ਕੈਟੇਗਰੀ

ਤੁਹਾਡੀ ਰਾਇ



ਬੇਅੰਤ ਸਿੰਘ ਖਾਨੇਵਾਲ
ਮਰਯਾਦਾ/ਅਨੁਸ਼ਾਸ਼ਨ
ਮਰਯਾਦਾ/ਅਨੁਸ਼ਾਸ਼ਨ
Page Visitors: 3547

                                   ਮਰਯਾਦਾ/ਅਨੁਸ਼ਾਸ਼ਨ 
 ਜਿਸ ਕੌਮ ਨੇ ਵੀ ਸੰਸਾਰ ਵਿੱਚ ਆਪਣੀ ਹੋਂਦ ਨੂੰ , ਸਥਾਈ ਰੂਪ ਵਿੱਚ ਕਾਇਮ ਰੱਖਣਾ ਹੈ , ਉਸ ਲਈ ਜਰੂਰੀ ਹੈ ਕਿ ਉਹ ਆਪਣੇ ਮੁਢਲੇ ਅਸੂਲਾਂ ਨੂੰ ਹਮੇਸ਼ਾਂ ਯਾਦ ਰੱਖੇ। ਕਦੇ ਵੀ ਆਪਣੀ ਯਾਦ ਸ਼ਕਤੀ ਵਿਚੋਂ ਵਿਸਰਣ ਨਾ ਦੇਵੇ। ਹਰ ਧਰਮ ਦੀ ਬੁਨਿਆਦ ਉਸ ਦੇ ਮੁਢਲੇ ਅਸੂਲ ਹੀ ਹੁੰਦੇ ਹਨ। ਦਰਅਸਲ ਇਨ੍ਹਾਂ ਅਸੂਲਾਂ ਤੋਂ ਬਿਨ੍ਹਾਂ ਕੋਈ ਧਰਮ ਜਾਂ ਕੌਮ ਲੰਮੇ ਸਮੇ ਤੱਕ ਜ਼ਿੰਦਾ ਨਹੀਂ  ਰਹਿ ਸਕਦੀ ।  ਇਹ ਅਸੂਲ ਕੌਮ ਲਈ ਉਸ ਸੁਰੱਖਿਅਤ-ਕਵੱਚ ਦੀ ਨਿਆਈਂ ਹੁੰਦੇ ਹਨ ਜਿਸ ਨੂੰ ਪਹਿਨ ਕੇ ਕੋਈ ਸੂਰਮਾ ਹਰ ਪ੍ਰਕਾਰ ਦੇ ਖਤਰਿਆਂ ਦਾ ਮੁਕਬਲਾ ਬੜੇ ਵਿਸਵਾਸ਼ ਅਤੇ ਨਿਡਰਤਾ ਨਾਲ ਕਰ ਸਕਦਾ ਹੈ।
ਮੁਢਲੇ ਅਸੂਲਾਂ ਨੂੰ ਆਧਾਰ ਬਣਾ ਕੇ, ਉਸ ਕੌਮ ਦੇ ਆਗੂ ਆਪਣੀ ਕੌਮ ਦੇ ਰੋਜ਼ਮਰਾ ਦੇ ਸੰਸਾਰੀ ਜੀਵਨ ਨੂੰ ਇੱਕ ਸੰਚੇ ਵਿੱਚ ਢਾਲਣ ਲਈ ਲਿਖਤੀ ਰੂਪ ਵਿੱਚ ਅਨੁਸ਼ਾਸ਼ਨ ਤਹਿ ਕਰ ਲੈਂਦੇ ਹਨ , ਜਿਸਦੀ ਬਰਕਤ ਨਾਲ ਆਮ ਲੋਕਾਂ ਦੇ ਜੀਵਨ ਵਿੱਚ ਇਕਸਾਰਤਾ ਬਣੀ ਰਹਿੰਦੀ ਹੈ । ਅਤੇ ਇਹ ਇਕਸਾਰਤਾ ਹੀ ਉਸ ਕੌਮ ਦੀ ਵੱਡੀ ਤਾਕਤ ਅਤੇ ਨਿਆਰਾਪਨ ਹੁੰਦੀ ਹੈ। ਇਸ ਲਈ ਮੁਢਲੇ ਅਸੂਲਾਂ ਦੀ ਰੋਸ਼ਨੀ ਵਿੱਚ ਤਿਆਰ ਹੋਏ ਅਨੁਸ਼ਾਸ਼ਨ ਨੂੰ ਹੀ ਮਰਯਾਦਾ ਕਿਹਾ ਜਾਂਦਾ ਹੈ।
ਅਨੁਸ਼ਾਸ਼ਨ ਤੋਂ ਬਿਨ੍ਹਾਂ ਨਾ ਕੋਈ ਘਰ ਚਲ ਸਕਦਾ ਹੈ ਅਤੇ ਨਾ ਕੋਈ ਸਕੂਲ, ਕਾਲਜ ਜਾਂ ਅਦਾਰਾ। ਇਥੋਂ ਤਕ ਕਿ ਅਨੁਸ਼ਾਸ਼ਨ ਦੀ ਅਣਹੋਂਦ ਵਿੱਚ ਕਿਸੇ ਵੀ ਮੁਲਕ ਵਿੱਚ ਅਮਨ ਚੈਨ ਨਹੀ ਰਹਿ ਸਕਦਾ। ਅਤੇ ਪੈਦਾ ਹੋਈ ਬਦਅਮਨੀ ਨੂੰ ਕਾਬੂ ਕਰਨਾ ਅਸੰਭਵ ਕੰਮ ਹੁੰਦਾ ਹੈ। ਅਨੁਸ਼ਾਸ਼ਨ ਅਤੇ ਨਿਆਂ ਦੇ ਕਾਇਦੇ ਕਾਨੂੰਨਾਂ ਦੇ ਲਿਖਤੀ ਸੰਗ੍ਹਹਿ ਨੂੰ ਸੰਵਿਧਾਨ ਆਖਦੇ ਹਨ। ਜਿਸਦੀ ਪਾਲਣਾਂ ਕਰਨਾ ਹਰ ਹੁਕਮਰਾਨ ਅਤੇ ਦੇਸ਼ਵਾਸੀਆਂ ਦਾ ਫਰਜ਼ ਹੁੰਦਾ ਹੈ। ਕੌਮੀ ਰੂਪ ਵਿੱਚ ਧਰਮ ਦੇ ਖੇਤਰ ਵਿੱਚ ਇਸਨੂੰ ਮਰਯਾਦਾ ਆਖਿਆ ਜਾਂਦਾ ਹੈ। ਇਸ ਅਨੁਸ਼ਾਸ਼ਨ ਨੂੰ ਸਹੀ ਢੰਗ ਨਾਲ ਚਲਾਉਣਾ , ਸਿੱਖ ਧਰਮ ਦੇ ਪ੍ਰਚਾਰਕ , ਰਾਗੀ-ਢਾਡੀ-ਗ੍ਰੰਥੀ , ਗੁਰੂਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਦੇ ਨਾਲ-2 ਤਮਾਮ ਸਿੱਖੀ ਅਧਾਰੇ ਆਪਣਾ ਫਰਜ਼ ਸਮਝਣ [
ਅੱਜ ਦੇ ਸਮੇ ਵਿੱਚ ਜਿਵੇਂ ਦੇਸ਼ ਪ੍ਰਦੇਸ ਵਿੱਚ ਸਿੱਖ ਮਾਰਗ ਦੇ ਸਿਰੜੀ ਵੀਰ ਆਪਣਾ ਫਰਜ਼ ਨਿਭਾ ਰਹੇ ਹਨ ਆਉ ਅਸੀ ਵੀ ਆਪਣਾ ਫਰਜ਼ ਸਮਝ ਕਿ ਸਿਖ ਕੌਮ ਦੇ ਉਜਵਲ ਭਵਿਖ ਲਈ ਯੋਗ ਉਪਰਾਲੇ ਕਰੀਏ।
ਬੇਅੰਤ ਸਿੰਘ ਖਾਨੇਵਾਲ
ਫੋਨ : 98556 98833

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.