ਕੈਟੇਗਰੀ

ਤੁਹਾਡੀ ਰਾਇ



ਪਰਮਜੀਤ ਕੌਰ
ਇੱਕ ਵਾਰ ਤੇ ਪੜ੍ਹ ਲੋ ਮੇਰੇ ਵੀਰ ! (ਦਿਲਾਂ ਦੇ ਵਲਵਲੇ)
ਇੱਕ ਵਾਰ ਤੇ ਪੜ੍ਹ ਲੋ ਮੇਰੇ ਵੀਰ ! (ਦਿਲਾਂ ਦੇ ਵਲਵਲੇ)
Page Visitors: 3151

 

ਇੱਕ ਵਾਰ ਤੇ ਪੜ੍ਹ ਲੋ ਮੇਰੇ ਵੀਰ ! (ਦਿਲਾਂ ਦੇ ਵਲਵਲੇ)
ਰਾਜਨੀਤੀ ਕਰਨ ਲਈ ਰਣਨੀਤੀ ਚਾਹੀਦੀ ਹੁੰਦੀ ਹੈ ਪਰ ਅਫਸੋਸ-ਭਾਰੀ ਅਫਸੋਸ ਸਾਡੇ ਵਿਚ ਤੇ ਓਹ ਹੈ ਹੀ ਨਹੀ ! ਜਿਵੇਂ ਹਵਾ ਉਡਾਉਂਦੀ ਹੈ, ਉਵੇਂ ਹੀ ਰਾਜਾ ਵੀ ਉਡਦਾ ਹੈ ਤੇ ਪਰਜਾ ਵੀ ! ਆਪਣੀ ਜਮੀਨ ਉੱਤੇ ਪਕੜ ਕਿਸੇ ਕੋਲ ਨਹੀ ਫਿਰ ਟਿਕਾਓ ਕਿਵੇਂ ਹੋਵੇ ? ਜਜਬਾਤਾਂ ਨਾਲ ਨੁਕਸਾਨ ਜਿਆਦਾ ਹੁੰਦੇ ਹਨ! ਗੁਰੂ ਸਾਹਿਬ ਸਮਝਾਉਂਦੇ ਹਨ ਕੀ ਅੱਗੇ ਦੀ ਸੋਚ ਕੇ ਚਲਣਾ ਚਾਹੀਦਾ ਹੈ! ਲੰਮੀ ਨਦਰ ਰਖਣ ਨਾਲ ਤੁਸੀਂ ਹਮੇਸ਼ਾਂ ਫਾਇਦੇ ਵਿਚ ਰਹਿੰਦੇ ਹੋ !
ਕੁਹਾੜੀ ਉੱਤੇ ਪੈਰ ਮਾਰੋ ਜਾਂ ਪੈਰ ਉੱਤੇ ਕੁਹਾੜੀ, ਨੁਕਸਾਨ ਪੈਰ ਦਾ ਹੀ ਹੋਵੇਗਾ, ਇਹ ਗੱਲ ਸਾਨੂੰ ਪਤਾ ਤੇ ਹੈ ਪਰ ਹਰ ਵਾਰ ਕੁਹਾੜੀ ਤੇ ਪੈਰ ਮਾਰਣ ਤੋਂ ਬਾਅਦ ਹੀ ਯਾਦ ਆਉਂਦੀ ਹੈ ਕੀ ਹਾਏ ਇਹ ਮੈਂ ਕੀ ਕੀਤਾ ? ਜੋ ਤਖ਼ਤ ਦੇ ਲਾਇਕ ਹੁੰਦਾ ਹੈ ਓਹੀ ਤਖ਼ਤ ਤੇ ਬੈਠਣਾ ਚਾਹੀਦਾ ਹੈ ! ਪਰ ਸਾਡੀ ਸੋਚ ਨੂੰ ਅਗਿਆਨਤਾ, ਆਪਹੁਦਰੀ ਅੱਤੇ ਅੱਤ ਨੀਵੇਂ ਦਰਜੇ ਦੇ ਦੋਗਲੇਪਨ ਨੇ ਘੇਰਿਆ ਹੋਇਆ ਹੈ !
ਰਾਹਾਂ ਹਨ, ਮੰਜਿਲਾਂ ਵੀ ਹਨ ਪਰ ਰਾਹੀ ਲੜ ਰਹੇ ਹਨ ਤੇ ਕੋਈ ਵੀ ਮੰਜਿਲ ਤਕ ਨਹੀ ਅਪੜ ਰਿਹਾ ! ਹਉਮੇਂ ਦੀ ਕੱਚੀ ਸੜਕ ਉੱਤੇ ਲੜਾਈ ਕਰਕੇ ਮਿੱਟੀ-ਘੱਟਾ ਉੱਡ ਰਿਹਾ ਹੈ ਤੇ ਸਭ ਪਾਸੇ ਧੁੰਦੂਕਾਰਾ ਛਾ ਗਿਆ ਹੈ ! ਹੁਣ ਕਿਹੜਾ ਨਾਨਕ ਆਵੇ ? ਆਪਣੇ ਸਿੱਖਾਂ ਨੂੰ ਇਸ ਧੁੰਦੁਕਾਰੇ ਵਿਚੋਂ ਬਾਹਰ ਕਢਣ ਲਈ ? ਸ੍ਰੀ ਗੁਰੂ ਗਰੰਥ ਸਾਹਿਬ ਜੀ ਵਰਗੇ ਸੂਰਜ ਦੀ ਰੋਸ਼ਿਨੀ ਹੁੰਦੀਆਂ ਹੋਈਆਂ ਵੀ ਅੱਜ ਸਿੱਖ ਉੱਲੂ ਬਣ ਅੱਖਾਂ ਮੱਲ ਰਹੇ ਹਨ ਤੇ ਅਗਿਆਨਤਾ ਦੇ ਅੰਧਕਾਰ ਵਿੱਚ ਚੰਗਾ ਮਹਿਸੂਸ ਕਰਨ ਲੱਗੇ ਹਨ ! ਗੁਰੂ ਗਰੰਥ ਸਾਹਿਬ ਜੀ ਵਰਗੇ ਸੂਰਜ ਦੀ ਤੇਜ ਰੋਸ਼ਿਨੀ ਵਿੱਚੋਂ ਗੁਰਮਤ ਦਾ ਵਿਟਾਮਿਨ ਧ ਲੈਣ ਤੋਂ ਮੁਨਕਰ ਅਗਿਆਨੀ ਆਪਣੀਆਂ ਗੁਰਮਤੀ ਹੱਡੀਆਂ ਨੂੰ ਕਮਜੋਰ ਕਰ ਰਹੇ ਹਨ ! ਹੱਡੀਆਂ ਵਿਚੋਂ (ਗੁਰਮਤ ਦੇ ਇਤਿਹਾਸ ਵਿਚੋਂ) ਕੈਲਸ਼ੀਅਮ (ਛੳਲਚੁਿਮ) ਦੀ ਘਾਟ ਹੋਣ ਕਰਕੇ ਪੰਥ ਦੇ ਖੂਨ ਵਿਚੋਂ ਕੈਲਸ਼ੀਅਮ ਖਿਚਣ (ਆਪਣੇ ਵਡੇਰਿਆਂ ਦੀ ਗੁਰਮਤੀ ਕਮਾਈ ਵਿਖਾ ਵਿਖਾ ਕੇ ਜਗ ਨੂੰ ਭਰਮਾਉਂਦਾ) ਦੀ ਜੰਗ ਜਾਰੀ ਹੈ ਜੋ ਆਖਿਰਕਾਰ ਸ਼ਰੀਰ ਨੂੰ ਕੇਲ੍ਸ਼ੀਅਮ ਤੋਂ ਖਾਲੀ ਕਰ ਦੇਵੇਗੀ ! ਗਿਆਤ ਰਹੇ ਕੀ ਹੱਡੀਆਂ ਵਿਚ ਕੈਲਸ਼ੀਅਮ 99 ਪ੍ਰਤਿਸ਼ਤ ਹੁੰਦਾ ਹੈ ਤੇ ਇੱਕ ਪ੍ਰਤਿਸ਼ਤ ਖੂਨ ਵਿਚ ! ਪਰ ਖੂਨ ਵਾਲਾ ਇੱਕ ਪ੍ਰਤਿਸ਼ਤ ਕਦੀ ਨਹੀ ਘੱਟਦਾ ਕਿਓਂਕਿ ਓਹ ਹੱਡੀਆਂ ਤੋਂ ਉਸਦਾ ਕੈਲਸ਼ੀਅਮ ਲੈ ਲੈਂਦਾ ਹੈ ਤੇ ਹੌਲੇ ਹੌਲੇ ਹੱਡੀਆਂ ਖੁਰ ਜਾਉਂਦੀਆਂ ਹਨ! ਮਨਮਤ ਖੂਨ ਦੇ ਕੇਲ੍ਸ਼ੀਅਮ ਵਾਂਗ ਹੈ ਜੋ ਗਿਆਨ ਦੀ ਕਮਜੋਰੀ ਕਰਕੇ ਹੱਡੀਆਂ ਦੇ ਗੁਰਮਤੀ 99 ਪ੍ਰਤਿਸ਼ਤ ਵਿਚੋਂ ਗੁਰਮਤ ਚੋਰੀ ਕਰਨੀ ਸ਼ੁਰੂ ਕਰ ਦਿੰਦਿਆਂ ਹਨ ਤੇ ਆਖਿਰਕਾਰ ...... !
ਸੱਪ ਵਾਂਗ ਸਪੇਰੇ ਦੀ ਬੀਨ ਵਰਗੀਆਂ ਧੁਆਂਧਾਰ ਧੁਨਾਂ ਉੱਤੇ ਝੂਮਦੇ ਹੋਏ ਸਿੱਖ ਵਾਕਈ ਭੁਜੰਗ ਨਾਮ ਨੂੰ ਸਾਰਥਕ ਕਰ ਰਹੇ ਹਨ. ਰਾਗ ਗੁਆਚ ਗਏ, ਰਾਗਨੀਆਂ ਗੁਆਚ ਗਈਆਂ, ਟੁੰਡੇ ਅਸਰਾਜੇ ਦੀ ਧੁਨੀ ਅਤੇ ਹੋਰ ਧੁਨੀਆਂ ਕਿਸੀ ਹਨੇਰੀ ਕੋਠੜੀ ਵਿਚ ਰਖ ਕੇ ਭੁਲਾ ਦਿੱਤੀ ਗਈ ਹੈ ! ਜਿਨ੍ਹਾਂ ਗੁਰੂ ਘਰ ਕੇ ਕੀਰਤਨੀਆਂ ਨੇ ਕੀਰਤਨ ਗਾਉਣਾ ਸੀ ਓਹ ਰਾਗੀ ਬਣ ਬਿਨਾ ਰਾਗਾਂ ਦੇ ਰਾਗ ਸੁਨਾ ਰਹੇ ਹਨ ! ਜਿਹੜੇ ਨਾਦ, ਵਾਜੇ ਪਵਣ ਭਰਮਾਉਣ ਲਈ ਸੁਣਾਉਂਦੀ ਹੈ ਓਹ ਵਾਜੇ ਅਤੇ ਤਬਲੇ ਕੰਨਾ ਨੂੰ ਸੁੰਨ ਕਰਨ ਦੀ ਹੱਦ ਤਕ ਜਾ ਚੁੱਕੇ ਹਨ ! ਸਿੱਖ ਅੱਜ ਨਾਨਕ ਰੂਪ (ਗੁਰੂ ਸਿਖ ਵਿਚ ਕੋਈ ਭੇਦ ਨਹੀ) ਹੋਣ ਲਈ ਤਿਆਰ ਨਹੀ, ਬਾਣੀ ਕਿਵੇਂ ਆਵੇ ਤੇ ਮਰਦਾਨਾ ਰਬਾਬ ਕਿਵੇਂ ਵਜਾਵੇ ? ਕਿਵੇਂ ਆਉਣ ਪੁਰਾਤਨ ਸੰਗੀਤ ਜੰਤਰ ? ਅਸਾਨ ਫਿਲਮੀ ਧੁਨਾਂ ਉੱਤੇ ਸ਼ਬਦ ਗਾਏ ਜਾਣ ਲੱਗੇ ਹਨ, ਬਾਣੀਆਂ ਵਿਚੋਂ ਬਾਣੀਆਂ ਦੇ ਸ਼ਬਦ ਰਲਾ-ਮਿਲਾ ਕੇ ਆਪਣੇ ਨਵੇਂ ਵਖਰੇ ਵਖਰੇ ਸ਼ਬਦ ਪ੍ਰਮਾਣ ਦੇ ਨਾਮ ਤੇ ਮਿਲਾ-ਮਿਲਾ ਕੇ ਗਾਏ ਜਾਣ ਲੱਗੇ ਹਨ. ਸੰਗਤਾਂ ਸਮਝਣ ਕੁਝ ਵੀ ਨਾ ਪਰ ਸਿਰ ਝੂਮਦੇ ਦਿਸਣੇ ਜਰੂਰੀ ਹਨ ! ਬਜੁਰਗਾਂ ਅੱਤੇ ਬਚੇਆਂ ਦੇ ਦਿਲ ਦਹਿਲਾ ਦੇਣ ਵਾਲੀ ਹੱਦ ਤਕ ਵਾਜੇ ਅੱਤੇ ਤਬਲੇ ਦਾ ਕੰਨ-ਪਾੜਵਾਂ ਸੰਗੀਤ ਵਜਾਇਆ ਜਾ ਰਿਹਾ ਹੈ ! ਸਹਿਜ ਗੁਰਾਂ ਦਾ ਕੀਰਤਨ ਆਖਿਰੀ ਸਾਹਾਂ ਤੇ ਹੈ !
ਪੰਜ ਸੌ ਚਵਾਲੀ ਸਾਲਾਂ ਤੋਂ ਬਾਅਦ ਵੀ ਸਿੱਖ ਅੱਜ ਆਪਣੀ ਪਹਿਚਾਣ ਲਈ ਲੜ ਰਿਹਾ ਹੈ ! ਆਪਣੀ ਦੲਡਨਿਟਿੋਿਨ ਲਈ ਲੜ ਰਿਹਾ ਹੈ ! ਗੁਰੂ ਕੇ ਭੋਲੇ ਸਿੱਖਾਂ ਨੇ ਸਿਆਸਿਆਂ ਦੇ ਮਗਰ ਲੱਗ ਕੇ ਆਪਣੇ ਆਪਣੇ ਪਸੰਦ ਦੇ ਗੁਰੂ ਚੁਣ ਲਿੱਤੇ ਹਨ ! ਕੋਈ ਗੁਰੂ ਨਾਨਕ ਦਾ ਸਿੱਖ ਅਖਵਾਉਂਦਾ ਹੈ ਤੇ ਕੋਈ ਗੁਰੂ ਅਰਜਨ ਸਾਹਿਬ ਦਾ ! ਕੋਈ ਧੰਨ ਧੰਨ ਬਾਲਾ ਪ੍ਰੀਤਮ ਤੋਂ ਅੱਗੇ ਨਹੀ ਜਾਉਂਦਾ ਤੇ ਕੋਈ ਲਖਸ਼ਮੀ ਵਾਂਗ ਘਰ ਨੌ ਨਿਧ ਆਵੇ ਧਾਏ ਬੋਲ ਬੋਲ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੇ ਨੱਕ ਰਗੜ ਰਿਹਾ ਹੈ ! ਦਸਵੇਂ ਗੁਰੂ ਦੇ ਨਾਮ ਅਤੇ ਖੰਡੇ ਬਾਟੇ ਦੀ ਪਾਹੁਲ ਦੇ ਨਾਮ ਤੇ ਗੁੱਸਾ ਆਪਣਾ ਸ਼ਿੰਗਾਰ ਬਣਾ ਲਿਆ ਗਿਆ ਹੈ ! ਮਿਠਤ ਨੀਵੀਂ ਨਾਨਕਾ ਨਜਰੀ ਪੈਣੀ ਬੰਦ ਹੋ ਚੁੱਕੀ ਹੈ ! ਮੌਜੂਦਾ ਅੱਤੇ ਹਾਜ਼ਰਾਂ ਹਜੂਰ ਕਹਾਉਂਦੇ ਗੁਰੂ ਨੂੰ ਭੁਲਾ ਕੇ ਸ਼ਬਦ ਦੇ ਪੁਜਾਰੀ ਸਿੱਖ ਆਪਣੇ ਆਪਣੇ ਗੁਰੂ ਬਣਾ ਕੇ ਜੀਵਣ ਗਵਾਂ ਰਹੇ ਹਨ ! ਇੱਕ ਗੁਰੂ ਦੀ ਸੁਹਾਗਣ ਸਿੱਖੀ ਅੱਜ ਅੰਦਰ ਕੀ ਕਲਹ ਦਾ ਸ਼ਿਕਾਰ ਹੋ ਕੇ ਦੁਹਾਗਣ ਦੇ ਮਗਰ ਲੱਗ ਚੁੱਕੀ ਹੈ !
ਬਾਣੀ ਵਿਸਾਰ ਦਿੱਤੀ ਗਈ ਹੈ, ਬਾਣਾ ਪ੍ਰਧਾਨ ਬਣਾ ਦਿੱਤਾ ਗਿਆ ਹੈ ! ਗੁਰੂ ਸਾਹਿਬ ਸੁਮੇਲ ਦੀ ਗੱਲ ਕਰਦੇ ਹਨ ਪਰ ਬਾਣੀ-ਬਾਣੇ ਦਾ ਸੁਮੇਲ ਲਭਣਾ ਇੱਕ ਵੱਡੇ ਖੇਤ ਵਿਚੋਂ ਸੂਈ ਲਭਣ ਤੁੱਲ ਹੋ ਗਿਆ ਹੈ ! ਉਸਦੀ ਸਿੱਖੀ ਮੇਰੀ ਸਿੱਖੀ ਤੋਂ ਚੰਗੀ ਕਿਵੇਂ ਦੇ ਰੋਲੇ ਨੇ ਇੱਕ ਵੱਡੇ ਦਰਿਆ ਵਿਚੋਂ ਨਿੱਕੀਆਂ ਨਿੱਕੀਆਂ ਧਾਰਾਵਾਂ ਕਢ ਮਾਰੀਆਂ ਹਨ ਤੇ ਕੋਈ ਵੀ ਧਾਰਾ ਮੁਖ ਧਾਰਾ ਵਿਚ ਆਉਣ ਨੂੰ ਤਿਆਰ ਨਹੀ ! ਹਰ ਕੋਈ ਆਪਣੇ ਆਪਣੇ ਜਥੇ, ਜਥੇਬੰਦੀ, ਸਭਾ, ਪਾਰਟੀ ਦੀ ਸੋਹਿਲੇ ਗਾਉਣ ਵਿਚ ਰੁਝਿਆ ਹੈ, ਪਰ ਸਾਚਾ ਸਤਗੁਰ ਕਿਆ ਕਰੇ ? ਸਿੱਖ ਕਿਧਰੇ ਚੂਕ ਚੁੱਕੇ ਹਨ !
ਗੁਰੂ ਸਾਹਿਬਾਨ, ਸਿੰਘ ਸਿੰਘਣੀਆਂ ਦੀਆਂ ਕੁਰਬਾਣੀਆਂ, ਵੱਡੇ ਘੱਲੂ ਕਾਰੇ, ਛੋਟੇ ਘੱਲੂ ਕਾਰੇ, ਲੜਾਈਆਂ, ਗਦਰ ਲਹਿਰ, ਅਕਾਲੀ ਲਹਿਰ, ਚਾਬੀਆਂ ਦਾ ਮੋਰਚਾ, 1947 ਆਦਿ ਆਦਿ ਵਰਗੇ ਬੁਰੇ ਦੌਰ ਤੋਂ ਆਪਣੇ ਗੁਰੂ ਦੀ ਮੱਤ ਲੈ ਕੇ ਚੜਦੀ ਕਲਾ ਵਿਚ ਰਹਿਣ ਵਾਲਾ ਸਿੱਖ ਕੋਝੀ ਸਿਆਸਤ ਵਿਚ ਫੱਸ ਕੇ 1984 ਦੇ ਮਾਤਮ ਵਿਚ ਆਪਣੀ ਚਾਲ ਗੁਆ ਚੁੱਕਾ ਹੈ ! 84 ਦੇ ਨਾਮ ਤੇ ਸਿੱਖ ਪੰਥ ਨੂੰ ਚੱਕਰਵਿਊ ਵਿਚ ਫਸਾ ਦਿੱਤਾ ਗਿਆ ਹੈ ਜਿਸ ਵਿਚੋਂ ਨਿਕਲਣਾ ਨਾਮੁਮਕਿਨ ਜਾਪਦਾ ਹੈ ਤੇ ਚੱਕਰਵਿਊ ਪਾਉਣ ਵਾਲੇ ਪੰਥ ਦੀ ਮਾੜੀ ਹਾਲਤ ਨੂੰ ਦਿਨੋੰ ਦਿਨ ਖਰਾਬ ਦੱਸ ਦੱਸ ਕੇ ਆਪਣਾ ਲਾਹਾ ਲੈ ਰਹੇ ਹਨ ! ਪੰਥਕ ਗੋਦੀ ਵਿਚ ਬੈਠ ਕੇ ਦਾਹੜੀ ਨੂੰ ਹੱਥ ਪਾਉਣ ਵਾਲੇ ਆਗੂਆਂ ਨੂੰ ਸਿਰਫ ਤੇ ਸਿਰਫ ਮਾਇਆ ਦਿੱਸ ਰਹੀ ਹੈ !
ਨੌਜਵਾਨ ਥੱਲੇ ਥੱਲੇ ਹੋਰ ਥੱਲੇ ਡਿੱਗ ਰਿਹਾ ਹੈ ਤੇ ਉਸਦਾ ਭਵਿਖ ਬਿਨਾ ਗਿਆਨ (ਗੁਰੂ ਦਾ ਗਿਆਨ ਅੱਤੇ ਦੁਨਿਆਵੀ ਗਿਆਨ) ਤੋਂ ਨਰਕ ਬਣ ਚੁੱਕਾ ਹੈ ! ਨੌਜਵਾਨ ਨੂੰ ਨਸ਼ਾ, ਪਤਿਤਪੁਣਾ ਅੱਤੇ ਨੀਵੀ ਅੱਤੇ ਛੋਟੀ ਸੋਚ ਦਾ ਲਕਵਾ ਮਾਰ ਗਿਆ ਹੈ ! ਮਨਮਤਿ ਦਾ ਖੂਨ ਗਾੜਾ ਹੋ ਚੁੱਕਾ ਹੈ ਤੇ ਹੁਣ ਗੁਰੂ ਦੀ ਗੁਰਮਤ ਦੀ ਓਕਸੀਜਨ ਵੀ ਉਸ ਖੂਨ ਨੂੰ ਪੰਥ ਦੇ ਸ਼ਰੀਰ ਵਿਚ ਸੁਚੱਜਾ ਚਲਾਉਣ ਵਿਚ ਕਾਮਿਆਬ ਨਹੀ ਹੋ ਪਾ ਰਹੀ ! ਗੁਰੂ ਗਰੰਥ ਸਾਹਿਬ ਜੀ ਹੀ ਆਖਿਰੀ ਸਹਾਰਾ ਹਨ ਜਿਸਦੀ ਸ਼ਰਣ ਵਿਚ ਆਉਣ ਨਾਲ ਹੀ ਸਿੱਖ ਦੀ ਓਵਰ ਹਾਲਿੰਗ ਹੋ ਸਕਦੀ ਹੈ ! ਓਵਰ ਹਾਲਿੰਗ ਕਰਵਾਉਣ ਲਈ ਸਹਿਜ ਪਾਠ (ਸਮਝ ਸਮਝ ਕੇ) ਕਰਨਾ ਬਹੁਤ ਜਰੂਰੀ ਹੈ ਕਿਓਂਕਿ ਜੋ ਸਿੱਖ ਆਪ ਸਿਧਾ ਗੁਰੂ ਪਾਸੋਂ ਸਿਖ ਸਕਦਾ ਹੈ ਓਹ ਕਿਸੀ ਹੋਰ ਕੋਲੋਂ ਨਹੀ ! ਮਿਲਾ ਭਾਂਡਾ ਸਹਿਜ ਪਾਠ ਨਾਲ ਸਹਿਜੇ ਸਹਿਜੇ ਚਿੱਟਾ ਹੋਣਾ ਸ਼ੁਰੂ ਹੋ ਜਾਵੇਗਾ ਤੇ ਇੱਕ ਦਿਨ ਸਿੱਖ ਦੇ ਅੰਦਰ ਕਰਤਾਰ ਆਪ ਆ ਕੇ ਬੈਠ ਜਾਵੇਗਾ ਤੇ ਸਿੱਖ ਖਾਲਸਾ ਬਣੇਗਾ !

ਇਹ ਸਮਾਂ ਬਣੇ ਕਿਵੇਂ ? ਜਦੋਂ ਸਾਹਮਣੇ ਬਹੁਤ ਸਾਰੇ ਰਾਹ ਆ ਜਾਉਣ ਤਾਂ ਗੁਰੂ ਨੂੰ ਪੁੱਛਣਾ ਹੀ ਸਹੀ ਰਾਹ ਹੈ ਕੀ ਹੇ ਸਤਗੁਰ ਦੀਨ ਦਿਆਲ ! ਸੁਮੱਤ ਬਕ੍ਸ਼ਿਸ਼ ਕਰੋ, ਗੁਰਸਿਖੀ ਜੀਵਣ ਬਕ੍ਸ਼ਿਸ਼ ਕਰੋ ! ਵਿਕਾਰਾਂ ਤੋਂ ਲੜਨ ਦੀ ਜਾਚ ਸਿਖਾਓ ! ਸਖਤ ਪੱਥਰ ਉੱਤੇ ਸ਼ਬਦ ਰੂਪੀ ਚੋਟ ਸਹਿਜੇ ਸਹਿਜੇ ਮਾਰੇਂਆਂ ਓਹ ਅਗਿਆਨ ਰੂਪੀ ਪੱਥਰ ਟੁੱਟਣਾ ਸ਼ੁਰੂ ਹੋ ਜਾਵੇਗਾ ਤੇ ਫਿਰ ਗੁਰੂ ਕਾ ਸ਼ਬਦ ਜਲਦੀ ਹੀ ਉਸ ਨੂੰ ਚੂਰਾ ਚੂਰਾ ਕਰ ਕੇ ਵਾਪਿਸ ਮਿੱਟੀ ਵਿਚ ਮਿਲਾ ਦੇਣ ਵਿਚ ਸਹਾਈ ਹੋਵੇਗਾ !

ਆਓ ਇੱਕ ਕਦਮ ਚਲਿਏ ... ਆਪਣੇ ਗੁਰੂ ਵੱਲ ... ਗੁਰੂ ਗਰੰਥ ਸਾਹਿਬ ਜੀ ਵੱਲ ! ਸਭ ਵਿਸਾਰ ਕੇ !

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.