤ ਸਿੰਘ ਰਾਜੋਆਣਾ ਜੀ ਦੀ ਭੈਣ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.