ਕੈਟੇਗਰੀ

ਤੁਹਾਡੀ ਰਾਇ



ਅਤਿੰਦਰ ਪਾਲ ਸਿੰਘ ਖਾਲਸਤਾਨੀ
ਆਜ਼ਾਦੀ ਦੀ ਮੰਗ ਕਰਣ ਵਾਲੇ ਸੱਜਣ ਅਖੌਤੀ ਗ੍ਰੰਥਾਂ ਰਾਹੀਂ ਸਮੁੱਚੀ ਸਿੱਖ ਵਿਚਾਰਧਾਰਾ ਨੂੰ ਹਿੰਦੂ ਰਾਸ਼ਟਰਵਾਦ ਦਾ ਹਿੱਸਾ ਬਣਾਏ ਜਾਣ ‘ਤੇ ਚੁੱਪ ਕਿਉਂ ਕਰ ਜਾਂਦੇ ਹਨ ?
ਆਜ਼ਾਦੀ ਦੀ ਮੰਗ ਕਰਣ ਵਾਲੇ ਸੱਜਣ ਅਖੌਤੀ ਗ੍ਰੰਥਾਂ ਰਾਹੀਂ ਸਮੁੱਚੀ ਸਿੱਖ ਵਿਚਾਰਧਾਰਾ ਨੂੰ ਹਿੰਦੂ ਰਾਸ਼ਟਰਵਾਦ ਦਾ ਹਿੱਸਾ ਬਣਾਏ ਜਾਣ ‘ਤੇ ਚੁੱਪ ਕਿਉਂ ਕਰ ਜਾਂਦੇ ਹਨ ?
Page Visitors: 2726

ਆਜ਼ਾਦੀ ਦੀ ਮੰਗ ਕਰਣ ਵਾਲੇ ਸੱਜਣ ਅਖੌਤੀ ਗ੍ਰੰਥਾਂ ਰਾਹੀਂ ਸਮੁੱਚੀ ਸਿੱਖ ਵਿਚਾਰਧਾਰਾ ਨੂੰ ਹਿੰਦੂ ਰਾਸ਼ਟਰਵਾਦ ਦਾ ਹਿੱਸਾ ਬਣਾਏ ਜਾਣ ‘ਤੇ ਚੁੱਪ ਕਿਉਂ ਕਰ ਜਾਂਦੇ ਹਨ ?
-: ਅਤਿੰਦਰਪਾਲ ਸਿੰਘ
ਗੁਜਰਾਤ ਵਿਧਾਨ ਸਭਾ ਵਿੱਚ ਬਿੱਲ ਪਾਸ ਹੋਇਆ ਕੀ ਜੇ ਕੋਈ ਗਾਂ ਨੂੰ ਮਾਰਦਾ ਫੜਿਆ ਗਿਆ, ਤਾਂ ਉਮਰ ਕੈਦ ਦੀ ਸਜ਼ਾ ਹੋਵੇਗੀ।
ਹਰ ਜਾਗਦੀ ਜ਼ਮੀਰ ਵਾਲੇ ਸਜਣਾਂ ਨੇ ਰੋਸ ਜਤਾਇਆ ਕਿ ਇਥੇ ਘੱਟ ਗਿਣਤੀਆਂ ਦੀ ਸ਼ਰੇਆਮ ਨਸਲਕੁਸ਼ੀ ਕੀਤੀ ਗਈ ਤਾਂ ਇੱਕ ਨੂੰ ਵੀ ਸਜਾ ਨਹੀਂ।
ਭਾਵ ਇਨਸਾਨ ਦੀ ਕੀਮਤ ਇਥੇ ਡੰਗਰਾਂ ਤੋਂ ਵੀ ਘੱਟ ਹੈ।
"ਪਰ ਸੋਚ ਕੇ ਦੇਖਿਓ ਜਦੋਂ ਗੁਰੂ ਗੋਬਿੰਦ ਸਿੰਘ ਜੀ ਲਈ ਗਊ ਦੀ ਰਖਿਆ ਕਰਨਾ ਜਾਨ ਤੋਂ ਵੀ ਪਿਆਰਾ ਹੋ ਗਿਆ, ਜਿਸਦੇ ਲਈ ਉਹ ਦੁਨੀਆਂ ਤੋਂ ਹਰੇਕ ਤੁਰਕ (ਮੁਸਲਮਾਨ) ਨੂੰ ਹੀ ਖਤਮ ਕਰ ਦੇਨਾ ਚਾਹੁੰਦੇ ਹੋਣ"
ਹੇਠ ਲਿਖਿਆ ਇਹੋ ਬਿਆਨ ਕਰ ਰਿਹਾ ਹੈ :
ਉਗਰਦੰਤੀ
ਯਹੀ ਦੇਹ ਆਗਿਆ ਤੁਰਕਨ ਗਹਿ ਖਪਾਊਂ।
ਗਊ ਘਾਤ ਕਾ ਦੋਖ ਜਗ ਸਿਉਂ ਮਿਟਾਊਂ ॥
ਯਹੀ ਆਸ ਪੂਰਨ ਕਰਹੁ ਤੁਮ ਹਮਾਰੀ ।
ਮਿਟੇ ਕਸਟ ਗਊਅਨ ਛੁਟੈ ਖੇਦ ਭਾਰੀ ॥
ਯਹੀ ਬੇਨਤੀ ਖਾਸ ਹਮਾਰੀ ਸੁਣੀਜੈ ।
ਅਸੁਰ ਮਾਰ ਕਰ ਰੱਛ ਗਊਅਨ ਕਰੀਜੈ ॥

ਸ਼੍ਰੀ ਗੁਰੂ ਗੋਬਿੰਦ ਸਿੰਹ ਉਗਰਦੰਤੀ

ਇਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਹੇਠ "ਉਗਰਦੰਤੀ ਗ੍ਰੰਥ" ਵਿੱਚ ਲਿਖਿਆ ਹੋਇਆ ਹੈ।
ਇਹ ਵੀ ਹੋ ਸਕਦਾ ਹੈ ਕੀ ਗਊਸ਼ਾਲਾ ਖੋਲ ਕੇ ਬੇਠੇ ਨਿਹੰਗ ਇਸ ਗ੍ਰੰਥ ਦਾ ਵੀ ਪ੍ਰਕਾਸ਼ ਕਰੀ ਬੇਠੇ ਹੋਣ, ਜਾਂ ਆਉਣ ਵਾਲੇ ਸਮੇਂ ਵਿੱਚ ਕਰ ਸਕਦੇ ਹੋਣ।
ਹਿੰਦੂ ਰਾਸ਼ਟਰਵਾਦ ਲਈ ਇਹ ਜ਼ਰੂਰੀ ਹੈ ਕਿ ਬਚਿੱਤਰ ਨਾਟਕ ਸਮੇਤ ਇਹੋ ਜਿਹੇ ਹੋਰ ਅਨਮਤੀ ਗ੍ਰੰਥ ਸਿੱਖੀ ਦੇ ਵਿਹੜੇ ਵਿੱਚ ਪ੍ਰਕਾਸ਼ ਕਰਵਾਏ ਜਾਣ, ਤਾਂਕਿ ਇਹਨਾਂ ਨੂੰ ਹਿੰਦੂ ਸੰਪਰਦਾ ਦਾ ਹਿੱਸਾ ਸਾਬਤ ਕਰਨ ਵਿੱਚ ਕੋਈ ਔਕੜ ਨਾ ਆਏ।
"ਪਰ ਹੈਰਾਨੀ ਤਾਂ ਉਹਨਾਂ ਤੇ ਹੁੰਦੀ ਹੈ, ਜਿਹੜੇ ਸੱਜਣ ਉਂਝ ਤਾਂ ਆਜ਼ਾਦੀ ਦੀ ਮੰਗ ਕਰਦੇ ਹਨ, ਪਰ ਇਹਨਾਂ ਅਖੌਤੀ ਗ੍ਰੰਥਾਂ ਰਾਹੀਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਸਮੇਤ ਸਮੁਚੀ ਸਿੱਖ ਵਿਚਾਰਧਾਰਾ ਨੂੰ ਹਿੰਦੂ ਰਾਸ਼ਟਰਵਾਦ ਦਾ ਹਿੱਸਾ ਬਣਾਏ ਜਾਣ 'ਤੇ ਚੁੱਪ ਕਰੀ ਬੇਠੇ ਨੇ।
ਪਤਾ ਨਹੀਂ ਇਹ ਹਿੰਦੁਸਤਾਨ ਪਾਰਟ B ਬਣਾਉਣ ਨੂੰ ਇਹਨੇ ਕਾਹਲੇ ਕਿਉਂ ਨੇ?

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.