ਕੈਟੇਗਰੀ

ਤੁਹਾਡੀ ਰਾਇ



ਤਤ ਗੁਰਮਤਿ ਪਰਿਵਾਰ
ਬਾਬਾ ਨਾਨਕ ਬਨਾਮ ਮੌਜੂਦਾ ਜਾਗਰੂਕ ਕਹਾਉਂਦੇ ਪ੍ਰਚਾਰਕ
ਬਾਬਾ ਨਾਨਕ ਬਨਾਮ ਮੌਜੂਦਾ ਜਾਗਰੂਕ ਕਹਾਉਂਦੇ ਪ੍ਰਚਾਰਕ
Page Visitors: 2516

ਬਾਬਾ ਨਾਨਕ ਬਨਾਮ ਮੌਜੂਦਾ ਜਾਗਰੂਕ ਕਹਾਉਂਦੇ ਪ੍ਰਚਾਰਕ
ਸ਼ਖਸੀਅਤ-ਪ੍ਰਸਤੀ ਜਾਂ ਬਿਬੇਕ-ਪ੍ਰਸਤੀ ?

ਅਸੀਂ ਬਾਬਾ ਨਾਨਕ ਜੀ ਵਾਂਗੂ ਖਰਾ ਅਤੇ ਪੂਰਾ ਸੱਚ ਪੇਸ਼ ਕਰਨ ਤੋਂ ਕਿਉਂ ਝਿਝਕਦੇ ਹਾਂ ?
ਇਸ ਵਿਚ ਕੋਈ ਸ਼ੱਕ ਨਹੀਂ ਕਿ ਕੋਈ ਵੀ ਵਿਚਾਰਧਾਰਾ ਕਿਤਨੀ ਵੀ ਮਜ਼ਬੂਤ ਕਿਉਂ
ਨਾ ਹੋਵੇ ਉਹ ਬਿਨਾ ਪ੍ਰਚਾਰ ਦੇ ਲੋਕਾਂ ਤੱਕ ਨਹੀਂ ਪਹੁੰਚ ਸਕਦੀ। ਪ੍ਰਚਾਰ ਦੇ ਢੰਗ ਸਮੇਂ ਨਾਲ ਬਦਲਦੇ ਰਹਿੰਦੇ ਹਨ ਪਰ ਪ੍ਰਚਾਰ ਦਾ ਇਕ ਪ੍ਰਭਾਵਸ਼ਾਲੀ ਅੰਗ ਵਿਵਹਾਰ ਵੀ ਹੈ। ਜੇ ਪ੍ਰਚਾਰਕ ਦਾ ਵਿਵਹਾਰ ਉਸ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਉਂਦਾ ਤਾਂ ਪ੍ਰਚਾਰ ਪ੍ਰਭਾਵਸ਼ਾਲੀ ਨਹੀਂ ਹੋ ਸਕਦਾ।

ਗੁਰਮਤਿ ਵਿਚਾਰਧਾਰਾ ਦੇ ਸੂਤਰਧਾਰ ਯੁਗਪੁਰਸ਼ ਬਾਬਾ ਨਾਨਕ ਜੀ ਸਨ। ਬੇਸ਼ਕ ਗੁਰਮਤਿ ਵਿਚਾਰਧਾਰਾ ਦੇ ਅੰਸ਼ ਉਨ੍ਹਾਂ ਤੋਂ ਪਹਿਲਾਂ ਅਤੇ ਸਮਕਾਲੀ ਕੁੱਝ ਮਹਾਂਪੁਰਖਾਂ ਵਿਚ ਵੀ ਮਿਲਦੇ ਹਨ ਪਰ ਮਜ਼ਬੂਤ ਵਿਉਂਤਬੰਦੀ ਅਤੇ ਕਾਮਯਾਬੀ ਨਾਲ ਗੁਰਮਤਿ ਇਨਕਲਾਬ ਨੂੰ ਉਨ੍ਹਾਂ ਨੇ ਲਾਮਬੰਦ ਕੀਤਾ । ਗੁਰਮਤਿ ਵਿਚਾਰਧਾਰਾ ਦੇ ਪ੍ਰਚਾਰ ਲਈ ਪ੍ਰਚਾਰ ਢੰਗ ਸਿੱਖਣ ਲਈ ਸਭ ਤੋਂ ਵਧੀਆ ਰੋਲ ਮਾਡਲਬਾਬਾ ਨਾਨਕਜੀ ਹੀ ਹੋ ਸਕਦੇ ਹਨ। ਬਾਬਾ ਨਾਨਕ ਜੀ ਦੇ ਪ੍ਰਚਾਰ ਢੰਗ ਦੀਆਂ ਕੁਝ ਖੂਬੀਆਂ ਹੇਠ ਲਿਖੀਆਂ ਹਨ
1. ਉਨ੍ਹਾਂ ਦੀ ਪਕੜ ਵਿਚ ਜੋ ਵੀ ਗੱਲ ਆ ਗਈ ਉਨ੍ਹਾਂ ਨੇ ਪੂਰੀ, ਸਪਸ਼ਟ ਅਤੇ ਖਰੇ ਰੂਪ ਵਿਚ ਲੋਕਾਈ ਸਾਹਮਣੇ ਸੋਹਣੇ ਢੰਗ ਨਾਲ ਪੇਸ਼ ਕਰ ਦਿਤੀ। ਮਿਸਾਲ ਲਈ ਜਨੇਉ ਘਟਨਾਕ੍ਰਮ, ਸੂਰਜ ਨੂੰ ਪਾਣੀ ਦੇਣ ਦਾ ਘਟਨਾਕ੍ਰਮ, ਮੰਦਿਰ ਵਿਚ ਆਰਤੀ ਦੀ ਮਨਮੱਤ ਦਾ ਖੰਡਨ ਜਾਂ ਮੱਕੇ ਨੂੰ ਰੱਬ ਦਾ ਘਰ ਮੰਨਣ ਦੀ ਮਨਮੱਤ ਆਦਿ। ਉਨ੍ਹਾਂ ਦੇ ਸੱਚ ਪੇਸ਼ ਕਰਦੇ ਸਮੇਂ ਬੇਸ਼ਕ ਢੰਗ ਪ੍ਰਭਾਵਸ਼ਾਲੀ ਵਰਤਿਆ ਪਰ ਇਹ ਦਿਮਾਗ ਵਿਚ ਨਹੀਂ ਰੱਖਿਆ ਕਿ ਸੰਗਤ ਹਾਲੀਂ ਤਿਆਰ ਨਹੀਂ ਜਾਂ ਮੇਰਾ ਵਿਰੋਧ ਹੋ ਸਕਦਾ ਹੈ ਜਾਂ ਪੁਜਾਰੀ ਤਬਕਾ ਮੈਨੂੰ ਬਦਨਾਮ ਕਰ ਦੇਵੇਗਾ ਆਦਿਇਸ ਲਈ ਮੈਂ ਪੂਰਾ ਸੱਚ ਪੇਸ਼ ਕਰਨ ਦੀ ਥਾਂ ਗੱਲ ਥੋੜੀ ਲੁਕੋ ਲਵਾਂ। ਜਦਕਿ ਉਸ ਸਮੇਂ ਮਾਹੌਲ ਐਸਾ ਸੀ ਕਿ ਜਿਨ੍ਹਾਂ ਲੋਕਾਂ ਸਾਹਮਣੇ ਉਹ ਖਰਾ ਸੱਚ ਪੇਸ਼ ਕਰਦੇ ਸਨ ਉਨ੍ਹਾਂ ਵਿਚ ਉਨ੍ਹਾਂ ਨੂੰ ਸਮਝਣ ਵਾਲੇ ਨਾਂ-ਮਾਤਰ ਹੀ ਹੁੰਦੇ ਸਨ।
2. ਬਾਬਾ ਨਾਨਕ ਜੀ ਨੇ ਕਦੇ ਇਹ ਨਹੀਂ ਸੋਚਿਆ ਕਿ ਮੈਨੂੰ ਸੁਣਨ ਵਾਲੇ 100% ਲੋਕ ਮੇਰੀ ਗੱਲ ਮੰਨ ਕੇ ਸੁਧਰ ਹੀ ਜਾਣਗੇ। ਉਨ੍ਹਾਂ ਦੇ ਪ੍ਰਚਾਰ ਢੰਗ ਤੋਂ ਇਹ ਨਤੀਜਾ ਨਿਕਲਦਾ ਹੈ ਕਿ ਉਹ ਸਿਰਫ ਲੋਕਾਈ ਸਾਹਮਣੇ ਖਰਾ ਅਤੇ ਪੂਰਾ ਸੱਚ ਪੇਸ਼ ਕਰਨਾ ਚਾਹੁੰਦੇ ਸਨ ਅਤੇ ਉਸ ਨੂੰ ਵਿਵਹਾਰ ਵਿਚ ਵਿਖਾਉਣਾ ਚਾਹੁੰਦੇ ਸਨ। ਉਨ੍ਹਾਂ ਨੂੰ ਪਤਾ ਸੀ ਕਿ ਹਰ ਕਿਸੇ ਨੇ ਨਹੀਂ ਬਦਲ ਜਾਣਾ ਜਿਸ ਨੂੰ ਸਮਝ ਪੈ ਗਈ ਉਸ ਨੇ ਹੀ ਅਪਨਾਉਣਾ ਹੈ।
3. ਬਾਬਾ ਨਾਨਕ ਜੀ ਨੇ ਕਦੇ ਇਹ ਨਹੀਂ ਸੋਚਿਆ ਕਿ ਮੈ ਫਲਾਣਾ ਮੁੱਦਾ ਹਾਲੀਂ ਨਹੀਂ ਛੇੜਣਾ ਜਾਂ ਉਸ ਵਿਸ਼ੇ ਤੇ ਸੱਚ ਪੇਸ਼ ਨਹੀਂ ਕਰਨਾ ਕਿਉਂਕਿ ਉਸ ਨਾਲ ਸਾਰੇ ਹੀ ਮੇਰੇ ਖਿਲਾਫ ਹੋ ਜਾਣਗੇ ਜਾਂ ਪੁਜਾਰੀਆਂ ਨੂੰ ਮੈਨੂ ਬਦਨਾਮ ਕਰਨ ਦਾ ਮੌਕਾ ਮਿਲ ਜਾਵੇਗਾ।
4. ਬਾਬਾ ਨਾਨਕ ਜੀ ਨੇ ਕਦੇ ਵੀ ਕਿਸੇ ਮਾਨਤਾ ਜਾਂ ਰਸਮ ਨੂੰ ਧੱਕੇ ਨਾਲ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਨਾ ਹੀ ਸ਼ਰੀਰਕ ਜ਼ੋਰ ਅਜਮਾਇਸ਼ ਨੂੰ ਇਸ ਲਈ ਵਰਤਿਆ। ਉਨ੍ਹਾਂ ਨੇ ਸਿਰਫ ਪ੍ਰਚਾਰ ਅਤੇ ਵਿਚਾਰ ਚਰਚਾ ਦਾ ਢੰਗ ਹੀ ਅਪਨਾਇਆ। ਨਾ ਹੀ ਉਨ੍ਹਾਂ ਨੇ ਕੋਈ ਐਸੀ ਸ਼ਰਤ ਰੱਖੀ ਕਿ ਪਹਿਲਾਂ ਫਲਾਣੀ ਮਨਮੱਤ ਦਾ ਖਾਤਮਾ ਹੋਣ ਦਿਉ ਤਾਂ ਅਗਲੀ ਗੱਲ ਕਰਾਂਗੇ ਆਦਿ ।
ਪਰ ਆਪਣੇ ਆਪ ਨੂੰ ਸਹੀ ਗੁਰਮਤਿ ਦਾ ਪ੍ਰਚਾਰਕ ਹੋਣ ਦਾ ਦਾਅਵਾ ਕਰਨ ਵਾਲੇ ਲਗਭਗ ਸਾਰੇ ਪ੍ਰਚਾਰਕ ਬਾਬਾ ਨਾਨਕ ਤੋਂ ਸੇਧ ਲੈਣ ਦੀ ਲੋੜ ਨੂੰ ਬੇਮਾਅਨਾ ਸਮਝਦੇ ਹਨ। ਉਹ ਬੇਸ਼ਕ ਪ੍ਰੋ. ਦਰਸ਼ਨ ਸਿੰਘ ਹੋਣ, ਪੰਥਪ੍ਰੀਤ ਸਿੰਘ ਹੋਣ, ਸਰਬਜੀਤ ਸਿੰਘ ਧੁੰਦਾ ਜਾਂ ਵੱਖ ਵੱਖ ਮਿਸ਼ਨਰੀ ਕਾਲਜਾਂ ਨਾਲ ਜੁੜੇ ਸਟਾਰ ਪ੍ਰਚਾਰਕ। ਪਿੱਛਲੇ ਲੰਮੇ ਸਮੇਂ ਤੋਂ ਤੱਤ ਗੁਰਮਤਿ ਪਰਿਵਾਰਇਨ੍ਹਾਂ ਨੂੰ ਵਾਰ ਵਾਰ ਬੇਨਤੀਆਂ ਕਰਦਾ ਰਿਹਾ ਹੈ ਕਿ ਜੇ ਅਸੀਂ ਸਚਮੁੱਚ ਗੁਰਮਤਿ ਇਨਕਲਾਬ ਦੀ ਪੁਨਰਸੁਰਜੀਤੀ ਲਈ ਗੰਭੀਰ ਹਾਂ ਤਾਂ ਸਾਨੂੰ ਪ੍ਰਚਾਰ ਸੇਧ ਬਾਬਾ ਨਾਨਕ ਜੀ ਤੋਂ ਲੈਣੀ ਚਾਹੀਦੀ ਹੈ ਪਰ ਇਹ ਪ੍ਰਚਾਰਕ ਹਮੇਸ਼ਾਂ ਉਨ੍ਹਾਂ ਸੇਧਾਂ ਤੋਂ ਭਟਕੇ ਹੀ ਨਜ਼ਰ ਆਉਂਦੇ ਹਨ। ਕੋਈ ਵੀ ਮਸਲਾ ਚੁੱਕ ਕਿ ਵੇਖ ਲਵੋ ਉਹ ਭਾਂਵੇ ਰਹਿਤ ਮਰਿਯਾਦਾ ਦਾ ਹੋਵੇ, ਦਸਮ ਗ੍ਰੰਥ ਹੋਵੇ, ਨਾਨਕਸ਼ਾਹੀ ਕੈਲੰਡਰ ਹੋਵੇ ਜਾਂ ਹੋਰ ਕੋਈ। ਹਰ ਮੁੱਦੇ ਤੇ ਇਨ੍ਹਾਂ ਨੇ ਮੀਂਗਨਾ ਪਾਕੇ ਦੁੱਧ ਦੇਣ ਵਾਲਾ ਕੰਮ ਹੀ ਕੀਤਾ ਹੈ ਮਿਸ਼ਨਰੀ ਕਾਲਜਾਂ ਨਾਲ ਜੁੜੇ ਪ੍ਰਚਾਰਕਾਂ ਦੀ ਜ਼ਮੀਰ ਤਾਂ ਸਿੱਖ ਰਹਿਤ ਮਰਿਯਾਦਾਦੇ ਬੋਝ ਨੇ ਹੀ ਇਤਨੀ ਸਾਹਸੱਤਹੀਣ ਕਰ ਰੱਖੀ ਹੈ ਕਿ ਉਨ੍ਹਾਂ ਤੋਂ ਖਰਾ ਸੱਚ ਪੇਸ਼ ਕਰਨ ਦੀ ਫਿਲਹਾਲ ਆਸ ਰੱਖਣੀ ਮੂਰਖਤਾ ਤੋਂ ਵੱਧ ਕੁਝ ਨਹੀਂ। ਪ੍ਰੋ. ਦਰਸ਼ਨ ਜੀ ਵਾਲੇ ਧੜੇ ਨੇ ਬੇਸ਼ਕ ਸਿੱਖ ਰਹਿਤ ਮਰਿਯਾਦਾਵਿਚਲੀ ਕਮੀਆਂ ਦਾ ਵਿਰੋਧ ਕੀਤਾ ਪਰ ਇਹ ਵੀ ਦੁੱਧ ਮੀਂਗਨਾ ਪਾ ਕੇ ਦੇਣਦੀ ਨੀਤੀ ਵਿਚ ਹੀ ਵਿਸ਼ਵਾਸ ਰੱਖਦੇ ਹਨ । ਮਿਸਾਲ ਲਈ ਦਸਮ ਗ੍ਰੰਥ ਦੇ ਮਸਲੇ ਤੇ ਹੀ ਜਦੋਂ 4-5 ਸਾਲ ਪਹਿਲਾਂ ਤੱਤ ਗੁਰਮਤਿ ਪਰਿਵਾਰਇਨ੍ਹਾਂ ਨੂੰ ਪੰਥ ਪ੍ਰਵਾਨਿਕਤਾ ਦੀਆਂ ਬੇੜੀਆਂ ਤੋੜਣ ਦੀ ਸਲਾਹ ਦੇਂਦਾ ਸੀ ਅਤੇ ਇਨ੍ਹਾਂ ਵਲੋਂ ਪਹਿਲਾਂ ਦਸਮ ਗ੍ਰਂੰਥ ਦਾ ਪ੍ਰਕਾਸ਼ ਚੁੱਕਵਾ ਲਈਏਆਦਿ ਕੱਚਘਰੜ ਯੋਜਨਾਵਾਂ ਨੂੰ ਗਲਤ ਕਹਿੰਦਾ ਸੀ ਤਾਂ ਇਨ੍ਹਾਂ ਦੇ ਧੜੇ ਵਾਲੇ ਸਾਡੇ ਖਿਲਾਫ ਕਲਮੀ ਡਾਂਗ-ਸੋਟਾ ਚੁੱਕ, ਫਤਵੇਬਾਜ਼ੀ ਵਿਚ ਸੰਪਰਦਾਈਆਂ ਨੂੰ ਵੀ ਪਿੱਛੇ ਕਰਨ ਵਿਚ ਕਾਹਲੇ ਪਏ ਨਜ਼ਰ ਆਉਂਦੇ ਸਨ। ਅੱਜ ਇਨ੍ਹਾਂ ਨੇ ਬੇਸ਼ਕ ਪੰਥ ਪ੍ਰਵਾਨਿਕਤਾਦੇ ਭਰਮ ਵਿਚੋਂ ਬਾਹਰ ਨਿਕਲਣ ਦੇ ਯਤਨ ਕੀਤੇ ਹਨ ਪਰ ਉਥੇ ਵੀ ਕੰਮ ਅਧੂਰਾ ਹੀ ਹੈ। ਜੇ ਤੱਤ ਗੁਰਮਤਿ ਪਰਿਵਾਰ ਵਾਂਗੂ ਕਿਸੇ ਨੇ ਵੀ ਖਰਾ ਸੱਚ ਪੇਸ਼ ਕਰਨ ਦੀ ਜੁਰੱਤ ਕੀਤੀ ਹੈ ਤਾਂ ਇਨ੍ਹਾਂ ਨੇ ਸੰਪਰਦਾਈਆਂ ਵਾਂਗੂ ਵਿਰੋਧ ਵਿਚ ਖੜਾ ਹੋਣ ਨੂੰ ਹੀ ਤਰਜੀਹ ਦਿਤੀ ਹੈ। ਐਸੇ ਧੜੇ ਤੋਂ ਗੁਰਮਤਿ ਇਨਕਲਾਬ ਦੇ ਚੰਗੇ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਸ਼ਖਸੀਅਤ ਪ੍ਰਸਤੀ ਦੀ ਕਮਜ਼ੋਰੀ ਤਾਂ ਸਾਡੇ ਸਾਰਿਆਂ ਦੀ ਰੱਗਾਂ ਵਿਚ ਘੁੱਟ-ਘੁੱਟ ਕੇ ਭਰੀ ਪਈ ਹੈ, ਜਿਸ ਵਿਚੋਂ ਬਾਬਾ ਨਾਨਕ ਜੀ ਆਮ ਮਨੁੱਖਤਾਂ ਨੂੰ ਬਾਹਰ ਕੱਢਣਾ ਚਾਹੁੰਦੇ ਸਨ ਅਤੇ ਬਿਬੇਕ-ਪ੍ਰਸਤੀਵੱਲ ਤੋਰਣਾ ਚਾਹੁੰਦੇ ਸਨ।
ਤੱਤ ਗੁਰਮਤਿ ਦੇ ਪ੍ਰਚਾਰ ਖੇਤਰ ਵਿਚ ਜੁੜਿਆ ਇਕ ਨਵਾਂ ਅਤੇ ਮਸ਼ਹੂਰ ਨਾਂ ਭਾਈ ਰਣਜੀਤ ਸਿੰਘ ਜੀ ਢੱਢਰੀਆਂ ਵਾਲਿਆਂ ਦਾ ਹੈ। ਇਨ੍ਹਾਂ ਵਿਚ ਇਕ ਵੱਡਾ ਫਰਕ ਇਹ ਹੈ ਕਿ ਇਨ੍ਹਾਂ ਦਾ ਪਿਛੋਕੜ ਨਿਰੋਲ ਉਸ ਸੰਪਰਦਾਈ ਅਖੌਤੀ ਬਾਬਾਵਾਦ ਨਾਲ ਜੁੜਿਆ ਹੋਇਆ ਹੈ ਜਿਸ ਨੇ ਸਿੱਖ ਸਮਾਜ ਨੂੰ ਗੁਰਮਤਿ ਇਨਕਲਾਬ ਤੋਂ ਭਟਕਾ ਕਿ ਪੁਜਾਰੀਵਾਦੀ ਮਾਨਤਾਵਾਂ ਅਤੇ ਰਸਮਾਂ ਦਾ ਗੁਲਾਮ ਬਣਾਉਣ ਵਿਚ ਵੱਡਾ ਰੋਲ ਅਦਾ ਕੀਤਾ । ਉਸ ਘੇਰੇ ਵਿਚੋਂ ਨਿਕਲ ਕੇ ਜਿਸ ਸ਼ਿੱਦਤ ਨਾਲ ਉਹ ਗੁਰਮਤਿ ਦਾ ਪ੍ਰਚਾਰ ਕਰ ਰਹੇ ਹਨ, ਇਹ ਆਪਣੇ ਆਪ ਵਿਚ ਅਜੂਬਾ ਨਾ ਵੀ ਹੋਵੇ, ਅਚੰਭਾ ਜ਼ਰੂਰ ਹੈ। ਅਸੀਂ ਉਨ੍ਹਾਂ ਸਮੇਤ ਕਿਸੇ ਦੇ ਵੀ ਸੱਚ ਵੱਲ ਵਾਪਸੀ ਦੇ ਸਫਰ ਦੀ ਇਮਾਨਦਾਰਾਨਾ ਕੋਸ਼ਿਸ਼ ਦਾ ਤਹਿ ਦਿਲੋਂ ਸੁਆਗਤ ਕਰਦੇ ਹਾਂ। ਉਨ੍ਹਾਂ ਦੀ ਤਾਕਤ ਉਨ੍ਹਾਂ ਦੇ ਦੀਵਾਨਾਂ ਵਿਚ ਜੁੜਦੀ ਉਹ ਭੀੜ ਜਾਪਦੀ ਹੈ, ਜੋ ਉਨ੍ਹਾਂ ਦੀ ਸ਼ਖਸੀਅਤ ਨਾਲ ਬਾਬਾਵਾਦ ਦੇ ਦੌਰ ਤੋਂ ਹੀ ਹੈ। ਇਥੇ ਇਹ ਜ਼ਿਕਰ ਕਰਨਾ ਬੇਮਾਅਣਾ ਨਹੀਂ ਕਿ ਦੀਵਾਨ ਵਿਚਲੀਆਂ ਭੀੜਾਂ ਕਾਮਯਾਬ ਪ੍ਰਚਾਰਦਾ ਪੈਮਾਣਾ ਤਾਂ ਹੋ ਸਕਦੀਆਂ ਹਨ ਪਰ ਸਹੀ ਪ੍ਰਚਾਰਦਾ ਨਹੀਂ। ਅਖੌਤੀ ਧਰਮ ਦੇ ਖੇਤਰ ਵਿਚ ਵਿਚਰਦੇ ਕਿਸੇ ਵੀ ਅਖੌਤੀ ਬਾਬੇ ਜਾਂ ਡੇਰੇਦਾਰ ਦੇ ਦੀਵਾਨ ਵੇਖ ਲਵੋਂ ਸਾਹਮਣੇ ਭੀੜ ਬਹੁਤ ਹੁੰਦੀ ਹੈਸਹੀ ਪ੍ਰਚਾਰ ਦਾ ਪੈਮਾਣਾ ਇਹ ਹੁੰਦਾ ਹੈ ਕਿ ਅਸੀਂ ਪ੍ਰਚਾਰ ਨਾਲ ਸ਼ਖਸੀਅਤ ਪ੍ਰਸਤਬਣ ਰਹੇ ਹਾਂ ਜਾਂਬਿਬੇਕ-ਪ੍ਰਸਤ’ ? ਸ਼ਖਸੀਅਤ ਪ੍ਰਸਤਸ਼ਰਧਾਲੂ ਇਹ ਦਾਅਵੇ ਕਰਦੇ ਸੁਣੇ ਜਾ ਸਕਦੇ ਹਨ ਕਿ ਸਾਡਾ ਬਾਬਾ ( ਜਾਂ ਪ੍ਰਚਾਰਕ) ਜੋ ਵੀ ਕਹਿ ਰਿਹਾ ਹੈ ਉਹ ਬਿਲਕੁਲ ਸਹੀ ਹੈ ( ਜਾਂ ਉਸ ਪਿੱਛੇ ਕੋਈ ਲੁਕੀ ਹੋਈ ਯੋਜਨਾ ਹੈ)। ਉਸ ਵਿਚ ਕਮੀਆਂ ਕੱਢਣਾ ਗਲਤ ਹੈ। ਉਸ ਦਾ ਕਿਸੇ ਤਰਾਂ ਵੀ (ਹਾਂ-ਪੱਖੀ ਜਾਂ ਨਾਂਹ-ਪੱਖੀ) ਵਿਰੋਧ ਕਰਨਾ ਗਲਤ ਹੈ। ਦੂਜੀ ਤਰਫ, ‘ਬਿਬੇਕ-ਪ੍ਰਸਤਕਿਸੇ ਵੀ ਬਾਬੇ ਜਾਂ ਪ੍ਰਚਾਰਕ ਦੀ ਸ਼ਖਸੀਅਤ ਦੇ ਬੇਲੋੜੇ ਪ੍ਰਭਾਵ ਹੇਠ ਨਾ ਆਉਣ ਦੀ ਥਾਂ ਉਸ ਵਲੋਂ ਪੇਸ਼ ਕੀਤੇ ਹਰ ਤੱਥ ਨੂੰ ਬਿਬੇਕ ਅਤੇ ਤਰਕ ਦੇ ਆਧਾਰ ਤੇ ਪਰਖਣ ਦੀ ਰੁੱਚੀ ਪੈਦਾ ਕਰਦਾ ਹੈ। ਬਾਬਾ ਨਾਨਕ ਦੇ ਪੈਰੋਕਾਰ ਹੋਣ ਦਾ ਦਾਅਵਾ ਕਰਨ ਵਾਲੇ ਸਾਨੂੰ ਸਾਰਿਆਂ ਨੂੰ ਇਹ ਸੋਚਣਾ ਬਣਦਾ ਹੈ ਕਿ ਨਾਨਕ ਜੀ ਮਨੁੱਖ ਨੂੰ ਸ਼ਖਸੀਅਤ-ਪ੍ਰਸਤਬਣਾਉਣਾ ਚਾਹੁੰਦੇ ਸਨ ਜਾਂ ਬਿਬੇਕ-ਪ੍ਰਸਤ’ ? ਨਾਲ ਹੀ ਸਾਨੂੰ ਸਵੈ-ਪੜਚੋਲ ਇਮਾਨਦਾਰੀ ਨਾਲ ਕਰਨੀ ਚਾਹੀਦੀ ਹੈ ਅਸੀਂ ਸ਼ਖਸੀਅਤ-ਪ੍ਰਸਤ ਹਾਂ ਜਾਂ ਬਿਬੇਕ-ਪ੍ਰਸਤ ?
ਗੱਲ ਚਲ ਰਹੀ ਸੀ ਭਾਈ ਰਣਜੀਤ ਸਿੰਘ ਦੇ ਪ੍ਰਚਾਰ ਢੰਗ ਦੀ। ਬੇਸ਼ਕ ਭਾਈ ਜੀ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਇਮਾਨਦਾਰੀ ਨਾਲ ਪ੍ਰਚਾਰ ਕਰ ਰਹੇ ਹਨ ਪਰ ਉਨ੍ਹਾਂ ਦਾ ਪ੍ਰਚਾਰ ਖਰੇ ਸੱਚ ਕਰਨ ਦੀ ਥਾਂ ਕੱਚਾਪਣ ਜ਼ਿਆਦਾ ਲੱਗ ਰਿਹਾ ਹੈ। ਦੂਜੀ ਤਰਫ ਉਨ੍ਹਾਂ ਦੇ ਪ੍ਰਚਾਰ ਅਤੇ ਵਿਵਹਾਰ ਵਿਚ ਵੀ ਵੱਡਾ ਫਰਕ ਹੈ ਜੋ ਸੱਚ ਦੇ ਪ੍ਰਚਾਰਕਲਈ ਚੰਗਾ ਨਹੀਂ। ਉਨ੍ਹਾਂ ਦੀ ਪ੍ਰਚਾਰ ਪਹੁੰਚ ਵਿਚਲੀਆਂ ਕੁਝ ਕਮੀਆਂ/ਕਮਜ਼ੋਰੀਆਂ ਦੀ ਪਛਾਣ ਚੰਦ ਨੁਕਤਿਆਂ ਤੇ ਵਿਚਾਰ ਰਾਹੀਂ ਹੇਠਾਂ ਕਰ ਰਹੇ ਹਾਂ। ਉਨ੍ਹਾਂ ਦੀ ਇਮਾਨਦਾਰਾਨਾ ਪਹੁੰਚ ਵੇਖ ਕਿ ਸਾਨੂੰ ਉਮੀਦ ਹੈ ਕਿ ਉਹ ਸਾਡੀ ਇਸ ਆਲੋਚਣਾ ਨੂੰ ਹਾਂ-ਪੱਖੀ ਲੈਣਗੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.