ਕੈਟੇਗਰੀ

ਤੁਹਾਡੀ ਰਾਇ



ਤਤ ਗੁਰਮਤਿ ਪਰਿਵਾਰ
ਮਾਮਲਾ ਆਸਾ ਰਾਮ ਦਾ
ਮਾਮਲਾ ਆਸਾ ਰਾਮ ਦਾ
Page Visitors: 2733

ਮਾਮਲਾ   ਆਸਾ  ਰਾਮ  ਦਾ
ਭਾਰਤ ਵਿਚਲੇ ਸਮੁੱਚੇ ਡੇਰਿਆਂ ਦੀ ਸਰਬਪੱਖੀ ਪੁਣਛਾਣ ਲਈ ਇਕ ਵੱਡਾ ਜਾਂਚ ਕਮੀਸ਼ਨ ਬਣਾ ਕੇ ਸੱਚ ਸਾਹਮਣੇ ਲਿਆਉਂਦਾ ਜਾਵੇ
ਪਿੱਛਲੇ ਲਗਭਗ ਦੋ ਮਹੀਨਿਆਂ ਤੋਂ ਡੇਰੇਦਾਰ ਆਸਾ ਰਾਮ ਦਾ ਮਾਮਲਾ ਭਾਰਤੀ ਮੀਡੀਆ ਅਤੇ ਆਮ ਲੋਕਾਂ ਦੀ ਚਰਚਾ ਵਿਚ ਛਾਇਆ ਹੋਇਆ ਹੈਸਮੇਂ ਨਾਲ ਇਸ ਡੇਰੇ ਅਤੇ ਇਸ ਦੇ ਸਰਪ੍ਰਸਤ ਆਸਾ ਰਾਮ ਪਰਿਵਾਰ ਬਾਰੇ ਕਈਂ ਹੋਰ ਸੰਗੀਨ ਭੇਤ ਸਾਹਮਣੇ ਆ ਰਹੇ ਹਨਹਕੀਕਤ ਇਹ ਹੈ ਕਿ ਇਨ੍ਹਾਂ ਡੇਰੇਦਾਰਾਂ ਦਾ ਵੱਡਾ ਰਾਜਨੀਤਕ ਅਤੇ  ਲੋਕ ਪ੍ਰਭਾਵ ਪੀੜਿਤਾਂ ਨੂੰ ਆਪਣਾ ਦੁੱਖ ਸੁਨਾਉਣ ਤੋਂ ਰੋਕਦਾ ਹੈਪਿੱਛਲੇ ਸਮੇਂ ਵਿਚ ਐਸਾ ਦਰਦਨਾਕ ਸੱਚ ਪੇਸ਼ ਕਰਨ ਦਾ ਯਤਨ ਕਰਨ ਵਾਲੇ ਪੀੜਿਤਾਂ ਨੂੰ ਅਸਰ-ਰਸੂਖ ਵਾਲੇ ਡੇਰੇਦਾਰਾਂ ਵਲੋਂ ਕਤਲ ਜਾਂ ਗਾਇਬ ਕਰਵਾ ਦੇਣ ਦੀਆਂ ਗੱਲਾਂ ਸਾਹਮਣੇ ਵੀ ਆਇਆਐਸੇ ਵਾਕਿਆ ਆਮ ਪੀੜਿਤਾਂ ਨੂੰ ਸੱਚ ਪੇਸ਼ ਕਰਨ ਦੀ ਥਾਂ ਚੁੱਪਚਾਪ ਗੁੰਮਨਾਮੀ ਦੀ ਹਾਲਾਤ ਵਿਚ ਚਲੇ ਜਾਣ ਲਈ ਪ੍ਰੇਰਿਤ ਕਰਦਾ ਹੈਐਸੇ ਨਿਰਾਸ਼ਾਜਨਕ ਮਾਹੌਲ ਵਿਚ ਆਸਾ ਰਾਮ ਵਲੋਂ ਯੌਨ-ਸ਼ੋਸ਼ਨ ਦਾ ਸ਼ਿਕਾਰ ਹੋਈ ਇਕ ਨਾਬਾਲਗ ਲੜਕੀ ਅਤੇ ਉਸ ਦੇ ਪਰਿਵਾਰ ਵਲੋਂ ਆਸਾ ਰਾਮ ਖਿਲਾਫ ਜਨਤਕ ਤੌਰ ਤੇ ਦ੍ਰਿੜ ਸਟੈਂਡ ਲੈਣਾ, ਸਚਮੁੱਚ ਕਾਬਲ-ਏ-ਤਾਰੀਫ ਹੈਮੀਡੀਆ ਦੇ ਵੱਡੇ ਹਿੱਸੇ ਵਲੋਂ ਇਸ ਮਾਮਲੇ ਵਿਚ ਅਪਨਾਈ ਹਾਂ-ਪੱਖੀ ਪਹੁੰਚ ਨੇ ਵੀ ਸੱਚ ਸਾਹਮਣੇ ਲਿਆਉਣ ਅਤੇ ਪੀੜਿਤ ਪਰਵਾਰ ਨੂੰ ਹਿੰਮਤ ਦੇਣ ਵਿਚ ਬਹੁਤ ਮੱਦਦ ਕੀਤੀ
ਆਸਾ ਰਾਮ ਦਾ ਮਾਮਲਾ ਭਾਰਤੀ ਸਮਾਜ ਵਿਚ ਧਰਮ ਦੇ ਨਾਮ  'ਤੇ,  ਡੇਰੇਦਾਰੀ/ਸੰਤ ਸਮਾਜ ਦੇ ਰੂਪ ਵਿਚ, ਆਮ ਲੋਕਾਈ ਦੇ ਸਰਬਪੱਖੀ ਲੁੱਟ ਲਈ ਦੋਸ਼ੀ, ਇਕ ਵੱਡੇ ਤੰਤਰ ਦਾ ਕਿਨਕਾ ਮਾਤਰ ਹੈਘੱਟ ਜਾਂ ਵੱਧ, ਲਗਭਗ ਹਰ ਡੇਰੇ (ਬੇਸ਼ਕ ਉਹ ਕਿਸੇ ਵੀ ਫਿਰਕੇ ਨਾਲ ਜੁੜਿਆ ਹੋਵੇ) ਦਾ ਸੱਚ ਇਹੀ ਹੈਇਸ ਸਿਸਟਮ ਦਾ ਮੂਲ ਮਕਸਦ ਧਰਮ ਦਾ ਨਾਮ ਵਰਤ ਕੇ ਆਮ ਲੋਕਾਈ ਦਾ ਸ਼ਰੀਰਕ, ਮਾਨਸਿਕ, ਆਰਥਿਕ ਸ਼ੋਸ਼ਨ ਕਰਨਾ ਹੈ, ਜਿਸ ਵਿਚ ਇਹ ਪੂਰੀ ਤਰਾਂ ਕਾਮਯਾਬ ਵੀ ਹੋ ਰਹੇ ਹਨਸੋਨੇ ਦੇ ਖਜ਼ਾਨੇ ਦਾ ਸ਼ੋਸ਼ਾ ਛੱਡਣ ਵਾਲੇ ਅਖੌਤੀ ਸਾਧ ਸ਼ੋਭਨ ਸਰਕਾਰ ਦੇ ਮਾਮਲੇ ਨੇ ਦਰਸਾ ਦਿਤਾ ਹੈ ਕਿ ਇਸ ਲੋਟੂ ਤੰਤਰ ਦੀ ਪੁਸ਼ਤ-ਪਨਾਹੀ ਭਾਰਤੀ ਰਾਜਨੀਤਕ ਸਿਸਟਮ ਵੀ ਕਰ ਰਿਹਾ ਹੈਇਕ ਵਿਹਲੜ ਸਾਧੂ ਦੇ ਸੁਫਨੇ ਤੇ ਸਰਕਾਰੀ ਤੰਤਰ ਦਾ ਸੋਨਾ ਲੱਭਣ ਲਈ ਪੱਬਾਂ ਭਾਰ ਹੋ ਜਾਣਾ ਅਤੇ ਵਿਰੋਧੀ ਪਾਰਟੀ ਦੇ ਸਟਾਰ ਨੇਤਾ (ਪ੍ਰਧਾਨ ਮੰਤਰੀ ਪਦ ਦੇ ਉਮੀਦਾਵਾਰ) ਨਰੇਂਦਰ ਮੋਦੀ ਵਾਲੋਂ ਇਸ ਅਖੌਤੀ ਸਾਧੂ ਦੀ ਘੁੜਕੀ ਤੋਂ ਬਾਅਦ ਮੁਆਫੀ ਮੰਗ ਲੈਣ ਨੇ ਉਸ 'ਪੁਜਾਰੀ-ਹਾਕਮ' ਗਠਜੋੜ ਦਾ ਚਿਹਰਾ ਫੇਰ ਨੰਗਾ ਕਰ ਦਿਤਾ ਹੈ, ਜੋ ਮੁੱਢ ਤੋਂ ਹੀ ਭਾਰਤੀ ਸਮਾਜ ਦੇ ਸਰਬਪੱਖੀ ਸ਼ੋਸ਼ਨ ਲਈ ਜਿੰਮੇਵਾਰ ਰਿਹਾ ਹੈਵਿਗਿਆਨਕ ਦ੍ਰਿਸ਼ਟੀਕੌਣ ਅਪਨਾਉਣ ਦੀ ਸੇਧ ਦੇਣ ਵਾਲੇ ਭਾਰਤੀ ਸੰਵਿਧਾਨ ਨੂੰ ਨਜ਼ਰਅੰਦਾਜ਼ ਕਰਕੇ ਦੇਸ਼ ਦੀ ਸਰਕਾਰ ਅਤੇ ਲਗਭਗ ਸਾਰੀਆਂ ਰਾਜਨੀਤਕ ਪਾਰਟੀਆਂ ਦੀ ਇਸ ਗੈਰ-ਵਿਗਿਆਨਕ ਪਹੁੰਚ ਨੇ ਉਨ੍ਹਾਂ ਦੇ ਭਾਰਤੀ ਸੰਵਿਧਾਨ ਦੇ ਵਫਾਦਾਰ ਹੋਣ ਤੇ ਪ੍ਰਸ਼ਨ-ਚਿੰਨ੍ਹ ਲਾ ਦਿਤਾ ਹੈ
ਐਸੇ ਸਮੇਂ ਵਿਚ ਭਾਰਤੀ ਸਮਾਜ ਦੇ ਸੁਚੇਤ ਬੁੱਧੀਜੀਵੀਆਂ ਨੂੰ, ਸੌੜੀ ਫਿਰਕਾਪ੍ਰਸਤੀ ਤੋਂ ਉਪਰ ਉੱਠ ਕੇ, ਇਕ ਸਾਂਝੇ ਮੰਚ ਰਾਹੀਂ ਇਹ ਮੰਗ ਜ਼ੋਰਦਾਰ ਢੰਗ ਨਾਲ ਉਠਾਉਣੀ ਚਾਹੀਦੀ ਹੈ ਕਿ ਇਕ ਵੱਡਾ ਨਿਰਪੱਖ ਜਾਂਚ-ਕਮੀਸ਼ਨ ਬਣਾ ਕੇ, ਭਾਰਤ ਵਿਚ ਧਰਮ ਦੇ ਨਾਮ ਤੇ ਚਲ ਰਹੇ ਹਰ ਡੇਰੇ ਆਦਿ ਦਾ ਪੂਰਾ ਸੱਚ ਲੋਕਾਂ ਸਾਹਮਣੇ ਲਿਆਉਂਦਾ ਜਾਵੇਬੇਸ਼ਕ ਇਹ ਕੰਮ ਸਮਾਂ ਮੰਗਦਾ ਹੈ, ਪਰ ਨਾ-ਮੁਮਕਿਨ ਨਹੀਂਮੀਡੀਆ ਨੂੰ ਇਸ ਮੰਗ ਨੂੰ ਜ਼ੋਰਦਾਰ ਢੰਗ ਨਾਲ ਉਠਾਉਣ ਵਿਚ ਪੂਰਾ ਸਹਿਯੋਗ ਦੇਣਾ ਚਾਹੀਦਾ ਹੈਜੇ ਇਮਾਨਦਾਰੀ ਨਾਲ ਇਹ ਸੱਚ ਇਕ ਵਾਰ ਲੋਕਾਈ ਸਾਹਮਣੇ ਆ ਜਾਵੇਗਾ ਤਾਂ ਭਾਰਤੀ ਸਮਾਜ ਵਿਚ ਵਿਆਪਤ ਅੰਨ੍ਹੀ-ਸ਼ਰਧਾ ਅਤੇ ਅੰਧ-ਵਿਸ਼ਵਾਸ ਦੇ ਕੋਹੜ ਨੂੰ ਕਾਫੀ ਹੱਦ ਤੱਕ ਦੂਰ ਕੀਤਾ ਜਾ ਸਕਦਾ ਹੈਜਿਹੜੀ ਰਾਜਨੀਤਕ ਪਾਰਟੀ ਮੰਗ ਦਾ ਸਮਰਥਨ ਕਰਕੇ ਵਿਗਿਆਨਕ  ਦ੍ਰਿਸ਼ਟੀਕੌਣ ਦਾ ਪ੍ਰਮਾਨ ਦੇਵੇ,  ਉਹੀ ਅਸਲ ਵਿਚ ਲੋਕ ਹਿਤਾਂ ਦੀ ਤਰਜ਼ਮਾਨ  ਅਤੇ ਵੋਟਾਂ ਦੀ ਹਕਦਾਰ ਮੰਨੀ ਜਾ ਸਕਦੀ ਹੈ
 'ਤੱਤ ਗੁਰਮਤਿ ਪਰਿਵਾਰ'

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.