ਕੈਟੇਗਰੀ

ਤੁਹਾਡੀ ਰਾਇ



ਅਤਿੰਦਰ ਪਾਲ ਸਿੰਘ ਖਾਲਸਤਾਨੀ
"ਸਰਬੱਤ ਖ਼ਾਲਸਾ" ਦਾ ਅਸਲ ਸਰੂਪ, ਵਿਧੀ ਵਿਧਾਨ, ਲਾਗੂ ਕਰਨ ਅਤੇ ਜਥੇਬੰਦ ਢਾਂਚਾ ਕੀ ਹੋਵੇ ? (ਭਾਗ ੩)
"ਸਰਬੱਤ ਖ਼ਾਲਸਾ" ਦਾ ਅਸਲ ਸਰੂਪ, ਵਿਧੀ ਵਿਧਾਨ, ਲਾਗੂ ਕਰਨ ਅਤੇ ਜਥੇਬੰਦ ਢਾਂਚਾ ਕੀ ਹੋਵੇ ? (ਭਾਗ ੩)
Page Visitors: 2660

 "ਸਰਬੱਤ ਖ਼ਾਲਸਾ" ਦਾ ਅਸਲ ਸਰੂਪ, ਵਿਧੀ ਵਿਧਾਨ, ਲਾਗੂ ਕਰਨ ਅਤੇ ਜਥੇਬੰਦ ਢਾਂਚਾ ਕੀ ਹੋਵੇ ? (ਭਾਗ ੩)
ਦਾ "ਗੁਰਮਤਿ ਪ੍ਰਣਾਲੀ" ਦੀ ਰੌਸ਼ਨੀ ਵਿਚ ਉੱਤਰ
 ਸਿੱਖ ਪਦਵੀ ਦੀ ਸਮੁਚਿਤ ਵਿਚਾਰ ਦਾ ਨਿਰਣੈ
ਸਪਸ਼ਟ ਹੈ ਕਿ "ਸਿੱਖ" ਕਾਇਆ ਨੂੰ ਆਪਣੀ "ਗੁਰੂ ਹਸਤੀ" ਦੇ ਰੋਲ ਮਾਡਲ ਵਿਚ ਸਥਾਪਿਤ ਹੋਣਾ ਹੀ ਪੈਣਾ ਹੈ। ਇੰਜ ਹੋਏ ਬਿਨਾ ਸਿੱਖ ਨੂੰ ਗੁਰਬਾਣੀ ਇਹ ਚੇਤਾ ਕਰਾਉਂਦੀ ਹੈ ਕਿ:
"ਅੰਮ੍ਰਿਤ ਕਾਇਆ ਰਹੈ ਸੁਖਾਲੀ ਬਾਜੀ ਇਹੁ ਸੰਸਾਰੋ ॥
ਲਬੁ ਲੋਭੁ ਮੁਚੁ ਕੂੜੁ ਕਮਾਵਹਿ ਬਹੁਤੁ ਉਠਾਵਹਿ ਭਾਰੋ ॥
ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਉਪਰਿ ਛਾਰੋ
॥1॥"
ਗੁਰੂ ਆਸ਼ੇ ਦੀ ਪ੍ਰਤੱਖ ਲੋੜ ਅਤੇ ਹੋਂਦ ਅਨੁਸਾਰ ਸਿੱਖੀ ਬ੍ਰਹਿਮੰਡ ਵਿਆਪੀ ਅਪਣਾਉਣ ਅਤੇ ਬਣਾਉਣ ਲਈ ਪਹਿਲਾਂ ਸਿੱਖ ਨੂੰ "ਸਰਬੱਤ ਦੇ ਭਲੇ ਲਈ ਸਰਬੱਤ ਵਾਸਤੇ" ਜੀ ਕੇ ਦਿਖਾਉਣਾ ਪੈਣਾ ਹੈ। ਇਸ ਲਈ ਸਿੱਖ ਨੂੰ ਆਪਣੀ ਮਨੋਬਿਰਤੀ ਦਾ ਵਿਕਾਸ "ਗੁਰਤਾ ਪਦਵੀ ਧਾਰੀ ਬਣਨ" ਨਿਮਿਤ ਆਚਰਨ ਅਤੇ ਕਿਰਦਾਰ ਦਾ ਪ੍ਰਤੱਖ ਵਰਤਾਰਾ ਆਪਣੇ ਕਰਮ ਰਾਹੀ "ਸ਼ਬਦ ਗੁਰੂ" ਦੀ ਸਤਾ ਦੇ ਵਰਤਾਰੇ ਹਿਤ ਕਰਨਾ ਅਤੇ ਵਿਉਂਤਣਾ ਹੀ ਪੈਣਾ ਹੈ। ਇਸ ਦੀ ਇਹ ਸ਼੍ਰੋਮਣੀ ਪਹਿਲ ਲੋੜ ਹੈ ਕਿ ਸਿੱਖ "ਹੰਨੇ ਹੰਨੇ ਮੀਰੀ ਅਤੇ ਪੀਰੀ ਦੀ ਆਪਣੀ ਮਿਸਲ ਵਾਦੀ ਧੜੇਬੰਦੀ ਵਫ਼ਾਦਾਰੀ ਅਤੇ ਸਰਦਾਰੀ ਦਾ ਤਿਆਗ ਕਰੇ ਤੇ ਆਪਣੀ ਗੁਰਤਾ ਪਦਵੀ ਦੀ ਜ਼ਿੰਮੇਵਾਰੀ ਚੁੱਕੇ । ਸਿੱਖੀ ਦੀ ਗੁਰਤਾ ਪਦਵੀ ਦੀ "ਸਮੂਹਿਕ ਸਰਦਾਰੀ" ਦੇ ਨਿਰਣੈ ਦਾ ਪੰਥੀ  ਬਣੇ। ਇਸ ਲਈ ਪਹਿਲ ਕਦਮੀ ਇਹ ਹੈ ਕਿ ਸਿੱਖ "ਸ਼ਬਦ ਗੁਰੂ" ਦੀ "ਹੁਕਮ" ਕੀਤੀ ਘਰ ਬਾਰੀ ਅਤੇ ਸਮਾਜਦਾਰੀ ਦੀ ਪ੍ਰਤੱਖ ਕਲਾ ਵਰਤਾਉਣ ਅਤੇ ਲਾਗੂ ਕਰਵਾਉਣ ਵਾਲਾ "ਪੁਰਖ" ਬਣ "ਗੁਰਮਤਿ ਨਿਰਣੈ" ਦਾ ਲਾਗੂ ਕਰਨ ਕਰਵਾਉਣ ਵਾਲਾ "ਸਰਦਾਰ" ਬਣੇ ਤੇ ਇਸੇ ਦੀ ਸਰਦਾਰੀ ਕਰਨਾ ਸਿੱਖੇ ਤੇ ਅਰੰਭੇ। ਇਸ "ਗੁਰਤਾ" ਦੀ ਸਦੀਵਤਾ ਨੂੰ "ਫ਼ਤਹਿ" ਵੀਰਤਾ ਨਾਲ ਪੋਰੁਖ ਵਿਚ ਜਿਉਣਵਾਲਾ ਵਿਅਕਤੀ ਹੀ "ਨਾਨਕ ਨਾਮ ਲੇਵਾ ਨਾਨਕਸ਼ਾਹੀ ਸਿੱਖ" ਹੁੰਦਾ ਹੈ। ਇਸ ਤੋਂ ਬਗੈਰ "ਸ਼ਬਦ ਗੁਰੂ" ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਕਾਂ ਨੂੰ ਪੂਜਣ ਅਤੇ ਮੱਥਾ ਟੇਕਣ ਤਕ ਸੀਮਤ ਰਹਿਣ ਵਾਲਿਆਂ ਨੂੰ ਕੇਸਾਧਾਰੀ ਭੇਖੀ ਹੀ ਮੰਨਦਾ ਹੈ। ਇਸੇ ਦੀ ਹੀ ਗਵਾਹੀ ਭਰਦੇ ਹੋਏ ਮਹਾਨ ਸ਼ਹੀਦ ਭਾਈ ਰਤਨ ਸਿੰਘ ਭੰਗੂ ਆਪਣੀ ਰਚਨਾ "ਪ੍ਰਾਚੀਨ ਪੰਥ ਪ੍ਰਕਾਸ਼" ਵਿਚ ਲਿਖਦਾ ਹੈ-
 "ਧੰਨ ਖ਼ਾਲਸੋ ਧੰਨ ਪੰਥ ਭੁਜੰਗੀ, ਰਖਯੋ ਬੀਜ ਜਾਣ ਸਿੱਖੀ ਚੰਗੀ ।
ਏਕ ਸੀਸ ਕਯਾ ਸੌ ਸੀਸ ਤਾਈਂ, ਹਮ ਸਿੱਖੀ ਨਹਿ ਦਹਿਂ ਗੁਵਾਈ
।"
ਸਿੰਘ ਅਤੇ ਕੌਰ ਦੀ ਪਦਵੀ
ਇਹ ਗੱਲ ਆਰੰਭ ਵਿਚ ਹੀ ਪਹਿਲ ਸਪਸ਼ਟ ਕਰ ਕੇ ਤੁਰਨਾ ਵਿਚਾਰਾਂ ਦੀ ਸੰਭਾਲ ਨਿਮਿਤ ਸ਼੍ਰੋਮਣੀ ਸੰਵਾਦ ਦੀ "ਗੁਰਮਤਿ ਧਰਤੀ" ਉੱਪਰ ਜਨਮਣ ਲਈ ਕੁੱਖ ਪਾਲਨਾ ਹੈ ਕਿ "ਸਿੰਘ" ਅਤੇ "ਕੌਰ" ਸਮਾਨ ਅਰਥੀ ਸ਼ਬਦ "ਖ਼ਾਲਸਤਾਈ ਸਭਿਅਤਾ ਦੀ ਨਾਨਕਸ਼ਾਹੀ ਪ੍ਰਣਾਲੀ" ਨੇ ਬਣਾਏ ਅਤੇ ਸਥਾਪਿਤ ਕੀਤੇ ਹਨ। ਅਕਾਲ ਪੁਰਖ ਦੇ "ਸੁਤ" ਨਿਮਿਤ ਸਿੰਘ ਪੁਰਖ ਲਿੰਗ ਵਾਚੀ ਹੈ ਅਤੇ ਕੌਰ ਨਾਰੀ ਲਿੰਗ ਵਾਚੀ ਲਈ "ਖ਼ਾਲਸਾ ਧਰਮ ਅਵਲੰਬੀਆਂ" ਦੇ ਸਮਾਜ ਵਿਚ ਅਕਾਲ ਪੁਰਖ ਨੂੰ ਅੰਤਿਮ ਤੌਰ ਤੇ 'ਜਵਾਬਦੇਹ ਸਮਰਪਿਤ ਸ਼ਬਦ ਗੁਰੂ ਦੀ ਗੁਰਿਆਈ ਨੂੰ ਪ੍ਰਗਟਾਉਣ ਵਾਲੇ ਸਰਦਾਰਾ ਦੀ ਪਦਵੀ ਧਾਰੀ' ਲਈ "ਨਾਨਕ ਸ਼ਬਦ ਕੋਸ਼" ਦੇ ਮੂਲ ਈਜਾਦ ਕੀਤੇ ਪਦਵੀ ਧਾਰੀ ਸ਼ਬਦ ਨਿਰਧਾਰਿਤ ਕੀਤੇ ਗਏ ਹਨ। ਇਸ ਪਦਵੀ ਧਾਰੀ ਸ਼ਬਦਾਵਲੀ ਦੀ ਧੁਰ ਭਾਸ਼ਾਈ ਆਤਮਾ "ਗੁਰਮੁਖੀ" ਹੈ ਤੇ ਇਹ ਦੋਵੇਂ ਹੀ ਸਮਾਨ ਹੱਕਧਾਰੀ "ਗੁਰਮੁਖ" ਜਨ ਹਨ। ਜਿਨ੍ਹਾਂ ਵਿਚ ਕੋਈ ਰੰਗ, ਜਾਤੀ, ਲਿੰਗ, ਨਸਲ, ਧਰਮ, ਇਲਾਕਾ, ਵਿਸ਼ਵਾਸ ਵਿਤਕਰਾ ਅਤੇ ਵੰਡੀ ਨਹੀਂ ਹੁੰਦੀ। ਕੌਰ ਅਤੇ ਸਿੰਘ ਨਿਰੋਲ ਖ਼ਾਲਸਾ ਧਰਮ ਧਾਰੀ ਗੁਰਮੁਖ ਹੁੰਦਾ ਹੈ।
ਇਹ ਨਿਰਵਿਵਾਦਿਤ ਅਤੇ ਅਟੱਲ ਸਚਾਈ ਹੈ ਕਿ "ਪੰਜ ਪਿਆਰਿਆ" ਤੋਂ ਖੰਡੇ ਬਾਟੇ ਦੀ ਪਹੁਲ ਦਾ ਅੰਮ੍ਰਿਤ ਪਾਣ ਕਰ "ਰਹਿਤ ਧਾਰੀ" ਬਣ ਚੁਕਾ ਸਿੱਖ ਹੀ ਸਿੰਘ ਅਤੇ ਕੌਰ ਅਖਵਾ ਸਕਦਾ ਹੈ । ਮਹਾਨ ਕੋਸ਼ ਦਾ ਲਿਖਾਰੀ ਵੀ ਆਮ ਪ੍ਰਚਲਿਤ ਸ਼ਾਬਦਿਕ ਅਰਥ ਤੋਂ ਬਾਦ ਨਿਸ਼ਚਿਤ ਕਰਦਾ ਹੈ ਕਿ ਸਿੰਘ ਉਹ ਹਨ ਜੋ 'ਖੰਡੇ ਦਾ ਅੰਮ੍ਰਿਤ ਧਾਰੀ ਗੁਰੂ ਨਾਨਕ ਪੰਥੀ ਖ਼ਾਲਸਾ ਹੈ । ਇਹ ਸਿੰਘ-ਕੌਰ ਹੀ ਸ਼੍ਰੋਮਣੀ ਹੈ । ਇਹ ਸਿੰਘ-ਕੌਰ ਹੀ ਪ੍ਰਧਾਨ ਹੈ । ਇਹੋ ਸਿੰਘ-ਕੌਰ ਹੀ ਪੰਥ ਦੀ ਹਜ਼ੂਰੀ ਗ੍ਰੰਥ ਦੀ ਤਾਬਿਆ ਬੈਠਣ ਦਾ ਅਧਿਕਾਰੀ ਹੈ । ਸਿੰਘ-ਕੌਰ ਹੀ ਗੁਰਬਾਣੀ ਸੰਗਤ ਵਿਚ ਪੜ੍ਹ, ਸੁਣਾਂ, ਪ੍ਰਵਚਨ ਅਤੇ ਕਥਾ ਕਰ ਸਕਦਾ ਹੈ । ਇਹ ਜਦ ਆਪਣੀ ਰਸਨਾਂ ਤੋਂ ਗੁਰਬਾਣੀ ਦਾ ਗਾਇਣ ਕਰਦਾ ਹੈ ਤਾਂ ਸ਼ਬਦ ਦੇ ਰੂਪ ਵਿਚ ਜੋਤਿ ਦਾ ਗਿਆਨ ਹੁੰਦਾ ਹੈ ਅਤੇ ਇੰਜ ਹੀ ਜੋਤਿ ਦਾ ਪਸਾਰਾ ਜੁਗਤਿ ਦੇ ਵਰਤਾਰੇ ਰਾਹੀਂ ਜਗਤ 'ਤੇ ਦ੍ਰਿਸ਼ਟਮਾਨ ਹੁੰਦਾ ਹੈ । ਨਾਨਕਸ਼ਾਹੀ ਸਿੱਖ ਸਭਿਅਤਾ ਦੇ ਵਿਕਾਸ ਵਿਚ ਇੰਜ ਇਹ ਇਸ ਪਦਵੀ ਦਾ ਵਿਗਸਤ ਏਕਾਧਿਕਾਰੀ "ਸਰਦਾਰੀ" ਦੀ ਸਤਾ ਦਾ ਪ੍ਰਤੱਖ ਗੁਰੂ ਥਾਪਿਆ "ਸੁਤੰਤਰ ਪ੍ਰਭੂ ਸਤਾ ਧਾਰੀ ਮਾਲਕ" ਹੈ ।
"ਗੁਰਤਾ ਅਰਪਨਿ ਲਗੇ ਖਾਲਸੇ ਪੰਚ ਸਿੰਘ ਤਹਿਂ ਸੋਹਿਂ ਸ਼ਰੀਰ
ਪੰਚਹੁਂ ਮਹਿਂ ਨਿਤ ਵਰਤਤਿ ਮੈਂ ਹੌੌਂ ਪੰਚ ਮਿਲਹਿਂ ਸੇ  ਪੀਰਨ ਪੀਰ
। 2। "
ਅਤੇ
ਸਿੰਘ ਸੁ ਰਹਤ ਪੰਚ ਜਹਿਂ ਮਿਲੇਂ । ਮਮ ਸਰੂਪ ਸੋ ਦੇਖਹੁ ਭਲੇ।
ਭੋਜਨ ਛਾਦਨ ਜੋ ਤਿਨ ਦੇਇ । ਮੋਕਹੁ ਪਹੁੰਚਾਵਤਿ ਸਿਖ ਸੇਇ
।12।
ਮਨਹੁਂ ਕਾਮਨਾ ਤਿਨ ਤੇ ਪ੍ਰਾਪਤਿ । ਸ਼ਰਧਾ ਧਰੇ ਚਿੰਤ ਦੁਖ ਖਾਪਤਿ।
ਸਿਖ ਪੰਚਨ ਮਹਿਂ ਮੇਰੋ ਬਾਸਾ । ਪੂਰਨ ਕਰੌਂ ਧਰਹਿਂ ਜੇ ਆਸਾ
। 13। "
ਸਪਸ਼ਟ ਅਤੇ ਨਿਸ਼ਚਿਤ ਰੂਪ ਵਿਚ ਸਿੰਘ-ਕੌਰ ਅਤੇ ਖ਼ਾਲਸਾ ਅਭੇਦ ਹਨ । ਇੱਕੋ ਹਨ । ਕੋਈ ਫ਼ਰਕ ਨਹੀਂ ਕੀਤਾ ਜਾ ਸਕਦਾ।
ਪਰ ਜੁਗਤਿ ਦੀ ਅੰਤਰ ਚਿੱਤ ਦੀ ਅਕਾਲੀ ਸੱਤਿਆ ਦੀ ਪਰਿਭਾਸ਼ਾ ਸਿਰਫ਼ ਇਹੋ ਹੀ ਹੋ ਸਕਦੀ ਹੈ ਕਿ ਜਿਸ ਸਿੰਘ-ਕੌਰ ਨੇ ਆਪਣੀ ਦਸਤਾਰ ਤੇ ਗੁਰਤਾ ਦਾ ਮੁਕਟ ਧਾਰਨ ਕਰ ਲਿਆ ਹੈ, ਸਿਰਫ਼ ਉਹੀ ਖ਼ਾਲਸਾ ਹੈ ਅਤੇ ਸਿਰਫ਼ ਅਜਿਹਾ ਖ਼ਾਲਸਾ ਹੀ ਜੋ ਗੁਰਤਾ ਦਾ ਮੁਕਟ ਧਾਰੀ ਜਾਗਤ ਜੋਤਿ ਹੈ ਉਹ ਹੀ ਸਿੰਘ-ਕੌਰ ਹੈ ।ਜੋ ਗੁਰਮਤਿ ਨੂੰ ਧਾਰਨ ਕਰ ਕੇ ਗੁਰੂ ਦੇ ਦਰ ਤੇ ਅੱਪੜ, ਆਪਣਾ ਸਭ ਕੁੱਝ ਗੁਰੂ ਨੂੰ ਅਰਪਣ ਕਰਨ ਤੋਂ ਬਾਅਦ ਸ਼ਬਦ ਗੁਰੂ ਦੇ ਹੁਕਮ ਵਰਤਾਰੇ ਦੀ ਗੁਰਤਾ ਦੀ ਜੁਗਤ ਵਰਤਾਉਣ ਅਤੇ ਸਥਾਪਿਤ ਕਰਨ ਦੀ ਜ਼ਿੰਮੇਵਾਰੀ ਚੁੱਕ ਚੁਕਾ ਹੈ, ਉਹ ਸਿੰਘ-ਕੌਰ ਹੈ। 
ਸਿੱਖ ਗੁਰੂ ਤਕ ਪਹੁੰਚ ਕੇ "ਸ਼ਬਦ ਗੁਰੂ" ਦੇ ਬਚਨਾਂ ਨੂੰ ਧਾਰਨ ਕਰ ਚੁਕਾ ਹੈ ਅਤੇ ਸਿੰਘ-ਕੌਰ ਗੁਰੂ ਨਿਮਿਤ ਅਟੁੱਟ ਅਤੇ ਅਟੱਲ ਸੰਪੂਰਨ ਭੇਟ ਚੜ੍ਹ ਚੁਕਾ ਹੈ ।
"ਮੈ ਛਡਿਆ ਸਭੋ  ਧੰਧੜਾ ॥ ਗੋਸਾਈ ਸੇਵੀ ਸਚੜਾ ॥
ਨਉ ਨਿਧਿ ਨਾਮੁ ਨਿਧਾਨੁ ਹਰਿ ਮੈ ਪਲੈ ਬਧਾ ਛਿਕਿ ਜੀਉ
॥8॥
ਮੈ ਸੁਖੀ ਹੂੰ ਸੁਖੁ ਪਾਇਆ ॥ ਗੁਰਿ ਅੰਤਰਿ ਸਬਦੁ ਵਸਾਇਆ ॥
ਸਤਿਗੁਰਿ ਪੁਰਖਿ ਵਿਖਾਲਿਆ ਮਸਤਕਿ ਧਰਿ ਕੈ ਹਥੁ ਜੀਉ
॥9॥
ਮੈ ਬਧੀ ਸਚੁ ਧਰਮ ਸਾਲ ਹੈ ॥ ਗੁਰਸਿਖਾ ਲਹਦਾ ਭਾਲਿ ਕੈ ॥
ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ ਪਾਇ ਜੀਉ
॥10॥
ਸੁਣਿ ਗਲਾ ਗੁਰ ਪਹਿ ਆਇਆ ॥ ਨਾਮੁ ਦਾਨੁ ਇਸਨਾਨੁ ਦਿੜਾਇਆ ॥
ਸਭੁ ਮੁਕਤੁ ਹੋਆ ਸੈਸਾਰੜਾ ਨਾਨਕ ਸਚੀ ਬੇੜੀ ਚਾੜਿ ਜੀਉ
॥11॥
ਸਭ ਸ੍ਰਿਸਟਿ ਸੇਵੇ ਦਿਨੁ ਰਾਤਿ ਜੀਉ ॥ ਦੇ ਕੰਨੁ ਸੁਣਹੁ ਅਰਦਾਸਿ ਜੀਉ ॥
ਠੋਕਿ ਵਜਾਇ ਸਭ ਡਿਠੀਆ ਤੁਸਿ ਆਪੇ ਲਇਅਨੁ ਛਡਾਇ ਜੀਉ
॥12॥
ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ
॥ 13॥
ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ ॥ ਬੋਲਾਇਆ ਬੋਲੀ ਖਸਮ ਦਾ ॥
ਬਹੁ ਮਾਣੁ ਕੀਆ ਤੁਧੁ ਉਪਰੇ ਤੂੰ ਆਪੇ ਪਾਇਹਿ ਥਾਇ ਜੀਉ
॥14॥"
ਨਿਰਵਿਵਾਦਿਤ ਰੂਪ ਵਿਚ ਪ੍ਰਤੱਖ ਹੁੰਦਾ ਹੈ ਕਿ "ਸ਼ਬਦ ਗੁਰੂ" ਦੀ ਇਸ "ਕਿਰਤ" ਨੂੰ ਜਿਸ ਮਨੁੱਖ ਸਿੱਖ ਨੇ ਆਪਣਾ ਕਰਮ ਬਣਾ ਕੇ ਮਨ, ਬਚਨ ਅਤੇ ਕਿਰਦਾਰ ਦੀ ਘਰ ਬਾਰੀ ਦੀ ਸਰਦਾਰੀ ਅਤੇ ਸਮਾਜਦਾਰੀ ਦੀ ਸਰਦਾਰੀ ਦੀ ਸੰਸਾਰਿਕਤਾ ਵਿਚ, ਮਨੋਬਿਰਤੀ ਦੀ ਅਨੁਸ਼ਾਸਨਿਕ "ਰਜਾ" ਬਣਾ ਜੀਵਨ ਜਿਊਣ ਦਾ "ਰੋਲ ਮਾਡਲ" ਅਪਣਾ ਲਿਆ ਹੈ ਉਹ ਸਿੱਖ ਵਿਅਕਤੀ ਹੀ "ਸਿੰਘ ਜਾਂ ਕੌਰ" ਪਦਵੀ ਧਾਰੀ ਸਰਦਾਰੀ ਕਰ ਸਕਦਾ ਹੈ।
ਸਿੰਘ-ਕੌਰ ਪਦਵੀ ਦੀ ਸਮੁਚਿਤ ਵਿਚਾਰ ਦਾ ਨਿਰਣੈ
ਉਪਰੋਕਤ ਸੰਕਲਪ ਅਧੀਨ "ਸਿੰਘ-ਕੌਰ" ਜਮਾਤ ਦਾ ਫਰਜ਼ ਹੈ ਕਿ ਉਹ
"ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥
ਪੈ ਕੋਇ ਨ ਕਿਸੈ ਰਞਾਣਦਾ ॥
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ
॥ 13॥"
ਦੀ ਜਿੰਮੇਵਾਰੀ ਦਾ ਆਪਣੀ ਪੂਰੀ ਹੋਸ਼ ਅਤੇ ਸੁਰਤ ਵਿਚ, ਸ਼ੁੱਧ ਹਿਰਦੇ ਅਤੇ ਦ੍ਰਿੜ ਇਰਾਦੇ ਨਾਲ ਮਨ, ਵਚਨ, ਕਰਮ ਅਤੇ ਧਰਮ ਤੋਂ ਸੰਸਾਰੀਕਰਨ ਵਿਚ ਸਥਾਪਿਤ ਕਰਨ ਹਿਤ ਇਸ ਦਾ ਪਾਲਣ ਕਰੇ।ਸੰਸਾਰੀਕਰਨ ਦੀ ਅਜੋਕੀ ਸਮਾਜਿਕਤਾ ਵਿਚ ਅਜਿਹੇ ਪਥਗਾਮੀ ਮਨੁੱਖਾਂ ਦੀ ਸਮੂਹਿਕ ਪਹਿਚਾਣ ਨੂੰ ਹੀ ਨਾਨਕਸ਼ਾਹੀ ਖ਼ਾਲਸਤਾਈਤਾ ਵਿਚ "ਪੰਥ" ਸਵੀਕਾਰਿਆ ਗਿਆ ਹੈ।


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.